IS ਆਗੂ ਬਗਦਾਦੀ ਨੇ ਆਪਣਾ ਆਖ਼ਰੀ ਸਮਾਂ ਅਮਰੀਕੀ ਫੌਜਾਂ ਦੇ ਖ਼ੌਫ਼ ਵਿੱਚ ਲੰਘਾਇਆ-ਟਰੰਪ: 5 ਅਹਿਮ ਖ਼ਬਰਾਂ

ਆਈਐੱਸ ਆਗੂ ਅਬੁ ਬਕਰ ਅਲ-ਬਗਦਾਦੀ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ,

ਆਈਐੱਸ ਆਗੂ ਅਬੁ ਬਕਰ ਅਲ-ਬਗਦਾਦੀ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਐਤਵਾਰ ਨੂੰ ਦੱਸਿਆ ਕਿ ਆਈਐੱਸ ਆਗੂ ਅਬੁ ਬਕਰ ਅਲ-ਬਗਦਾਦੀ ਨੂੰ ਉੱਤਰੀ-ਪੱਛਮ ਸੀਰੀਆ ਵਿੱਚ ਇੱਕ ਫੌਜੀ ਆਪ੍ਰੇਸ਼ਨ ਵਿੱਚ ਮਾਰਿਆ ਗਿਆ ਹੈ।

ਟਰੰਪ ਨੇ ਕਿਹਾ, “ਜਿਸ ਸ਼ਖਸ ਨੇ ਦੂਜਿਆਂ ਨੂੰ ਡਰਾਉਣ ਤੇ ਧਮਕਾਉਣ ਦੀ ਕੋਸ਼ਿਸ਼ ਕੀਤੀ ਉਸ ਨੇ ਆਪਣੀ ਜ਼ਿੰਦਗੀ ਦੇ ਆਖਰੀ ਪਲ਼ ਪੂਰੇ ਤਰੀਕੇ ਨਾਲ ਅਮਰੀਕੀ ਫੌਜਾਂ ਦੇ ਡਰ ਤੇ ਖ਼ੌਫ ਵਿੱਚ ਬਿਤਾਏ।"

ਉਨ੍ਹਾਂ ਦੱਸਿਆ ਕਿ ਕਾਰਵਾਈ ਵਿੱਚ ਬਗਦਾਦੀ ਦੇ ਤਿੰਨੇ ਬੱਚੇ ਵੀ ਮਾਰੇ ਗਏ ਹਨ। ਬੀਬੀਸੀ ਪੰਜਾਬੀ ਦੀ ਵੈਬਸਾਈਟ ’ਤੇ ਪੂਰੀ ਖ਼ਬਰ ਪੜ੍ਹੋ

ਤਸਵੀਰ ਸਰੋਤ, MAJID JAHANGIR

ਤਸਵੀਰ ਕੈਪਸ਼ਨ,

ਲੁਧਿਆਣਾ ਵਾਸੀ ਟਰੱਕ ਡਰਾਈਵਰ ਸਰਵਪ੍ਰੀਤ ਸਿੰਘ

ਇਹ ਵੀ ਪੜ੍ਹੋ:

ਟਰੱਕ ਡਰਾਈਵਰਾਂ ਦੇ ਕਤਲਾਂ ਮਗਰੋਂ ਸ਼ੋਪੀਆਂ ਵਿੱਚ ਮਾਹੌਲ

ਭਾਰਤ-ਸ਼ਾਸ਼ਿਤ ਜੰਮੂ-ਕਸ਼ਮੀਰ ਦੇ ਸ਼ੋਪੀਆਂ ਜਿਲ੍ਹੇ ਵਿੱਚ ਵੀਰਵਾਰ ਦੇਰ ਸ਼ਾਮ ਨੂੰ ਸ਼ੱਕੀ ਕੱਟੜਪੰਥੀਆਂ ਨੇ ਦੋ ਟਰੱਕ ਡਰਾਈਵਰਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਘਟਨਾ ਸ਼ੋਪੀਆਂ ਸ਼ਹਿਰ ਤੋਂ 15 ਕਿਲੋਮੀਟਰ ਦੂਰ ਚਿਤਰਗਾਮ ਇਲਾਕੇ ਦੀ ਹੈ।

ਪਿਛਲੇ ਦਿਨਾਂ ਵਿੱਚ ਘਾਟੀ ਵਿੱਚ ਬਾਹਰੋਂ ਆਏ ਟਰੱਕ ਡਰਾਈਵਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਕੀ ਹੈ ਟਰੱਕ ਡਰਾਈਵਰਾਂ ਵਿੱਚ ਮਾਹੌਲ ਅਤੇ ਕੀ ਸੋਚਦੇ ਹਨ ਇਨ੍ਹਾਂ ਮੌਤਾਂ ਪਿੱਛ ਸਥਕਾਨਕ ਕਾਰੋਬਾਰੀ ਅਤੇ ਸੇਬ ਦੇ ਕਿਸਾਨ, ਪੜ੍ਹੋ ਬੀਬੀਸੀ ਪੰਜਾਬੀ ਦੀ ਵੈਬਸਾਈਟ ’ਤੇ ਪੂਰੀ ਖ਼ਬਰ।

ਤਸਵੀਰ ਸਰੋਤ, Getty Images

ਡਿਜ਼ਨੀ ਸਟਾਰ ਕਿਉਂ ਮੁੜੀ ਪੋਰਨ ਫਿਲਮਾਂ ਵੱਲ

ਕਿਸੇ ਵੇਲੇ ਡਿਜ਼ਨੀ ਟੀਵੀ ਦੀ ਮਸ਼ਹੂਰ ਅਦਾਕਾਰਾ ਰਹੀ ਬੇਲਾ ਥੌਰਨ ਨੇ ਪਿਛਲੇ ਦਿਨੀਂ ਕਿਹਾ ਕਿ ਉਹ ਪੋਰਨ ਵੈਬਸਾਈਟ ਪੋਰਨਹੱਬ ਨਾਲ ਮਿਲ ਕੇ ਕੰਮ ਕਰਨਗੇ, ਤਾਂ ਕਿ ਰਿਵੈਂਜ ਪੋਰਨ ਨੂੰ ਇਸ ਤੋਂ ਦੂਰ ਰੱਖ ਸਕਣ।

ਬੀਬੀਸੀ ਨੇ ਉਨ੍ਹਾਂ ਨਾਲ ਲਸਟ-ਸ਼ੇਮਿੰਗ, ਤਣਾਅ, ਸੋਸ਼ਲ ਮੀਡੀਆ 'ਤੇ ਬੁਲੀ ਕੀਤੇ ਜਾਣ ਵਰਗੇ ਵਿਸ਼ਿਆਂ 'ਤੇ ਗੱਲ ਕਰ ਚੁੱਕੇ ਸੀ। ਗੱਲ ਇਸ ਬਾਰੇ ਵੀ ਹੋ ਚੁੱਕੀ ਸੀ ਕਿ ਕਿਵੇਂ ਉਨ੍ਹਾਂ ਦੇ ਚਿਹਰੇ ਦੀ ਵਰਤੋਂ ਕਰਕੇ ਹਜ਼ਾਰਾਂ ਜਾਅਲੀ ਪੋਰਨ ਵੀਡੀਓ ਬਣਾ ਦਿੱਤੇ ਗਏ। ਪੜ੍ਹੋ ਬੀਬੀਸੀ ਪੰਜਾਬੀ ਦੀ ਵੈਬਸਾਈਟ ’ਤੇ ਪੂਰੀ ਖ਼ਬਰ।

ਤਸਵੀਰ ਸਰੋਤ, Getty Images

ਭਾਜਪਾ ’ਤੇ ਆਰਿਥਿਕ ਸੁਸਤੀ ਦਾ ਅਸਰ

ਮਈ ਵਿੱਚ ਜਦੋਂ ਮੋਦੀ ਸਰਕਾਰ ਹੁਣ ਤੱਕ ਦੀ ਸਭ ਤੋਂ ਉੱਚੀ ਬੇਰੁਜ਼ਗਾਰ ਦਰ ਦੇ ਹੁੰਦਿਆਂ ਵੀ ਬਹੁਮਤ ਨਾਲ ਜਿੱਤ ਕੇ ਆਈ ਤਾਂ ਸਮਝਿਆ ਜਾ ਰਿਹਾ ਸੀ ਕਿ ਸ਼ਾਇਦ ਭਾਜਪਾ ਚੋਣਾਂ ਨੂੰ ਵਿੱਤੀ ਖੇਤਰ ਵਿਚ ਪ੍ਰਦਰਸ਼ਨ ਤੋਂ ਵੱਖਰਾ ਕਰਨ ਵਿਚ ਕਾਮਯਾਬ ਹੋ ਗਈ ਹੈ।

ਹਾਲਾਂਕਿ ਇਸ ਜਿੱਤ ਪਿੱਛੇ ਇੱਕ ਵੱਡੀ ਭੂਮਿਕਾ ਕਸ਼ਮੀਰ ਵਿਚ ਇੱਕ ਕੱਟੜਪੰਥੀ ਹਮਲੇ ਤੋਂ ਬਾਅਦ ਪਾਕਿਸਤਾਨ ਦੇ ਬਾਲਾਕੋਟ ਵਿਚ ਕੀਤੀ ਗਈ ਏਅਰ ਸਟਰਾਈਕ ਨੇ ਨਿਭਾਈ ਸੀ।

ਹਰਿਆਣਾ ਵਿੱਚ ਆਰਥਿਕ ਸੁਸਤੀ ਦਾ ਕਿੰਨਾ ਅਸਰ ਭਾਜਪਾ ਦੇ ਪ੍ਰਦਰਸ਼ਨ ’ਤੇ ਪਿਆ, ਉਸ ਬਾਰੇ ਪੱਤਰਕਾਰ ਸ਼ਿਵਮ ਵਿਜ ਦੱਸ ਰਹੇ ਹਨ

ਤਸਵੀਰ ਸਰੋਤ, ANI

ਖੱਟਰ ਤੇ ਦੁਸ਼ਯੰਤ ਨੇ ਚੁੱਕੀ ਸਹੁੰ

ਹਰਿਆਣਾ ਵਿੱਚ ਮਨੋਹਰ ਲਾਲ ਖੱਟਰ ਨੇ ਮੁੱਖ ਮੰਤਰੀ ਵਜੋਂ ਅਤੇ ਜੇਜੇਪੀ ਆਗੂ ਦੁਸ਼ਯੰਤ ਚੌਟਾਲਾ ਨੇ ਉਪ-ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਦੋਹਾਂ ਵਿੱਚੋਂ ਕਿਸੇ ਵੀ ਆਗੂ ਨੇ ਕੈਬਨਿਟ ਬਾਰੇ ਪੁੱਛੇ ਗਏ ਸਵਾਲਾਂ ਦਾ ਜਵਾਬ ਨਹੀਂ ਦਿੱਤੇ।

ਕਾਂਗਰਸੀ ਆਗੂ ਭੁਪਿੰਦਰ ਸਿੰਘ ਹੁੱਡਾ ਨੇ ਭਾਜਪਾ-ਜੇਜੇਪੀ ਗਠਜੋੜ ਬਾਰੇ ਕਿਹਾ, "ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜੇਜੇਪੀ ਨੇ ਵੋਟ ਕਿਸੇ ਤੋਂ ਲਈ ਹੈ ਤੇ ਹਮਾਇਤ ਕਿਸੇ ਹੋਰ ਨੂੰ ਦਿੱਤੀ ਹੈ।"

ਉਨ੍ਹਾਂ ਇਹ ਵੀ ਕਿਹਾ, "ਲੋਕਤੰਤਰ ਵਿੱਚ ਜਨਾਦੇਸ਼ ਦਾ ਸਨਮਾਨ ਕਰਨਾ ਚਾਹੀਦਾ ਹੈ ਪਰ ਜੇਜੇਪੀ ਨੇ ਜਨਾਦੇਸ਼ ਦਾ ਅਪਮਾਨ ਕੀਤਾ ਹੈ।"

ਇਹ ਵੀ ਪੜ੍ਹੋ:

ਇਹ ਵੀਡੀਓ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)