550ਵੇਂ ਪ੍ਰਕਾਸ਼ ਦਿਹਾੜਾ: ਪਾਕਿਸਤਾਨ ਦੇ ਨਨਕਾਣਾ ਸਾਹਿਬ ਵਿੱਚ ਨਵੇਂ ਲੰਗਰ ਹਾਲ ਦਾ ਹੋਇਆ ਉਦਘਾਟਨ - 5 ਅਹਿਮ ਖ਼ਬਰਾਂ

ਲੰਗਰ ਹਾਲ, ਪਾਕਿਸਤਾਨ
ਫੋਟੋ ਕੈਪਸ਼ਨ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਦਿਹਾੜੇ ਲਈ ਨਨਕਾਣਾ ਸਾਹਿਬ ਵਿੱਚ 2 ਮੰਜ਼ਿਲਾ ਲੰਗਰ ਹਾਲ ਖੋਲ੍ਹਿਆ ਗਿਆ ਹੈ

ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਦੋ ਮੰਜ਼ਿਲਾ ਲੰਗਰ ਹਾਲ ਦਾ ਉਦਘਾਟਨ ਨਨਕਾਣਾ ਸਾਹਿਬ ਵਿਖੇ ਕੀਤਾ ਗਿਆ ਹੈ।

ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ ਤੇ ਈਟੀਪੀਬੀ ਦੇ ਚੇਅਰਮੈਨ ਆਮੀਰ ਅਹਿਮਦ ਨੇ ਇਸ ਲੰਗਰ ਹਾਲ ਦਾ ਉਦਘਾਟਨ ਕੀਤਾ।

ਇਸ ਲੰਗਰ ਹਾਲ ਵਿੱਚ ਇੱਕ ਵਾਰੀ ਵਿੱਚ 1500 ਯਾਤਰੀ ਲੰਗਰ ਛੱਕ ਸਕਦੇ ਹਨ।

ਫੋਟੋ ਕੈਪਸ਼ਨ ਇਸ 2 ਮੰਜ਼ਿਲਾ ਲੰਗਰ ਹਾਲ ਵਿੱਚ ਇੱਕ ਵਾਰੀ ਵਿੱਚ 1500 ਸ਼ਰਧਾਲੂ ਲੰਗਰ ਛੱਕ ਸਕਦੇ ਹਨ

ਕਰਤਾਰਪੁਰ ਲਾਂਘੇ ਦਾ ਕੰਮ ਕਿੱਥੇ ਪਹੁੰਚਿਆ

ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਲਾਂਘੇ ਦਾ ਕੰਮ ਆਖਰੀ ਪੜਾਅ ਉੱਤੇ ਹੈ। ਭਾਰਤੀ ਅਧਿਕਾਰੀਆਂ ਮੁਤਾਬਕ 75 ਫੀਸਦੀ ਕੰਮ ਪੂਰਾ ਹੋ ਚੁੱਕਿਆ ਹੈ।

ਇਹ ਵੀ ਪੜ੍ਹੋ:

ਲੈਂਡ ਪੋਰਟ ਅਥਾਰਿਟੀ ਦੇ ਚੇਅਰਮੈਨ ਗੋਵਿੰਦ ਮੋਹਨ ਦਾ ਕਹਿਣਾ ਹੈ, "75 ਫੀਸਦ ਕੰਮ ਪੂਰਾ ਹੋ ਚੁੱਕਿਆ ਹੈ। ਸਾਡਾ 4 ਮਹੀਨੇ ਦਾ ਟੀਚਾ ਸੀ। ਹੁਣ 31 ਅਕਤੂਬਰ ਤੋਂ ਪਹਿਲਾਂ ਜਿੰਨੇ ਦਿਨ ਬਚੇ ਹਨ, ਉਸ ਵਿੱਚ ਸਾਰਾ ਕੰਮ ਮੁਕੰਮਲ ਕਰ ਲਿਆ ਜਾਵੇਗਾ।"

ਫੋਟੋ ਕੈਪਸ਼ਨ ਡੇਰਾ ਬਾਬਾ ਨਾਨਕ ਤੋਂ ਪਾਕਿਸਤਾਨ ਵਿੱਚ ਕਰੀਬ 4 ਕਿਲੋਮੀਟਰ ਅੰਦਰ ਪੈਂਦੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਖੋਲ੍ਹਿਆ ਜਾ ਰਿਹਾ ਹੈ

ਭਾਰਤ ਵਲੋਂ ਪੁੱਲ੍ਹ ਦਾ ਕੰਮ ਪੂਰਾ ਹੋ ਚੁੱਕਿਆ ਹੈ ਪਰ ਪਾਕਿਸਤਾਨ ਵਲੋਂ ਅਜੇ ਬਾਕੀ ਹੈ। ਪੂਰੀ ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ।

ਅਯੁੱਧਿਆ ਰਾਮ ਮੰਦਰ ਮਾਮਲੇ ਦੀ ਸੁਣਵਾਈ ਪੂਰੀ

ਅਯੁੱਧਿਆ ਰਾਮ ਮੰਦਰ-ਬਾਬਰੀ ਮਸਜਿਦ ਵਿਵਾਦ ਮਾਮਲੇ ਦੀ ਸੁਣਵਾਈ 40ਵੇਂ ਦਿਨ ਪੂਰੀ ਹੋ ਗਈ। ਸਮਝਿਆ ਜਾ ਰਿਹਾ ਹੈ ਕਿ ਅਗਲੇ ਮਹੀਨੇ ਨਵੰਬਰ ਵਿਚ ਫੈਸਲਾ ਆ ਜਾਵੇਗਾ ਕਿਉਂਕਿ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਰੰਜਨ ਗੋਗੋਈ 17 ਨਵੰਬਰ ਨੂੰ ਸੇਵਾਮੁਕਤ ਹੋ ਰਹੇ ਹਨ।

Image copyright Reuters
ਫੋਟੋ ਕੈਪਸ਼ਨ ਅਯੁੱਧਿਆ ਮਾਮਲੇ ਦੀ ਸੁਣਵਾਈ ਕਰ ਰਹੇ ਸੁਪਰੀਮ ਕੋਰਟ ਦੇ ਬੈਂਚ ਦੀ ਅਗਵਾਈ ਕਰਨ ਵਾਲੇ ਚੀਫ਼ ਜਸਟਿਸ ਰੰਜਨ ਗੋਗੋਈ 17 ਨਵੰਬਰ ਨੂੰ ਸੇਵਾਮੁਕਤ ਹੋ ਰਹੇ ਹਨ

ਬੁੱਧਵਾਰ ਨੂੰ ਸ਼ਾਮੀ ਤਕਰੀਬਨ 4 ਵਜੇ ਸੁਪਰੀਮ ਕੋਰਟ ਦੇ ਸੰਵਿਧਾਨਕ ਬੈਂਚ ਨੇ ਸਾਰੀਆਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਬਹਿਸ ਮੁਕੰਮਲ ਹੋਣ ਜਾਣ ਦੀ ਗੱਲ ਕਹੀ ਅਤ ਫੈਸਲਾ ਰਾਖਵਾਂ ਰੱਖ ਲਿਆ ਹੈ।

ਹੁਣ ਤੱਕ ਇਸ ਮਾਮਲੇ ਵਿੱਚ ਕੀ-ਕੀ ਹੋਇਆ, ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

#100WOMEN: ਬੀਬੀਸੀ 100 ਵੂਮੈਨ 2019 ਦੀ ਸੂਚੀ ਵਿੱਚ 7 ਭਾਰਤੀ ਔਰਤਾਂ ਨੂੰ ਮਿਲੀ ਥਾਂ

ਬੀਬੀਸੀ 2013 ਤੋਂ 'ਬੀਬੀਸੀ 100 ਵੂਮੈਨ' ਤਹਿਤ ਪ੍ਰੇਰਣਾਮਈ ਔਰਤਾਂ ਦੀਆਂ ਕਹਾਣੀਆਂ ਆਪਣੇ ਵਿਸ਼ਵ ਵਿਆਪੀ ਦਰਸ਼ਕਾਂ ਤੱਕ ਪਹੁੰਚਾ ਰਿਹਾ ਹੈ।

ਫੋਟੋ ਕੈਪਸ਼ਨ ਯੋਗ ਡਾਕਟਰ ਪ੍ਰਗਤੀ ਸਿੰਘ, ਯੋਗ ਮਾਹਿਰ ਨਤਾਸ਼ਾ ਨੋਇਲ ਤੇ ਪੁਲਾੜ ਉੱਦਮੀ ਸੁਸਮਿਤਾ ਮੋਹੰਤੀ ਸਣੇ 7 ਭਾਰਤੀ ਔਰਤਾਂ 100 ਵੂਮੈਨ ਸੂਚੀ 'ਚ ਸ਼ਾਮਿਲ

ਇਸ ਸਾਲ ਬੀਬੀਸੀ ਐਵਾਰਡ ਜੇਤੂ ਸੀਰੀਜ਼ ਛੇਵੇਂ ਸਾਲ ਵਿੱਚ ਪਹੁੰਚੀ ਹੈ। ਇਸ ਸਾਲ 'ਬੀਬੀਸੀ 100 ਵੂਮੈਨ'ਔਰਤਾਂ ਦੇ ਭਵਿੱਖ ਬਾਰੇ ਹੋਵੇਗੀ ਤੇ ਨਾਂ ਹੋਵੇਗਾ 'ਦਿ ਫ਼ੀਮੇਲ ਫਿਊਚਰ।' ਵਿਸ਼ਵ ਪੱਧਰ ਦੀਆਂ ਇਨ੍ਹਾਂ 100 ਔਰਤਾਂ ਦੀ ਸੂਚੀ ਵਿੱਚ 7 ਭਾਰਤੀ ਵੀ ਸ਼ਾਮਿਲ ਹਨ।

ਕਵਿੱਤਰੀ ਅਰਣਿਆ ਜੌਹਰ, ਪੁਲਾੜ ਉੱਦਮੀ ਸੁਸਮਿਤਾ ਮੋਹੰਤੀ, ਵਾਤਾਵਰਨ ਪ੍ਰੇਮੀ ਵੰਦਨਾ ਸ਼ਿਵਾ, ਯੋਗ ਮਾਹਿਰ ਨਤਾਸ਼ਾ ਨੋਇਲ, ਡਾਕਟਰ ਪ੍ਰਗਤੀ ਸਿੰਘ, ਲਿੰਗਕ ਸਮਾਨਤਾ ਮਾਹਿਰ ਸੁਭਾਲਕਸ਼ਮੀ ਨੰਦੀ, ਭਾਰਤ-ਸ਼ਾਸਿਤ ਕਸ਼ਮੀਰ ਦੀ ਮਨੁੱਖੀ ਅਧਿਕਾਰ ਕਾਰਕੁਨ ਪਰਵੀਨਾ ਅਹੰਗਰ ਇਸ ਵਿੱਚ ਸ਼ਾਮਿਲ ਹਨ। ਇਨ੍ਹਾਂ ਬਾਰੇ ਹੋਰ ਜਾਣਕਾਰੀ ਲਈ ਇਸ ਲਿੰਕ ਉੱਤੇ ਕਲਿੱਕ ਕਰੋ।

ਗੂਗਲ ਪਿਕਸਲ 4 ਭਾਰਤ ਵਿੱਚ ਕਿਉਂ ਨਹੀਂ ਲਾਂਚ ਹੋਵੇਗਾ

ਗੂਗਲ ਦੇ ਸਮਾਰਟਫੋਨ ਦੇ ਸ਼ੌਕੀਨ ਭਾਰਤੀਆਂ ਨੂੰ ਇਹ ਜਾਣ ਕੇ ਨਿਰਾਸ਼ਾ ਹੋਵੇਗੀ ਕਿ ਪਿਕਸਲ 4 ਸਮਾਰਟਫੋਨ ਭਾਰਤ ਵਿੱਚ ਲਾਂਚ ਨਹੀਂ ਕੀਤਾ ਜਾਵੇਗਾ।

Image copyright Google
ਫੋਟੋ ਕੈਪਸ਼ਨ ਗੂਗਲ ਪਿਕਸਲ 4 ਵਿੱਚ ਪਹਿਲੀ ਵਾਰੀ ਪਿੱਛੇ ਦੋ ਕੈਮਰੇ ਹਨ

ਗੂਗਲ ਦਾ ਕਹਿਣਾ ਹੈ ਕਿ ਉਹ ਕੋਈ ਵੀ ਪ੍ਰੋਡਕਟ ਕਿਸੇ ਦੇਸ ਦੇ ਕਈ ਤੱਥਾਂ, ਟਰੈਂਡਜ਼ ਤੇ ਮੰਗ ਦੇ ਆਧਾਰ 'ਤੇ ਲਾਂਚ ਕਰਦਾ ਹੈ।

ਹਾਲਾਂਕਿ ਤਕਨੀਕੀ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਦਾ ਕਾਰਨ ਹੈ ਫੋਨ ਦਾ 'ਮੋਸ਼ਨ ਫੀਚਰ' ਜੋ ਕਿ ਇੱਕ ਰਡਾਰ ਫ੍ਰਿਕੂਐਂਸੀ ਵਰਤਦਾ ਹੈ ਜਿਸ ਦੀ ਭਾਰਤ ਵਿੱਚ ਇਜਾਜ਼ਤ ਨਹੀਂ ਹੈ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)