ਹਰਿਆਣਾ 'ਚ ਉਮੀਦ ਨਾਲੋਂ ਘੱਟ ਪ੍ਰਦਰਸ਼ਨ 'ਤੇ ਕੀ ਬੋਲੇ ਮੋਦੀ - 5 ਅਹਿਮ ਖ਼ਬਰਾਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਤਸਵੀਰ ਸਰੋਤ, Getty Images

ਹਰਿਆਣਾ ਵਿੱਚ ਭਾਜਪਾ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ ਅਤੇ ਬਹੁਮਤ ਤੋਂ ਦੂਰ ਹੈ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਪਾਰਟੀ ਦੀ ਵੱਡੀ ਜਿੱਤ ਕਰਾਰ ਦਿੱਤਾ ਹੈ।

ਨਰਿੰਦਰ ਮੋਦੀ ਨੇ ਸਾਫ਼ ਕਰ ਦਿੱਤਾ ਹੈ ਕਿ ਦਵਿੰਦਰ ਫੜਨਵੀਸ ਮਹਾਰਾਸ਼ਟਰ ਦੇ ਅਤੇ ਮਨੋਹਰ ਲਾਲ ਖੱਟੜ ਹਰਿਆਣਾ ਦਾ ਮੁੱਖ ਮੰਤਰੀ ਬਣੇ ਰਹਿਣਗੇ।

ਵੀਰਵਾਰ ਨੂੰ ਮਹਾਰਾਸ਼ਟਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਨਰਿੰਦਰ ਮੋਦੀ, ਪਾਰਟੀ ਪ੍ਰਧਾਨ ਅਮਿਤ ਸ਼ਾਹ ਅਤੇ ਕਈ ਸੀਨੀਅਰ ਆਗੂਆਂ ਨਾਲ ਪਾਰਟੀ ਦੇ ਮੁੱਖ ਦਫ਼ਤਰ ਪਹੁੰਚੇ।

ਇਸ ਦੌਰਾਨ ਮੋਦੀ ਨੇ ਆਪਣੇ ਸੰਬੋਧਨ 'ਚ ਕਿਹਾ, "ਮਹਾਰਾਸ਼ਟਰ 'ਚ ਪਿਛਲੀਆਂ ਚੋਣਾਂ ਨੂੰ ਮੁਕੰਮਲ ਬਹੁਮਤ ਹਾਸਿਲ ਨਹੀਂ ਹੋਇਆ ਸੀ, ਹਰਿਆਣਾ ਵਿੱਚ ਵੀ ਸਿਰਫ਼ ਦੋ ਸੀਟਾਂ ਦਾ ਬਹੁਮਤ ਸੀ, ਇਸ ਦੇ ਬਾਵਜੂਦ ਵੀ ਦੋਵਾਂ ਮੁੱਖ ਮੰਤਰੀਆਂ ਨੇ ਸਾਰਿਆਂ ਨੂੰ ਨਾਲ ਲੈ ਕੇ ਹਰਿਆਣਾ ਅਤੇ ਮਹਾਰਾਸ਼ਟਰ ਦੀ ਜੋ ਸੇਵਾ ਕੀਤੀ ਹੈ. ਇਮਾਨਦਾਰੀ ਨਾਲ ਸੂਬੇ ਦਾ ਵਿਕਾਸ ਕੀਤਾ, ਜਨਤਾ ਦੀ ਭਲਾਈ ਲਈ ਕਾਰਜ ਕਰਦੇ ਰਹੇ, ਇਹ ਉਸ ਦਾ ਨਤੀਜਾ ਹੈ ਕਿ ਜਨਤਾ ਨੇ ਦੁਬਾਰਾ ਆਪਣਾ ਵਿਸ਼ਵਾਸ਼ ਜਤਾਇਆ ਹੈ।"

ਮੋਦੀ ਨੇ ਅੱਗੇ ਕਿਹਾ, "ਉਨ੍ਹਾਂ ਦੀ ਅਗਵਾਈ ਵਿੱਚ ਆਉਣ ਵਾਲੇ 5 ਸਾਲ ਮਹਾਰਾਸ਼ਟਰ ਦੇ ਅਤੇ ਹਰਿਆਣਾ ਦੇ ਵਿਕਾਸ ਦੀਆਂ ਨਵੀਆਂ ਉਚਾਈਆਂ ਨੂੰ ਪਾਰ ਕਰਨ ਵਾਲਾ ਕਾਰਜਕਾਲ ਰਹੇਗਾ, ਅਜਿਹਾ ਮੈਨੂੰ ਪੂਰਾ ਭਰੋਸਾ ਹੈ।"

ਇਹ ਵੀ ਪੜ੍ਹੋ-

ਤਸਵੀਰ ਸਰੋਤ, Getty Images

ਕਸ਼ਮੀਰ : ਹਮਲੇ 'ਚ ਦੋ ਟਰੱਕ ਡਰਾਈਵਰ ਹਲਾਕ ਤੇ ਇੱਕ ਪੰਜਾਬੀ ਜ਼ਖ਼ਮੀ

ਭਾਰਤ ਸ਼ਾਸ਼ਿਤ ਕਸ਼ਮੀਰ ਦੇ ਸ਼ੋਪੀਆਂ ਜਿਲ੍ਹੇ ਵਿੱਚ ਪੁਲਿਸ ਮੁਤਾਬਕ ਰਾਤ ਨੂੰ ਟਰੱਕਾਂ ਵਿੱਚ ਸੇਬ ਲੱਦੇ ਜਾ ਰਹੇ ਸਨ। ਅਚਾਨਕ ਕੁਝ ਸ਼ੱਕੀ ਕੱਟੜਪੰਥੀਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਨਾਲ ਦੋ ਡਰਾਈਵਰਾਂ ਦੀ ਮੌਕੇ ਤੇ ਹੀ ਮੌਤ ਹੋ ਗਈ।

ਪਹਿਲੇ ਡਰਾਈਵਰ ਦੀ ਪਛਾਣ ਅਲਵਰ ਰਾਜਸਥਾਨ ਦੇ ਰਿਆਜ਼ ਖ਼ਾਨ ਵਜੋਂ ਹੋਈ ਹੈ ਜਦ ਕਿ ਦੂਸਰੇ ਕੋਲੋਂ ਕੋਈ ਪਛਾਣ-ਪੱਤਰ ਹਾਸਲ ਨਹੀਂ ਹੋਇਆ ਹੈ। ਇਸ ਹਮਲੇ ਵਿੱਚ ਪੰਜਾਬ ਤੋਂ ਡਰਾਈਵਰ ਜੀਵਨ ਸਿੰਘ ਜ਼ਖ਼ਮੀ ਹੋ ਗਏ ਹਨ।

ਜੀਵਨ ਸਿੰਘ ਦਾ ਸੰਬੰਧ ਪੰਜਾਬ ਦੇ ਹੁਸ਼ਿਆਰਪੁਰ ਨਾਲ ਹੈ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ।

ਘਟਨਾ ਸ਼ੋਪੀਆਂ ਦੇ ਚਿੱਤਰਾ ਪਿੰਡ ਦੀ ਹੈ। ਪਿਛਲੇ ਦਸਾਂ-ਪੰਦਰਾਂ ਦਿਨਾਂ ਵਿੱਚ ਇਹ ਤੀਜੀ ਅਜਿਹੀ ਘਟਨਾ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕਰਤਾਰਪੁਰ ਲਾਂਘਾ: ਭਾਰਤ-ਪਾਕਿਸਤਾਨ ਵਿਚਾਲੇ 20 ਡਾਲਰ ਫੀਸ ਤੇ ਹੋਰ ਮਸਲਿਆਂ 'ਤੇ ਕੀ ਸਹਿਮਤੀ ਬਣੀ

ਭਾਰਤ-ਪਾਕਿਸਤਾਨ ਵਿਚਾਲੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਅੱਜ ਸਮਝੌਤੇ 'ਤੇ ਦੋਵਾਂ ਦੇਸਾਂ ਵੱਲੋਂ ਦਸਤਖ਼ਤ ਕਰ ਦਿੱਤੇ ਗਏ ਹਨ ਭਾਰਤੀ ਗ੍ਰਹਿ ਮੰਤਰਾਲੇ ਦੇ ਜੁਆਇੰਟ ਸਕੱਤਰ ਐੱਸਸੀਐੱਲ ਦਾਸ ਮੁਤਾਬਕ ਕਰਤਾਰਪੁਰ ਲਾਂਘਾ 10 ਨਵੰਬਰ ਨੂੰ ਖੁੱਲ੍ਹੇਗਾ।

ਇਹ ਵੀਜ਼ਾ ਮੁਕਤ ਯਾਤਰਾ ਹੋਵੇਗੀ। ਕਿਸੇ ਵੀ ਧਰਮ ਨਾਲ ਸਬੰਧਤ ਭਾਰਤੀ ਸ਼ਰਧਾਲੂ ਲਾਂਘੇ ਰਾਹੀਂ ਦਰਸ਼ਨਾਂ ਲਈ ਜਾ ਸਕਦੇ ਹਨ।

ਆਨਲਾਈਨ ਰਜਿਸਟਰੇਸ਼ਨ ਕਰਨ ਲਈ ਵੈੱਬਸਾਈਟ https://prakashpurb550.mha.gov.in/kpr/ ਵੀ ਲਾਈਵ ਕਰ ਦਿੱਤੀ ਗਈ ਹੈ। ਰਜਿਟਰੇਸ਼ਨ ਤੋਂ ਬਾਅਦ ਜਾਣਕਾਰੀ ਐੱਸਐੱਮਐੱਸ ਰਾਹੀਂ ਸਾਂਝੀ ਕੀਤੀ ਜਾਵੇਗੀ।

ਇਸ ਲਈ ਪਾਸਪੋਰਟ ਅਤੇ ਇਲੈਟ੍ਰੋਨਿਕ ਟਰੈਵਲ ਆਥੋਰਾਈਜੇਸ਼ਨ (ਈਟੀਓ) ਦੀ ਲੋੜ ਹੋਵੇਗੀ, ਈਟੀਏ ਰਜਿਸਟਰੇਸ਼ਨ ਤੋਂ ਬਾਅਦ ਵੈਬਸਾਈਟ ਤੋਂ ਡਾਊਨਲੋਡ ਕਰਨੀ ਹੋਵੇਗੀ ਤੇ 20 ਡਾਲਰ ਦੀ ਫੀਸ ਅਦਾ ਕਰਨੀ ਹੋਵੇਗੀ।

ਭਾਰਤ ਮੂਲ ਦੇ ਲੋਕ ਯਾਨਿ ਵਿਦੇਸ਼ਾਂ ਵਿੱਚ ਰਹਿਣ ਵਾਲੇ ਭਾਰਤੀ ਵੀ ਇਸ ਲਾਂਘੇ ਰਾਹੀਂ ਜਾ ਸਕਦੇ ਹਨ ਪਰ ਇਸਲਈ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ ਦਾ ਪਾਸਪੋਰਟ ਅਤੇ OCI ਕਾਰਡ ਹੋਣਾ ਲਾਜ਼ਮੀ ਹੈ। ਵਿਸਥਾਰ 'ਚ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

ਤਸਵੀਰ ਸਰੋਤ, Getty Images

ਕੈਲੀਫੋਰਨੀਆ ਦੇ ਜੰਗਲ 'ਚ ਅੱਗ: ਹਜ਼ਾਰਾਂ ਲੋਕਾਂ ਨੇ ਖਾਲੀ ਕੀਤੇ ਘਰ

ਕੈਲਫੋਰਨੀਆ ਦੇ ਜੰਗਲ 'ਚ ਲੱਗੀ ਕਾਰਨ ਕਰੀਬ 2000 ਲੋਕਾਂ ਨੇ ਆਪਣੇ ਘਰ ਖਾਲੀ ਕਰ ਦਿੱਤੇ ਗਏ।

ਸੂਬੇ ਦੇ ਅਗਨੀ ਸੁਰੱਖਿਆ ਵਿਭਾਗ ਦਾ ਕਹਿਣਾ ਹੈ ਕਿ ਸੋਨੋਮਾ ਕਾਊਂਟੀ 'ਚ ਕਿਨਕੇਡ ਅੱਗ 10 ਹਜ਼ਾਰ ਏਕੜ ਜ਼ਮੀਨ 'ਚ ਫੈਲ ਗਈ ਹੈ।

ਇੱਕ ਬੁਲਾਰੇ ਦਾ ਕਹਿਣਾ ਹੈ ਕਿ ਤੇਜ਼ ਹਵਾਵਾਂ ਕਾਰਨ ਇਹ ਦੱਖਣੀ ਵੱਲ ਵੱਧ ਰਹੀ ਹੈ।

ਕੈਲਫੋਰਨੀਆਂ 'ਚ ਪਿਛਲੇ ਸਾਲ ਵੀ ਜੰਗਲ ਨੂੰ ਅੱਗ ਲੱਗੀ ਸੀ, ਜਿਸ ਦੌਰਾਨ 100 ਲੋਕਾਂ ਦੀ ਮੌਤ ਹੋ ਗਈ ਸੀ।

ਨੁਸਰਤ ਦੀ ਕਹਾਣੀ : ਜਿਸ ਨੂੰ ਜ਼ਿੰਦਾ ਸਾੜਨ ਕਰਕੇ 16 ਜਣਿਆਂ ਨੂੰ ਹੋਈ ਫਾਂਸੀ

ਆਪਣੇ ਅਧਿਆਪਕ ’ਤੇ ਜਿਣਸੀ ਸ਼ੋਸ਼ਣ ਦੇ ਇਲਜ਼ਾਮ ਲਾਉਣ ਵਾਲੀ ਅੱਲੜ੍ਹ ਵਿਦਿਆਰਥਣ ਨੂੰ ਜਿਉਂਦੇ-ਜੀਅ ਸਾੜਨ ਦੇ ਮਾਮਲੇ ਵਿੱਚ ਬੰਗਲਦੇਸ਼ ਦੀ ਇੱਕ ਅਦਾਲਤ ਨੇ ਸਜ਼ਾ-ਏ-ਮੌਤ ਦੀ ਸਜ਼ਾ ਸੁਣਾਈ ਹੈ।

19 ਸਾਲ ਨੁਸਰਤ ਜਹਾਂ ਰਫ਼ੀ ਦੀ ਅਪ੍ਰੈਲ ਵਿੱਚ ਬੰਗਲਾਦੇਸ਼ ਤੋਂ 160 ਕਿੱਲੋਮੀਟਰ ਦੂਰ ਫੇਨੀ ਵਿੱਚ ਮੌਤ ਹੋ ਗਈ ਸੀ।

ਤਸਵੀਰ ਸਰੋਤ, family handout

ਜਦੋਂ ਨੁਸਰਤ ਨੇ ਆਪਣੇ ਸਕੂਲ ਦੇ ਹੈੱਡ ਟੀਚਰ ਉੱਪਰ ਆਪਣੇ ਸਮੇਤ ਸਕੂਲ ਦੀਆਂ ਦੋ ਹੋਰ ਵਿਦਿਆਰਥਣਾਂ ਨਾਲ ਜਿਣਸੀ ਸ਼ੋਸ਼ਣ ਦੇ ਇਲਜ਼ਾਮ ਲਾਏ ਤਾਂ ਪੂਰਾ ਦੇਸ਼ ਹਿੱਲ ਗਿਆ ਸੀ।

ਜਦੋਂ ਨੁਸਰਤ ਨੇ ਸ਼ਿਕਾਇਤ ਦਰਜ ਕਰਵਾਈ ਤਾਂ ਇੱਕ ਭਿਆਨਕ ਘਟਨਾਕ੍ਰਮ ਸ਼ੁਰੂ ਹੋ ਗਿਆ ਅਤੇ ਉਸ ਦੇ ਕਤਲ ਤੋਂ ਬਾਅਦ ਉਸ ਲਈ ਨਿਆਂ ਲੈਣ ਲਈ ਦੇਸ਼ ਭਰ ਵਿੱਚ ਰੋਸ ਪ੍ਰਦਰਸ਼ਨ ਹੋਏ।

ਇਸ ਕੇਸ ਦੀ ਤੇਜ਼ ਨਾਲ ਸੁਣਵਾਈ ਪੂਰੀ ਕੀਤੀ ਗਈ ਹੈ। ਹਾਲਾਂਕਿ ਇਸ ਨਾਲ ਨੁਸਰਤ ਦੀ ਮਾਂ ਦੇ ਜ਼ਖ਼ਮਾਂ ਨੰ ਕੋਈ ਆਰਾਮ ਨਹੀਂ ਆਇਆ ਤੇ ਉਨ੍ਹਾਂ ਨੇ ਖ਼ਬਰ ਏਜੰਸੀ ਰਾਇਟਰਜ਼ ਨੂੰ ਦੱਸਿਆ, ”ਉਨ੍ਹਾਂ ਨੂੰ ਜਿਸ ਦਰਦ ਵਿੱਚ ਨੁਸਰਤ ਗੁਜ਼ਰੀ ਉਹ ਭੁਲਾਇਆਂ ਨਹੀਂ ਭੁੱਲ ਰਿਹਾ।”

ਇਹ ਵੀ ਪੜ੍ਹੋ-

ਇਹ ਵੀਡੀਓ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)