ਤੁਰਕੀ-ਸੀਰੀਆ ਸੰਘਰਸ਼ ਵਿਚਾਲੇ ਸੀਰੀਆ ਕਰੇਗਾ ਕੁਰਦਾਂ ਦਾ ਸਹਿਯੋਗ - 5 ਅਹਿਮ ਖ਼ਬਰਾਂ

ਤੁਰਕੀ-ਸੀਰੀਆ ਸੰਘਰਸ਼: ਸੀਰੀਆ ਕਰੇਗਾ ਕੁਰਦਾਂ ਦਾ ਸਹਿਯੋਗ Image copyright AFP

ਸੀਰੀਆ ਵਿੱਚ ਕੁਰਦਾਂ ਦਾ ਕਹਿਣਾ ਹੈ ਕਿ ਤੁਰਕੀ ਹਮਲੇ ਦੇ ਖ਼ਿਲਾਫ਼ ਸੀਰੀਆ ਆਪਣੀ ਸੈਨਾ ਤੈਨਾਤ ਕਰ ਸਕਦਾ ਹੈ।

ਸੀਰੀਆ ਦੇ ਸਰਕਾਰੀ ਟੀਵੀ ਨੇ ਐਲਾਨ ਕੀਤਾ ਸੀ ਕਿ ਤੁਰਕੀ ਦੀ ਸੈਨਾ ਦਾ ਸਾਹਮਣਾ ਕਰਨ ਲਈ ਸੀਰੀਆ ਦੇ ਸੈਨਿਕ ਉੱਤਰ ਵੱਲ ਵਧ ਰਹੇ ਹਨ।

ਇਸ ਤੋਂ ਪਹਿਲਾਂ ਕੁਰਦ ਲੜਾਕਿਆਂ ਖ਼ਿਲਾਫ਼ ਤੁਰਕੀ ਦੇ ਵਧਦੇ ਸੈਨਿਕ ਅਭਿਆਨ ਕਾਰਨ ਅਮਰੀਕਾ ਨੇ ਸੀਰੀਆ ਵਿੱਚ ਮੌਜੂਦ ਆਪਣੇ ਸਾਰੇ ਸੈਨਿਕਾਂ ਨੂੰ ਬਾਹਰ ਕੱਢਣ ਦਾ ਐਲਾਨ ਕੀਤਾ ਸੀ।

ਅਮਰੀਕਾ ਦੇ ਰੱਖਿਆ ਮੰਤਰੀ ਮਾਰਕ ਐਸਪਰ ਦਾ ਕਹਿਣਾ ਹੈ ਕਿ ਤੁਰਕੀ ਪਹਿਲਾਂ ਤੋਂ ਹੀ ਬਣਾਈ ਯੋਜਨਾ ਤੋਂ "ਵੱਧ ਸਮੇਂ ਤੱਕ" ਆਪਣਾ ਅਭਿਆਨ ਚਲਾਵੇਗਾ।

ਅਮਰੀਕੀ ਰੱਖਿਆ ਮੰਤਰੀ ਦਾ ਕਹਿਣਾ ਹੈ ਕਿ ਉਹ ਸੀਰੀਆ ਅਤੇ ਰੂਸ ਕੋਲੋਂ ਮਦਦ ਮੰਗ ਸਕਦੇ ਹਨ ਅਤੇ ਅਮਰੀਕਾ ਉਨ੍ਹਾਂ ਦਾ ਬਚਾਅ ਨਹੀਂ ਕਰੇਗਾ।

ਉੱਧਰ ਐਤਵਾਰ ਨੂੰ ਹੀ ਕੁਰਦ ਅਧਿਕਾਰੀਆਂ ਨੇ ਦੱਸਿਆ ਕਿ ਇਸਲਾਮਿਕ ਸਟੇਟ ਦੇ ਵਿਦੇਸ਼ੀ ਲੜਾਕਿਆਂ ਦੇ ਤਕਰੀਬਨ 800 ਰਿਸ਼ਤੇਦਾਰ ਆਈਨ ਇੱਸਾ ਕੈਂਪ ਤੋਂ ਭੱਜ ਗਏ ਹਨ।

ਇਹ ਵੀ ਪੜ੍ਹੋ-

Image copyright Getty Images

ਕਸ਼ਮੀਰ ਵਿੱਚ ਮੋਬਾਈਲ ਸੇਵਾਵਾਂ ਹੋਣਗੀਆਂ ਬਹਾਲ

ਭਾਰਤ-ਸ਼ਾਸਿਤ ਕਸ਼ਮੀਰ ਵਿੱਚ ਸੋਮਵਾਰ (14 ਅਕਤੂਬਰ) ਤੋਂ ਮੋਬਾਈਲ ਪੋਸਟਪੇਡ ਸੇਵਾ ਸ਼ੁਰੂ ਹੋਣ ਵਾਲੀ ਹੈ, ਇਸ ਦੇ ਲਈ ਕਿਸ ਤਰ੍ਹਾਂ ਦੇ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ।

ਕਸ਼ਮੀਰੀਆਂ ਦੇ ਲਈ ਇਹ ਇੱਕ ਬਹੁਤ ਵੱਡਾ ਐਲਾਨ ਸੀ, ਕਿਉਂਕਿ ਜਦੋਂ ਤੋਂ ਕਸ਼ਮੀਰ 'ਚ ਲੌਕਡਾਊਨ ਹੋਇਆ ਹੈ। ਉਦੋਂ ਤੋਂ ਹੀ ਕਸ਼ਮੀਰੀ ਕਿਸੇ ਨਾਲ ਵੀ ਸੰਪਰਕ ਨਹੀਂ ਕਰ ਪਾ ਰਹੇ ਸੀ, ਹੁਣ ਉਨ੍ਹਾਂ ਨੂੰ ਕੁਝ ਰਾਹਤ ਮਿਲੇਗੀ।

ਹਾਲਾਂਕਿ ਜਦੋਂ ਸਰਕਾਰ ਇਹ ਐਲਾਨ ਕਰ ਰਹੀ ਸੀ ਤਾਂ ਸਰਕਾਰ ਦੇ ਬੁਲਾਰੇ ਰੋਹਿਤ ਕੰਸਲ ਨੇ ਖੁਫ਼ੀਆ ਵਿਭਾਗ ਵੱਲੋਂ ਕੱਟੜਪੰਥੀ ਹਮਲੇ ਦੀ ਧਮਕੀ ਮਿਲਣ ਦੀ ਗੱਲ ਵੀ ਕਹੀ ਸੀ।

ਤੇਜਿੰਦਰਪਾਲ ਸਿੰਘ ਤੂਰ ਨੇ ਆਪਣਾ ਹੀ ਰਿਕਾਰਡ ਤੋੜਿਆ

ਪੰਜਾਬ ਦੇ ਮੋਗਾ ਜ਼ਿਲ੍ਹੇ ਨਾਲ ਸਬੰਧਤ ਤੂਰ ਨੇ ਲਗਾਤਾਰ ਦੂਜੇ ਸਾਲ ਗੋਲਾ ਸੁੱਟਣ ਵਿਚ ਕੌਮੀ ਰਿਕਾਰਡ ਤੋੜਿਆ ਹੈ। ਰਾਂਚੀ ਵਿਚ ਕੌਮੀ ਖੇਡਾਂ ਦੌਰਾਨ ਤੂਰ ਨੇ 20.92 ਮੀਟਰ ਗੋਲਾ ਸੁੱਟ ਕੇ 2018 ਵਿਚ ਜਕਾਰਤਾ ਖੇਡਾਂ ਦੌਰਾਨ ਬਣਾਇਆ ਆਪਣਾ 20.75 ਮੀਟਰ ਦਾ ਰਿਕਾਰਡ ਤੋੜ ਦਿੱਤਾ।

ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰਨ ਲਈ ਤੂਰ ਨੂੰ 21.10 ਮੀਟਰ ਦੀ ਟੀਚਾ ਹਾਸਲ ਕਰਨਾ ਪੈਣਾ ਸੀ, ਪਰ ਉਹ ਇਸ ਤੋਂ ਖੁੰਝ ਗਏ। ਇਸੇ ਲਈ ਉਨ੍ਹਾਂ ਦੇ ਉਕਤ ਸ਼ਬਦਾਂ ਵਿਚ ਮਾਯੂਸੀ ਝਲਕਦੀ ਹੈ।

Image copyright Getty Images

ਰਾਂਚੀ ਵਿਚ ਪੀਟੀਆਈ ਨਾਲ ਗੱਲਬਾਤ ਕਰਦਿਆਂ ਤੇਜਿੰਦਰਪਾਲ ਸਿੰਘ ਤੂਰ ਨੇ ਕਿਹਾ, "ਅੱਜ ਮੈਂ ਚੰਗੀ ਫਾਰਮ ਵਿਚ ਸੀ, ਮੇਰਾ ਨਿਸ਼ਾਨਾਂ 21.30 ਤੋਂ 21.40 ਮੀਟਰ ਸੀ ਅਤੇ ਮੈਨੂੰ ਲੱਗਦਾ ਸੀ ਕਿ ਮੈਂ ਆਖਰੀ ਵਾਰੀ ਵਿਚ ਇਹ ਪਾਰ ਕਰ ਲਵਾਂਗਾ,ਪਰ ਅਫ਼ਸੋਸ ਅਜਿਹਾ ਨਾ ਹੋ ਸਕਿਆ ਤੇ ਇਹ ਫਾਊਲ ਹੋ ਗਿਆ। ਮੈਂ ਓਲੰਪਿਕ ਕੁਆਲੀਫਾਈ ਕਰਨ ਲਈ ਅਗਲੇ ਮਹੀਨੇ ਚੀਨ ਵਿਚ ਹੋਣ ਜਾ ਰਹੀਆਂ ਵਿਸ਼ਵ ਮਿਲਟਰੀ ਗੇਮਜ਼ ਵਿਚ ਕੋਸ਼ਿਸ਼ ਕਰਾਂਗਾ।" ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

ਵਿਸ਼ਵ ਮਹਿਲਾ ਮੁੱਕੇਬਾਜ ਚੈਂਪੀਅਨਸ਼ਿਪ: ਰੋਹਤਕ ਦੀ ਮੰਜੂ ਨੇ ਜਿੱਤਿਆ ਸਿਲਵਰ ਮੈਡਲ

ਰੋਹਤਕ ਦੀ 19 ਮੰਜੂ ਰਾਣੀ ਨੇ ਵਿਸ਼ਵ ਮਹਿਲਾ ਮੁੱਕੇਬਾਜ ਚੈਂਪੀਅਨਸ਼ਿਪ 48 ਕਿਲੋਗ੍ਰਾਮ ਵਰਗ ਵਿੱਚ ਸਿਲਵਰ ਮੈਡਲ ਹਾਸਿਲ ਕੀਤਾ ਹੈ।

ਰਾਣੀ ਨੂੰ ਫਾਈਨਲ ਵਿੱਚ ਰੂਸ ਦੀ ਐਕਾਤੇਰਿਕਾ ਪਾਲਟਸੇਵਾ ਨੇ 6ਵੀ ਸੀਡ ਵਿੱਚ 4-1 ਨਾਲ ਹਰਾਇਆ ਹੈ ਅਤੇ ਇਸ ਤੋਂ ਪਹਿਲਾਂ ਮੰਜੂ ਨੇ ਸੈਮੀਫਆਈਨਲ ਵਿੱਚ ਥਾਈਲੈਂਡ ਦੀ ਚੁਟਹਾਮਤ ਰਖਸਤ ਨੂੰ 4.1 ਨਾਲ ਮਾਤ ਦਿੱਤੀ ਸੀ।

18 ਸਾਲ ਬਾਅਦ ਇਹ ਪਹਿਲਾਂ ਮੌਕਾ ਸੀ ਜਦੋਂ ਕੋਈ ਔਰਤ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਫਾਈਨਲ ਵਿੱਚ ਪਹੁੰਚੀ ਸੀ।

ਸੌਰਵ ਗਾਂਗੁਲੀ ਹੋ ਸਕਦੇ ਨੇ ਬੀਸੀਸੀਆਈ ਦੇ ਨਵੇਂ ਮੁਖੀ

ਸਾਬਕਾ ਭਾਰਤ ਕ੍ਰਿਕਟ ਟੀਮ ਦੇ ਕਪਤਾਨ ਸੌਰਵ ਗਾਗੁੰਲੀ ਬਾਰੇ ਕਿਆਸ ਲਗਾਏ ਜਾ ਰਹੇ ਹਨ ਉਹ ਬੀਸੀਸੀਆਈ ਦੇ ਨਵੇਂ ਮੁਖੀ ਹੋ ਸਕਦੇ ਹਨ।

Image copyright Getty Images

ਅੱਜ ਇਸ ਅਹੁਦੇ ਲਈ ਨਾਮਜ਼ਦਗੀ ਦਾ ਆਖ਼ਰੀ ਦਿਨ ਹੈ ਅਤੇ ਇਸ ਦੀ ਚੋਣ 23 ਅਕਤੂਬਰ ਨੂੰ ਹੋਣੀ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਚੋਣ ਨਹੀਂ ਹੋਵੇਗੀ ਕਿਉਂਕਿ ਹੁਣ ਤੱਕ ਕਿਸੇ ਉਮੀਦਵਾਰ ਦੇ ਵਿਰੋਧ ਵਿੱਚ ਕਿਸੇ ਦਾ ਨਾਮ ਸਾਹਮਣੇ ਨਹੀਂ ਆਇਆ ਹੈ।

ਤਕਰੀਬਨ ਹਰ ਵੱਡੇ ਅਖ਼ਬਾਰਾਂ ਦੀਆਂ ਰਿਪੋਰਟਾਂ ਮੁਤਾਬਕ ਸੌਰਵ ਗਾਂਗੁਲੀ ਇਸ ਦੌੜ ਵਿੱਚ ਸਭ ਤੋਂ ਅੱਗੇ ਮੰਨੇ ਜਾ ਰਹੇ ਹਨ ਅਤੇ ਇਸ ਤੋਂ ਇਲਾਵਾ ਕਰਨਾਟਕ ਦੇ ਬ੍ਰਿਜੇਸ਼ ਪਟੇਲ, ਕੇਂਦਰੀ ਅਮਿਤ ਸ਼ਾਹ ਦੇ ਬੇਟੇ ਜੈ ਸ਼ਾਹ ਨੂੰ ਅਹਿਮ ਜ਼ਿੰਮੇਵਾਰੀਆਂ ਮਿਲਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)