Kartarpur Corridor: ਪਾਕਿਸਤਾਨ ਚ ਰਹਿ ਰਹੇ 5 ਖ਼ਾਲਿਸਤਾਨੀ ਆਗੂ ਜੋ ਭਾਰਤੀ ਰਾਡਾਰ 'ਤੇ - 5 ਅਹਿਮ ਖ਼ਬਰਾਂ

ਰੈਫਰੈਂਡਮ 2020 Image copyright Shaili Bhatt/BBC

ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਦੇ ਨਾਲ-ਨਾਲ ਹੀ ਭਾਰਤੀ ਖ਼ੁਫ਼ੀਆਂ ਨੂੰ ਏਜੰਸੀਆਂ ਨੂੰ ਪਾਕਿਸਤਾਨ ਰਹਿ ਰਹੇ ਕੁਝ ਸਿੱਖਾਂ ਵੱਲੋਂ ਖ਼ਾਲਿਸਤਾਨ ਪੱਖੀ ਗਤੀਵਿਧੀਆਂ ਚਲਾਏ ਜਾਣ ਦੀ ਚਿੰਤਾ ਸਤਾ ਰਹੀ ਹੈ।

ਦਿ ਪ੍ਰਿੰਟ ਦੀ ਖ਼ਬਰ ਮੁਤਾਬਕ ਭਾਰਤੀ ਖ਼ੁਫ਼ੀਆ ਏਜੰਸੀਆਂ ਨੂੰ ਖ਼ਦਸ਼ਾ ਹੈ ਕਿ ਪਾਕਿਸਤਾਨ 'ਚ ਰਹਿ ਰਹੇ ਖ਼ਾਲਿਸਤਾਨੀ ਸਮਰਥਕ ਆਗੂਆਂ ਦੇ ਪੰਜਾਬ ਵਿੱਚ ਖ਼ਾਲਿਸਤਾਨੀ ਲਹਿਰ ਦੀ ਮੁੜ ਸਰਜੀਤੀ ਲਈ 'ਖ਼ਤਰਾ' ਬਣ ਸਕਦੇ ਹਨ।

ਭਾਰਤੀ ਸਰਕਾਰ ਨੇ ਜੁਲਾਈ ਵਿੱਚ ਪਾਕਿਸਤਾਨ ਨੂੰ ਇੱਕ ਡੋਜ਼ੀਅਰ ਨੂੰ ਦਿੱਤਾ ਸੀ, ਜਿਸ ਵਿੱਚ ਖ਼ਾਲਿਸਤਾਨੀ ਸਮਰਥਕਾਂ ਅਤੇ ਭਾਰਤ ਵਿਰੋਧੀ ਗਤੀਵਿਧੀਆਂ ਦੇ ਨਾਮ ਦਿੱਤੇ ਗਏ ਤੇ ਕਿਹਾ ਗਿਆ ਸੀ ਕਿ ਇਨ੍ਹਾਂ ਦੀ ਜਾਂਚ ਕਰਕੇ ਯਕੀਨੀ ਬਣਾਇਆ ਜਾਵੇ ਕਿ ਲਾਂਘੇ ਦਾ ਕੰਮ ਨਿਰਵਿਘਨ ਢੰਗ ਨਾਲ ਚੱਲਦਾ ਰਹੇ।

ਗੋਪਾਲ ਸਿੰਘ ਚਾਵਲਾ ਨੂੰ ਪਾਕਿਸਤਾਨ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੋਂ ਭਾਰਤ ਦੇ ਵਿਰੋਧ ਕਾਰਨ ਹੀ ਹਟਾਇਆ ਗਿਆ। ਭਾਵੇਂ ਕਿ ਉਸ ਦੀ ਥਾਂ 'ਤੇ ਲਗਾਏ ਗਏ ਅਮੀਰ ਸਿੰਘ ਨੂੰ ਖ਼ਾਲਿਸਤਾਨੀ ਸਮਰਥਕ ਹੀ ਮੰਨਿਆ ਜਾਂਦਾ ਹੈ।

ਰਿਪੋਰਟਾਂ ਮੁਤਾਬਕ ਹੁਣ ਭਾਰਤੀ ਏਜੰਸੀਆਂ ਜਿਨ੍ਹਾਂ ਦੂਜੇ ਖਾਲਿਸਤਾਨੀ ਆਗੂਆਂ ਤੋਂ ਚਿੰਤਤ ਹਨ, ਇਨ੍ਹਾਂ ਵਿੱਚ ਗੁਰਜੀਤ ਸਿੰਘ ਚੀਮਾ, ਹਰਮੀਤ ਸਿੰਘ ਉਰਫ਼ ਪੀਐੱਚਡੀ, ਰਣਜੀਤ ਸਿੰਘ ਉਰਫ਼ ਨੀਤਾ, ਵਧਾਵਾ ਸਿੰਘ ਅਤੇ ਲਖਬੀਰ ਸਿੰਘ ਰੋਡੇ ਦਾ ਵੀ ਨਾਮ ਸ਼ਾਮਿਲ ਸੀ।

ਇਹ ਵੀ ਪੜ੍ਹੋ-

ਮੀਂਹ ਤੋਂ ਬਾਅਦ ਡੇਰਾ ਬਾਬਾ ਨਾਨਕ ਵਿੱਚ ਤਿਆਰੀਆਂ 'ਤੇ ਅਸਰ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਡੇਰਾ ਬਾਬਾ ਨਾਨਕ ਵਿਖੇ ਰੱਖੇ ਗਏ ਸਮਾਗਮ ਲਈ ਕੀਤੀਆਂ ਤਿਆਰੀਆਂ ਨੂੰ ਮੀਂਹ ਕਾਰਨ ਵਿਰਾਮ ਲੱਗ ਗਿਆ ਹੈ।

ਪ੍ਰਸਾਸ਼ਨ ਵੱਲੋਂ ਪਾਣੀ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਉੱਥੇ ਪਹੁੰਚੇ ਸ਼ਰਧਾਲੂਆਂ ਨੇ ਬੀਬੀਸੀ ਨੂੰ ਦੱਸਿਆ ਕਿ ਵੀਰਵਾਰ ਦੀ ਰਾਤ ਟੈਂਟ ਵੀ ਚੋਂਦੇ ਰਹੇ ਅਤੇ ਉਹ ਟੈਂਟਾਂ ਵਿੱਚੋਂ ਪਾਣੀ ਕੱਢਦੇ ਰਹੇ। ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਅਯੁੱਧਿਆ ਵਿਵਾਦ: ਸੁਪਰੀਮ ਕੋਰਟ ਅੱਜ ਸੁਣਾ ਸਕਦੈ ਫ਼ੈਸਲਾ

Image copyright Getty Images

ਅਯੁੱਧਿਆ ਵਿਵਾਦ 'ਤੇ 40 ਦਿਨਾਂ ਤੱਕ ਚੱਲੀ ਲਗਾਤਾਰ ਸੁਣਵਾਈ 16 ਅਕਤੂਬਰ ਨੂੰ ਪੂਰੀ ਹੋਈ ਸੀ ਤੇ ਹੁਣ 9 ਨਵੰਬਰ ਨੂੰ ਸੁਪਰੀਮ ਕੋਰਟ ਆਪਣਾ ਫ਼ੈਸਲਾ ਸੁਣਾ ਸਕਦਾ ਹੈ।

ਸ਼ਨਿੱਚਰਵਾਰ ਨੂੰ ਜਿਨ੍ਹਾਂ ਕੇਸਾਂ ਦਾ ਫ਼ੈਸਲਾ ਸੁਣਾਇਆ ਜਾਣਾ ਹੈ ਉਨ੍ਹਾਂ ਵਿੱਚ ਇਹ ਮਾਮਲਾ ਵੀ ਸ਼ਾਮਲ ਹੈ।

ਇਸ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਮੁੱਖ ਜੱਜ ਨੇ ਉੱਤਰ ਪ੍ਰਦੇਸ਼ ਦੇ ਅਫ਼ਸਰਾਂ ਨਾਲ ਮੁਲਾਕਾਤ ਕਰਕੇ ਹਾਲਾਤ ਦਾ ਜਾਇਜ਼ਾ ਲਿਆ। ਵਿਸਥਾਰ 'ਚ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਪਾਕਿਸਤਾਨ 'ਚ ਮਨਮੋਹਨ ਸਿੰਘ ਦੇ ਬਚਪਨ ਦੇ ਮਿੱਤਰ ਨਾਲ ਮੁਲਾਕਾਤ

ਪਾਕਿਸਤਾਨ ਦੇ ਚੱਕਵਾਲ ਜ਼ਿਲ੍ਹੇ ਵਿੱਚ ਗਾਹ ਪਿੰਡ ਉਹ ਥਾਂ ਹੈ ਜਿੱਥੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਬਚਪਨ ਬੀਤਿਆ।

1947 ਦੀ ਵੰਡ ਤੋਂ ਬਾਅਦ ਡਾ. ਮਨਮੋਹਨ ਸਿੰਘ ਦਾ ਪਰਿਵਾਰ ਭਾਰਤ ਆ ਕੇ ਵਸ ਗਿਆ। ਹੁਣ ਕਰਤਾਰਪੁਰ ਦਾ ਲਾਂਘਾ ਖੁੱਲ੍ਹਣ ਤੋਂ ਬਾਅਦ ਡਾ. ਮਨਮੋਹਨ ਸਿੰਘ ਪਹਿਲੇ ਜਥੇ ਨਾਲ ਕਰਤਾਰਪੁਰ ਪਾਕਿਸਤਾਨ ਜਾਣਗੇ।

ਉਨ੍ਹਾਂ ਦਾ ਜ਼ੱਦੀ ਪਿੰਡ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਹੈ। ਉਨ੍ਹਾਂ ਦੇ ਬਚਪਨ ਦੇ ਮਿੱਤਰ ਗੁਲਾਮ ਮੁਹੰਮਦ ਉਨ੍ਹਾਂ ਨੂੰ ਯਾਦ ਕਰ ਰਹੇ ਹਨ।

ਪਿੰਡ ਚਾਹੁੰਦਾ ਹੈ ਕਿ ਮਨਮੋਹਨ ਜਦੋਂ ਕਰਤਾਰਪੁਰ ਆ ਰਹੇ ਹਨ ਤਾਂ ਇੱਕ ਵਾਰੀ ਇੱਥੇ ਵੀ ਜ਼ਰੂਰ ਆਉਣ। ਪੂਰੀ ਖ਼ਬਰ ਲਈ ਇੱਥੇ ਕਲਿੱਕ ਕਰੋ।

ਔਰਤਾਂ ਜਿਨ੍ਹਾਂ ਦੀ ਜ਼ਿੰਦਗੀ ਵਿਆਹ ਦੀ ਪਹਿਲੀ ਰਾਤ ਮਗਰੋਂ ਬਰਬਾਦ ਹੋਈ

ਕਈ ਅਰਬੀ ਅਤੇ ਮੁਸਲਿਮ ਮੁਲਕਾਂ 'ਚ ਉਮੀਦ ਕੀਤੀ ਜਾਂਦੀ ਹੈ ਕਿ ਵਿਆਹ ਦੀ ਪਹਿਲੀ ਰਾਤ ਨੂੰ ਵਿਆਹੁਲੀ ਕੁਆਰੀ ਹੋਵੇ।

Image copyright Getty Images
ਫੋਟੋ ਕੈਪਸ਼ਨ ਸੰਕੇਤਕ ਤਸਵੀਰ

ਬੀਬੀਸੀ ਅਰਬੀ ਨੇ ਵੱਖ-ਵੱਖ ਸਮਾਜਿਕ ਤਬਕਿਆਂ ਨਾਲ ਸਬੰਧਿਤ ਕਈ ਔਰਤਾਂ ਨਾਲ ਇਸ ਮਸਲੇ ਸਬੰਧੀ ਗੱਲਬਾਤ ਕੀਤੀ ਅਤੇ ਨਾਲ ਹੀ ਇਹ ਸਮਝਣ ਦੀ ਕੋਸ਼ਿਸ਼ ਵੀ ਕੀਤੀ ਕਿ ਵਿਆਹ ਨਾਲ ਜੁੜੇ ਇਸ ਰਿਵਾਜ ਦਾ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ 'ਤੇ ਕੀ ਅਸਰ ਪਿਆ। ਇਸ ਤੋਂ ਇਲਾਵਾ ਸੈਕਸ ਸਿੱਖਿਆ ਦੀ ਘਾਟ ਨੇ ਕਿਵੇਂ ਵਿਆਹ 'ਤੇ ਅਸਰ ਪਾਇਆ।

33 ਸਾਲਾ ਸੌਮਿਆ ਨੇ ਆਪਣੇ ਦੋਸਤ ਇਬਰਾਹਿਮ ਨਾਲ ਜਿਸ ਨੂੰ ਉਹ ਬਹੁਤ ਪਿਆਰ ਕਰਦੀ ਸੀ, ਨਾਲ ਵਿਆਹ ਕਰਵਾਉਣ ਲਈ ਆਪਣੇ ਪਰਿਵਾਰ ਨਾਲ ਲੰਬੀ ਲੜਾਈ ਲੜੀ।

ਪਰ ਉਸ ਰਾਤ ਉਨ੍ਹਾਂ ਦੇ ਕੁਆਰੇਪਣ ਨੂੰ ਲੈ ਕੇ ਉੱਠੇ ਸਵਾਲ ਨੇ ਸੋਮਿਆ ਦੇ ਦਿਲ ਵਿੱਚੋਂ ਇਬਰਾਹਿਮ ਲਈ ਪਿਆਰ ਹਮੇਸ਼ਾ ਲਈ ਮੇਟ ਦਿੱਤਾ। ਸੌਮਿਆ ਦੀ ਪੂਰੀ ਕਹਾਣੀ ਵਿਸਥਾਰ 'ਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)