ਅਯੁੱਧਿਆ: 'ਰਾਮ ਮੰਦਰ ਲਈ ਹੁਣ ਹਿੰਦੂ ਸੰਗਠਨਾਂ 'ਚ ਹੋ ਸਕਦੀ ਹੈ ਖਿੱਚੋਤਾਣ' - ਗਰਾਊਂਡ ਰਿਪੋਰਟ

ਅਯੁੱਧਿਆ ਮਾਮਲਾ
ਫੋਟੋ ਕੈਪਸ਼ਨ ਵਿਸ਼ਵ ਹਿੰਦੂ ਪਰਿਸ਼ਦ ਦੇ ਆਗੂ ਤੇ ਦੋ ਵਾਰ ਸੰਸਦ ਮੈਬਰ ਰਹੇ ਰਾਮ ਵਿਲਾਸ ਵੇਦਾਂਤੀ

"ਹੁਣ ਇੱਕ ਵਾਰ ਅਸੀਂ ਭਗਵਾਨ ਰਾਮ ਦੀ ਜਨਮ ਭੂਮੀ 'ਤੇ ਰਾਮ ਮੰਦਰ ਬਣਾ ਲਈਏ ਅਯੁੱਧਿਆ ਪੂਰੀ ਤਰ੍ਹਾਂ ਬਦਲ ਜਾਵੇਗਾ। ਤੁਸੀਂ ਇੱਕ ਨਵਾਂ ਅਯੁੱਧਿਆ ਦੇਖੋਗੇ। ਤੁਸੀਂ ਬੁਨਿਆਦੀ ਢਾਂਚੇ ਦਾ ਬਹੁਤ ਜ਼ਿਆਦਾ ਵਿਸਥਾਰ ਦੇਖੋਗੇ।"

ਵਿਸ਼ਵ ਹਿੰਦੂ ਪਰਿਸ਼ਦ ਦੇ ਆਗੂ ਤੇ ਦੋ ਵਾਰ ਸੰਸਦ ਮੈਬਰ ਰਹੇ ਰਾਮ ਵਿਲਾਸ ਵੇਦਾਂਤੀ ਨੇ ਇਹ ਸ਼ਬਦ ਬਹੁਤ ਉਤਸ਼ਾਹ ਨਾਲ ਕਹੇ।।

ਇੱਕ ਹੋਰ ਰਾਮ ਭਗਤ ਛਬੀਲੇ ਸਰਨ ਤੋਂ ਰਾਮ ਮੰਦਰ ਪੂਰਾ ਹੋਣ ਦੀ ਉਡੀਕ ਨਹੀਂ ਹੋ ਰਹੀ, "ਇਹ ਧਰਤੀ 'ਤੇ ਸਵਰਗ ਹੋਵੇਗਾ।"

ਨਗਰ ਵਾਸੀਆਂ ਦੀਆਂ ਉਮੀਦਾਂ

ਸ਼ਨੀਵਾਰ ਨੂੰ ਸੁਪਰੀਮ ਕੋਰਟ ਦਾ ਫ਼ੈਸਲਾ ਹਿੰਦੂ ਪੱਖ਼ ਵਿੱਚ ਆਉਣ ਤੋਂ ਬਾਅਦ ਪੂਰੀ ਅਯੁੱਧਿਆ ਵਿੱਚ ਰੌਸ਼ਨੀਆਂ ਕੀਤੀਆਂ ਗਈਆਂ।

ਇਹ ਵੀ ਪੜ੍ਹੋ:

ਇਸ ਨਗਰੀ ਦੇ ਨਿਵਾਸੀਆਂ ਤੇ ਹਜ਼ਾਰਾਂ ਪੰਡਿਤਾਂ ਪੁਰੋਹਿਤਾਂ ਦੀਆਂ ਉਮੀਦਾਂ ਨੂੰ ਜਿਵੇਂ ਖੰਭ ਲੱਗ ਗਏ ਹਨ।

Image copyright Getty Images

ਭਗਵੇਂ ਕੱਪੜਿਆਂ ਵਿੱਚ ਘੁੰਮ ਰਹੇ ਇੱਕ ਸ਼ਰਧਾਲੂ ਨੇ ਕਿਹਾ ਕਿ ਅਯੁੱਧਿਆ ਭਾਰਤ ਦਾ ਸੱਭਿਆਚਾਰਕ ਕੇਂਦਰ ਤੇ ਹਿੰਦੂ ਧਰਮ ਬਾਰੇ ਸਿੱਖਿਆਵਾਂ ਦਾ ਕੇਂਦਰ ਬਣੇਗਾ।

ਵੇਦਾਂਤੀ ਨੇ ਕਿਹਾ, "ਜੇ ਤੁਸੀਂ ਅਯੁੱਧਿਆ ਦੇ ਆਸਪਾਸ ਇਸ ਦੇ ਖੰਡਰਾਂ ਨੂੰ ਦੇਖੋਂ ਤਾਂ ਉਹ ਤੁਹਾਨੂੰ ਇਸ ਦੇ ਸੁਨਹਿਰੀ ਅਤੀਤ ਬਾਰੇ ਦੱਸਣਗੇ। ਅਸੀਂ ਉਹ ਮਾਣ ਵਾਪਸ ਲਿਆਵਾਂਗੇ।"

ਕਈ ਜਣਿਆਂ ਲਈ ਰਾਮ ਮੰਦਰ ਦੀ ਉਡੀਕ ਬਹੁਤ ਲੰਬੀ ਰਹੀ ਹੈ। ਛਬੀਲ ਸ਼ਰਨ ਨੇ ਉਤਾਵਲਾਪਨ ਦਿਖਾਉਂਦਿਆਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਰਾਮ ਮੰਦਰ ਦੀ ਉਸਾਰੀ ਦਾ ਕੰਮ ਹੁਣੇ ਸ਼ੁਰੂ ਹੋ ਜਾਵੇ।

ਫੋਟੋ ਕੈਪਸ਼ਨ ਛਬੀਲ ਸ਼ਰਨ

"ਮੈਂ ਪੂਰੇ 25 ਸਾਲ ਉਡੀਕ ਕੀਤੀ ਹੈ। ਮੰਦਰ ਲਹਿਰ ਦੇ ਵਿੱਚ ਹਿੱਸਾ ਲੈਣ ਵਾਲੇ ਕਈ ਜਣੇ ਇਸ ਜਹਾਨ ਨੂੰ ਛੱਡ ਕੇ ਜਾ ਚੁੱਕੇ ਹਨ। ਖ਼ੁਸ਼ਕਿਸਮਤੀ ਨਾਲ ਅਸੀਂ ਹਾਲੇ ਜੀਵਤ ਹਾਂ ਤੇ ਹੁਣ ਆਖ਼ਰ ਸਾਡਾ ਸੁਪਨਾ ਪੂਰਾ ਹੋ ਜਾਵੇਗਾ।"

ਵਿਸ਼ਵ ਹਿੰਦੂ ਪਰਿਸ਼ਦ ਦੀ ਭੂਮਿਕਾ

ਵਿਸ਼ਵ ਹਿੰਦੂ ਪ੍ਰੀਸ਼ਦ ਨੇ 1984 ਬਾਬਰੀ ਸਮਜਿਦ ਦੀ ਥਾਂ 'ਤੇ ਵਿੱਚ ਰਾਮ ਮੰਦਰ ਮੂਵਮੈਂਟ ਸ਼ੁਰੂ ਕੀਤੀ ਸੀ। ਉਨ੍ਹਾਂ ਦਾ ਦਾਅਵਾ ਸੀ ਕਿ ਮਸਜਿਦ ਭਗਵਨ ਰਾਮ ਦੇ ਜਨਮ ਸਥਾਨ 'ਤੇ ਬਣੇ ਇੱਕ ਪੁਰਾਤਨ ਮੰਦਰ ਨੂੰ ਢਾਹ ਕੇ ਬਣਾਈ ਗਈ ਸੀ।

ਇਸ ਮੂਵਮੈਂਟ ਵਿੱਚ ਪਾਰਟੀ ਪ੍ਰਧਾਨ ਲਾਲ ਕ੍ਰਿਸ਼ਨ ਅਡਵਾਨੀ ਦੀ ਅਗਵਾਈ ਵਿੱਚ ਭਾਜਪਾ ਦੇ ਸ਼ਾਮਲ ਹੋ ਜਾਣ ਤੋਂ ਬਾਅਦ ਮੂਵਮੈਂਟ ਨੂੰ ਗਤੀ ਮਿਲੀ। ਘਟਨਾਵਾਂ ਉਦੋਂ ਸਿਖ਼ਰ ਤੇ ਪਹੁੰਚੀਆਂ ਜਦੋਂ 1992 ਵਿੱਚ ਮਸੀਤ ਤੋੜ ਦਿੱਤੀ ਗਈ।

ਇਸ ਦੌਰਾਨ ਵਿਸ਼ਵ ਹਿੰਦੂ ਪਰਿਸ਼ਦ ਨੇ ਮੰਦਰ ਉਸਾਰੀ ਦੀਆਂ ਤਿਆਰੀਆਂ ਜਾਰੀ ਰੱਖੀਆਂ।

ਇਹ ਵੀ ਪੜ੍ਹੋ:

ਸੰਗਠਨ ਦੇ ਬੁਲਾਰੇ ਸ਼ਰਦ ਸ਼ਰਮਾ ਖੁਣੀਆਂ ਹੋਈਆਂ ਪੱਥਰ ਦੀਆਂ ਸਿਲਾਂ ਦਾ ਨਿਰੀਖਣ ਕਰ ਰਹੇ ਸਨ। ਇਹ ਸਿਲਾਂ ਕਾਰ ਸੇਵਕਪੁਰਮ ਵਿੱਚ ਇੱਕ ਵੱਡੇ ਖੇਤਰ ਵਿੱਚ ਰੱਖੀਆਂ ਹੋਈਆਂ ਹਨ।

"ਉਨ੍ਹਾਂ ਕਿਹਾ ਕਿ ਜਦੋਂ 1990 ਵਿੱਚ ਮੰਦਰ ਉਸਾਰੀ ਦਾ ਕੰਮ ਸ਼ੁਰੂ ਕੀਤਾ ਤਾਂ ਸਾਨੂੰ ਪਤਾ ਸੀ ਕਿ ਇੱਕ ਦਿਨ ਸਾਡੇ ਯਤਨਾਂ ਨੂੰ ਫ਼ਲ ਲੱਗੇਗਾ।"

ਇਮਾਰਤ ਦਾ ਡਿਜ਼ਾਇਨ

ਮੰਦਰ ਦਾ ਕੰਮ 29 ਸਾਲਾਂ ਤੋਂ ਜਾਰੀ ਹੈ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਚੰਪਤ ਰਾਏ ਨੇ ਦੱਸਿਆ ਕਿ 60 ਫ਼ੀਸਦੀ ਕੰਮ ਪੂਰਾ ਹੋ ਚੁੱਕਿਆ ਹੈ।

Image copyright MANSI THAPLIYA
ਫੋਟੋ ਕੈਪਸ਼ਨ ਅਯੁੱਧਿਆ ਦੇ ਬਾਜ਼ਾਰ ਵਿੱਚ ਵਿਕਣ ਵਾਲੀ ਸ਼ਿਸ਼ੂ ਰਾਮ ਦੀ ਮੂਰਤੀ

ਜੇ ਮੰਦਰ ਵਰਕਸ਼ਾਪ ਵਿੱਚ ਰੱਖੇ ਮੰਦਰ ਦੀ ਇਮਾਰਤ ਦੇ ਡਿਜ਼ਾਈਨ ਨੂੰ ਦੇਖਿਆ ਜਾਵੇ ਤਾਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਬਹੁਤ ਵਿਸ਼ਾਲ ਇਮਾਰਤ ਹੋਣ ਜਾ ਰਹੀ ਹੈ।

ਕਾਰ ਸੇਵਕਪੁਰਮ ਵਿਚਲੇ ਕੰਮ ਦੀ ਨਿਗਰਾਨੀ ਰਾਮ ਜਨਮ ਭੂਮੀ ਨਿਆਸ ਕਰ ਰਿਹਾ ਹੈ। ਨਿਆਸ ਵੀਐੱਚਪੀ ਵੱਲੋਂ ਚਲਾਇਆ ਜਾਂਦਾ ਇੱਕ ਨਿੱਜੀ ਟਰੱਸਟ ਹੈ। ਸਾਬਕਾ ਮੈਂਬਰ ਪਾਰਲੀਮੈਂਟ ਰਾਮ ਵਿਲਾਸ ਵੇਦਾਂਤੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਮੰਦਰ ਵਿੱਚ ਕੀ ਬਦਲਾਅ ਕੀਤੇ ਜਾਣਗੇ ਕਿਉਂਕਿ ਮੰਦਰ ਪਹਿਲਾਂ ਨਾਲੋਂ ਕਈ ਗੁਣਾ ਵੱਡਾ ਹੋਵੇਗਾ।

ਸਮਝਿਆ ਜਾ ਰਿਹਾ ਹੈ ਕਿ ਮੰਦਰ ਦੀ ਉਸਾਰੀ 67 ਏਕੜ ਜ਼ਮੀਨ 'ਤੇ ਹੋਵੇਗੀ। ਇਹ ਸਾਰੀ ਜ਼ਮੀਨ ਹੁਣ ਕੇਂਦਰ ਸਰਕਾਰ ਦੇ ਕਬਜ਼ੇ ਵਿੱਚ ਹੈ। ਜਿਸ 2.77 ਏਕੜ ਜ਼ਮੀਨ ਤੋਂ ਮਸੀਤ ਢਾਹੀ ਗਈ ਸੀ ਉਹ ਉਹ ਵੀ ਇਸ ਜ਼ਮੀਨ ਵਿੱਚ ਸ਼ਾਮਲ ਹੈ।

ਜਦਕਿ ਵੇਦਾਂਤੀ ਦਾ ਕਹਿਣਾ ਹੈ ਕਿ ਮੰਦਰ 200 ਏਕੜ ਵਿੱਚ ਫ਼ੈਲਿਆ ਹੋਵੇਗਾ। ਜਿਸ ਦਾ ਸਿੱਧਾ ਭਾਵ ਹੈ ਕਿ ਹੋਰ ਜ਼ਮੀਨ ਦੀ ਲੋੜ ਪਵੇਗੀ।

Image copyright MANSI THAPLIYAL

ਹੁਣ ਜਦੋਂ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਮੰਦਰ ਉਸਾਰੀ ਲਈ ਨਵਾਂ ਟਰੱਸਟ ਬਣਾਉਣ ਲਈ ਕਹਿ ਦਿੱਤਾ ਹੈ ਤਾਂ ਕੀ ਰਾਮ ਜਨਮ ਭੂਮੀ ਨਿਆਸ ਵਰਗੇ ਨਿੱਜੀ ਟਰੱਸਟਾਂ ਦੀ ਹੋਂਦ ਖ਼ਤਮ ਹੋ ਜਾਵੇਗੀ?

ਵੀਐੱਚਪੀ ਦੇ ਸ਼ਰਦ ਸ਼ਰਮਾ ਦਾ ਮੰਨਣਾ ਹੈ ਕਿ ਕੇਂਦਰ ਸਰਕਾਰ ਉਨ੍ਹਾਂ ਵੱਲੋ ਹੁਣ ਤੱਕ ਕੀਤੇ ਕੰਮ ਨੂੰ ਅਣਗੌਲਿਆਂ ਨਹੀਂ ਕਰ ਸਕਦੀ ਹੈ। ਅਸੀਂ ਮੂਵਮੈਟ ਦੇ ਮੂਹਰੇ ਰਹੇ ਹਾਂ ਅਤੇ ਅਸੀਂ ਹੀ ਮੰਦਰ ਦੀਆਂ ਤਿਆਰੀ ਕਰਦੇ ਰਹੇ ਹਾਂ। ਸਾਨੂੰ ਉਮੀਦ ਹੈ ਕਿ ਪ੍ਰਧਾਨ ਮੰਤਰੀ ਮੋਦੀ ਸਾਡੀ ਅਤੇ ਸਾਰੀਆਂ ਸੰਬੰਧਿਤ ਧਿਰਾਂ ਦੀ ਸਲਾਹ ਲੈਣਗੇ।'

ਵੇਦਾਂਤੀ ਜੋ ਕਿ ਨਿਆਸ ਦੇ ਇੱਕ ਪ੍ਰਭਾਵਸ਼ਾਲੀ ਮੈਂਬਰ ਹਨ। ਉਹ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਮਿਲਣ ਜਾ ਰਹੇ ਹਨ। "ਸਾਨੂੰ ਨਹੀਂ ਪਤਾ ਟਰੱਸਟ ਕਿਹੋ-ਜਿਹਾ ਰੂਪ ਲਵੇਗਾ। ਪਰ ਸਾਨੂੰ ਉਮੀਦ ਹੈ ਕਿ ਅਸੀਂ ਇਸ ਦਾ ਹਿੱਸਾ ਹੋਵਾਂਗੇ। ਯੋਗੀ ਜੀ ਨੇ ਮੈਨੂੰ ਫੋਨ ਕਰਕੇ ਕਿਹਾ ਕਿ ਉਹ ਮੈਨੂੰ ਅਯੁੱਧਿਆਂ ਵਿੱਚ ਮਿਲਣਾ ਚਾਹੁੰਦੇ ਹਨ। ਮੈਂ ਉਨ੍ਹਾਂ ਨੂੰ ਮਿਲਾਂਗਾ।"

ਇੱਕ ਸਥਾਨਕ ਪੱਤਰਕਾਰ ਮਹਿੰਦਰ ਤ੍ਰਿਪਾਠੀ ਜਿਨ੍ਹਾਂ ਨੇ ਮੰਦਰ ਮੂਵਮੈਂਟ ਬਾਰੇ ਕਈ ਸਾਲ ਰਿਪੋਰਟਿੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹਾ ਕਿ ਹਿੰਦੂ ਸੰਗਠਨਾਂ ਵਿੱਚ ਇਸ ਟਰੱਸਟ ਵਿੱਚ ਸ਼ਾਮਲ ਹੋਣ ਲਈ ਝਗੜਾ ਹੋ ਸਕਦਾ ਹੈ। "ਜੋ ਲੋਕ ਇਸ ਵੱਡੇ ਦਿਨ ਦੀ ਉਡੀਕ ਕਰ ਰਹੇ ਸਨ ਉਹ ਸਰਕਾਰ ਨੂੰ ਕਹਿਣਗੇ ਕਿ ਉਨ੍ਹਾਂ ਨੂੰ ਟਰੱਸਟ ਵਿੱਚ ਸ਼ਾਮਲ ਕੀਤਾ ਜਾਵੇ।"

Image copyright Getty Images

ਨਿਰਮੋਹੀ ਅਖਾੜਾ ਸੁਪਰੀਮ ਕੋਰਟ ਵਿੱਚ ਚੱਲੇ ਮੁਕੱਦਮੇ ਦੀ ਇੱਕ ਧਿਰ ਸੀ। ਹਾਲਾਂਕਿ ਸੁਰੀਮ ਕੋਰਟ ਨੇ ਉਨ੍ਹਾਂ ਦਾ ਦਾਅਵਾ ਰੱਦ ਕਰ ਦਿੱਤਾ। ਸਮਝਿਆ ਜਾ ਰਿਹਾ ਹੈ ਕਿ ਇਸ ਤੇ ਪੰਡਿਤ ਹੁਣ ਦਬੀ ਆਵਾਜ਼ ਵਿੱਚ ਇਸ ਫ਼ੈਸਲੇ ਤੋਂ ਨਾਰਾਜ਼ਗੀ ਜਤਾ ਰਹੇ ਹਨ।

ਕੀ ਕਹਿ ਰਹੇ ਸਥਾਨਕ ਮੁਸਲਮਾਨ

ਤ੍ਰਿਪਾਠੀ ਦਾ ਕਹਿਣਾ ਹੈ ਕਿ ਉਹ ਟਰੱਸਟ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ ਉਹ ਇਹ ਵੀ ਚਾਹੁੰਦੇ ਹਨ ਕਿ ਮੰਦਰ ਬਣਨ ਤੋਂ ਬਾਅਦ ਇਸ ਦਾ ਪ੍ਰਬੰਧ ਉਨ੍ਹਾਂ ਨੂੰ ਹੀ ਸੋਂਪਿਆ ਜਾਵੇ।

ਅਖਾੜੇ ਦੇ ਮਹੰਤ ਦਿਨੇਂਦਰਾ ਦਾਦ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਦੇ ਸੰਗਠਨ ਨੇ ਸਾਲਾਂ ਤੱਕ ਮੰਦਿਰ ਦੀ ਉਸਾਰੀ ਲਈ ਲੜਾਈ ਲੜੀ ਹੈ। "ਮੈਂ ਅਦਾਲਤ ਦੇ ਫ਼ੈਸਲੇ ਤੋਂ ਖ਼ੁਸ਼ ਹਾਂ ਪਰ ਅਸੀਂ ਮੁੱਖ ਪੁਜਾਰੀਆਂ ਨਾਲ ਸਲਾਹ ਕਰਕੇ ਹੀ ਕੋਈ ਫ਼ੈਸਲਾ ਲਵਾਂਗੇ।"

ਇਹ ਵੀ ਪੜ੍ਹੋ:

ਇਸੇ ਦੌਰਾਨ ਕਾਰਸੇਵਕਪੁਰਮ ਵਿੱਚ ਭਾਰਤ ਦੇ ਲਗਭਗ ਹਰ ਹਿੱਸੇ ਵਿੱਚੋਂ ਪਹੁੰਚਣ ਵਾਲੇ ਸ਼ਰਧਾਲੂਆਂ ਦੀ ਗਹਿਮਾ-ਗਹਿਮੀ ਹੈ।

Image copyright MANSI THAPLIYAL

ਮਹੰਤ ਰਾਮ ਚੰਦਰ ਦਾਸ ਦਾ ਮੰਨਣਾ ਹੈ ਕਿ ਹਿੰਦੂ ਧਰਮ ਦੀਆਂ ਸਾਰੀਆਂ ਸ਼ਾਖ਼ਾਵਾਂ ਦੇ ਨੁਮਾਇੰਦੇ ਇਸ ਟਰੱਸਟ ਵਿੱਚ ਸ਼ਾਮਲ ਹੋਣੇ ਚਾਹੀਦੇ ਹਨ। ਸ਼ਰਮਾ ਨੇ ਛੱਤੀ ਫੁਲਾਉਂਦਿਆਂ ਕਿਹਾ ਕਿ ਨਿਰਮੋਹੀ ਅਖਾੜੇ ਦੇ ਪੁਜਾਰੀਆਂ ਨੇ ਮੰਦਰ ਲਈ ਲੰਬੀ ਲੜਾਈ ਲੜੀ ਹੈ ਤੇ ਉਨ੍ਹਾਂ ਨੂੰ ਵੀ ਕੋਈ ਨਾ ਕੋਈ ਭੂਮਿਕਾ ਦਿੱਤੀ ਜਾਣੀ ਚਾਹੀਦੀ ਹੈ।

ਅਦਾਲਤ ਨੇ ਢਾਹੀ ਗਈ ਮਸੀਤ ਦੇ ਬਦਲੇ ਵਿੱਚ ਕੇਂਦਰਸਰਕਾਰ ਨੂੰ ਮੁਸਲਮਾਨਾਂ ਨੂੰ ਪੰਜ ਏਕੜ ਜ਼ਮੀਨ ਦੇਣ ਲਈ ਕਿਹਾ ਹੈ।

ਸਥਾਨਕ ਮੁਸਲਮਾਨ ਨਿਵਾਸੀਆਂ ਦਾ ਕਹਿਣਾ ਹੈ ਕਿ ਇਹ ਜ਼ਮੀਨ ਉਸ ਥਾਂ ਦੇ ਨੇੜੇ ਹੀ ਕਿਤੇ ਦਿੱਤੀ ਜਾਣੀ ਚਾਹੀਦੀ ਹੈ ਜਿੱਥੇ ਕਦੇ ਬਾਬਰੀ ਮਸਜਿਦ ਹੁੰਦੀ ਸੀ। ਕਈ ਸਥਾਨਕ ਹਿੰਦੂਆਂ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਇਹ ਫ਼ੈਸਲਾ ਕਰਗੀ ਕਿ ਮਸੀਤ ਲਈ ਥਾਂ ਕਿੱਥੇ ਦੇਣੀ ਹੈ।

ਜਦਕਿ ਜ਼ਿਆਦਾਤਰ ਹਿੰਦੂ ਪੁਜਾਰੀਆਂ ਨਾਲ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਉਨ੍ਹਾਂ ਦੀ ਰਾਇ ਸੀ ਕਿ ਮਸਜਿਦ ਸ਼ਹਿਰ ਵਿੱਚ ਬਣਾਈ ਹੀ ਨਹੀਂ ਜਾਣੀ ਚਾਹੀਦੀ ਕਿਉਂਕਿ ਇੱਥੇ ਹਿੰਦੂ ਧਰਮ ਦੇ ਕਈ ਪਵਿੱਤਰ ਸਥਾਨ ਹਨ।

ਹਾਲਾਂਕਿ ਅਯੁੱਧਿਆ ਦੇ ਅੰਦਰੂਨੀ ਹਿੱਸਿਆਂ ਵਿੱਚ ਬਹੁਤ ਸਾਰੀਆ ਮਸੀਤਾਂ ਹਨ ਪਰ ਮੁਸਲਮਾਨਾਂ ਦਾ ਕਹਿਣਾ ਹੈ ਕਿ ਮਸੀਤ ਸ਼ਹਿਰ ਤੋਂ ਬਾਹਰ ਨਹੀਂ ਬਣਾਈ ਜਾਣੀ ਚਾਹੀਦੀ।

ਇਹ ਵੀਡੀਓਜ਼ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)