ਪਾਕਿਸਤਾਨ ਦੀ ਬਾਬਾ ਗੁਰੂ ਨਾਨਕ ਯੂਨੀਵਰਸਿਟੀ 'ਚ ਪੰਜਾਬੀ ਸ਼ਾਹ ਮੁਖੀ ਤੇ ਗੁਰਮੁਖੀ ਲਿਪੀ 'ਚ ਪੜ੍ਹਾਈ ਜਾਵੇਗੀ - 5 ਅਹਿਮ ਖ਼ਬਰਾਂ

ਇਮਰਾਨ ਖ਼ਾਨ

ਤਸਵੀਰ ਸਰੋਤ, FACEBOOK: PRIME MINISTER'S OFFICE

ਸਿੱਖ ਭਾਈਚਾਰੇ ਲਈ ਇੱਕ ਯੂਨੀਵਰਸਿਟੀ ਦੀ ਸਥਾਪਨਾ ਦੇ ਵਾਅਦੇ ਨੂੰ ਪੂਰਾ ਕਰਨ ਲਈ ਪਾਕਿਸਤਾਨ ਦੇ ਲਹਿੰਦੇ ਪੰਜਾਬ ਦੇ ਸ਼ਹਿਰ ਨਨਕਾਣਾ ਸਾਹਿਬ 'ਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ।

ਕੇਂਦਰੀ ਗ੍ਰਹਿ ਮੰਤਰੀ ਬ੍ਰਿਗੇ. ਰਿਟਾਇਰਡ ਏਜਾਜ਼ ਸ਼ਾਹ ਦਾ ਕਹਿਣਾ ਸੀ ਕਿ ਇਹ ਯੂਨੀਵਰਸਿਟੀ ਪਾਕਿਸਤਾਨ ਦੀਆਂ ਦੂਸਰੀਆਂ ਯੂਨੀਵਰਸਿਟੀਆਂ ਤੋਂ ਵੱਖਰੀ ਹੋਵੇਗੀ। ਇਸ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨੂੰ ਹੋਰ ਵਿਸ਼ਿਆਂ ਦੇ ਨਾਲ ਖ਼ਾਲਸਾ (ਸਿੱਖ ਧਰਮ) ਅਤੇ ਪੰਜਾਬੀ ਵੀ ਪੜ੍ਹਾਈ ਜਾਵੇਗੀ।

ਸਿੱਖਿਆ ਮੰਤਰੀ ਯਾਸਿਰ ਹੁਮਾਂਯੂ ਨੇ ਦੱਸਿਆ ਕਿ ਪੰਜਾਬੀ ਸ਼ਾਹ ਮੁਖੀ ਤੇ ਗੁਰਮੁਖੀ ਲਿਪੀ ਵਿੱਚ ਜੋ ਕਿ 'ਸਕੂਲ ਆਫ਼ ਲਿਬਰਲ ਆਰਟਸ ਐਂਡ ਸਾਇੰਸ' ਵਿੱਚ ਪੜ੍ਹਾਈ ਜਾਵੇਗੀ। ਪੂਰੀ ਜਾਣਕਾਰੀ ਵਿਸਥਾਰ 'ਚ ਇੱਥੇ ਕਲਿੱਕ ਕਰਕੇ ਪੜ੍ਹੋ।

ਇਹ ਵੀ ਪੜ੍ਹੋ-

ਅਨੁਸ਼ਕਾ ਸ਼ਰਮਾ ਨੇ ਵਿਰਾਟ ਤੇ ਕ੍ਰਿਕਟ ਦੇ ਮੁੱਦੇ 'ਤੇ ਸੁਣਾਈਆਂ ਖਰੀਆਂ-ਖਰੀਆਂ

ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਖੁਦ 'ਤੇ ਭਾਰਤੀ ਟੀਮ ਦੀ ਚੋਣ ਵਿੱਚ ਦਖ਼ਲ ਸਣੇ, ਉਨ੍ਹਾਂ 'ਤੇ ਲਗਦੇ ਕਈ ਇਲਜ਼ਾਮਾਂ ਉੱਤੇ ਆਪਣਾ ਗੁੱਸਾ ਸੋਸ਼ਲ ਮੀਡੀਆ 'ਤੇ ਜ਼ਾਹਿਰ ਕੀਤਾ ਹੈ।

ਤਸਵੀਰ ਸਰੋਤ, Getty Images

ਪੀਟੀਆਈ ਅਨੁਸਾਰ ਭਾਰਤੀ ਟੀਮ ਦੇ ਇੱਕ ਸਾਬਕਾ ਵਿਕਟ ਕੀਪਰ ਨੇ ਇੱਕ ਮੀਡੀਆ ਅਦਾਰੇ ਨੂੰ ਦਿੱਤੇ ਇੰਟਰਵਿਊ ਦੌਰਾਨ ਭਾਰਤੀ ਕ੍ਰਿਕਟ ਟੀਮ ਦੇ ਸਿਲੈਕਟਰਾਂ 'ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਵਿਸ਼ਵ ਕੱਪ ਦੌਰਾਨ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਨੂੰ ਸਿਲੈਕਟਰ ਚਾਹ ਵਰਤਾ ਰਹੇ ਸਨ।

ਖ਼ਬਰ ਏਜੰਸੀ ਪੀਟੀਆਈ ਨੂੰ ਇੱਕ ਸਿਲੈਕਟਰ ਨੇ ਨਾਮ ਨਾਂ ਦੱਸਣ ਦੀ ਸ਼ਰਤ 'ਤੇ ਗੱਲ ਕਰਦਿਆਂ ਇਨ੍ਹਾਂ ਇਲਜ਼ਾਮਾਂ ਨੂੰ ਖਾਰਿਜ ਕੀਤਾ ਹੈ।

ਅਨੁਸ਼ਕਾ ਸ਼ਰਮਾ ਨੇ ਇਨ੍ਹਾਂ ਇਲਜ਼ਾਮਾਂ ਤੋਂ ਬਾਅਦ ਹੀ ਇੱਕ ਲੰਬਾ ਚੌੜਾ ਪੱਤਰ ਲਿਖਦਿਆਂ ਹੋਇਆਂ ਸੋਸ਼ਲ ਮੀਡੀਆ 'ਤੇ ਆਪਣੀ ਗੱਲ ਰੱਖੀ ਅਤੇ ਚਿਤਾਵਨੀ ਵੀ ਦਿੱਤੀ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

ਪਾਕਿਸਤਾਨ : ਕਿਵੇਂ ਲੱਗੀ 74 ਲੋਕਾਂ ਦੀ ਜਾਨ ਲੈਣ ਵਾਲੀ ਅੱਗ

ਪਾਕਿਸਤਾਨ ਦੀ ਤੇਜ਼ ਗਾਮ ਐਕਸਪ੍ਰੈਸ ਵਿੱਚ ਅੱਗ ਲੱਗਣ ਨਾਲ 74 ਲੋਕਾਂ ਦੀ ਮੌਤ ਹੋ ਗਈ ਹੈ। ਤੇਜ਼ ਗਾਮ ਐਕਸਪ੍ਰੈਸ ਕਰਾਚੀ ਤੋਂ ਰਾਵਲਪਿੰਡੀ ਆ ਰਹੀ ਸੀ। ਲਿਆਕਤਪੁਰ ਪਹੁੰਚਦੇ ਹੋਏ ਰੇਲ ਦੇ ਤਿੰਨ ਡੱਬਿਆਂ ਵਿੱਚ ਅੱਗ ਲੱਗ ਗਈ।

ਤਸਵੀਰ ਸਰੋਤ, Getty Images

ਡੀਪੀਓ ਰਹੀਮ ਯਾਰ ਖ਼ਾਨ ਅਮੀਰ ਤੈਮੂਰ ਖ਼ਾਨ ਨੇ ਦੱਸਿਆ ਕਿ ਜ਼ਖਮੀਆਂ ਨੂੰ ਮੁਲਤਾਨ ਦੇ ਬਰਨ ਸੈਂਟਰ ਭੇਜਿਆ ਜਾ ਰਿਹਾ ਹੈ।

ਰੇਲ ਮੰਤਰੀ ਦਾ ਕਿ ਮੁਸਾਫ਼ਰਾਂ ਕੋਲ ਨਾਸ਼ਤੇ ਦਾ ਸਾਮਾਨ ਅਤੇ ਸਿਲੰਡਰ ਤੇ ਚੁੱਲ੍ਹੇ ਸਨ। ਕਿਹਾ ਜਾ ਰਿਹਾ ਹੈ ਕਿ ਸਿਲੰਡਰ ਫਟਣ ਨਾਲ ਅੱਗ ਲੱਗੀ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਵਟਸਐਪ: ਭਾਰਤੀ ਪੱਤਰਕਾਰਾਂ ਤੇ ਮਨੁੱਖੀ ਹੱਕਾਂ ਦੇ ਕਾਰਕੁਨਾਂ ਦੀ 'ਜਾਸੂਸੀ ਹੋਈ', ਭਾਰਤ ਸਰਕਾਰ ਨੇ ਵਟਸਐਪ ਨੂੰ ਕੀਤਾ ਤਲਬ

ਵਟਸਐਪ ਦਾ ਕਹਿਣਾ ਹੈ ਕਿ ਇੱਕ ਇਸਰਾਇਲ ਵਿੱਚ ਬਣੇ ਸਪਾਈਵੇਅਰ ਵੱਲੋਂ ਪੂਰੀ ਦੁਨੀਆਂ ਵਿੱਚ ਜਿਨ੍ਹਾਂ 1400 ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਉਨ੍ਹਾਂ ਵਿੱਚ ਕੁਝ ਭਾਰਤੀ ਤੇ ਮਨੁੱਖੀ ਹੱਕਾਂ ਦੇ ਕਾਰਕੁਨ ਸ਼ਾਮਿਲ ਹਨ।

ਤਸਵੀਰ ਸਰੋਤ, Getty Images

ਇਸਰਾਇਲੀ ਕੰਪਨੀ ਜਿਸ ਨੇ ਇਹ ਸੌਫਟਵੇਅਰ ਬਣਾਇਆ ਹੈ, ਉਸ ਨੇ ਇਨ੍ਹਾਂ ਇਲਜ਼ਾਮਾਂ ਦਾ ਖੰਡਣ ਕੀਤਾ ਹੈ।

ਵਟਸਐਪ ਨੇ ਇਸਰਾਇਲ ਦੀ ਇੱਕ ਕੰਪਨੀ ਐੱਨਐੱਸਓ ਗਰੁੱਪ ਖ਼ਿਲਾਫ਼ ਕੇਸ ਦਾਇਰ ਕੀਤਾ ਹੈ। ਇਸ ਐਪ ਜ਼ਰੀਏ ਵਟਸਐਪ ਰਾਹੀਂ ਹੈਕਰਜ਼ ਲੋਕਾਂ ਦੇ ਫੋਨ ਵਿੱਚ ਜਾਸੂਸੀ ਦਾ ਇਹ ਸੌਫਟਵੇਅਰ ਲਗਾ ਦਿੰਦੇ ਸੀ।

ਵਟਸਐਪ ਨੇ ਆਪਣੇ ਬਿਆਨ ਵਿੱਚ ਕਿਹਾ ਹੈ, "ਸਾਨੂੰ ਲਗਦਾ ਹੈ ਕਿ ਕਰੀਬ 100 ਤੋਂ ਵੱਧ ਪੱਤਰਕਾਰਾਂ ਦੇ ਮਨੁੱਖੀ ਅਧਿਕਾਰ ਦੇ ਕਾਰਕੁਨਾਂ ਨੂੰ ਨਿਸ਼ਾਨਾ ਬਣਾਇਆ ਹੈ ਜੋ ਪੂਰੀ ਤਰ੍ਹਾਂ ਇੱਕ ਤੈਅ ਤਰਤੀਬ ਨਜ਼ਰ ਆ ਰਹੀ ਹੈ।" ਪੂਰੀ ਖ਼ਬਰ ਇੱਥੇ ਕਲਿੱਕ ਕਰਕੇ ਪੜ੍ਹੋ।

ਲਾਹੌਰ ਸਮੋਗ ਵਿੱਚ ਦਿੱਲੀ ਨੂੰ ਦੇ ਰਿਹਾ ਟੱਕਰ

ਪਾਕਿਸਤਾਨ ਦਾ ਲਾਹੌਰ ਸ਼ਹਿਰ ਸਮੋਗ ਵਿੱਚ ਦਿੱਲੀ ਨੂੰ ਟੱਕਰ ਦੇ ਰਿਹਾ ਹੈ। ਪਾਕਿਸਤਾਨ ਦੇ ਅੰਗਰੇਜ਼ੀ ਅਖ਼ਬਾਰ ਡਾਅਨ ਮੁਤਾਬਕ ਲਾਹੌਰ ਵਿੱਚ ਤਾਪਮਾਨ ਅਤੇ ਨਮੀ ਦੇ ਪੱਧਰਾਂ ਦੇ ਡਿੱਗਣ ਅਤੇ ਰਾਤ ਸਮੇਂ ਦੀ ਸ਼ਾਂਤ ਹਵਾ ਕਾਰਨ ਇਹ ਪ੍ਰਦੂਸ਼ਣ ਵਧ ਰਿਹਾ ਹੈ।

ਅਖ਼ਬਾਰ ਨੇ ਅੱਗੇ ਲਿਖਿਆ ਕਿ ਇਸ ਪਿੱਛੇ ਕਾਰਨ ਭਾਰਤੀ ਪੰਜਾਬ ਦੇ ਕਿਸਾਨਾਂ ਵੱਲੋਂ ਪਰਾਲੀ ਨੂੰ ਲਾਈ ਗਈ ਅੱਗ ਹੈ ਜਿਸ ਦਾ ਧੂਆਂ ਸਰਹੱਦ ਪਾਰ ਕਰਕੇ ਪਾਕਿਸਤਾਨ ਵਿੱਚ ਦਾਖ਼ਲ ਹੋ ਜਾਂਦਾ ਹੈ।

ਡਾਅਨ ਨੇ 30 ਅਕਤੂਬਰ ਨੂੰ ਲਿਖਿਆ ਕਿ ਲਾਹੌਰ ਵਿੱਚ ਪੀਐੱਮ-2.5 ਕਣ ਪਾਕਿਸਤਾਨ ਸਰਕਾਰ ਵੱਲੋਂ ਸੁਰੱਖਿਅਤ ਮੰਨੇ ਜਾਂਦੇ ਪੱਧਰ ਨਾਲੋਂ ਤੀਹ ਗੁਣਾਂ ਉੱਪਰ ਯਾਨੀ 1.077 ਨੋਟਿਸ ਕੀਤਾ ਗਿਆ ਹੈ। ਪੂਰੀ ਖ਼ਬਰੀ ਪੜ੍ਹਨ ਲਈ ਕਲਿੱਕ ਕਰੋ।

ਇਹ ਵੀ ਪੜ੍ਹੋ-

ਇਹ ਵੀਡੀਓ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)