ਕਸ਼ਮੀਰ : ਹਮਲੇ 'ਚ ਦੋ ਟਰੱਕ ਡਰਾਈਵਰ ਹਲਾਕ ਤੇ ਇੱਕ ਪੰਜਾਬੀ ਜ਼ਖ਼ਮੀ

ਫੌਜੀ

ਤਸਵੀਰ ਸਰੋਤ, Getty Images

ਭਾਰਤ ਸ਼ਾਸ਼ਿਤ ਕਸ਼ਮੀਰ ਦੇ ਸ਼ੋਪੀਆਂ ਜਿਲ੍ਹੇ ਵਿੱਚ ਪੁਲਿਸ ਮੁਤਾਬਕ ਰਾਤ ਨੂੰ ਟਰੱਕਾਂ ਵਿੱਚ ਸੇਬ ਲੱਦੇ ਜਾ ਰਹੇ ਸਨ। ਅਚਾਨਕ ਕੁਝ ਸ਼ੱਕੀ ਕੱਟੜਪੰਥੀਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਨਾਲ ਦੋ ਡਰਾਈਵਰਾਂ ਦੀ ਮੌਕੇ ਤੇ ਹੀ ਮੌਤ ਹੋ ਗਈ।

ਪਹਿਲੇ ਡਰਾਈਵਰ ਦੀ ਪਛਾਣ ਅਲਵਰ ਰਾਜਸਥਾਨ ਦੇ ਰਿਆਜ਼ ਖ਼ਾਨ ਵਜੋਂ ਹੋਈ ਹੈ ਜਦ ਕਿ ਦੂਸਰੇ ਕੋਲੋਂ ਕੋਈ ਪਛਾਣ-ਪੱਤਰ ਹਾਸਲ ਨਹੀਂ ਹੋਇਆ ਹੈ। ਇਸ ਹਮਲੇ ਵਿੱਚ ਪੰਜਾਬ ਤੋਂ ਡਰਾਈਵਰ ਜੀਵਨ ਸਿੰਘ ਜ਼ਖ਼ਮੀ ਹੋ ਗਏ ਹਨ।

ਜੀਵਨ ਸਿੰਘ ਦਾ ਸੰਬੰਧ ਪੰਜਾਬ ਦੇ ਹੁਸ਼ਿਆਰਪੁਰ ਨਾਲ ਹੈ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ।

ਘਟਨਾ ਸ਼ੋਪੀਆਂ ਦੇ ਚਿੱਤਰਾ ਪਿੰਡ ਦੀ ਹੈ। ਪਿਛਲੇ ਦਸਾਂ-ਪੰਦਰਾਂ ਦਿਨਾਂ ਵਿੱਚ ਇਹ ਤੀਜੀ ਅਜਿਹੀ ਘਟਨਾ ਹੈ।

ਸਭ ਤੋਂ ਪਹਿਲਾ ਹਮਲਾ ਟਰੱਕ ਡਰਾਈਵਰਾਂ ਉੱਪਰ ਅਕਤੂਬਰ ਮਹੀਨੇ ਵਿੱਚ ਹੀ ਸ਼ੋਪੀਆਂ ਦੇ ਸ਼ਿਰਮਾਲ ਇਲਾਕੇ ਵਿੱਚ ਹੋਇਆ ਸੀ ਜਿਸ ਦੌਰਾਨ ਰਾਜਸਥਾਨ ਦੇ ਹੀ ਸ਼ਰੀਫ਼ ਖ਼ਾਨ ਦੀ ਮੌਤ ਹੋ ਗਈ ਸੀ।

ਇਸ ਤੋਂ ਬਾਅਦ ਅਜਿਹੇ ਹੀ ਹਮਲੇ ਵਿਚ ਪੰਜਾਬ ਦੇ ਹੀ ਇੱਕ ਹੋਰ ਸੇਬ-ਕਾਰੋਬਾਰੀ ਚਰਨਜੀਤ ਸਿੰਘ ਦੀ ਮੌਤ ਹੋ ਗਈ ਸੀ।

ਇਸ ਨਾਲ ਸੂਬੇ ਵਿੱਚ ਸੇਬ ਦੇ ਕਾਰੋਬਾਰ ਦਾ ਕਾਫ਼ੀ ਨੁਕਸਾਨ ਹੋ ਰਿਹਾ ਹੈ। ਹਾਲਾਂਕਿ ਕਿਸੇ ਵੀ ਕੱਟੜਪੰਥੀ ਗਰੁੱਪ ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਪੁਲਿਸ ਇਨ੍ਹਾਂ ਹਮਲਿਆਂ ਪਿੱਛੇ ਕੱਟੜਪੰਥੀਆਂ ਦਾ ਹੱਥ ਮੰਨ ਰਹੀ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)