ਪ੍ਰੀਖਿਆ ਦੇਣ ਲਈ ਇਸ ਸੰਸਦ ਮੈਂਬਰ ਨੇ '8 ਪ੍ਰੋਕਸੀ ਵਰਤੇ' - 5 ਅਹਿਮ ਖ਼ਬਰਾਂ

ਤਮੰਨਾ ਨੁਸਰਤ Image copyright Bangladesh Parliament
ਫੋਟੋ ਕੈਪਸ਼ਨ ਤਮੰਨਾ ਨੁਸਰਤ ਆਵਾਮੀ ਲੀਗ ਦੀ ਸੰਸਦ ਮੈਂਬਰ

ਬੰਗਲਾਦੇਸ਼ ਦੀ ਇੱਕ ਸੰਸਦ ਮੈਂਬਰ ਨੂੰ ਪ੍ਰੀਖਿਆ ਦੌਰਾਨ ਖੁਦ ਦੀ ਥਾਂ 8 ਪ੍ਰਤਿਨਿਧੀ (ਪ੍ਰੋਕਸੀ) ਖਰੀਦਣ ਕਾਰਨ ਯੂਨੀਵਰਸਿਟੀ 'ਚੋਂ ਕੱਢ ਦਿੱਤਾ ਗਿਆ ਹੈ। ਇਹ ਦਾਅਵਾ ਕਾਲਜ ਪ੍ਰਸ਼ਾਸਨ ਨੇ ਕੀਤਾ ਹੈ।

ਆਵਾਮੀ ਲੀਗ ਦੀ ਸੰਸਦ ਮੈਂਬਰ ਤਮੰਨਾ ਨੁਸਰਤ ਨੇ ਬੀਏ ਦੀ ਡਿਗਰੀ ਲਈ ਓਪਨ ਯੂਨੀਵਰਸਿਟੀ ਵਿੱਚ ਦਾਖਲਾ ਲਿਆ ਸੀ।

ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਇੱਕ ਟੀਵੀ ਚੈਨਲ ਨੇ ਕਥਿਤ ਤੌਰ 'ਤੇ ਇੱਕ ਪ੍ਰੋਕਸੀ ਨੂੰ ਸ਼ਨੀਵਾਰ ਨੂੰ ਪ੍ਰੀਖਿਆ ਹਾਲ ਵਿੱਚ ਦਿਖਾਇਆ।

ਤਮੰਨਾ ਨੁਸਰਤ ਔਰਤਾਂ ਲਈ ਰਾਖਵੀਆਂ 50 ਵਿੱਚੋਂ ਇੱਕ ਸੀਟ 'ਤੇ ਸੰਸਦ ਮੈਂਬਰ ਹੈ। ਬੀਬੀਸੀ ਨੇ ਉਨ੍ਹਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਫੋਨ ਦਾ ਕੋਈ ਜਵਾਬ ਨਹੀਂ ਦਿੱਤਾ।

ਇਹ ਵੀ ਪੜ੍ਹੋ:

ਇੱਕ ਬੰਗਲਾਦੇਸ਼ੀ ਟੀਵੀ ਚੈਨਲ ਨਾਗੋਰਿਕ ਨੇ ਕਿਹਾ ਕਿ ਹੁਣ ਤੱਕ 13 ਪ੍ਰੀਖਿਆਵਾਂ ਹੋ ਚੁੱਕੀਆਂ ਹਨ ਪਰ ਤਮੰਨਾ ਨੁਸਰਤ ਇੱਕ ਵਿੱਚ ਵੀ ਨਹੀਂ ਬੈਠੀ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਮਹਾਰਾਸ਼ਟਰ, ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਕਿਸ ਦਾ ਪਲੜਾ ਭਾਰੀ

ਹਰਿਆਣਾ ਦੀਆਂ 90 ਸੀਟਾਂ ਅਤੇ ਮਹਾਰਾਸ਼ਟਰ ਦੀਆਂ 288 ਵਿਧਾਨ ਸਭਾ ਸੀਟਾਂ ਲਈ 21 ਅਕਤੂਬਰ ਨੂੰ ਵੋਟਿੰਗ ਹੋਈ।

ਚੋਣ ਕਮਿਸ਼ਨ ਮੁਤਾਬਕ ਸ਼ਾਮ ਛੇ ਵਜੇ ਤੱਕ ਹਰਿਆਣਾ ਵਿੱਚ 65 ਫੀਸਦ ਅਤੇ ਮਹਾਰਾਸ਼ਟਰ ਵਿੱਚ 60.5 ਫੀਸਦ ਵੋਟਿੰਗ ਹੋਈ।

Image copyright Sat singh/bbc
ਫੋਟੋ ਕੈਪਸ਼ਨ ਹਰਿਆਣਾ ਦੀਆਂ 90 ਸੀਟਾਂ ਅਤੇ ਮਹਾਰਾਸ਼ਟਰ ਦੀਆਂ 288 ਵਿਧਾਨ ਸਭਾ ਸੀਟਾਂ ਲਈ 21 ਅਕਤੂਬਰ ਨੂੰ ਵੋਟਿੰਗ ਹੋਈ

ਇਸ ਦੇ ਨਾਲ ਹੀ ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਦਾਖਾ, ਮੁਕੇਰੀਆ, ਫਗਵਾੜਾ ਅਤੇ ਜਲਾਲਾਬਾਦ ਵਿੱਚ ਜ਼ਿਮਨੀ ਚੋਣਾਂ ਲਈ ਵੋਟਿੰਗ ਹੋਈ। ਇਸ ਤੋਂ ਬਾਅਦ ਐਗਜ਼ਿਟ ਪੋਲ ਵੀ ਸਾਹਮਣੇ ਆ ਗਏ ਹਨ।

ਐਗਜ਼ਿਟ ਪੋਲ ਅਨੁਸਾਰ ਕਿਸ ਦੀ ਬਣ ਸਕਦੀ ਹੈ ਸਰਕਾਰ, ਜਾਣਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਕਰਤਾਰਪੁਰ ਲਾਂਘੇ ਬਾਰੇ ਭਾਰਤ ਸਮਝੌਤੇ 'ਤੇ ਦਸਤਖ਼ਤ ਕਰਨ ਨੂੰ ਤਿਆਰ

ਭਾਰਤ 23 ਅਕਤੂਬਰ ਨੂੰ ਪਾਕਿਸਤਾਨ ਨਾਲ ਕਰਤਾਰਪੁਰ ਲਾਂਘੇ ਬਾਰੇ ਸਮਝੌਤੇ 'ਤੇ ਦਸਤਖ਼ਤ ਕਰਨ ਨੂੰ ਤਿਆਰ ਹੈ।

ਇਹ ਸਮਝੌਤਾ ਲਾਂਘੇ ਨੂੰ ਸਮੇਂ ਸਿਰ ਖੋਲ੍ਹਣ ਤੋਂ ਇਲਾਵਾ ਸ਼ਰਧਾਲੂਆਂ ਵੱਲੋਂ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਬਿਨਾ ਵੀਜ਼ਾ ਦਰਸ਼ਨਾਂ ਦੀ ਮੰਗ ਬਾਰੇ ਵੀ ਹੈ।

Image copyright Imran Khan (official)/fb
ਫੋਟੋ ਕੈਪਸ਼ਨ ਭਾਰਤ ਸਰਕਾਰ ਵੱਲੋਂ ਲਾਂਘੇ ਦਾ ਉਦਘਾਟਨ 8 ਨਵਬੰਰ ਨੂੰ ਹੋਣਾ ਹੈ ਅਤੇ ਪਾਕਿਸਤਾਨ ਵਾਲੇ ਪਾਸਿਓਂ ਲਾਂਘਾ 9 ਨਵੰਬਰ ਨੂੰ ਖੋਲ੍ਹਿਆ ਜਾਵੇਗਾ

ਇਹ ਜਾਣਕਾਰੀ ਭਾਰਤੀ ਵਿਦੇਸ਼ ਮੰਤਰਾਲੇ ਦੇ ਹਵਾਲੇ ਤੋਂ ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੋਬਿਨ ਨੇ ਮੁਹੱਈਆ ਕਰਵਾਈ ਹੈ।

ਭਾਰਤ ਨੇ ਪਾਕਿਸਤਾਨ ਨੂੰ 20 ਡਾਲਰ ਦੀ ਫੀਸ ਹਟਾਉਣ ਬਾਰੇ ਵੀ ਮੁੜ ਵਿਚਾਰ ਕਰਨ ਨੂੰ ਕਿਹਾ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਪਾਕਿਸਤਾਨ ਤੋਂ 20 ਡਾਲਰ ਦੀ ਫੀਸ ਹਟਾਏ ਜਾਣ ਦੀ ਮੰਗ ਕਰ ਚੁੱਕੇ ਹਨ। ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਮੈਕਸੀਕੋ ਤੋਂ ਡਿਪੋਰਟ ਕੀਤੇ ਭਾਰਤੀਆਂ ਚੋਂ ਇੱਕ ਪੰਜਾਬੀ ਮੁੰਡੇ ਦੀ ਹੱਡਬੀਤੀ

ਮੈਕਸੀਕੋ ਤੋਂ ਡਿਪੋਰਟ ਕੀਤੇ ਗਏ 311 ਭਾਰਤੀਆਂ ਵਿੱਚੋਂ ਪੰਜਾਬ ਦੇ ਰਹਿਣ ਵਾਲੇ ਇੱਕ ਨੌਜਵਾਨ ਨੇ ਬੀਬੀਸੀ ਨੂੰ ਹੱਡਬੀਤੀ ਦੱਸੀ।

ਉਸ ਨੇ ਦੱਸਿਆ ਕਿ 18 ਅਕਤੂਬਰ ਨੂੰ ਉਨ੍ਹਾਂ ਸਭ ਨੂੰ ਮੈਕਸੀਕੋ ਤੋਂ ਭਾਰਤ ਡਿਪੋਰਟ ਕੀਤਾ ਗਿਆ ਸੀ।

ਨੌਜਵਾਨ ਨੇ ਦੱਸਿਆ, "ਇੰਡੀਆ ਤੋਂ ਕੁਇਟੋ (ਇਕੁਆਡੋਰ) ਤੱਕ ਦੀ ਸਾਡੀ ਏਅਰਲਾਈਨ ਦੀ ਟਿਕਟ ਸੀ। ਉਸ ਤੋਂ ਅੱਗੇ ਅਸੀਂ ਬੱਸਾਂ ਅਤੇ ਟੈਕਸੀਆਂ ਰਾਹੀਂ ਮੈਡਲਿਨ ਤੱਕ ਗਏ। ਫ਼ਿਰ ਪਨਾਮਾ ਤੱਕ ਕਿਸ਼ਤੀ ਰਾਹੀਂ ਪਹੁੰਚੇ ਸੀ।''

Image copyright Sukhcharan preet/bbc
ਫੋਟੋ ਕੈਪਸ਼ਨ ਮੈਕਸੀਕੋ ਤੋਂ ਆਪਣੇ ਘਰ ਪਰਤਣ ਤੋਂ ਬਾਅਦ ਅਮ੍ਰਿਤਪਾਲ ਸਿੰਘ (ਬਦਲਿਆ ਹੋਇਆ ਨਾਮ)

"ਇਸ ਤੋਂ ਬਾਅਦ ਗੁਆਟੇਮਾਲਾ, ਸਿਲਵਾਡੋਰ ਆਦਿ ਨੂੰ ਪਾਰ ਕਰਦੇ ਹੋਏ ਤਾਪਾਚੂਲਾ ਕੈਂਪ ਵਿੱਚ ਪਹੁੰਚੇ। ਇਹ ਮੈਕਸੀਕੋ ਦਾ ਇਲਾਕਾ ਹੈ। ਇਸ ਤੋਂ ਬਾਅਦ ਅਸੀਂ ਵੈਰਾਕਰੂਜ਼ ਕੈਂਪ ਵਿੱਚ ਆਏ ਤਾਂ ਕਿ ਦੇਸ ਵਿੱਚੋਂ ਬਾਹਰ ਜਾਣ ਲਈ ਰਾਹਦਾਰੀ ਲਈ ਜਾ ਸਕੇ।"

"ਪਰ ਇਸ ਤੋਂ ਪਹਿਲਾਂ ਹੀ ਸਾਨੂੰ ਡਿਪੋਰਟ ਕਰ ਦਿੱਤਾ ਗਿਆ। ਇਸ ਕੈਂਪ ਵਿੱਚ 800 ਦੇ ਕਰੀਬ ਭਾਰਤੀ ਸਨ ਜਿਨ੍ਹਾਂ ਵਿੱਚੋਂ 311 ਨੂੰ ਡਿਪੋਰਟ ਕਰ ਦਿੱਤਾ ਗਿਆ।"

ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

#100 Women ਯੋਗ ਰਾਹੀਂ ਕਿਵੇਂ ਰੇਪ ਤੇ ਡਿਪਰੈਸ਼ਨ 'ਚੋਂ ਬਾਹਰ ਨਿਕਲੀ ਨਤਾਸ਼ਾ

ਨਤਾਸ਼ਾ ਨੋਏਲ ਜਦੋਂ ਸਿਰਫ਼ ਸਾਢੇ ਕੁ ਤਿੰਨ ਸਾਲ ਦੀ ਸੀ ਤਾਂ ਉਸਨੇ ਆਪਣੀ ਮਾਂ ਨੂੰ ਖੁਦ ਨੂੰ ਸਾੜਦੇ ਹੋਏ ਦੇਖਿਆ। ਇਸ ਕਾਰਨ ਉਸਦੇ 'ਸੀਜ਼ੋਫਰੇਨਿਕ' (ਇੱਕ ਤਰ੍ਹਾਂ ਦਾ ਮਾਨਸਿਕ ਰੋਗ) ਪਿਤਾ ਨੂੰ ਰਿਮਾਂਡ ਘਰ ਭੇਜ ਦਿੱਤਾ ਅਤੇ ਉਸਨੇ ਆਪਣੇ ਦਾਦਾ-ਦਾਦੀ ਨਾਲ ਰਹਿਣਾ ਸ਼ੁਰੂ ਕਰ ਦਿੱਤਾ।

Image copyright NATASHA NOEL
ਫੋਟੋ ਕੈਪਸ਼ਨ 7 ਸਾਲ ਦੀ ਉਮਰ ਵਿਚ ਨਤਾਸ਼ਾ ਦਾ ਬਲਾਤਕਾਰ ਹੋਇਆ ਸੀ

ਸੱਤ ਸਾਲ ਦੀ ਉਮਰ ਵਿੱਚ ਉਸ ਨਾਲ ਬਲਾਤਕਾਰ ਹੋਇਆ ਪਰ ਉਸਨੇ ਇਸ ਸਬੰਧੀ ਕਿਸੇ ਨੂੰ ਕੁਝ ਨਾ ਦੱਸਿਆ।

ਫਿਰ 21 ਸਾਲ ਦੀ ਉਮਰ ਵਿੱਚ ਉਸਦੇ ਪ੍ਰੇਮੀ ਨੇ ਉਸਨੂੰ ਛੱਡ ਦਿੱਤਾ। ਪਰ ਉਸ ਨੇ ਆਪਣੇ ਜ਼ਖਮਾਂ 'ਚੋਂ ਬਾਹਰ ਆਉਣ ਲਈ ਡਾਂਸ ਸ਼ੁਰੂ ਕੀਤਾ ਅਤੇ ਫਿਰ ਯੋਗ ਨੂੰ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਬਣਾ ਲਿਆ।

ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਇਹ ਵੀਡੀਓ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)