‘ਸਿਆਸਤਦਾਨ ਤੇ ਪੁਲਿਸ ਅਫ਼ਸਰ ਨਹੀਂ ਮੰਨਦੇ ਕਿ ਮੌਬ ਲਿੰਚਿੰਗ ਹੋਈ ਹੈ’

‘ਸਿਆਸਤਦਾਨ ਤੇ ਪੁਲਿਸ ਅਫ਼ਸਰ ਨਹੀਂ ਮੰਨਦੇ ਕਿ ਮੌਬ ਲਿੰਚਿੰਗ ਹੋਈ ਹੈ’

NCRB ਦੀ ਡਾਟਾ ਵਿਚੋਂ ਮੌਬ ਲਿੰਚਿੰਗ ਦੇ ਕੇਸ ਗਾਇਹ ਹਨ ਇਸ ਬਾਰੇ ਪੰਜਾਬ ਦੇ ਸਾਬਕਾ ਡੀਜੀਪੀ (ਜੇਲ੍ਹਾਂ) ਸ਼ਸ਼ੀ ਕਾਂਤ ਦਾ ਦਾ ਕਹਿਣਾ ਹੈ ਕਿ ਸਿਆਸਤਦਾਨ ਜਾਂ ਆਮਤੌਰ ’ਤੇ ਪੁਲਿਸ ਅਫ਼ਸਰ ਇਹ ਨਹੀਂ ਮੰਨਦੇ ਕਿ ਲਿੰਚਿੰਗ ਹੋਈ ਹੈ।

“ਜੇਕਰ ਤੁਸੀਂ ਕਹਿੰਦੇ ਹੋ ਕਿ ਲਿੰਚਿਗ ਹੋਈ ਹੈ ਤਾਂ ਹੋ ਸਕਦਾ ਹੈ ਤੁਹਾਡੇ ’ਤੇ ਕੋਈ ਕੇਸ ਕਰ ਦਿੱਤਾ ਜਾਵੇ।”

ਸ਼ਸ਼ੀ ਕਾਂਤ ਨੇ ਲਿੰਚਿਗ ਤੋਂ ਇਲਾਵਾ ਪੰਜਾਬ ’ਚ ਡਰੱਗ ਦੀ ਸਮੱਸਿਆ ਅਤੇ ਰਿਪੋਰਟ ਮੁਤਾਬਕ ਘਟੇ ਕਤਲ ਕੇਸਾਂ ਬਾਰੇ ਵੀ ਆਪਣੇ ਵਿਚਾਰ ਕੀਤੇ ਅਤੇ ਦੱਸਿਆ ਕਿ ਕਿਵੇਂ ਕਈ ਕੇਸਾਂ ਨੂੰ ਕਈ ਵਾਰ ਸ਼ੁਮਾਰ ਹੀ ਨਹੀਂ ਕੀਤਾ ਜਾਂਦਾ ਜਾਂ ਕਿਸੇ ਕੋਈ ਰੰਗ ਦੇ ਦਿੱਤਾ ਜਾਂਦਾ ਹੈ।

ਰਿਪੋਰਟ: ਅਰਵਿੰਦ ਛਾਬੜਾ/ਗੁਲਸ਼ਨ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)