ਇਸ ਮੁੰਡੇ-ਕੁੜੀ ਦੇ ਵਿਆਹ ਮਗਰੋਂ ਹੰਗਾਮਾ ਕਿਉਂ ਹੋ ਗਿਆ

ਇਬਰਾਹਿਮ ਅੰਜਲੀ Image copyright Aryan

ਕੇਰਲ ਦੇ ਬਹੁਚਰਚਿਤ ਹਾਦੀਆ ਕੇਸ ਵਾਂਗ ਕਹੇ ਜਾਣ ਵਾਲੇ ਛੱਤੀਸਗੜ੍ਹ ਦੇ ਧਮਤਰੀ ਜ਼ਿਲ੍ਹੇ ਦੇ ਇਬਰਾਹਿਮ-ਅੰਜਲੀ ਦੀ ਲਵ-ਮੈਰਿਜ ਦਾ ਮਾਮਲਾ ਸੁਲਝਦਾ ਨਜ਼ਰ ਨਹੀਂ ਆ ਰਿਹਾ।

ਸੂਬੇ ਵਿੱਚ ਇਸ ਮਾਮਲੇ ਨੂੰ ਲੈ ਕੇ ਕਈ ਵਾਰ ਧਰਨਾ ਪ੍ਰਦਰਸ਼ਨ ਅਤੇ ਬੰਦ ਦਾ ਪ੍ਰਬੰਧ ਹੋ ਚੁੱਕਿਆ ਹੈ।

ਸਥਾਨਕ ਅਦਾਲਤ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਦੀਆਂ ਕਾਰਵਾਈਆਂ ਵਿੱਚ ਉਲਝੀ ਅੰਜਲੀ ਜੈਨ ਪਿਛਲੇ 7 ਮਹੀਨੇ ਤੋਂ ਰਾਇਪੁਰ ਦੇ ਸਰਕਾਰੀ ਸਖੀ ਸੈਂਟਰ ਵਿੱਚ ਰਹਿ ਰਹੀ ਹੈ।

ਅੰਜਲੀ ਜੈਨ ਨੇ ਬੀਬੀਸੀ ਨੂੰ ਦੱਸਿਆ, "ਮੈਂ ਇਸ ਨਰਕ ਤੋਂ ਹੁਣ ਮੁਕਤੀ ਪਾਉਣਾ ਚਾਹੁੰਦੀ ਹਾਂ। ਮੈਂ ਇਬਰਾਹਿਮ ਨਾਲ ਪਿਆਰ ਕੀਤਾ ਹੈ, ਵਿਆਹ ਕੀਤਾ ਹੈ ਅਤੇ ਆਪਣੀ ਜ਼ਿੰਦਗੀ ਉਸ ਦੇ ਨਾਲ ਬਤੀਤ ਕਰਨਾ ਚਾਹੁੰਦੀ ਹਾਂ। ਪਰ ਆਪਣੀ ਇੱਜ਼ਤ ਲਈ ਮੇਰੇ ਪਿਤਾ ਇਸ ਨੂੰ ਫਿਰਕੂ ਰੰਗ ਦੇ ਕੇ ਅਦਾਲਤੀ ਕਾਰਵਾਈਆਂ ਵਿੱਚ ਉਲਝਾ ਰਹੇ ਹਨ।"

ਇਹ ਵੀ ਪੜ੍ਹੋ-

ਦੂਜੇ ਪਾਸੇ ਅੰਜਲੀ ਦੇ ਪਿਤਾ ਅਸ਼ੋਕ ਜੈਨ ਇਸ ਨੂੰ ਸਿੱਧੇ ਤੌਰ 'ਤੇ 'ਲਵ ਜਿਹਾਦ' ਦਾ ਮਾਮਲਾ ਦੱਸ ਕੇ ਧਾਰਮਿਕ ਸੰਗਠਨਾਂ ਨੂੰ ਇਕਜੁੱਟ ਕਰਨ ਵਿੱਚ ਲੱਗੇ ਹੋਏ ਹਨ। ਉਹ ਲਗਾਤਾਰ ਧਾਰਮਿਕ ਗੁਰੂਆਂ ਨਾਲ ਸੰਪਰਕ ਕਰ ਰਹੇ ਹਨ। ਉਹ ਭਾਜਪਾ ਅਤੇ ਕਾਂਗਰਸ ਦੇ ਸੀਨੀਅਰ ਲੀਡਰਾਂ ਨਾਲ ਮਿਲ ਰਹੇ ਹਨ।

ਉਨ੍ਹਾਂ ਦਾ ਦਾਅਵਾ ਹੈ ਕਿ ਪੁਲਿਸ ਨੇ ਬੰਦੂਕ ਦੀ ਨੋਕ 'ਤੇ ਉਨ੍ਹਾਂ ਦੀ ਧੀ ਨੂੰ ਘਰੋਂ ਚੁੱਕਿਆ ਅਤੇ ਉਸ ਨੂੰ ਰਾਇਪੁਰ ਦੇ ਸਖੀ ਸੈਂਟਰ ਵਿੱਚ ਰੱਖਿਆ, ਜਿੱਥੇ ਉਨ੍ਹਾਂ ਨੂੰ ਮਿਲਣ ਵੀ ਨਹੀਂ ਦਿੱਤਾ ਜਾ ਰਿਹਾ ਹੈ।

ਪਰ ਧਮਤਰੀ ਜ਼ਿਲ੍ਹੇ ਦੇ ਐੱਸਐੱਸਪੀ ਬਾਲਾਜੀ ਰਾਓ ਸੋਮਵਾਰ, ਅੰਜਲੀ ਜੈਨ ਦੇ ਪਿਤਾ ਅਸ਼ੋਕ ਜੈਨ ਦੇ ਦਾਅਵੇ ਨੂੰ ਪੂਰੀ ਤਰ੍ਹਾਂ ਨਾਲ ਖਾਰਿਜ ਕੀਤਾ।

ਉਹ ਕਹਿੰਦੇ ਹਨ, "ਅੰਜਲੀ ਜੈਨ ਬਾਲਗ਼ ਹੈ ਅਤੇ ਉਨ੍ਹਾਂ ਦੀ ਸ਼ਿਕਾਇਤ 'ਤੇ ਉਨ੍ਹਾਂ ਨੂੰ ਪਿਤਾ ਦੇ ਘਰੋਂ ਰੈਸਕਿਊ ਕੀਤਾ ਗਿਆ ਸੀ ਅਤੇ ਸਰਕਾਰ ਵੱਲੋਂ ਚਲਾਏ ਜਾ ਰਹੇ ਸਖੀ ਸੈਂਟ ਵਿੱਚ ਰੱਖਿਆ ਗਿਆ ਹੈ। ਇਸ ਸੈਂਟਰ ਵਿੱਚ ਉਨ੍ਹਾਂ ਔਰਤਾਂ ਨੂੰ ਰੱਖਿਆ ਜਾਂਦਾ ਹੈ, ਜੋ ਆਪਣੇ ਪਰਿਵਾਰ ਵਿੱਚ ਨਹੀਂ ਰਹਿਣਾ ਚਾਹੁੰਦੀਆਂ ਅਤੇ ਜਿਨ੍ਹਾਂ ਕੋਲ ਰਹਿਣ ਦੀ ਕੋਈ ਹੋਰ ਥਾਂ ਨਹੀਂ ਹੈ।"

ਕੀ ਹੈ ਮਾਮਲਾ?

ਛੱਤੀਸਗੜ੍ਹ ਦੇ ਧਮਤਰੀ ਦੇ ਰਹਿਣ ਵਾਲੇ 33 ਸਾਲਾ ਮੁਹੰਮਦ ਇਬਰਾਹਿਮ ਸਿੱਦਿਕੀ ਅਤੇ 23 ਸਾਲਾ ਅੰਜਲੀ ਜੈਨ ਨੇ ਦੋ ਸਾਲ ਦੀ ਜਾਣ-ਪਛਾਣ ਤੋਂ ਬਾਅਦ 25 ਫਰਵਰੀ 2018 ਨੂੰ ਰਾਇਪੁਰ ਦੇ ਆਰਿਆ ਮੰਦਿਰ ਵਿੱਚ ਵਿਆਹ ਕਰਵਾਇਆ ਸੀ।

Image copyright Aryan

ਇਬਰਾਹਿਮ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਵਿਆਹ ਤੋਂ ਪਹਿਲਾਂ ਹਿੰਦੂ ਧਰਮ ਅਪਣਾ ਲਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਨਾਮ ਆਰਿਅਨ ਆਰਿਆ ਰੱਖਿਆ ਸੀ।

ਮੁਹੰਮਦ ਇਬਰਾਹਿਮ ਸਿੱਦਿਕੀ ਉਰਫ਼ ਆਰਿਅਨ ਆਰਿਆ ਮੁਤਾਬਕ , "ਵਿਆਹ ਦੀ ਖ਼ਬਰ ਜਿਵੇਂ ਹੀ ਮੇਰੀ ਪਤਨੀ ਅੰਜਲੀ ਦੇ ਰਿਸ਼ਤੇਦਾਰਾਂ ਨੂੰ ਮਿਲੀ, ਉਨ੍ਹਾਂ ਨੇ ਮੇਰੀ ਪਤਨੀ ਨੂੰ ਘਰ ਵਿੱਚ ਕੈਦ ਕਰ ਲਿਆ। ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਕਿਸੇ ਵੀ ਤਰ੍ਹਾਂ ਅੰਜਲੀ ਨਾਲ ਮੇਰੀ ਮੁਲਾਕਾਤ ਹੋਵੇ ਪਰ ਇਹ ਸੰਭਵ ਨਹੀਂ ਹੋ ਸਕਿਆ।"

ਇਸ ਤੋਂ ਬਾਅਦ ਇਬਰਾਹਿਮ ਨੇ ਛੱਤੀਸਗੜ੍ਹ ਹਾਈਕੋਰਟ ਵਿੱਚ ਅਰਜ਼ੀ ਦਾਖ਼ਲ ਕਰਕੇ ਆਪਣੀ ਪਤਨੀ ਨੂੰ ਵਾਪਿਸ ਕੀਤੇ ਜਾਣ ਦੀ ਗੁਹਾਰ ਲਗਾਈ।

ਪਰ ਛੱਤੀਸਗੜ੍ਹ ਹਾਈਕੋਰਟ ਨੇ ਅੰਜਲੀ ਜੈਨ ਨੂੰ ਸੋਚ-ਵਿਚਾਰ ਲਈ ਸਮਾਂ ਦਿੰਦੇ ਹੋਏ ਹੋਸਟਲ ਜਾਂ ਆਪਣੇ ਮਾਤਾ-ਪਿਤਾ ਨਾਲ ਰਹਿਣ ਦਾ ਹੁਕਮ ਦਿੰਦੇ ਹੋਏ ਮਾਮਲੇ ਨੂੰ ਖਾਰਿਜ ਕਰ ਦਿੱਤਾ।

ਅੰਜਲੀ ਜੈਨ ਨੇ ਮਾਤਾ-ਪਿਤਾ ਦੇ ਨਾਲ ਰਹਿਣ ਦੀ ਥਾਂ ਹੋਸਟਲ ਵਿੱਚ ਰਹਿਣਾ ਤੈਅ ਕੀਤਾ ਸੀ। ਇਸ ਤੋਂ ਬਾਅਦ ਇਬਰਾਹਿਮ ਨੇ ਹਾਈ ਕੋਰਟ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਖ਼ਲ ਕੀਤੀ ਸੀ।

ਪਿਛਲੇ ਸਾਲ ਅਗਸਤ ਵਿੱਚ ਅੰਜਲੀ ਨੂੰ ਸੁਪਰੀਮ ਕੋਰਟ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅੰਜਲੀ ਨੇ ਆਪਣੇ ਮਾਤਾ-ਪਿਤਾ ਨਾਲ ਰਹਿਣ ਦੀ ਇੱਛਾ ਜਤਾਈ। ਅੰਜਲੀ ਦੇ ਅਦਾਲਤ ਦੇ ਬਿਆਨ ਤੋਂ ਬਾਅਦ ਮੰਨ ਲਿਆ ਗਿਆ ਕਿ ਮਾਮਲੇ ਦਾ ਨਿਪਟਾਰਾ ਹੋ ਗਿਆ ਹੈ।

ਪਰ ਫਰਵਰੀ ਵਿੱਚ ਇਸ ਮਾਮਲੇ 'ਚ ਨਵਾਂ ਮੋੜ ਆਇਆ।

ਅੰਜਲੀ ਨਾਲ ਵਿਆਹ ਕਰਵਾਉਣ ਲਈ ਆਪਣਾ ਧਰਮ ਬਦਲਣ ਵਾਲੇ ਮੁਹੰਮਦ ਇਬਰਾਹਿਮ ਸਿੱਦਿਕੀ ਉਰਫ਼ ਆਰਿਅਨ ਆਰਿਆ ਕਹਿੰਦੇ ਹਨ, "ਅੰਜਲੀ ਨੇ ਮੈਨੂੰ ਫ਼ੋਨ ਕਰਕੇ ਕਿਹਾ ਕਿ ਉਸ ਨੇ ਸੁਪਰੀਮ ਕੋਰਟ ਵਿੱਚ ਇਸ ਲਈ ਮਾਤਾ-ਪਿਤਾ ਦੇ ਨਾਲ ਜਾਣ ਦੀ ਇੱਛਾ ਜਤਾਈ ਸੀ ਕਿਉਂਕਿ ਉਸ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਉਸਦਾ ਵਿਆਹ ਛੇਤੀ ਹੀ ਸਮਾਜਿਕ ਰੀਤੀ-ਰਿਵਾਜ਼ ਦੇ ਨਾਲ ਕਰਵਾ ਦਿੱਤਾ ਜਾਵੇਗਾ।"

ਅੰਜਲੀ ਦਾ ਦਾਅਵਾ ਹੈ ਕਿ ਘਰ ਪਰਤਣ ਤੋਂ ਬਾਅਦ ਉਨ੍ਹਾਂ ਨੂੰ ਸਰੀਰਕ ਅਤੇ ਮਾਨਸਿਕ ਰੂਪ ਨਾਲ ਪ੍ਰੇਸ਼ਾਨ ਕੀਤਾ ਗਿਆ।

ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਦੇ ਪਿਤਾ ਨੇ ਅਜਿਹੀਆਂ ਦਵਾਈਆਂ ਖੁਆਉਣੀਆਂ ਸ਼ੁਰੂ ਕੀਤੀਆਂ, ਜਿਸ ਨਾਲ ਉਹ ਲਗਾਤਾਰ ਬਿਮਾਰ ਰਹਿਣ ਲੱਗੀ।

ਅੰਜਲੀ ਮੁਤਾਬਕ ਉਨ੍ਹਾਂ ਨੇ ਕਿਸੇ ਤਰ੍ਹਾਂ ਸੂਬੇ ਦੇ ਡੀਜੀਪੀ ਦਾ ਨੰਬਰ ਹਾਸਲ ਕੀਤਾ ਅਤੇ ਫਿਰ ਉਨ੍ਹਾਂ ਨੂੰ ਫ਼ੋਨ ਕਰਕੇ ਪਿਤਾ ਦੇ ਤਸ਼ਦੱਦ ਤੋਂ ਮੁਕਤੀ ਦੀ ਗੁਹਾਰ ਲਗਾਈ, ਉਨ੍ਹਾਂ ਨੂੰ ਘਰੋਂ ਛੁਡਵਾਉਣ ਲਈ ਗੁਹਾਰ ਲਗਾਈ।

Image copyright Alok Putul/BBC

ਇਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਘਰੋਂ ਮੁਕਤ ਕਰਵਾਇਆ ਅਤੇ ਰਾਇਪੁਰ ਦੇ ਸਖੀ ਸੈਂਟਰ ਵਿੱਚ ਰੱਖਿਆ ਗਿਆ। ਜਿੱਥੇ ਉਹ ਪਿਛਲੇ ਸੱਤ ਮਹੀਨਿਆਂ ਤੋਂ ਰਹਿ ਰਹੀ ਹੈ।

ਗੰਭੀਰ ਇਲਜ਼ਾਮ

ਅੰਜਲੀ ਕਹਿੰਦੀ ਹੈ, "ਅਸੀਂ ਸਿਰਫ਼ ਲਵ-ਮੈਰਿਜ ਕੀਤੀ ਹੈ। ਅਸੀਂ ਇੱਕ-ਦੂਜੇ ਨਾਲ ਪਿਆਰ ਕੀਤਾ ਹੈ ਪਰ ਸਾਡੇ ਵਿਆਹ ਨੂੰ ਲਵ-ਜਿਹਾਦ ਦਾ ਨਾਮ ਦੇ ਦਿੱਤਾ ਗਿਆ ਹੈ। ਮੇਰੇ ਪਾਪਾ ਹਿੰਦੂ ਸੰਗਠਨ ਅਤੇ ਸਮਾਜ ਵਾਲੇ ਮਿਲ ਕੇ ਸਾਡੇ ਵਿਆਹ ਨੂੰ, ਸਾਡੇ ਪਿਆਰ ਨੂੰ ਫਰਿਕੂ ਅਤੇ ਸਿਆਸੀ ਰੰਗ ਦੇਣ ਰਹੇ ਹਨ।"

ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿਤਾ ਨੇ ਇਸ ਵਿਆਹ ਨੂੰ ਆਪਣੀ ਨੱਕ ਦਾ ਮੁੱਦਾ ਬਣਾ ਲਿਆ ਹੈ, ਇਸ ਲਈ ਉਨ੍ਹਾਂ ਇਸ ਗੱਲ ਦਾ ਵੀ ਫਿਕਰ ਨਹੀਂ ਹੈ ਕਿ ਮੈਂ ਜ਼ਿੰਦਾ ਰਹਾਂ ਜਾਂ, ਮਰ ਜਾਵਾਂ।

ਅੰਜਲੀ ਕਹਿੰਦੀ ਹੈ, "ਮੈਨੂੰ ਮੇਰੀ ਮਰਜ਼ੀ ਨਾਲ ਜ਼ਿੰਦਗੀ ਜੀਣ ਦਾ ਅਧਿਕਾਰ ਦਿੱਤਾ ਜਾਵੇ।"

ਪਰ ਅੰਜਲੀ ਦੇ ਪਿਤਾ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਬੇਟੀ ਨੂੰ ਵਰਗਲਾਇਆ ਜਾ ਰਿਹਾ ਹੈ।

ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਆਪਣੀ ਬੇਟੀ ਦੇ ਮਾਮਲੇ 'ਚ ਸਥਾਨਕ ਅਦਾਲਤ ਤੋਂ ਲੈ ਕੇ ਸੁਪਰੀਮ ਕੋਰਟ ਤੱਕ 7 ਪਟੀਸ਼ਨਾਂ ਪਾਈਆਂ ਹਨ।

ਅਸ਼ੋਕ ਜੈਨ ਕਹਿੰਦੇ ਹੈ, "ਇਹ ਲੋਕ ਲਵ-ਜਿਹਾਦ ਕਰਕੇ ਕੁੜੀਆਂ ਨੂੰ ਫਸਾਉਂਦੇ ਹਨ ਅਤੇ ਉਧਰ ਪਾਰਸਲ ਕਰ ਦਿੰਦੇ ਹਨ। ਫਿਰ ਉਹ ਫਾਰਨ ਵਿੱਚ ਚਲੀ ਜਾਂਦੀ ਹੈ ਅਤੇ ਉਨ੍ਹਾਂ ਦੀਆਂ ਕਿਡਨੀਆਂ, ਲੀਵਰ ਸਭ ਵੇਚ ਦਿੱਤਾ ਜਾਂਦਾ ਹੈ। ਅੰਗਾਂ ਦਾ ਟਰਾਂਸਪਲਾਂਟ ਹੋ ਜਾਂਦਾ ਹੈ। ਇਹ ਹਿਊਮਨ ਟਰੈਫਿਕਿੰਗ ਦਾ ਮਾਮਲਾ ਹੈ।"

ਪਰਿਵਾਰ ਵਾਲਿਆਂ ਦਾ ਇਲਜ਼ਾਮ

ਅਸ਼ੋਕ ਜੈਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੀ ਬੇਟੀ ਨਾਲ ਵੀ ਮਿਲਣ ਨਹੀਂ ਦਿੱਤਾ ਜਾ ਰਿਹਾ ਹੈ। ਉਹ ਚਾਹੁੰਦੇ ਹਨ ਕਿ ਇੱਕ ਵਾਰ ਘੱਟੋ-ਘੱਟ ਇਹ ਤਾਂ ਦੇਖ ਲਓ ਕਿ ਉਨ੍ਹਾਂ ਦੀ ਬੇਟੀ ਰਾਇਪੁਰ ਸਖਈ ਸੈਂਟਰ ਵਿੱਚ ਹੈ ਵੀ ਜਾਂ ਕਿਤੇ ਹੋਰ ਚਲੀ ਗਈ।

ਅਸ਼ੋਕ ਜੈਨ ਨੇ ਕਿਹਾ, "ਦੁਰਗ ਦੀ ਸਾਡੀ ਇੱਕ ਮਿੱਤਰ ਹੈ ਐੱਸਪੀ ਰਿਚਾ ਮਿਸ਼ਰਾ ਅਤੇ ਇੱਕ ਸਮਾਜ ਸੇਵਿਕਾ ਮਮਤਾ ਸ਼ਰਮਾ ਹੈ। ਇਹ ਲੋਕ ਵਿਚਾਲੇ ਆਏ ਕਿ ਤੁਹਾਨੂੰ ਮਿਲਵਾਉਂਦੇ ਹਾਂ। ਅਸੀਂ ਪੁਲਿਸ ਅਧਿਕਾਰੀ ਹਾਂ ਅਤੇ ਇੱਕ ਬੇਟੀ ਨਾਲ ਪਿਉ ਵੀ ਨਹੀਂ ਮਿਲੇਗਾ?"

Image copyright Alok Putu

ਪਰ ਧਮਤਰੀ ਦੇ ਐੱਸ ਪੀ ਬਾਲਾਜੀ ਰਾਓ ਸੋਮਵਾਰ ਇਸ ਇਲਜ਼ਾਮ ਨੂੰ ਗ਼ਲਤ ਦੱਸ ਰਹੇ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅੰਜਲੀ ਜੈਨ ਨਾਲ ਮਿਲਣ 'ਤੇ ਕਿਸੇ ਤਰ੍ਹਾਂ ਦੀ ਕੋਈ ਰੋਕ ਨਹੀਂ ਹੈ ਅਤੇ ਸਖੀ ਸੈਂਟਰ ਵਿੱਚ ਨਿਰਧਾਰਿਤ ਸਮਾਂ ਵਿੱਚ ਕੋਈ ਵੀ ਵਿਅਕਤੀ ਕਿਸੇ ਨਾਲ ਵੀ ਜਾ ਕੇ ਮੁਲਾਕਾਤ ਕਰ ਸਕਦਾ ਹੈ।

ਅੰਜਲੀ ਜੈਨ ਵੀ ਆਪਣੇ ਪਿਤਾ ਦੇ ਦਾਅਵਿਆਂ ਨੂੰ ਬੇਬੁਨਿਆਦ ਦੱਸ ਰਹੀ ਹੈ ਅਤੇ ਉਨ੍ਹਾਂ ਕਹਿਣਾ ਹੈ ਕਿ ਉਨ੍ਹਾਂ ਦੇ ਪਰਿਵਾਰ ਅਤੇ ਪਿਤਾ ਲਗਾਤਾਰ ਮਿਲਦੇ ਰਹੇ ਹਨ।

ਅੰਜਲੀ ਨੇ ਸਖਈ ਸੈਂਟਰ ਵਿੱਚ ਪਿਤਾ ਸਣੇ ਹੋਰਨਾਂ ਲੋਕਾਂ ਨਾਲ ਲਗਾਤਾਰ ਹੋਣ ਵਾਲੇ ਮੁਲਾਕਾਤਾਂ ਦਾ ਤਾਰੀਖ਼ਵਾਰ ਵੇਰਵਾ ਉਪਲਬਧ ਕਰਵਾਇਆ ਹੈ।

ਅੰਜਲੀ ਦਾ ਇਹ ਵੀ ਕਹਿਣਾ ਹੈ ਕਿ ਸਖੀ ਸੈਂਟਰ ਅਧਿਕਾਰੀ, ਦੂਜੇ ਜ਼ਿਲ੍ਹਿਆਂ ਦੇ ਪੁਲਿਸ ਅਧਿਕਾਰੀ ਅਤੇ ਧਾਰਮਿਕ ਸੰਗਠਨਾਂ ਦੇ ਲੋਕ ਉਨ੍ਹਾਂ ਨੂੰ ਮਿਲਣ ਆਉਣ ਵਾਲਿਆਂ ਨੂੰ ਪਰੇਸ਼ਾਨ ਕਰਦੇ ਹਨ।

ਹਾਲ ਹੀ ਵਿੱਚ ਉਨ੍ਹਾਂ ਦੇ ਬੁਲਾਵੇ 'ਤੇ ਪਹੁੰਚੀ ਸਮਾਜਿਕ ਕਾਰਕੁਨ ਅਤੇ ਵਕੀਲ ਪ੍ਰਿਅੰਕਾ ਸ਼ੁਕਲਾ 'ਤੇ ਅਸ਼ੋਕ ਜੈਨ ਦੀ ਮਿੱਤਰ ਦੁਰਗ ਦੀ ਰੇਡੀਏ ਐੱਸਪੀ ਰਿਚਾ ਮਿਸ਼ਰਾ ਅਤੇ ਸਾਮਾਜਿਕ ਕਾਰਕੁਨਾਂ ਮਮਤਾ ਸ਼ਰਮਾ ਦੇ ਹਮਲੇ ਕਰਨ, ਮੋਬਾਈਲ ਖੋਹਣ ਦੀ ਰਿਪੋਰਟ ਵੀ ਪੁਲਿਸ 'ਚ ਦਰਜ ਕਰਵਾਈ ਗਈ।

ਇਸ ਮਾਮਲੇ ਵਿੱਚ ਪ੍ਰਿਅੰਕਾ ਸ਼ੁਕਲਾ ਦੇ ਖ਼ਿਲਾਫ਼ ਵੀ ਮਾਮਲਾ ਦਰਜ ਕਰਵਾਇਆ ਗਿਆ ਹੈ।

ਫ਼ੈਸਲਾ ਕੋਰਟ 'ਤੇ

ਅੰਜਲੀ ਜੈਨ ਨੇ ਵੀ ਰੇਡੀਓ ਐੱਸਪੀ ਰਿਚਾ ਮਿਸ਼ਰਾ ਅਤੇ ਸਾਮਾਜਿਕ ਕਾਰਕੁਨ ਮਮਤਾ ਸ਼ਰਮਾ ਦੇ ਖ਼ਿਲਾਫ਼ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।

ਇਸ ਤੋਂ ਇਲਾਵਾ ਕਾਂਗਰਸ ਨਾਲ ਜੁੜੀ ਵਕੀਲ ਅਤੇ ਰਾਇਪੁਰ ਦੀ ਮੇਅਰ ਰਹੀ ਕਿਰਣਮਈ ਨਾਇਕ ਨੇ ਵੀ ਅੰਜਲੀ ਦੇ ਪਿਤਾ ਦੇ ਖ਼ਿਲਾਫ਼ ਦਬਾਅ ਬਣਾਉਣ ਦੀ ਰਿਪੋਰਟ ਦਰਜ ਕਰਵਾਈ ਹੈ।

Image copyright Alok Putul

ਪ੍ਰਿਅੰਕਾ ਸ਼ੁਕਲਾ ਕਹਿੰਦੀ ਹੈ, "ਧਾਰਮਿਕ ਸੰਗਠਨਾਂ ਦੇ ਨਾਲ ਮਿਲ ਕੇ ਦੂਜੇ ਜ਼ਿਲ੍ਹੇ ਦੇ ਪੁਲਿਸ ਅਧਿਕਾਰੀ ਇਸ ਮਾਮਲੇ ਵਿੱਚ ਦਿਲਚਸਪੀ ਲੈ ਰਹੇ ਹਨ, ਡਰਾਉਣ-ਧਮਕਾਉਣ ਦਾ ਕੰਮ ਕਰ ਰਹੇ ਹਨ ਅਤੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਦਖ਼ਲ ਕਰ ਰਹੇ ਹਨ। ਸੂਬਾ ਸਰਕਾਰ ਨੂੰ ਅਜਿਹੇ ਅਧਿਕਾਰੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ , ਜੋ ਸੂਬੇ ਵਿੱਸ ਫਿਰਕੂ ਸਦਭਾਵਨਾ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ।"

"ਦਬਾਅ ਨਹੀਂ ਬਣਾਉਣਾ ਚਾਹੀਦਾ"

ਪਰ ਅੰਜਲੀ ਦੇ ਪਿਤਾ ਅਸ਼ੋਕ ਜੈਨ ਦੇ ਨਾਲ ਖੜੀ ਸਾਮਾਜਿਕ ਕਾਰਕੁਨ ਮਮਤਾ ਸ਼ਰਮਾ ਦਾ ਆਪਣਾ ਤਰਕ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਧਾਰਮਿਕ ਅਤੇ ਸਮਾਜਿਕ ਮਾਨਤਾਵਾਂ ਦੇ ਆਧਾਰ 'ਤੇ ਉਹ ਨਹੀਂ ਕਰਦੀ। ਅੰਜਲੀ ਦੇ ਪਿਤਾ ਨੇ ਉਨ੍ਹਾਂ ਕੋਲੋਂ ਮਦਦ ਮੰਗੀ ਸੀ, ਇਸ ਲਈ ਉਹ ਇਸ ਮਾਮਲਾ ਵਿੱਚ ਸਾਹਮਣੇ ਆਈ।

ਮਮਤਾ ਸ਼ਰਮਾ ਕਹਿੰਦੀ ਹੈ, "ਕੁੜੀ ਦੇ ਪਿਤਾ 'ਤੇ ਕੋਈ ਗੰਭੀਰ ਇਲਜ਼ਾਮ ਲਗਾਏ। ਅਸੀਂ ਵੀ ਉਨ੍ਹਾਂ ਦੇ ਪਿਤਾ ਨੂੰ ਕਿਹਾ ਹੈ ਕਿ ਜੇਕਰ ਕੁੜੀ ਬਾਲਗ਼ ਹੈ ਤਾਂ ਬਿਹਤਰ ਹੁੰਦਾ। ਇਸ ਤੋਂ ਇਲਾਵਾ ਰਾਇਪੁਰ ਦੇ ਸਖੀ ਸੈਂਟਰ ਦੇ ਛੋਟੇ ਅਧਿਕਾਰੀ ਜੋ ਰਿਪੋਰਟ ਦੇ ਰਹੇ ਹਨ, ਉਸ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਹ ਚਿੰਤਾ ਦਾ ਵਿਸ਼ਾ ਹੈ।"

ਮਮਤਾ ਸ਼ਰਮਾ ਨੇ ਇਲਜ਼ਾਮ ਲਗਾਇਆ ਹੈ ਕਿ ਸਖੀ ਸੈਂਟਰ ਵਿੱਚ ਹੋਏ ਵਿਵਾਦ ਨੂੰ ਲੈ ਜੋ ਵੀ ਕਾਰਵਾਈਆਂ ਹੋ ਰਹੀਆਂ ਹਨ, ਉਸ ਵਿੱਚ ਨਿਰਪੱਖਤਾ ਨਹੀਂ ਵਰਤੀ ਜਾ ਰਹੀ ਹੈ।

ਨਿਰਪੱਖਤਾ ਨੂੰ ਲੈ ਕੇ ਅਜਿਹਾ ਹੀ ਇਲਜ਼ਾਮ ਅਸ਼ੋਕ ਜੈਨ ਦੇ ਵੀ ਹੈ, ਅੰਜਲੀ ਦੇ ਵੀ ਅਤੇ ਆਰਿਅ ਆਰਿਆ ਦੇ ਵੀ ਹਨ।

ਪਰ ਸਾਰਿਆਂ ਦੀਆਂ ਨਜ਼ਰਾਂ ਫਿਲਹਾਲ ਤਾਂ ਅਦਾਲਤ ਦੇ ਫ਼ੈਸਲੇ 'ਤੇ ਟਿਕੀ ਹੈ। ਉਦੋਂ ਤੱਕ ਸ਼ਾਇਦ ਅੰਜਲੀ ਨੂੰ ਸਖਈ ਸੈਂਟਰ ਵਿੱਚ ਹੀ ਆਪਣੇ ਦਿਨ ਗੁਜਾਰਦੇ ਹੋਣਗੇ।

ਇਹ ਵੀ ਪੜ੍ਹੋ-

ਇਹ ਵੀਡੀਓ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)