Kamini Roy: ਭਾਰਤ 'ਚ ਔਰਤਾਂ ਦੇ ਵੋਟ ਦੇ ਹੱਕ ਲਈ ਲੜਨ ਵਾਲੀ ਕਾਮਿਨੀ ਰਾਏ ਕੌਣ ਸੀ

ਕਾਮਿਨੀ ਰਾਏ Image copyright Google

ਗੂਗਲ ਨੇ ਅੱਜ ਕਾਮਿਨੀ ਰਾਏ ਦੇ 155ਵੇਂ ਜਨਮ ਦਿਨ ਮੌਕੇ ਉਨ੍ਹਾਂ ਦਾ ਡੂਡਲ ਬਣਾ ਕੇ ਉਨ੍ਹਾਂ ਨੂੰ ਯਾਦ ਕੀਤਾ ਹੈ। ਇਸ ਡੂਡਲ ਤੋਂ ਸਾਫ਼ ਜ਼ਾਹਿਰ ਹੋ ਰਿਹਾ ਹੈ ਕਿ ਕਾਮਿਨੀ ਰਾਏ ਨੇ ਅਜਿਹਾ ਕੰਮ ਕੀਤਾ ਸੀ ਜਿਸ ਦਾ ਹਜ਼ਾਰਾਂ ਔਰਤਾਂ 'ਤੇ ਅਸਰ ਪਿਆ ਸੀ।

ਆਖ਼ਿਰ ਕੌਣ ਸੀ ਕਾਮਿਨੀ ਰਾਏ ਅਤੇ ਕੀ ਕੰਮ ਕੀਤਾ ਸੀ ਉਨ੍ਹਾਂ ਨੇ?

12 ਅਕਤੂਬਰ, 1864 ਨੂੰ ਤਤਕਾਲੀ ਬੰਗਾਲ ਦੇ ਬੇਕਰਗੰਜ ਜ਼ਿਲ੍ਹੇ (ਇਹ ਹਿੱਸਾ ਹੁਣ ਬੰਗਲਾਦੇਸ'ਚ ਪੈਂਦਾ ਹੈ) ਵਿੱਚ ਪੈਦਾ ਹੋਈ ਕਾਮਿਨੀ ਰਾਏ ਇੱਕ ਕਵਿੱਤਰੀ ਅਤੇ ਸਮਾਜ ਸੇਵਿਕਾ ਸੀ।

ਪਰ ਖ਼ਾਸ ਗੱਲ ਇਹ ਹੈ ਕਿ ਬਰਤਾਨਵੀ ਸਾਸ਼ਨ ਦੇ ਭਾਰਤ ਵਿੱਚ ਉਹ ਗ੍ਰੇਜੂਏਟ ਆਨਰਸ ਡਿਗਰੀ ਹਾਸਿਲ ਕਰਨ ਵਾਲੀ ਪਹਿਲੀ ਭਾਰਤੀ ਔਰਤ ਸੀ।

ਕਾਮਿਨੀ ਰਾਏ ਨੇ ਸੰਸਕ੍ਰਿਤ ਵਿੱਚ ਆਨਰਜ਼ ਵਿੱਚ ਗ੍ਰੈਜੂਏਸ਼ਨ ਡਿਗਰੀ ਹਾਸਿਲ ਕੀਤੀ ਸੀ। ਕੋਲਕਾਤਾ ਯੂਨੀਵਰਸਿਟੀ ਦੇ ਬੇਥੁਨ ਕਾਲਜ ਤੋਂ 1886 ਵਿੱਚ ਗ੍ਰੈਜੂਏਟ ਹੋਣ ਤੋਂ ਬਾਅਦ ਉਨ੍ਹਾਂ ਨੂੰ ਉੱਥੇ ਪੜਾਉਣ ਦੀ ਨੌਕਰੀ ਮਿਲ ਗਈ ਸੀ।

ਪਰ ਔਰਤਾਂ ਦੇ ਅਧਿਕਾਰ ਨਾਲ ਲਿਖੀਆਂ ਉਨ੍ਹਾਂ ਦੀਆਂ ਕਵਿਤਾਵਾਂ ਨੇ ਉਨ੍ਹਾਂ ਦੀ ਪਛਾਣ ਦਾ ਦਾਇਰਾ ਵਧਾਇਆ।

ਇਹ ਵੀ ਪੜ੍ਹੋ-

ਕਾਮਿਨੀ ਰਾਏ ਅਕਸਰ ਕਹਿੰਦੀ ਸੀ, ਔਰਤਾਂ ਨੂੰ ਕਿਉਂ ਆਪਣੇ ਘਰਾਂ 'ਚ ਕੈਦ ਰਹਿਣਾ ਚਾਹੀਦਾ ਹੈ।

ਉਨ੍ਹਾਂ ਬੰਗਾਲੀ ਔਰਤਾਂ ਨੂੰ ਬੰਗਾਲੀ ਲੈਗਿਸਲੇਟਿਵ ਕਾਊਂਸਿਲ ਵਿੱਚ ਪਹਿਲੀ ਵਾਰ 1926 ਵਿੱਚ ਵੋਟ ਦਿਵਾਉਣ ਦੀ ਲੜਾਈ ਵਿੱਚ ਵੀ ਹਿੱਸਾ ਲਿਆ ਸੀ। ਰਾਜਨੀਤਕ ਤੌਰ 'ਤੇ ਬੇਹੱਦ ਸਰਗਰਮ ਸੀ।

ਜ਼ਿੰਦਗੀ ਦੇ ਆਖ਼ਰੀ ਸਾਲਾਂ ਵਿੱਚ ਕਾਮਿਨੀ ਰਾਏ ਉਦੋਂ ਦੇ ਬਿਹਾਰ ਦੇ ਹਜਾਰੀਬਾਗ 'ਚ ਰਹਿਣ ਆ ਗਈ ਸੀ, ਜਿੱਥੇ 1933 ਵਿੱਚ ਉਨ੍ਹਾਂ ਦੀ ਦੇਹਾਂਤ ਹੋ ਗਿਆ ਸੀ।

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)