ਚੰਡੀਗੜ੍ਹ ਨਾ ਪੰਜਾਬ ਦਾ ਨਾ ਹਰਿਆਣੇ ਦਾ ਸਗੋਂ ਇੱਕ ਯੂਟੀ - ਪੰਜਾਬ ਸਰਕਾਰ- 5 ਅਹਿਮ ਖ਼ਬਰਾਂ

ਚੰਡੀਗੜ੍ਹ

ਤਸਵੀਰ ਸਰੋਤ, BBC/AJAY JALANDHRI

ਪੰਜਾਬ ਸਰਕਾਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਚੰਡੀਗੜ੍ਹ ਦੇ ਦਰਜੇ ਬਾਰੇ ਅਦਾਲਤ ਨੂੰ ਸਪੱਸ਼ਟ ਕੀਤਾ ਹੈ ਕਿ ਹਾਲਾਂਕਿ ਸ਼ਹਿਰ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਹੈ ਪਰ ਇਹ ਦੋਵਾਂ ਵਿੱਚੋਂ ਕਿਸੇ ਦਾ ਵੀ ਹਿੱਸਾ ਨਹੀਂ ਹੈ ਸਗੋਂ ਕੇਂਦਰ ਸ਼ਾਸ਼ਿਤ ਪ੍ਰਦੇਸ਼ ਹੈ।

ਟਾਇਮਜ਼ ਆਫ਼ ਇੰਡੀਆ ਦੀ ਰਿਪੋਰਟ ਮੁਤਾਬਕ ਪੰਜਾਬ ਦੇ ਗ੍ਰਹਿ ਤੇ ਨਿਆਂ ਵਿਭਾਗ ਦੇ ਅਧੀਨ ਸਕੱਤਰ ਵਿਜੇ ਸਿੰਘ ਨੇ ਅਦਾਲਤ ਵਿੱਚ ਦਾਖ਼ਲ ਆਪਣੇ ਜਵਾਬ ਵਿੱਚ ਇਹ ਜਾਵਬ ਦਾਇਰ ਕੀਤਾ।

ਪੰਜਾਬ ਸਰਕਾਰ ਦੇ ਹਲਫ਼ਨਾਮੇ ਮੁਤਾਬਕ, "ਚੰਡੀਗੜ੍ਹ ਦਾ ਦਰਜਾ ਸੁਤੰਤਰ ਯੂਟੀ ਦਾ ਹੈ। ਇਹ ਪੰਜਾਬ ਤੇ ਹਰਿਆਣਾ ਕਿਸੇ ਦਾ ਵੀ ਹਿੱਸਾ ਨਹੀਂ ਹੈ ਸਗੋਂ ਇੱਕ ਯੂਟੀ ਹੈ, ਜਿਸ ਪ੍ਰਸਾਸ਼ਨ ਭਾਰਤ ਦੇ ਰਾਸ਼ਟਰਪਤੀ ਦੇ ਪ੍ਰਬੰਧਕ ਵੱਲੋਂ ਚਲਾਇਆ ਜਾਂਦਾ ਹੈ।"

ਕੇਸ ਵਿੱਚ ਵਿਚਾਰ ਕੀਤਾ ਜਾ ਰਿਹਾ ਹੈ ਕਿ ਕੀ ਚੰਡੀਗੜ੍ਹ, ਪੰਜਾਬ ਤੇ ਹਰਿਆਣਾ ਦੋਵਾਂ ਦੀ ਰਾਜਧਾਨੀ ਹੋਣ ਕਾਰਨ ਦੋਵਾਂ ਦਾ ਹਿੱਸਾ ਹੈ ਜਾਂ ਇਹ ਸਿਰਫ਼ ਦੋਵਾਂ ਦੀ ਰਾਜਧਾਨੀ ਹੀ ਹੈ ਤੇ ਦਰਜੇ ਵਜੋਂ ਇੱਕ ਅਜ਼ਾਦ ਯੂਟੀ ਹੈ।

ਉਹ ਵੀ ਪੜ੍ਹੋ:

ਤਸਵੀਰ ਸਰੋਤ, Getty Images

ਸਿੱਧੂ ਨੂੰ ਪਾਕਿਸਤਾਨ ਵੱਲੋਂ ਸੱਦਾ

ਰੇਡੀਓ ਆਫ ਪਾਕਿਸਤਾਨ ਅਨੁਸਾਰ ਪਾਕਿਸਤਾਨ ਸਰਕਾਰ ਨੇ ਨਵਜੋਤ ਸਿੰਘ ਸਿੱਧੂ ਨੂੰ ਕਰਤਾਰਪੁਰ ਸਾਹਿਬ, ਪਾਕਿਸਤਾਨ ਵਿੱਚ ਹੋਣ ਵਾਲੇ ਸਮਾਗਮ ਲਈ ਸੱਦਾ ਦਿੱਤਾ ਹੈ।

ਪਾਕਿਸਤਾਨ ਸਰਕਾਰ ਵੱਲੋਂ ਸੀਨੇਟਰ ਫੈਸਲ ਜਾਵੇਦ ਨੇ ਨਵਜੋਤ ਸਿੰਘ ਸਿੱਧੂ ਨੂੰ ਇਹ ਸੱਦਾ ਦਿੱਤਾ ਹੈ।

ਪਾਕਿਸਤਾਨ ਵੱਲੋਂ ਗੁਰਦੁਆਰਾ ਕਰਤਾਰ ਸਾਹਿਬ ਲਈ ਲਾਂਘਾ 9 ਨਵੰਬਰ ਨੂੰ ਖੋਲ੍ਹਿਆ ਜਾ ਰਿਹਾ ਹੈ।

ਪੂਰੀ ਖ਼ਬਰ ਪੜ੍ਹੋ।

ਤਸਵੀਰ ਸਰੋਤ, Getty Images

ਯੂਕੇ ਚੋਣਾਂ ਕਿਉਂ ਤੇ ਕੀ ਹਨ ਮੁੱਦੇ?

ਯੂਕੇ ਦੀਆਂ ਮੁੱਖ ਸਿਆਸੀ ਪਾਰਟੀਆਂ 12 ਦਸੰਬਰ ਨੂੰ ਹੋ ਰਹੀਆਂ ਆਮ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹਨ।

ਪ੍ਰਧਾਨ ਮੰਤਰੀ ਬੋਰਿਸ ਜੌਨਸਨ ਕੋਲ ਨਵੇਂ ਕਾਨੂੰਨ ਪਾਸ ਕਰਵਾ ਸਕਣ ਲਈ ਢੁਕਵੇਂ ਮੈਂਬਰ ਨਹੀਂ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਛੇਤੀ ਚੋਣਾਂ ਨਾਲ ਕੰਜ਼ਰਵੇਟਿਵ ਸੰਸਦ ਮੈਂਬਰਾਂ ਦੀ ਗਿਣਤੀ ਵਧੇਗੀ ਅਤੇ ਉਹ ਆਪਣਾ ਬ੍ਰੈਗਜ਼ਿਟ ਪਲਾਨ ਆਸਾਨੀ ਨਾਲ ਹਾਸਿਲ ਕਰਾ ਸਕਣਗੇ।

ਪੜ੍ਹੋ ਚੋਣਾਂ ਦੀ ਪੂਰੀ ਪ੍ਰਕਿਰਿਆ ਅਤੇ ਮੁੱਖ ਮੁੱਦਿਆਂ ਬਾਰੇ।

ਤਸਵੀਰ ਸਰੋਤ, HINA MUNAWAR

ਤਸਵੀਰ ਕੈਪਸ਼ਨ,

ਹਿਨਾ ਮੁਨੱਵਰ

ਪਾਕ ਵਿੱਚ ਪੰਜਾਬਣ ਦੇ ਚਰਚੇ

ਪਾਕਿਸਤਾਨ ਸਵਾਤ ਜ਼ਿਲ੍ਹੇ ਵਿੱਚ ਇੱਕ ਔਰਤ ਹਿਨਾ ਮੁਨੱਵਰ ਨੂੰ ਪਹਿਲੀ ਵਾਰ ਫਰੰਟੀਅਰ ਕਾਂਸਟੇਬੁਲਰੀ ਵਿੱਚ ਜ਼ਿਲ੍ਹਾ ਅਧਿਕਾਰੀ ਵਜੋਂ ਤਾਇਨਾਤ ਕੀਤਾ ਗਿਆ ਹੈ।

ਹਿਨਾ ਮੁਨੱਵਰ ਕਹਿੰਦੀ ਹੈ ਕਿ ਇੱਕ ਔਰਤ ਵਜੋਂ, ਉਨ੍ਹਾਂ ਨੂੰ ਆਪਣੀ ਡਿਊਟੀ ਨੂੰ ਪੂਰਾ ਕਰਨ ਵਿੱਚ ਕੋਈ ਔਖ ਨਹੀਂ ਦਿਸਦੀ ਹੈ। ਭਾਵੇਂ ਉਨ੍ਹਾਂ ਨੂੰ ਫੀਲਡ 'ਚ ਜਾਣਾ ਹੋਵੇ ਜਾਂ ਦਫ਼ਤਰ 'ਚ ਕੰਮ ਕਰਨਾ ਹੋਵੇ। ਪੂਰੀ ਖ਼ਬਰ ਪੜ੍ਹੋ।

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ,

ਖੱਬੇ ਤੋਂ ਸੱਜੇ ਬ੍ਰਿਟੇਨ ਤੋਂ ਯੂਰਪੀ ਸੰਸਦ ਮੈਂਬਰ, ਜੇਮਜ਼ ਹੀਪੀ ਪੋਲੈਂਡ ਤੋਂ ਯੂਰਪੀ ਸੰਸਦ ਮੈਂਬਰ ਕੋਸਮਾ ਜ਼ੋਤੋਵਸਕੀ ਅਤੇ ਜਰਮਨੀ ਤੋਂ ਯੂਰਪੀ ਸੰਸਦ ਮੈਂਬਰ, ਨਿਕੋਲਾ ਫ਼ੈਸਟ।

‘ਕਸ਼ਮੀਰ ’ਚ ਸਾਨੂੰ ਆਉਣ ਦਿੱਤਾ ਵਿਰੋਧੀ ਧਿਰ ਵੀ ਆਵੇ’

ਯੂਰਪੀ ਮੁਲਕਾਂ ਦੇ ਕੁਝ ਸੰਸਦ ਮੈਂਬਰਾਂ ਦਾ ਵਫ਼ਦ ਭਾਰਤ-ਸ਼ਾਸਿਤ ਕਸ਼ਮੀਰ ਦੇ ਦੌਰੇ ਉੱਤੇ ਆਇਆ ਹੋਇਆ ਸੀ। ਭਾਵੇਂ ਕਿ ਭਾਰਤ ਸਰਕਾਰ ਇਸ ਨੂੰ ਗ਼ੈਰ ਸਰਕਾਰੀ ਦੌਰਾ ਦੱਸ ਰਹੀ ਹੈ ਪਰ ਇਸ ਦਾ ਸਾਰ ਪ੍ਰਬੰਧ ਸਰਕਾਰ ਨੇ ਹੀ ਕੀਤਾ ਹੈ।

ਦੌਰੇ ਤੋਂ ਬਾਅਦ ਵਫ਼ਦ ਦੇ ਕਈ ਮੈਂਬਰਾਂ ਨੇ ਆਪਣੋ-ਆਪਣੇ ਵਿਚਾਰ ਖ਼ਬਰ ਏਜੰਸੀ ਏਐੱਨਆਈ ਨਾਲ ਸਾਂਝੇ ਕੀਤੇ।

ਪੂਰੀ ਖ਼ਬਰ ਪੜ੍ਹੋ ਕਿ ਉਨ੍ਹਾਂ ਨੇ ਕੀ ਕਿਹਾ।

ਇਹ ਵੀ ਪੜ੍ਹੋ:

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)