ਵਰਲਡ ਇਕਨਾਮਿਕ ਫੋਰਮ ਦੀ ਰੈਂਕਿੰਗ 'ਚ ਭਾਰਤ ਹੇਠਾਂ ਖਿਸਕਿਆ - 5 ਅਹਿਮ ਖ਼ਬਰਾਂ

ਨਰਿੰਦਰ ਮੋਦੀ Image copyright Getty Images

ਵਰਲਡ ਇਕਨਾਮਿਕ ਫੋਰਮ (WEF) ਦੀ ਸਾਲਾਨਾ ਰਿਪੋਰਟ 'ਚ ਭਾਰਤ ਕਾਫੀ ਹੇਠਾਂ ਖਿਸਕ ਗਿਆ ਹੈ। ਅਰਥਚਾਰੇ ਵਿੱਚ ਮੁਕਾਬਲੇ ਲਈ ਲਿਆਂਦੀ ਜਾਣ ਵਾਲੀ ਬਿਹਤਰੀ ਨੂੰ ਮਾਪਣ ਵਾਲੀ ਇਸ ਰਿਪੋਰਟ 'ਚ ਅਜਿਹਾ ਕਿਹਾ ਗਿਆ ਹੈ।

ਗਲੋਬਲ ਕਾਂਪੀਟਿਟਿਵ ਇੰਡੈਕਸ ਵਿੱਚ ਪਿਛਲੇ ਸਾਲ ਭਾਰਤ 58ਵੇਂ ਨੰਬਰ 'ਤੇ ਸੀ ਪਰ ਹੁਣ ਉਹ 68ਵੇਂ ਨੰਬਰ 'ਤੇ ਪਹੁੰਚ ਗਿਆ ਹੈ।

ਇਸ ਇੰਡੈਕਸ ਵਿੱਚ ਸਭ ਤੋਂ ਉਪਰ ਸਿੰਗਾਪੁਰ ਹੈ। ਉਸ ਤੋਂ ਬਾਅਦ ਅਮਰੀਕਾ ਅਤੇ ਜਾਪਾਨ ਵਰਗੇ ਦੇਸ ਹਨ। ਵਧੇਰੇ ਅਫਰੀਕੀ ਦੇਸ ਇਸ ਇੰਡੈਕਸ ਵਿੱਚ ਹੇਠਲੇ ਨੰਬਰ 'ਤੇ ਹਨ।

ਭਾਰਤ ਦੀ ਰੈਂਕਿੰਗ ਡਿੱਗਣ ਕਾਰਨ ਦੂਜੇ ਦੇਸਾਂ ਦੇ ਪ੍ਰਦਰਸ਼ਨ ਬਿਹਤਰ ਦੱਸਿਆ ਜਾ ਰਿਹਾ ਹੈ। ਵਰਲਡ ਇਕਨਾਮਿਕ ਫੋਰਮ ਦਾ ਕਹਿਣਾ ਹੈ ਕਿ ਭਾਰਤ ਦਾ ਅਰਥਚਾਰਾ ਬਹੁਤ ਵੱਡਾ ਹੈ ਅਤੇ ਕਾਫੀ ਸਥਿਰ ਵੀ ਹੈ ਪਰ ਆਰਥਿਕ ਸੁਧਾਰਾਂ ਦੀ ਰਫ਼ਤਾਰ ਕਾਫੀ ਘੱਟ ਹੈ।

ਇਹ ਵੀ ਪੜ੍ਹੋ-

ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਮਿਤੀ ਬਾਰੇ ਪਾਕਿਸਤਾਨ ਨੇ ਕੀ ਕਿਹਾ

ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ ਵੱਲੋਂ 9 ਨਵੰਬਰ ਨੂੰ ਕਰਤਾਰਪੁਰ ਲਾਂਘਾ ਖੋਲ੍ਹਿਆ ਜਾਵੇਗਾ ਇਸ ਦੇ ਜਵਾਬ ਵਿੱਚ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਅਸਲ ਤਰੀਕ ਅਜੇ ਤੈਅ ਨਹੀਂ ਕੀਤੀ ਗਈ ਹੈ।

ਫੋਟੋ ਕੈਪਸ਼ਨ ਸ਼ਾਕਰਗੜ੍ਹ ਵਿੱਚ ਸਥਿਤ ਸਿੱਖਾਂ ਦਾ ਇਹ ਧਾਰਮਿਕ ਸਥਾਨ ਖ਼ਬਰਾਂ ਦਾ ਕੇਂਦਰ ਬਣ ਗਿਆ ਹੈ।

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਲਾਂਘਾ ਖੋਲ੍ਹਿਆ ਜਾਣਾ ਹੈ।

ਪਾਕਿਸਤਾਨ ਨੇ ਇਹ ਵੀ ਕਿਹਾ ਹੈ ਕਿ ਕਰਤਾਰਪੁਰ ਸਾਹਿਬ ਦਾ ਪ੍ਰਾਜੈਕਟ ਸਮੇਂ ਸਿਰ ਨੇਪਰੇ ਚੜ੍ਹਨ ਦੀ ਆਸ ਹੈ ਅਤੇ ਇਸ ਨੂੰ ਖੋਲ੍ਹਣ ਦੀ ਗੱਲ੍ਹ ਪ੍ਰਧਾਨਮੰਤਰੀ ਇਮਰਾਨ ਖ਼ਾਨ ਦੇ ਕਹੇ ਮੁਤਾਬਕ ਪੂਰੀ ਕੀਤੀ ਜਾਵੇਗੀ। ਵਿਸਥਾਰ 'ਚ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਅਕਾਲ ਤਖ਼ਤ ਦੇ ਜਥੇਦਾਰ: ਸੋਨੇ ਦੀ ਪਾਲਕੀ ਦੀ ਥਾਂ ਬੱਚਿਆਂ ਦੀ ਪੜ੍ਹਾਈ 'ਤੇ ਪੈਸਾ ਖਰਚੋ

ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਾਕਿਸਤਾਨ ਭੇਜੀ ਜਾਣ ਵਾਲੀ ਸੋਨੇ ਦੀ ਪਾਲਕੀ ਦਾ ਕੰਮ ਫੌਰਨ ਰੋਕਣ ਦਾ ਹੁਕਮ ਦਿੱਤਾ ਹੈ।

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਤਾਰਪੁਰ ਪਾਕਿਸਤਾਨ ਲਈ ਸੋਨੇ ਦੀ ਪਾਲਕੀ ਭੇਜਣ ਦੀ ਤਿਆਰੀ ਸੀ।

Image copyright SUKHCHARAN PREET/BBC

ਡੀਐੱਸਜੀਐੱਮਸੀ ਵਲੋਂ ਇਸ ਕਾਰਜ ਲਈ ਦਿੱਲੀ ਦੇ ਵੱਖ-ਵੱਖ ਇਤਿਹਾਸਕ ਗੁਰਦੁਆਰਿਆਂ ਵਿੱਚ ਪੈਸਾ ਇਕੱਠਾ ਕਰਨ ਲਈ ਗੋਲਕਾਂ ਲਗਾਈਆਂ ਗਈਆਂ ਹਨ।

ਅਕਾਲ ਤਖਤ ਵੱਲੋਂ ਹੁਣ ਉਨ੍ਹਾਂ ਗੋਲਕਾਂ ਨੂੰ ਵੀ ਹਟਾਉਣ ਦੇ ਹੁਕਮ ਜਾਰੀ ਕੀਤੇ ਹਨ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਵਿੱਚ ਕਿਹਾ ਹੈ ਕਿ ਉਨ੍ਹਾਂ ਨੂੰ ਅਕਾਲ ਤਖ਼ਤ ਦਾ ਫਰਮਾਨ ਕਬੂਲ ਹੈ ਤੇ ਉਹ ਉਸ ਦੀ ਪਾਲਣਾ ਕਰਨਗੇ।

ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ, "ਸੋਨੇ ਦੀ ਪਾਲਕੀ ਦੀ ਥਾਂ ਜੇ ਕਮੇਟੀ ਵੱਲੋਂ ਪਾਕਿਸਤਾਨ ਵਿੱਚ ਰਹਿ ਰਹੇ ਸਿੱਖਾਂ ਦੇ ਬੱਚਿਆਂ ਦੀ ਪੜ੍ਹਾਈ ਲਈ ਪੈਸਾ ਇਕੱਠਾ ਕੀਤਾ ਜਾਂਦਾ ਤਾਂ ਇਸ ਨਾਲ ਕੌਮੀ ਭਲਾ ਵੀ ਹੋਣਾ ਸੀ ਤੇ ਨਾਲ ਹੀ ਸੰਗਤਾਂ ਵਿੱਚ ਰੋਸ ਵੀ ਨਹੀਂ ਹੁੰਦਾ। ਪੂਰੀ ਖ਼ਬਰ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

ਮਨੋਹਰ ਲਾਲ ਖੱਟਰ ਇੰਝ ਬਣੇ 'ਜ਼ੀਰੋ ਤੋਂ ਹੀਰੋ'

ਸਾਲ 2005 ਵਿੱਚ ਦੋ ਅਤੇ 2009 ਵਿਚ ਚਾਰ ਸੀਟਾਂ ਜਿੱਤਣ ਵਾਲੀ ਭਾਰਤੀ ਜਨਤਾ ਪਾਰਟੀ ਨੇ 2014 ਵਿੱਚ ਪਹਿਲੀ ਵਾਰ 90 ਵਿੱਚੋਂ 46 ਸੀਟਾਂ ਜਿੱਤ ਕੇ ਬਹੁਮਤ ਹਾਸਿਲ ਕੀਤਾ।

ਉਸ ਵੇਲੇ ਰਾਜਨੀਤੀ ਦੇ ਵਿਸ਼ਲੇਸ਼ਕ ਇਨ੍ਹਾਂ ਤਿੰਨਾਂ ਆਗੂਆਂ ਨੂੰ ਮੁੱਖ ਮੰਤਰੀ ਦੇ ਅਹੁਦੇ ਦੇ ਹੱਕਦਾਰ ਸਮਝਦੇ ਸੀ: ਕੈਪਟਨ ਅਭਿਮਨਿਯੂ, ਅਨਿਲ ਵਿਜ ਅਤੇ ਰਾਮ ਬਿਲਾਸ ਸ਼ਰਮਾ।

Image copyright Getty Images

ਜਾਟ ਨੇਤਾ ਹੋਣ ਕਾਰਨ ਕੈਪਟਨ ਅਭਿਮਨਿਯੂ ਨੂੰ ਸੂਬੇ ਦੇ ਮੁੱਖ ਮੰਤਰੀ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾਂਦਾ ਸੀ ਪਰ ਮਨੋਹਰ ਲਾਲ ਖੱਟਰ ਨੂੰ ਮੁੱਖ ਮੰਤਰੀ ਬਣਾਉਣ ਦੇ ਫੈਸਲੇ ਨੇ ਬਹੁਤ ਸਾਰੇ ਲੋਕਾਂ ਨੂੰ ਹੈਰਾਨ ਕਰ ਦਿੱਤਾ।

ਤਜ਼ਰਬੇ ਦੀ ਘਾਟ ਜਲਦੀ ਹੀ ਵਿਗੜ ਰਹੀ ਕਾਨੂੰਨ ਵਿਵਸਥਾ ਵਿੱਚ ਦਿਸਣ ਲੱਗੀ। ਖ਼ਾਸ ਤੌਰ 'ਤੇ ਫ਼ਰਵਰੀ 2016 ਦੇ ਜਾਟ ਅੰਦੋਲਨ ਦੌਰਾਨ ਹੋਈ ਹਿੰਸਾ ਦੌਰਾਨ। ਇਸ ਅੰਦੋਲਨ ਵਿਚ 20 ਤੋਂ ਵੱਧ ਜਾਟ ਨੌਜਵਾਨ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਏ।

ਖੱਟਰ ਸਰਕਾਰ ਦਾ ਅਕਸ ਪੂਰੇ ਦੇਸ਼ ਵਿੱਚ ਫਿੱਕਾ ਪੈ ਗਿਆ। ਕਈ ਸਾਲਾਂ ਤੋਂ ਸੂਬੇ ਦੇ ਮੁੱਖ ਮੰਤਰੀ ਬਣੇ ਰਹਿਣ ਵਾਲੇ ਜਾਟਾਂ ਨੂੰ ਲੱਗਿਆ ਕਿ ਹੁਣ ਉਹ (ਜਾਟ) ਇਸ ਅਹੁਦੇ 'ਤੇ ਨਹੀਂ ਸਗੋਂ ਇੱਕ ਪੰਜਾਬੀ ਖੱਤਰੀ ਬੈਠਾ ਹੈ। ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

Jio ਆਪਣੇ ਗਾਹਕਾਂ ਨੂੰ ਫ੍ਰੀ ਕਾਲ ਦੇਣ ਦੇ ਵਾਅਦੇ ਤੋਂ ਬਾਅਦ ਪੈਸੇ ਲਏਗਾ, ਸਮਝੋ ਪੂਰਾ ਮਾਮਲਾ

ਜੇ ਤੁਸੀਂ ਇੱਕ ਰਿਲਾਇੰਸ ਯੂਜ਼ਰਾਂ ਨੂੰ ਏਅਰਟੈੱਲ ਜਾਂ ਵੋਡਾਫ਼ੋਨ ਸਣੇ ਦੂਜੀ ਕਿਸੇ ਵੀ ਕੰਪਨੀ ਦੇ ਮੋਬਾਇਲ ਯੂਜ਼ਰ ਨੂੰ ਫ਼ੋਨ ਕਰਨ 'ਤੇ ਪ੍ਰਤੀ ਮਿੰਟ ਦੇ ਹਿਸਾਬ ਨਾਲ ਛੇ ਪੈਸੇ ਦੇਣੇ ਹੋਣਗੇ।

ਹਾਲਾਂਕਿ, ਜੇ ਤੁਸੀਂ ਰਿਲਾਇੰਸ ਜੀਓ ਵਰਤਦੇ ਹੋ ਤਾਂ ਕਿਸੇ ਹੋਰ ਜੀਓ ਯੂਜ਼ਰ ਨੂੰ ਫ਼ੋਨ ਕਰਨ 'ਤੇ ਤੁਹਾਨੂੰ ਕੋਈ ਕੀਮਤ ਨਹੀਂ ਅਦਾ ਕਰਨੀ ਪਵੇਗੀ।

ਜੀਓ ਨੇ ਦੂਜੇ ਨੈਟਵਰਕ 'ਚ ਕਾਲ ਕਰਨ ਲਈ 10 ਰੁਪਏ ਤੋਂ ਲੈ ਕੇ 100 ਰੁਪਏ ਤੱਕ ਦੇ ਰਿਚਾਰਜ ਵਾਉਚਰ ਮੁਹੱਈਆ ਕਰਵਾਏ ਹਨ।

ਇਨ੍ਹਾਂ ਵਾਉਚਰਾਂ ਦਾ ਇਸਤੇਮਾਲ ਕਰਨ 'ਤੇ ਜੀਓ ਉਪਭੋਗਤਾ ਨੂੰ ਕੁਝ ਆਈਯੂਸੀ ਮਿੰਟ ਮਿਲਣਗੇ। ਜੀਓ ਨੇ ਕਿਹਾ ਹੈ ਕਿ IUC ਚਾਰਜ 'ਤੇ ਟੈਲੀਕੌਮ ਰੇਗੁਲੇਟਰੀ ਅਥਾਰਟੀ ਆਫ਼ ਇੰਡੀਆ ਦੀਆਂ ਬਦਲਦੀਆਂ ਨੀਤੀਆਂ ਦੀ ਵਜ੍ਹਾ ਨਾਲ ਉਹ ਇਹ ਫ਼ੈਸਲਾ ਲੈਣ ਲਈ ਮਜਬੂਰ ਹੋਈ ਹੈ। ਇੱਥੇ ਕਲਿੱਕ ਕਰ ਕੇ ਪੂਰੀ ਖ਼ਬਰ ਪੜ੍ਹੋ।

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)