ਕਰਤਾਰਪੁਰ ਸਾਹਿਬ ਜਾਣ ਦੀ ਤਿਆਰੀ 'ਚ ਹੋ ਤਾਂ 5 ਗੱਲਾਂ ਜ਼ਰੂਰ ਜਾਣ ਲਵੋ

ਕਰਤਾਰਪੁਰ ਲਾਂਘਾ 9 ਨਵੰਬਰ ਨੂੰ ਖੁੱਲ੍ਹਣ ਜਾ ਰਿਹਾ ਹੈ, ਜਿਸ ਰਾਹੀਂ ਭਾਰਤੀ ਸ਼ਰਧਾਲੂ ਪਾਕਿਸਤਾਨ ਸਥਿਤ ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਦੇ ਦਰਸ਼ਨਾਂ ਲਈ ਜਾ ਸਕਣਗੇ।
ਪਰ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਦੀ ਇੱਛਾ ਰੱਖਣ ਵਾਲਿਆਂ ਦੇ ਮਨ ਵਿੱਚ ਕੁਝ ਸਵਾਲ ਹੋ ਸਕਦੇ ਹਨ। ਜਿਵੇਂ ਕਿ ਉੱਥੇ ਜਾਣ ਲਈ ਕੀ ਕਾਗਜ਼ਾਤ ਚਾਹੀਦੇ ਹਨ, ਫਾਰਮ ਕਿੱਥੇ ਭਰਨੇ ਅਤੇ ਕਿੱਥੇ ਜਮ੍ਹਾਂ ਕਰਵਾਉਣਗੇ ਹੋਣਗੇ, ਕਿੰਨਾ ਸਮਾਨ ਨਾਲ ਲੈ ਕੇ ਜਾ ਸਕਦੇ ਹੋ ਤੇ ਕਿੰਨੇ ਦਿਨ ਉੱਥੇ ਰਹਿ ਸਕੋਗੇ, ਵਗੈਰਾ ਵਗੈਰਾ...
ਇਨ੍ਹਾਂ ਸਵਾਲਾਂ ਦੇ ਜਵਾਬ ਤੁਹਾਡੇ ਤੱਕ ਪਹੁੰਚਾਉਣ ਲਈ ਅਸੀਂ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨਾਲ ਗੱਲਬਾਤ ਕੀਤੀ, ਜੋ ਕਿ ਕਰਤਾਰਪੁਰ ਲਾਂਘੇ ਦੇ ਇਸ ਪ੍ਰਾਜੈਕਟ ਨੂੰ ਨੇਪਰੇ ਚਾੜ੍ਹਣ ਵਾਲਿਆਂ ਵਿੱਚ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ-
- ਇਰਾਕ 'ਚ ਸਰਕਾਰ ਖਿਲਾਫ਼ ਸੜਕਾਂ 'ਤੇ ਉਤਰੇ ਨੌਜਵਾਨ, ਨਹੀਂ ਰੁਕਿਆ ਮੌਤਾਂ ਦਾ ਸਿਲਸਿਲਾ
- ਲੋਕ ਚਿੰਬੜੇ, ਰੋਏ ਅਤੇ ਗ੍ਰਿਫ਼ਤਾਰ ਹੋਏ ਪਰ ਰੁੱਖਾਂ 'ਤੇ ਲਗਾਤਾਰ ਚੱਲ ਰਹੀ ਆਰੀ
- 'ਅੱਧੇ ਘੰਟੇ ਲਈ ਕੁੜੀ ਨਾਲ ਵਿਆਹ ਕਰੋ, ਤੋੜੋ ਅਤੇ ਫਿਰ...'
ਕਾਗਜ਼ ਕਿਹੜੇ-ਕਿਹੜੇ ਚਾਹੀਦੇ ਹਨ ?
ਸਭ ਤੋਂ ਜ਼ਰੂਰੀ ਹੈ ਪਾਸਪੋਰਟ, ਜੇ ਪਾਸਪੋਰਟ ਪਹਿਲਾਂ ਤੋਂ ਹੀ ਹੈ, ਤਾਂ ਵਧੀਆ, ਨਹੀਂ ਤਾਂ ਨੇੜਲੇ ਸੁਵਿਧਾ ਕੇਂਦਰ, ਪੁਲਿਸ ਦੇ ਸਾਂਝ ਕੇਂਦਰ, ਡਾਕਘਰ ਅਤੇ ਪਾਸਪੋਰਟ ਦਫਤਰ ਵਿੱਚ ਜਾ ਕੇ ਪਾਸਪੋਰਟ ਬਣਾਉਣ ਲਈ ਅਰਜੀ ਦੇ ਸਕਦੇ ਹੋ। ਇਸ ਤੋਂ ਇਲਾਵਾ ਤਤਕਾਲ ਵਿੱਚ ਵੀ ਪਾਸਪੋਰਟ ਅਪਲਾਈ ਕਰ ਸਕਦੇ ਹੋ ਜੋ ਕਿ ਇੱਕ-ਦੋ ਦਿਨਾਂ ਅੰਦਰ ਤੁਹਾਨੂੰ ਮਿਲ ਜਾਏਗਾ।
ਲਾਂਘੇ ਰਾਹੀਂ ਜਾਣ ਦੀ ਅਰਜ਼ੀ ਭਰਨ ਤੋਂ ਪਹਿਲਾਂ ਤੁਹਾਡੇ ਕੋਲ ਪਾਸਪੋਰਟ ਹੋਣਾ ਜ਼ਰੂਰੀ ਹੈ। ਹਾਲਾਂਕਿ, ਸਰਕਾਰਾਂ ਭਵਿੱਖ ਵਿੱਚ ਕਰਤਾਰਪੁਰ ਸਾਹਿਬ ਜਾਣ ਲਈ ਆਧਾਰ ਕਾਰਡ ਵਰਗੇ ਕਿਸੇ ਹੋਰ ਦਸਤਾਵੇਜ਼ ਨੂੰ ਪਾਸਪੋਰਟ ਦੇ ਬਦਲ ਵਜੋਂ ਵਰਤਣ ਲਈ ਕੋਸ਼ਿਸ਼ ਕਰ ਰਹੀਆਂ ਹਨ।
ਅਪਲਾਈ ਕਿਵੇਂ ਕਰਨਾ ਹੈ ਤੇ ਫੀਸ ਕਿੰਨੀ ਹੈ ?
ਇਸ ਲਈ ਤਕਰੀਬਨ ਇੱਕ ਮਹੀਨਾ ਪਹਿਲਾਂ ਅਪਲਾਈ ਕਰਨਾ ਪਵੇਗਾ। ਇਸ ਦੇ ਲਈ ਅਰਜ਼ੀ ਭਰਨੀ ਹੋਵੇਗੀ।
ਆਨਲਾਈਨ ਅਪਲਾਈ ਕਰਨ ਦੇ ਤਕਰੀਬਨ ਇੱਕ ਮਹੀਨਾ ਬਾਅਦ ਤੁਹਾਨੂੰ ਲਾਂਘੇ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਦੀ ਇਜਾਜ਼ਤ ਮਿਲੇਗੀ।
ਪਾਕਿਸਤਾਨ ਸਰਕਾਰ ਨੇ ਭਾਰਤੀ ਸ਼ਰਧਾਲੂਆਂ ਲਈ 20 ਡਾਲਰ ਫੀਸ ਤੈਅ ਕੀਤੀ ਗਈ ਹੈ, ਜੋ ਕਿ ਭਾਰਤੀ ਕਰੰਸੀ ਮੁਤਾਬਕ ਤਕਰੀਬਨ 1500 ਰੁਪਏ ਬਣਦੀ ਹੈ। ਰੰਧਾਵਾ ਮੁਤਾਬਕ, ਇਹ ਫੀਸ ਆਨਲਾਈਨ ਐਪਲੀਕੇਸ਼ਨ ਵੇਲੇ ਹੀ ਭਰਨੀ ਹੋਵੇਗੀ।
ਇਹ ਵੀ ਪੜ੍ਹੋ-
- ਪਾਕਿਸਤਾਨ - ਕਰਤਾਰਪੁਰ ਲਾਂਘੇ ਲਈ ਵੀਜ਼ੇ ਦੀ ਲੋੜ ਨਹੀਂ
- ਕਰਤਾਰਪੁਰ ਸਾਹਿਬ ਦੀ ਧਾਰਮਿਕ ਮਹੱਤਤਾ ਕੀ ਹੈ?
- ਕਰਤਾਰਪੁਰ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ
ਸਮਾਨ ਕਿੰਨਾ ਲੈ ਕੇ ਜਾ ਸਕਦੇ ਹਾਂ?
ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਇੱਕ ਸ਼ਰਧਾਲੂ ਪੰਜ ਕਿੱਲੋ ਤੱਕ ਦਾ ਸਮਾਨ ਅਤੇ 10 ਹਜ਼ਾਰ ਰੁਪਏ ਦੀ ਕਰੰਸੀ ਆਪਣੇ ਨਾਲ ਲੈ ਕੇ ਸਕਦਾ ਹੈ।
ਕਿੰਨਾ ਸਮਾਂ ਉੱਥੇ ਰੁਕ ਸਕਦੇ ਹਾਂ?
ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂ ਸਵੇਰੇ ਜਾ ਸਕਣਗੇ ਅਤੇ ਸ਼ਾਮ ਤੱਕ ਉਨ੍ਹਾਂ ਨੂੰ ਵਾਪਸ ਭਾਰਤ ਪਰਤਣਾ ਪਵੇਗਾ। ਇਸ ਸਮੇਂ ਦੌਰਾਨ ਉਹ ਗੁਰਦੁਆਰਾ ਕਰਤਾਰਪੁਰ ਸਾਹਿਬ ਤੱਕ ਹੀ ਰਹਿ ਸਕਦੇ ਹਨ।
ਕਿੰਨੇ ਸ਼ਰਧਾਲੂ ਜਾ ਸਕਣਗੇ ?
ਮੌਜੂਦਾ ਪ੍ਰੋਗਰਾਮ ਮੁਤਾਬਕ ਇੱਕ ਦਿਨ ਵਿੱਚ ਪੰਜ ਹਜਾਰ ਸ਼ਰਧਾਲੂਆਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ, ਬਾਅਦ ਵਿੱਚ ਇਹ ਗਿਣਤੀ ਵਧਾਈ ਜਾ ਸਕਦੀ ਹੈ।
ਭਾਵੇਂ ਕਿ ਪਹਿਲੇ ਜਥੇ 'ਚ ਵੀ ਸ਼ਰਧਾਲੂਆਂ ਦੀ ਗਿਣਤੀ ਪੰਜ ਹਜ਼ਾਰ ਤੋਂ ਘੱਟ ਹੋ ਸਕਦੀ ਹੈ, ਜੋ ਕਿ 9 ਨਵੰਬਰ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਵੇਗਾ।
ਇਹ ਵੀ ਪੜ੍ਹੋ-
- ਜਦੋਂ ਜਗਮੀਤ ਨੂੰ ਕਿਹਾ ਗਿਆ 'ਆਪਣੀ ਦਸਤਾਰ ਉਤਾਰ ਦਿਓ' ਤਾਂ ਉਨ੍ਹਾਂ ਨੇ ਕੀ ਕੀਤਾ
- ਟਿਕ-ਟੌਕ ਸਟਾਰ, ਲੰਡਨ ਰਿਟਰਨ ਤੇ ਦੰਗਲ ਗਰਲ ਦਾ ਹਰਿਆਣਾ 'ਚ ਸਿਆਸੀ ਟੈਸਟ
- ਉਹ ਪਿੰਡ ਜਿੱਥੇ ਸਿਰਫ਼ 80 ਰੁਪਏ ਦਾ ਮਕਾਨ!
ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)