100 Women 2019: ਭਵਿੱਖ ਦੁਨੀਆਂ ਦੀਆਂ ਔਰਤਾਂ ਲਈ ਕਿਹੋ ਜਿਹਾ ਹੋਵੇਗਾ?

100 Women 2019

ਇਸ ਵਾਰ ਬੀਬੀਸੀ-100 ਵੁਮੈਨ ਦਾ ਸਵਾਲ ਹੈ- "ਭਵਿੱਖ ਦੁਨੀਆਂ ਦੀਆਂ ਔਰਤਾਂ ਲਈ ਕਿਹੋ-ਜਿਹਾ ਹੋਵੇਗਾ?"

ਸਾਲ 2013 ਤੋਂ ਹੀ ਬੀਬੀਸੀ-100 ਵੁਮੈਨ ਦੁਨੀਆਂ ਭਰ ਵਿੱਚੋਂ ਪ੍ਰੇਰਣਾਦਾਇਕ ਔਰਤਾਂ ਦੀਆਂ ਕਹਾਣੀਆਂ ਸੁਣਾ ਰਿਹਾ ਹੈ।

ਪਿਛਲੇ ਸਾਲਾਂ ਦੌਰਾਨ ਅਸੀਂ ਅਦਭੁੱਤ ਔਰਤਾਂ ਦਾ ਸਨਮਾਨ ਕੀਤਾ ਹੈ।

ਇਨ੍ਹਾਂ ਵਿੱਚ ਮੇਕਅੱਪ ਉਦੱਮੀ ਬੌਬੀ ਬਰਾਊਨ, ਸੰਯੁਕਤ ਰਾਸ਼ਟਰ ਦੀ ਡਿਪਟੀ ਜਰਨਲ ਸਕੱਤਰ ਅਮੀਨਾ ਮੋਹੰਮਦ, ਕਾਰਕੁਨ ਮਲਾਲਾ ਯੂਸਫ਼ਜ਼ਈ, ਖਿਡਾਰੀ ਸਾਈਮਨ ਬਾਈਲਸ, ਸੂਪਰ ਮਾਡਲ ਐਲਕ ਵੈਕ, ਸੰਗੀਤਕਾਰ ਐਲੀਸੀਆ ਕੀਜ਼ ਅਤੇ ਉਲੰਪਿਕ ਚੈਂਪੀਅਨ ਬਾਕਸਰ ਨਿਕੋਲਾ ਐਡਮਜ਼ ਸ਼ਾਮਲ ਹਨ।

ਇਸ ਵਾਰ ਸਾਲ 2019 ਵਿੱਚ ਬੀਬੀਸੀ-100 ਵੁਮੈਨ ਦਾ ਥੀਮ ਹੈ ਕਿ ਭਵਿੱਖ ਔਰਤਾਂ ਲਈ ਕਿਹੋ ਜਿਹਾ ਹੋਵੇਗਾ?

ਇਸ ਲੜੀ ਦੀ ਮੁੱਖ ਵਿਸ਼ੇਸ਼ਤਾ ਭਵਿੱਖ ਬਾਰੇ ਕੌਮਾਂਤਰੀ ਕਾਨਫਰੰਸ ਹੋਵੇਗੀ। ਪਹਿਲੀ ਕਾਨਫਰੰਸ 17 ਅਕਤੂਬਰ ਨੂੰ ਲੰਡਨ ਵਿੱਚ ਹੋਣ ਜਾ ਰਹੀ ਹੈ। ਇਸ ਲੜੀ ਦੀ ਸਮਾਪਤੀ 22 ਅਕਤੂਬਰ ਨੂੰ ਦਿੱਲੀ ਵਿੱਚ ਹੋਵੇਗੀ।

ਇਹ ਵੀ ਪੜ੍ਹੋ-

ਇਨ੍ਹਾਂ ਕਾਨਫਰੰਸਾਂ ਜ਼ਰੀਏ ਆਪਣੇ ਖੇਤਰਾਂ ਦੀਆਂ ਮਾਹਰ ਔਰਤਾਂ ਨੂੰ ਇੱਕ ਮੰਚ ਤੇ ਲਿਆਂਦਾ ਜਾਵੇਗਾ। ਇਹ ਔਰਤਾਂ ਸਾਇੰਸ, ਕਲਾ, ਮੀਡੀਆ ਅਤੇ ਇਕਨਾਮਿਕਸ, ਸਿੱਖਿਆ, ਫੈਸ਼ਨ, ਧਰਮ, ਪਛਾਣ ਆਦਿ ਵਰਗੇ ਖੇਤਰਾਂ ਵਿੱਚ ਕੰਮ ਕਰ ਰਹੀਆਂ ਹਨ।

ਇਰਾਨ ਦੀ ਇੱਕ ਉੱਦਮੀ ਜਿਸ ਕੋਲ ਭਵਿੱਖ ਦੇ ਸਕੂਲਾਂ ਬਾਰੇ ਇੱਕ ਸੋਚ ਹੈ। ਇੱਕ ਭਾਰਤੀ ਇੰਜਨੀਅਰ ਜੋ ਵਾਤਾਵਰਣ ਪੱਖੋਂ ਤਣਾਅ ਝੱਲ ਰਹੀ ਦੁਨੀਆਂ ਵਿੱਚ ਰਹਿੰਦਿਆਂ ਪੁਲਾੜ ਦੀ ਘੋਖ ਕਰਨਾ ਚਾਹੁੰਦੀ ਹੈ ਜਾਂ ਉਹ ਇਜ਼ਰਾਈਲੀ ਡਿਜ਼ਾਈਨਰ ਜੋ 3ਡੀ ਵਿੱਚ ਛਪੇ ਫੈਸ਼ਨ ਵਿੱਚ ਤਰੱਕੀ ਕਰ ਰਹੀ ਹੈ।

ਆਪੋ-ਆਪਣੇ ਖੇਤਰਾਂ ਦੀਆਂ ਮਾਹਰ ਇਹ ਔਰਤਾਂ ਸਾਨੂੰ ਦੱਸਣਗੀਆਂ ਕਿ 2030 ਵਿੱਚ ਉਨ੍ਹਾਂ ਦੇ ਖੇਤਰਾਂ ਵਿੱਚ ਦੁਨੀਆਂ ਕਿੰਨੀ ਕੁ ਅੱਗੇ ਵੱਧ ਚੁੱਕੀ ਹੋਵੇਗੀ।

ਹਾਜ਼ਰ ਲੋਕ ਸਵਾਲ-ਜਵਾਬ ਵਿੱਚ ਅਤੇ ਬੁਲਾਰਿਆਂ ਵੱਲੋਂ ਖੜ੍ਹੇ ਕੀਤੇ ਵਿਸ਼ਿਆਂ ਦੁਆਲੇ ਹੋ ਰਹੀ ਬਹਿਸ ਵਿੱਚ ਵੀ ਸ਼ਾਮਲ ਹੋ ਸਕਣਗੇ। ਉਨ੍ਹਾਂ ਨੂੰ ਵਰਚੂਅਲ ਰਿਐਲਿਟੀ ਦਾ ਵੀ ਅਨੁਭਵ ਕਰਵਾਇਆ ਜਾਵੇਗਾ।

100 ਵੂਮੈਨ 2019 ਤੁਹਾਨੂੰ ਭਵਿੱਖ ਦੀ ਉਹ ਤਸਵੀਰ ਦਿਖਾਏਗਾ ਜੋ ਤੁਹਾਨੂੰ ਚੁਣੌਤੀ ਦੇਵੇਗੀ, ਪ੍ਰੇਸ਼ਾਨ ਕਰੇਗੀ ਅਤੇ ਪ੍ਰੇਰਿਤ ਵੀ ਕਰੇਗੀ।

ਇਹ ਵੀ ਪੜ੍ਹੋ:-

ਦਿੱਲੀ ਕਾਨਫਰੰਸ

ਕਦੋਂ- ਮੰਗਲਵਾਰ, 22 ਅਕਤੂਬਰ 2019

ਕਿੱਥੇ- ਗੋਦਾਵਰੀ ਆਡੀਟੋਰੀਅਮ, ਆਂਧਰਾ ਐਸੋਸੀਏਸ਼ਨ, 24-25 ਲੋਧੀ ਇੰਸਟੀਟੀਊਸ਼ਨਲ ਏਰੀਆ, ਨਵੀਂ ਦਿੱਲੀ-110003

ਦਿਨ ਵਿੱਚ ਦੋ ਸੈਸ਼ਨ ਹੋਣਗੇ- ਸਵੇਰ (9:00 ਤੋਂ ਦੁਪਹਿਰ ਇੱਕ ਵਜੇ ਤੱਕ) ਅਤੇ ਸ਼ਾਮੀ ( 14:00- 17:45)।

ਪ੍ਰੋਗਰਾਮ

ਸਵੇਰ ਦਾ ਸੈਸ਼ਨ

ਅਰਨਿਆ ਜੌਹਰ- ਕਾਵਿ, ਸਮਾਨਤਾ ਅਤੇ ਭਵਿੱਖ

ਰਾਇਆ ਬਿਦਸ਼ਹਰੀ (ਸਿੱਖਿਆ) - ਭਵਿੱਖ ਦੇ ਸਕੂਲ, ਕੋਈ ਵਿਸ਼ੇ ਨਹੀਂ, ਕੋਈ ਇਮਾਰਤਾਂ ਨਹੀਂ, ਨਵੇਂ ਜ਼ਮਾਨੇ ਵਿੱਚ ਸਿੱਖਿਆ ਦੀ ਧਾਰਣਾ

ਸਾਰਾਹ ਮਾਰਟਿਨਸ ਡਾ ਸਿਲਵਾ (ਫਰਟਿਲੀਟੀ) - ਪੁਰਸ਼ਾਂ ਦਾ ਬਾਂਝਪਣ: ਕੀ ਇਹ ਸਹੀ ਕੀਤਾ ਜਾ ਸਕਦਾ ਹੈ? ਪੁਰਸ਼ਾਂ ਦੇ ਬਾਂਝਪਣ ਦਾ ਟਾਈਮ ਬੰਬ ਨੂੰ ਨਕਾਰਾ ਕਰਨਾ

ਸੁਸ਼ਮਿਤਾ ਮੋਹੰਤੀ (ਸਾਇੰਸ ਤੇ ਪੁਲਾੜ) - 21ਵੀਂ ਸਦੀ ਵਿੱਚ ਪੁਲਾੜ ਦੀ ਯਾਤਰਾ: ਆਪਣੀ ਸੀਟ ਦੀਆਂ ਪੇਟੀਆਂ ਖੋਲ੍ਹ ਕੇ ਪੁਲਾੜ ਵਿੱਚ ਤੈਰੋ

ਸੰਵਾਦ: ਮਾਰਲਿਨ ਵਾਰਿੰਗ ਅਤੇ ਸੁਭਾਲਕਸ਼ਮੀ ਨੰਦੀ (ਬਿਨਾਂ ਪੈਸੇ ਦੇ ਕੰਮ)- ਜੇ ਕਿਸੇ ਦੇਸ਼ ਦੇ ਅਰਥਚਾਰੇ ਦਾ ਮੁਲਾਂਕਣ ਔਰਤਾਂ ਵੱਲੋਂ ਕੀਤੇ ਜਾਂਦੇ ਬਿਨਾਂ ਤਨਖ਼ਾਹ ਦੇ ਕੰਮ ਦੇ ਆਧਾਰ 'ਤੇ ਕੀਤਾ ਜਾਵੇ?

ਡੈਨਿਟ ਪੇਲੇਗ (ਫੈਸ਼ਨ) - ਇਹ ਭਵਿੱਖ ਦੇ ਉਸ ਫੈਸ਼ਨ ਤਕਨੀਕ ਦੇ ਪ੍ਰਤੀਨਿਧੀ ਹਨ ਜਿੱਥੇ 3ਡੀ ਪ੍ਰਿੰਟਿੰਗ ਹੁੰਦੀ ਹੈ।

ਦੁਪਹਿਰ ਦਾ ਸੈਸ਼ਨ

ਨਤਾਸ਼ਾ ਨੋਇਲ - ਸਰੀਰਕ ਤਣਾਅ ਤੋਂ ਮੁਕਤੀ

ਪਾਓਲਾ ਵਿਲਾਰੀਲ (ਜਸਟਿਸ ਅਤੇ ਡਾਟਾ ਸਮਾਨਤਾ) - ਨਿਆਂ ਦਾ ਭਵਿੱਖ: ਅਲਗੌਰਿਦਮਾਂ ਦੁਨੀਆਂ ਦੀਆਂ ਨਿਆਂ ਪ੍ਰਣਾਲੀਆਂ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ ਹਨ?

ਜੀਨਾ ਜ਼ੁਰਲੂ (ਧਰਮ)- ਦੁਨੀਆਂ ਨੂੰ ਬੱਚੇ ਚਲਾਉਂਦੇ ਹਨ: ਦੁਨੀਆਂ ਵਿੱਚ ਧਰਮ ਦਾ ਭਵਿੱਖ।

ਪ੍ਰਗਤੀ ਸਿੰਘ (ਸੈਕਸ਼ੂਏਲਿਟੀ ਅਤੇ ਲਿੰਗਕ ਪਛਾਣ)- ਬਿਓਂਡ ਸੈਕਸ: ਪਿਆਰ, ਪਰਿਵਾਰ ਅਤੇ ਨਿੱਘ ਦਾ ਭਵਿੱਖ।

ਹਾਇਫ਼ਾ ਸਦੀਰੀ (ਕਾਰੋਬਾਰ ਤੇ ਉੱਧਮੀਪੁਣਾ) ਵਰਚੂਅਲ ਪੂੰਜੀਕਾਰੀ ਅਫਰੀਕਾ ਦੀ ਬਰੇਨ ਡਰੇਨ ਨੂੰ ਕਿਵੇਂ ਠੱਲ੍ਹ ਪਾ ਸਕਦੀ ਹੈ।

ਵਾਸੂ ਪਿਰਮਲਾਨੀ (ਵਾਤਾਵਾਰਣ) ਔਰਤ ਲਈ ਇੱਕ ਕਦਮ, ਮਨੁੱਖਤਾ ਲਈ ਪੁਲਾਂਘ: ਪ੍ਰੀਕਾਸ਼ਨਰੀ ਸਿਧਾਂਤ ਅਤੇ ਦੁਨੀਆਂ ਦੇ ਇਤਿਹਾਸ ਬਾਰੇ ਚਰਚਾ।

ਨੰਦਿਤਾ ਦਾਸ (ਫਿਲਮ) - ਫਿਲਮ ਅਤੇ ਚਮੜੀ ਦਾ ਓਬਸੈਸ਼ਨ: ਸਕਰੀਨ 'ਤੇ ਔਰਤਾਂ ਦੀ ਪੇਸ਼ਕਾਰੀ

ਪ੍ਰੋਗਰਾਮ ਵਿੱਚ ਬਦਲਾਅ ਹੋ ਸਕਦਾ ਹੈ ਜਿਸ ਬਾਰੇ ਸੂਚਨਾ ਇਸੇ ਸਫ਼ੇ ਰਾਹੀਂ ਦਿੱਤੀ ਜਾਵੇਗੀ।

100 ਵੂਮੈੱਨ ਕੀ ਹੈ?

'ਬੀਬੀਸੀ 100 ਵੂਮੈੱਨ' ਹਰ ਸਾਲ ਸਮੁੱਚੇ ਵਿਸ਼ਵ ਦੀਆਂ 100 ਪ੍ਰਭਾਵਸ਼ਾਲੀ ਅਤੇ ਪ੍ਰੇਰਣਾਮਈ ਔਰਤਾਂ ਦੇ ਨਾਂ ਜਾਰੀ ਕਰਦਾ ਹੈ।

ਅਸੀਂ ਔਰਤਾਂ ਨੂੰ ਕੇਂਦਰ ਵਿੱਚ ਰੱਖ ਕੇ ਉਨ੍ਹਾਂ ਦੀ ਜ਼ਿੰਦਗੀ ਬਾਰੇ ਦਸਤਾਵੇਜ਼ੀ, ਫੀਚਰ ਤਿਆਰ ਕਰਦੇ ਹਾਂ ਅਤੇ ਉਨ੍ਹਾਂ ਨਾਲ ਇੰਟਰਵਿਊ ਕਰਕੇ ਉਨ੍ਹਾਂ ਦੀਆਂ ਕਹਾਣੀਆਂ ਨੂੰ ਜ਼ਿਆਦਾ ਥਾਂ ਦਿੰਦੇ ਹਾਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)