ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਤੀਜੀ ਦਾ ਖੋਹਿਆ ਪਰਸ - 5 ਅਹਿਮ ਖ਼ਬਰਾਂ

ਨਰਿੰਦਰ ਮੋਦੀ Image copyright Reuters

ਦਿੱਲੀ ਵਿੱਚ ਸ਼ਨਿੱਚਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਤੀਜੀ ਦਮਯੰਤੀ ਮੋਦੀ ਦਾ ਪਰਸ ਝਪੱਟਾ ਮਾਰ ਕੇ ਖੋਹ ਲਿਆ ਗਿਆ।

ਦਮਯੰਤੀ ਮੋਦੀ ਦੇ ਪਰਸ ਵਿੱਚ 56 ਹਜ਼ਾਰ ਰੁਪਏ ਨਗਦ, ਪੈਨ ਕਾਰਡ ਅਤੇ ਵੋਟਰ ਆਈਡੀ ਵਰਗੇ ਦਸਤਾਵੇਜ਼ ਸਨ। ਪੁਲਿਸ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਸ਼ੱਕੀਆਂ ਦੀ ਭਾਲ ਕੀਤੀ ਜਾ ਰਹੀ ਹੈ।

ਇਸ ਤੋਂ ਪਹਿਲਾਂ ਦਮਯੰਤੀ ਮੋਦੀ ਦੇ ਪਿਤਾ ਅਤੇ ਨਰਿੰਦਰ ਮੋਦੀ ਦੇ ਭਰਾ ਪ੍ਰਹਿਲਾਦ ਮੋਦੀ ਦੇ ਨਾਲ ਵੀ ਦਿੱਲੀ 'ਚ ਚੋਰੀ ਦੀ ਘਟਨਾ ਵਾਪਰ ਚੁੱਕੀ ਹੈ।

ਦਮਯੰਤੀ ਮੋਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਰਾ ਪ੍ਰਹਿਲਾਦ ਮੋਦੀ ਦੀ ਬੇਟੀ ਹੈ। ਉਹ ਪਤੀ ਵਿਕਾਸ ਮੋਦੀ ਅਤੇ ਦੋ ਬੇਟੀਆਂ ਨਾਲ ਸੂਰਤ ਵਿੱਚ ਰਹਿੰਦੀ ਹੈ।

ਪ੍ਰਹਿਲਾਦ ਮੋਦੀ ਨੇ ਇਸ ਘਟਨਾ ਤੋਂ ਬਾਅਦ ਆਪਣੀ ਅਤੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ। ਦਮਯੰਤੀ ਅਮ੍ਰਿਤਸਰ ਤੋਂ ਦਿੱਲੀ ਆਈ ਸੀ ਅੱਗੇ ਉਨ੍ਹਾਂ ਗੁਜਰਾਤ ਜਾਣਾ ਸੀ।

ਇਹ ਵੀ ਪੜ੍ਹੋ-

ਅਸੀਂ ਕਦੇ ਨਹੀਂ ਕਿਹਾ ਕਿ ਸਾਰਿਆਂ ਨੂੰ ਸਰਕਾਰੀ ਨੌਕਰੀ ਦੇਵਾਂਗੇ - ਰਵੀਸ਼ੰਕਰ ਪ੍ਰਸਾਦ

ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਹੈ ਕਿ ਐਨਐਸਐਸਓ (ਨੈਸ਼ਨਲ ਸੈਂਪਲ ਸਰਵੇ ਆਫ਼ਿਸ) ਦੇ ਬੇਰੁਜ਼ਗਾਰੀ ਨਾਲ ਜੁੜੇ ਅੰਕੜੇ ਪੂਰੀ ਤਰ੍ਹਾਂ ਗਲਤ ਹਨ। ਉਨ੍ਹਾਂ ਨੇ ਬਿਆਨ ਸ਼ਨੀਵਾਰ ਨੂੰ ਮੁੰਬਈ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤਾ।

Image copyright Getty Images

ਰਵੀਸ਼ੰਕਰ ਪ੍ਰਸਾਦ ਨੇ ਇਹ ਵੀ ਕਿਹਾ ਹੈ ਕਿ ਜੇ ਫਿਲਮਾਂ ਕਰੋੜਾਂ ਦਾ ਕਾਰੋਬਾਰ ਕਰ ਰਹੀਆਂ ਹਨ ਤਾਂ ਫਿਰ ਦੇਸ ਵਿੱਚ ਮੰਦੀ ਕਿਵੇਂ ਹੋ ਸਕਦੀ ਹੈ?

ਉਨ੍ਹਾਂ ਨੇ ਕਿਹਾ, "ਮੈਂ ਐਨਐਸਐਸਓ ਦੀ ਰਿਪੋਰਟ ਨੂੰ ਗਲਤ ਕਹਿੰਦਾ ਹਾਂ ਅਤੇ ਪੂਰੀ ਜ਼ਿੰਮੇਵਾਰੀ ਨਾਲ ਕਹਿੰਦਾ ਹਾਂ। ਉਸ ਰਿਪੋਰਟ ਵਿੱਚ ਇਲੈਕਟਰੋਨਿਕ ਮੈਨਿਊਫੈਕਚਰਿੰਗ, ਆਈਟੀ ਖੇਤਰ, ਮੁਦਰਾ ਲੋਨ ਤੇ 'ਕਾਮਨ ਸਰਵਿਸ ਸੈਂਟਰ' ਦਾ ਜ਼ਿਕਰ ਨਹੀਂ ਹੈ।"

"ਕਿਉਂ ਨਹੀਂ ਹੈ? ਅਸੀਂ ਕਦੇ ਨਹੀਂ ਕਿਹਾ ਸੀ ਕਿ ਅਸੀਂ ਸਾਰਿਆਂ ਨੂੰ ਸਰਕਾਰੀ ਨੌਕਰੀ ਦੇਵਾਂਗੇ। ਅਸੀਂ ਇਹ ਹਾਲੇ ਵੀ ਨਹੀਂ ਕਹਿ ਰਹੇ ਹਾਂ। ਕੁਝ ਲੋਕਾਂ ਨੇ ਅੰਕੜਿਆਂ ਨੂੰ ਯੋਜਨਾਬੱਧ ਤਰੀਕੇ ਨਾਲ ਗਲਤ ਢੰਗ ਨਾਲ ਪੇਸ਼ ਕੀਤਾ। ਮੈਂ ਇਹ ਦਿੱਲੀ ਵਿੱਚ ਵੀ ਕਹਿ ਚੁੱਕਿਆ ਹਾਂ।" ਪੂਰੀ ਖ਼ਬਰ ਇੱਥੇ ਕਲਿੱਕ ਕਰੋ।

ਕੀ ਮੋਦੀ ਨੂੰ ਮੌਬ ਲਿੰਚਿੰਗ ਤੇ ਹੋਰ ਮਸਲਿਆਂ ਬਾਰੇ ਚਿੱਠੀ ਲਿਖਣ 'ਤੇ ਵਿਦਿਆਰਥੀ ਸਸਪੈਂਡ ਹੋਏ

ਮਹਾਰਾਸ਼ਟਰ ਦੇ ਵਰਧਾ ਵਿੱਚ ਮਹਾਤਮਾ ਗਾਂਧੀ ਅੰਤਰਰਾਸ਼ਟਰੀ ਹਿੰਦੀ ਯੂਨੀਵਰਸਿਟੀ ਦੇ 6 ਵਿਦਿਆਰਥੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।

ਵਿਦਿਆਰਥੀਆਂ ਦਾ ਇਲਜ਼ਾਮ ਹੈ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖਣ ਕਰਕੇ ਸਸਪੈਂਡ ਕੀਤਾ ਗਿਆ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੇ ਇਨ੍ਹਾਂ ਇਲਜ਼ਾਮਾਂ ਨੂੰ ਗਲਤ ਦੱਸਿਆ ਹੈ।

ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਜਨੀਸ਼ ਕੁਮਾਰ ਸ਼ੁਕਲਾ ਨੇ ਬੀਬੀਸੀ ਨੂੰ ਦੱਸਿਆ, "ਅਸੀਂ ਯੂਨੀਵਰਸਿਟੀ ਵਿੱਚ ਕਾਨੂੰਨ ਵਿਵਸਥਾ ਤੇ ਸ਼ਾਂਤੀ ਬਣਾਏ ਰੱਖਣ ਦੇ ਮਕਸਦ ਨਾਲ 6 ਵਿਦਿਆਰਥੀਆਂ 'ਤੇ ਕਾਰਵਾਈ ਕੀਤੀ ਹੈ।"

ਇਨ੍ਹਾਂ ਵਿਦਿਆਰਥੀਆਂ ਨੇ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਕਾਂਸ਼ੀਰਾਮ ਦੀ ਯਾਦ ਵਿੱਚ ਇੱਕ ਪ੍ਰੋਗਰਾਮ ਦਾ ਪ੍ਰਬੰਧ ਕਰਨ ਲਈ ਇਜਾਜ਼ਤ ਮੰਗੀ ਸੀ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਦੀ ਇਜਾਜ਼ਤ ਨਹੀਂ ਮਿਲੀ ਹੈ।

ਸਸਪੈਂਡ ਹੋਏ ਵਿਦਿਆਰਥੀ ਰਜਨੀਸ਼ ਆਂਬੇਡਕਰ ਨੇ ਦੱਸਿਆ, "ਅਸੀਂ ਕਾਸ਼ੀਰਾਮ ਦੀ ਬਰਸੀ ਮੌਕੇ ਇੱਕ ਪ੍ਰੋਗਰਾਮ ਦਾ ਪ੍ਰਬੰਧ ਕਰਨ ਲ਼ਈ ਇਜਾਜ਼ਤ ਮੰਗੀ ਸੀ ਪਰ ਯੂਨੀਵਰਸਿਟੀ ਪ੍ਰਸ਼ਾਸਨ ਨੇ ਸਾਨੂੰ ਜਾਣਬੁੱਝ ਕੇ ਇਜਾਜ਼ਤ ਨਹੀਂ ਦਿੱਤੀ ਸੀ।"ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

ਆਈਐੱਸ ਕੈਦੀਆਂ ਦੀਆਂ ਰਖਵਾਲੀ ਸਾਡੀ ਪ੍ਰਾਥਮਿਕਤਾ ਨਹੀਂ: ਕੁਰਦ

ਉੱਤਰੀ ਸੀਰੀਆ 'ਚ ਤੁਰਕੀ ਮਲਿਆਂ ਦਾ ਸਾਹਮਣਾ ਕਰ ਰਹੇ ਕੁਰਦਾਂ ਨੇ ਕਿਹਾ ਹੈ ਜੇਕਰ ਇਹ ਹਮਲੇ ਇਸ ਤਰ੍ਹਾਂ ਹੀ ਬਰਕਰਾਰ ਰਹੇ ਤਾਂ ਇਸਲਾਮਿਲ ਸਟੇਟ ਦੇ ਕੈਦੀਆਂ ਦੀ ਰਖਵਾਲੀ ਉਨ੍ਹਾਂ ਦੀ ਪ੍ਰਾਥਮਿਕਤਾ ਨਹੀਂ ਰਹੇਗੀ।

Image copyright AFP

ਦਰਅਸਲ ਕੁਰਦਾਂ ਦੀ ਆਗਵਾਈ ਵਾਲੀ ਸੀਰੀਆ ਡੈਮੋਕਰੇਟਿਕ ਫੋਰਸ ਨੇ ਹਜ਼ਾਰਾਂ ਆਈਐਸ ਕੈਦੀਆਂ ਨੂੰ ਫੜਿਆ ਹੋਇਆ ਹੈ।

ਇਸ ਨੇ ਨਾਲ ਹੀ ਕੁਰਦਾਂ ਨੇ ਅਮਰੀਕਾ 'ਤੇ ਉਨ੍ਹਾਂ ਨੂੰ ਮੁਸੀਬਤ ਵੇਲੇ ਇਕੱਲਾ ਛੱਡਣ ਦਾ ਇਲਜ਼ਾਮ ਲਗਾਇਆ ਹੈ। ਤੁਰਕ ਫੌਜਾਂ ਸੀਰੀਆ ਦੇ ਸਰਹੱਦੀ ਸ਼ਹਿਰ ਰਾਸ-ਅਲ-ਅਈਨ ਤੱਕ ਪਹੁੰਚ ਗਈਆਂ ਹਨ।

ਐਸਡੀਐਫ ਦੇ ਬੁਲਾਰੇ ਰੇਦੁਰ ਨੇ ਕਿਹਾ ਹੈ ਕਿ ਆਈਐਸ ਦੇ ਖ਼ਿਲਾਫ਼ ਲੜਾਈ ਦੌਰਾਨ ਸਾਡੇ ਨਾਲ ਕਈ ਸਹਿਯੋਗੀ ਸਨ। ਅਸੀਂ ਉਨ੍ਹਾਂ ਨਾਲ ਪੂਰੀ ਮਜ਼ਬੂਤੀ ਅਤੇ ਇਮਾਨਦਾਰੀ ਨਾਲ ਲੜਦੇ ਰਹੇ ਪਰ ਸਾਡੇ ਸਹਿਯੋਗੀਆਂ ਨੇ ਅਚਾਨਕ ਸਾਨੂੰ ਬਿਨਾਂ ਕਿਸੇ ਚਿਤਾਵਨੀ ਦੇ ਇਕੱਲਿਆ ਛੱਡ ਦਿੱਤਾ ਹੈ।

ਕੁਰਦਾਂ ਦੀ 250 ਤੋਂ 350 ਕਰੋੜ ਦੀ ਆਬਾਦੀ ਤੁਰਕੀ, ਇਰਾਕ, ਸੀਰੀਆ, ਈਰਾਨ ਅਤੇ ਅਰਮੇਨੀਆ ਦੀਆਂ ਸਰਹੱਦਾਂ 'ਤੇ ਪਹਾੜੀ ਖੇਤਰਾਂ ਵਿੱਚ ਵੱਸਦੀ ਹੈ। ਉਨ੍ਹਾਂ ਦਾ ਪੱਛਮ ਏਸ਼ੀਆ ਵਿੱਚ ਚੌਥਾ ਸਭ ਤੋਂ ਵੱਡਾ ਨਸਲੀ ਗਰੁੱਪ ਹੈ ਪਰ ਉਨ੍ਹਾਂ ਨੂੰ ਕਦੇ ਕੋਈ ਸਥਾਪਿਤ ਦੇਸ ਨਹੀਂ ਮਿਲ ਸਕਿਆ ਹੈ। ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਜਾਪਾਨ 'ਤੇ ਤੂਫ਼ਾਨੀ ਮੀਂਹ ਦਾ ਕਹਿਰ

ਮੌਲੇਧਾਰ ਮੀਂਹ ਅਤੇ ਤੂਫ਼ਾਨੀ ਹਵਾਵਾਂ ਨੇ ਜਾਪਾਨ ਦੇ ਵਧੇਰੇ ਹਿੱਸਿਆਂ ਨੂੰ ਪ੍ਰਭਾਵਿਤ ਕੀਤਾ ਹੈ। ਜਾਪਾਨ ਦੀ ਮੌਜੂਦਾ ਤਸਵੀਰ 60 ਸਾਲਾਂ ਵਿੱਚ ਸਭ ਤੋਂ ਬੁਰੀ ਹਾਲਤ ਹੋ ਸਕਦੀ ਹੈ।

Image copyright Reuters

ਚੱਕਰਵਰਤੀ ਤੂਫ਼ਾਨ ਹੇਗੀਬਿਸ ਰਾਜਧਾਨੀ ਟੋਕਿਓ ਦੇ ਦੱਖਣ-ਪੱਛਮ ਵਿੱਚ ਇਜ਼ੁ ਦੀਪ ਦੀ ਮੁੱਖ ਧਰਤੀ 'ਤੇ ਸਥਾਨਕ ਸਮੇਂ ਮੁਤਾਬਕ ਸ਼ਾਮੀਂ 7 ਵਜੇ ਦੇ ਕਰੀਬ ਟਕਰਾਇਆ।

ਫਿਲਹਾਲ ਇਹ ਤੂਫ਼ਾਨ 225 ਕਿਲਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਦੇਸ ਦੇ ਪੂਰਬੀ ਚਟ ਵੱਲ ਵਧ ਰਿਹਾ ਹੈ।

ਤੂਫ਼ਾਨ ਕਾਰਨ ਜਾਨਮਾਲ ਦੇ ਨੁਕਸਾਨ ਦੀਆਂ ਖ਼ਬਰਾਂ ਆ ਰਹੀਆਂ ਹਨ। ਟੋਕਿਓ ਦੇ ਪੂਰਬ ਵਿੱਚ ਸਥਿਤ ਚਿਬਾ ਵਿੱਚ ਇੱਕ ਵਿਅਕਤੀ ਆਪਣੀ ਕਾਰ ਪਲਟਨ ਕਾਰਨ ਮਾਰਿਆ ਗਿਆ। ਘੱਟੋ-ਘੱਟ 60 ਹੋਰ ਲੋਕਾਂ ਦੇ ਜਖ਼ਮੀ ਹੋਣ ਦੀ ਖ਼ਬਰ ਹੈ।

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)