ਸੁਪਰੀਮ ਕੋਰਟ ਦੇ ਜੱਜ ਨੇ ਕਿਹਾ, ਮਾੜਾ ਵਾਤਾਵਰਨ ਚੰਗਾ ਅਰਥਚਾਰਾ ਨਹੀਂ ਹੋ ਸਕਦਾ - 5 ਅਹਿਮ ਖ਼ਬਰਾਂ

ਕੁਝ ਦਿਨਾਂ ਦੀ ਰਾਹਤ ਤੋਂ ਬਾਅਦ ਦਿੱਲੀ ਵਿੱਚ ਪ੍ਰਦੂਸ਼ਣ ਦੀ ਫਿਰ ਮਾੜਾ ਹਾਲ ਹੈ Image copyright Getty Images

ਸੁਪਰੀਮ ਕੋਰਟ ਦੇ ਜੱਜ ਦੀਪਕ ਗੁਪਤਾ ਨੇ ਕਿਹਾ ਹੈ ਕਿ ਮਾੜਾ ਵਾਤਾਵਰਨ ਚੰਗਾ ਅਰਥਚਾਰਾ ਨਹੀਂ ਹੋ ਸਕਦਾ।

ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਜਸਟਿਸ ਦੀਪਕ ਮਿਸ਼ਰਾ ਨੇ ਕਿਹਾ, "ਸਿਹਤਮੰਦ ਵਾਤਾਵਰਨ ਹੀ ਚੰਗਾ ਅਰਥਚਾਰਾ ਦੇ ਸਕਦਾ ਹੈ। ਵਧੇਰੇ ਨੁਕਸਾਨ ਲਗਾਤਾਰ ਵਿਕਾਸ ਦੇ ਨਾਮ 'ਤੇ ਹੋ ਰਿਹਾ ਹੈ। ਇਸ ਦੇ ਤਹਿਤ ਲਗਾਈਆਂ ਜਾਣ ਵਾਲੀਆਂ ਇਡੰਸਟਰੀਆਂ ਅਤੇ ਹੋਣ ਵਾਲੇ ਵਿਕਾਸ ਦਾ ਮਤਲਬ ਇਹ ਨਹੀਂ ਹੈ ਕਿ ਵਾਤਾਵਰਨ ਨੂੰ ਨੁਕਸਾਨ ਪਹੁੰਚਾਇਆ ਜਾਵੇ।"

ਉੱਧਰ ਦੂਜੇ ਪਾਸੇ ਇਸੇ ਸਮਾਗਮ ਵਿੱਚ ਪਹੁੰਚੇ ਕੇਂਦਰੀ ਰੇਲ ਮੰਤਰੀ ਪਿਯੂਸ਼ ਗੋਇਲ ਨੇ ਕਿਹਾ ਹੈ ਕਿ ਕਿਸੇ ਵੀ ਦੇਸ ਦਾ ਮਜ਼ਬੂਤ ਆਰਥਚਾਰਾ ਸ਼ੁੱਧ ਵਾਤਾਵਰਨ ਦੀ ਸਿਰਜਨਾ ਲਈ ਸਹਾਈ ਹੁੰਦਾ ਹੈ।

ਪਿਯੂਸ਼ ਗੋਇਲ ਨੇ ਕਿਹਾ ਹੈ ਕਿ ਇਸ ਦੇ ਤਹਿਤ ਭਾਰਤ ਸਰਕਾਰ ਬਿਜਲਈ ਵਾਹਨਾਂ ਦੇ ਨਿਰਮਾਣ ਤੇ ਇਸ ਵੱਲ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ।

ਉਨ੍ਹਾਂ ਨੇ ਕਿਹਾ ਹੈ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੌਰਾਨ ਵਾਤਾਵਰਨ ਵਿਸ਼ੇ ਵੱਲ ਖਿੱਚਣ ਅਤੇ ਵਾਤਾਵਰਨ ਸੁਰੱਖਿਆ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ-

ਦਲਿਤ ਦੀ ਕੁੱਟਮਾਰ ਮਗਰੋਂ ਮੌਤ, ਪਰਿਵਾਰ ਨੇ ਕਿਹਾ ਮੁਆਵਜ਼ਾ ਤੇ ਸਰਕਾਰੀ ਨੌਕਰੀ ਮਿਲਣ ਤੱਕ ਸਸਕਾਰ ਨਹੀਂ

ਸੰਗਰੂਰ ਵਿੱਚ ਇੱਕ ਦਲਿਤ ਨਾਲ ਹੋਈ ਕੁੱਟਮਾਰ ਮਗਰੋਂ ਉਸ ਦੀ ਪੀਜੀਆਈ ਚੰਡੀਗੜ੍ਹ ਵਿੱਚ ਮੌਤ ਹੋ ਗਈ ਹੈ। ਉਸ ਦਾ ਪੀਜੀਆਈ ਵਿੱਚ ਇਲਾਜ ਚੱਲ ਰਿਹਾ ਸੀ।

Image copyright COURTESY: SUKHCHARAN PREET/BBC

ਸ਼ੁੱਕਰਵਾਰ ਨੂੰ ਮ੍ਰਿਤਕ ਜਗਮੇਲ ਸਿੰਘ ਦੀਆਂ ਲੱਤਾਂ ਇਨਫੈਕਸ਼ਨ ਫੈਲਣ ਦੇ ਕਾਰਨ ਕੱਟ ਦਿੱਤੀਆਂ ਗਈਆਂ ਸਨ ਪਰ ਇਸਦੇ ਬਾਵਜੂਦ ਉਸਦੀ ਜ਼ਿੰਦਗੀ ਬਚ ਨਹੀਂ ਸਕੀ।

ਜਗਮੇਲ ਸਿੰਘ ਕਿੱਤੇ ਵਜੋਂ ਉਸਾਰੀ ਮਜ਼ਦੂਰ ਦਾ ਕੰਮ ਕਰਦਾ ਸੀ। ਮ੍ਰਿਤਕ ਦੇ ਪਰਿਵਾਰ ਵਿੱਚ ਉਸ ਦੀ ਪਤਨੀ ਤੋਂ ਇਲਾਵਾ ਦੋ ਬੇਟੀਆਂ ਅਤੇ ਇੱਕ ਬੇਟਾ ਹੈ।

ਮ੍ਰਿਤਕ ਦੇ ਵਾਰਸਾਂ ਵਿੱਚ ਇਸ ਘਟਨਾ ਨੂੰ ਲੈ ਕੇ ਰੋਸ ਹੈ। ਮ੍ਰਿਤਕ ਦੇ ਭਾਣਜੇ ਗੁਰਦੀਪ ਸਿੰਘ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ, "ਪਰਿਵਾਰ ਨਾਲ ਅਸਹਿ ਘਟਨਾ ਵਾਪਰੀ ਹੈ। ਅਸੀਂ ਸਰਕਾਰ ਤੋਂ ਸਖ਼ਤ ਕਾਰਵਾਈ ਅਤੇ ਪਰਿਵਾਰ ਦੀ ਬਣਦੀ ਵਿੱਤੀ ਸਹਾਇਤਾ ਦੀ ਮੰਗ ਕਰਦੇ ਹਾਂ। ਜਿੰਨੀ ਦੇਰ ਸਾਡੀਆਂ ਮੰਗਾਂ ਤੇ ਗ਼ੌਰ ਨਹੀਂ ਕੀਤਾ ਜਾਂਦਾ ਅਸੀਂ ਸਸਕਾਰ ਨਹੀਂ ਕਰਾਂਗੇ।" ਵਿਸਥਾਰ 'ਚ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਅਯੁੱਧਿਆ ਵਿਵਾਦ ਬਾਰੇ ਫ਼ੈਸਲਾ ਦੇਣ ਵਾਲੇ ਚੀਫ਼ ਜਸਟਿਸ ਰੰਜਨ ਗੋਗੋਈ ਬਾਰੇ ਜਾਣੋ

ਅਯੁੱਧਿਆ ਵਿਵਾਦ ਬਾਰੇ ਫ਼ੈਸਲਾ ਦੇਣ ਵਾਲੇ ਜਸਟਿਸ ਰੰਜਨ ਗੋਗੋਈ ਹੁਣ ਸੇਵਾ ਮੁਕਤ ਹੋਣ ਜਾ ਰਹੇ ਹਨ। 9 ਨਵੰਬਰ ਨੂੰ ਰੰਜਨ ਗੋਗੋਈ ਦੀ ਅਗਵਾਈ ਵਾਲੀ ਬੈਂਚ ਨੇ ਅਯੁੱਧਿਆ ਬਾਰੇ ਫੈਸਲਾ ਦਿੱਤਾ ਸੀ ਜਿਸ ਵਿੱਚ ਵਿਵਾਦਿਤ ਜ਼ਮੀਨ ਰਾਮ ਮੰਦਿਰ ਨੂੰ ਦਿੱਤੀ ਗਈ ਸੀ ਤੇ ਮਸਜਿਦ ਲਈ ਵੱਖ ਤੋਂ ਪੰਜ ਏਕੜ ਜ਼ਮੀਨ ਦਿੱਤੀ ਗਈ ਸੀ।

ਚੀਫ਼ ਜਸਟਿਸ ਬਣਨ ਤੋਂ ਪਹਿਲਾਂ ਗੋਗੋਈ 12 ਜਨਵਰੀ ਦੀ ਪ੍ਰੈੱਸ ਕਾਨਫ਼ਰੰਸ ਕਰਕੇ ਸੁਰਖੀਆਂ ਵਿੱਚ ਆਏ ਸਨ। ਉਸ ਪ੍ਰੈੱਸ ਕਾਨਫ਼ਰੰਸ ਵਿੱਚ ਇੱਕ ਮਸਲਾ ਸੁਪਰੀਮ ਕੋਰਟ ਦਾ ਰੋਸਟਰ ਸਿਸਟਮ ਵੀ ਸੀ।

Image copyright VIPIN KUMAR/HINDUSTAN TIMES VIA GET

ਜਸਟਿਸ ਗੋਗੋਈ ਸਮੇਤ ਸੁਪਰੀਮ ਕੋਰਟ ਦੇ ਚਾਰ ਜੱਜਾਂ ਨੇ ਮੀਡੀਆ ਸਾਹਮਣੇ ਆਉਣ ਤੋਂ ਬਾਅਦ ਰੋਸਟਰ ਦਾ ਮੁੱਦਾ ਗਰਮੀ ਫੜ ਗਿਆ।

ਚੀਫ਼ ਜਸਟਿਸ ਰੰਜਨ ਗੋਗੋਈ ਬਾਰੇ ਵਿਸਥਾਰ ਵਿੱਚ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

ਡੌਨਲਡ ਟਰੰਪ 'ਤੇ ਚੱਲ ਰਹੇ ਮਹਾਂਦੋਸ਼ ਦਾ ਪੂਰਾ ਮਾਮਲਾ ਤੇ ਉਸ ਦੀ ਪ੍ਰਕਿਰਿਆ ਸਮਝੋ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਮਹਾਂਦੋਸ਼ ਦੀ ਜਾਂਚ ਦੀ ਜਨਤਕ ਸੁਣਵਾਈ ਵੇਲੇ ਯੂਕਰੇਨ 'ਚ ਸਾਬਕਾ ਅਮਰੀਕੀ ਸਫ਼ੀਰ ਰਹੀ ਮੈਰੀ ਯੋਵਾਨੋਵਿਚ ਦੀ ਗਵਾਹੀ ਦੌਰਾਨ ਟਵਿੱਟਰ ਰਾਹੀਂ ਹਮਲਾ ਕੀਤਾ।

ਟਰੰਪ ਨੇ ਲਿਖਿਆ, "ਮੈਰੀ ਯੋਵਾਨੋਵਿਚ ਜਿੱਥੇ ਵੀ ਗਈ ਉੱਥੇ ਹੀ ਕੰਮ ਖ਼ਰਾਬ ਕੀਤਾ, ਉਨ੍ਹਾਂ ਨੇ ਸੋਮਾਲੀਆ ਤੋਂ ਸ਼ੁਰੂ ਕੀਤਾ ਤੇ ਉੱਥੇ ਕੀ ਹੋਇਆ?"

ਮੈਰੀ ਨੇ ਇਸ 'ਤੇ ਪ੍ਰਤੀਕਿਰਿਆ ਦਿੰਦਿਆ, ਇਸ ਨੂੰ 'ਬੇਹੱਦ ਡਰਾਵਨਾ' ਦੱਸਿਆ ਹੈ।

ਇਸ ਤੋਂ ਬਾਅਦ ਟਰੰਪ ਨੇ ਫਿਰ ਟਵੀਟ ਕੀਤਾ ਤੇ ਕਿਹਾ ਕਿ ਉਨ੍ਹਾਂ ਦਾ ਟਵੀਟ ਡਰਾਉਣ ਲਈ ਨਹੀਂ ਸੀ।

Image copyright Getty Images

ਰਾਸ਼ਟਰਪਤੀ ਡੌਨਲਡ ਟਰੰਪ 'ਤੇ ਆਪਣੀਆਂ ਅਗਲੀਆਂ ਰਾਸ਼ਟਰਪਤੀ ਚੋਣਾਂ ਜਿੱਤਣ ਲਈ ਆਪਣੇ ਸਿਆਸੀ ਵਿਰੋਧੀ ਜੋ ਬਾਈਡਨ ਦੇ ਖ਼ਿਲਾਫ਼ ਸਾਜਿਸ਼ ਦਾ ਇਲਜ਼ਾਮ ਲਗਾਇਆ ਗਿਆ ਹੈ।

ਟਰੰਪ ’ਤੇ ਮਹਾਦੋਸ਼ ਦੀ ਜਨਤਕ ਸੁਣਵਾਈ ਚੱਲ ਰਹੀ ਹੈ।

ਟਰੰਪ 'ਤੇ ਇਲਜ਼ਾਮ ਹਨ ਕਿ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਦੇ ਨਾਲ ਫੋਨ 'ਤੇ ਹੋਈ ਇਸ ਗੱਲਬਾਤ 'ਚ ਉਨ੍ਹਾਂ ਨੇ ਜ਼ੇਲੇਨਸਕੀ 'ਤੇ ਦਬਾਅ ਪਾਇਆ ਸੀ ਕਿ ਜੋ ਬਾਈਡਨ ਅਤੇ ਉਨ੍ਹਾਂ ਦੇ ਬੇਟੇ ਜੋ ਹੰਟਰ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦਾਅਵਿਆਂ ਦੀ ਜਾਂਚ ਕਰਵਾਉਣ।

ਮਹਾਂਦੋਸ਼ ਦੀ ਪੂਰੀ ਪ੍ਰਕਿਰਿਆ ਬਾਰੇ ਸਮਝਣ ਲਈ ਇੱਥੇ ਕਲਿੱਕ ਕਰੋ।

ਤੁਹਾਡੀਆਂ 5 ਗੱਲਾਂ ਜੋ ਤੁਹਾਡਾ ਫੋਨ ਜਾਣਦਾ ਹੈ...ਸ਼ਾਇਦ ਤੁਹਾਡਾ ਧਿਆਨ ਨਹੀਂ

ਕੈਲੀਫ਼ੋਰਨੀਆ ਅਮਰੀਕਾ ਦੀ ਰਹਿਣ ਵਾਲੀ ਗਲੋਰੀਆਂ ਫੁਇਨਟੈਸ ਆਪਣੇ ਮੋਬਾਈਲ ਦੀ ਸਕਰੀਨ ਠੀਕ ਕਰਵਾਉਣ ਲਈ ਐਪਲ ਸਟੋਰ 'ਤੇ ਲੈ ਕੇ ਗਈ।

ਉਸ ਨੇ ਆਪਣੀ ਫ਼ੇਸਬੁੱਕ ਪੋਸਟ ਵਿੱਚ ਲਿਖਿਆ ਕਿ ਐਪਲ ਕਰਮਚਾਰੀ ਨੇ ਉਸ ਦੇ ਫ਼ੋਨ ਵਿੱਚੋਂ ਕੁਝ ਤਸਵੀਰਾਂ ਆਪਣੇ-ਆਪ ਨੂੰ ਭੇਜ ਲਈਆਂ ਜੋ ਕਿ ਉਨ੍ਹਾਂ ਤੋਂ ਸਮਾਂ ਨਾ ਹੋਣ ਕਾਰਨ ਡਿਲੀਟ ਕਰਨੋਂ ਰਹਿ ਗਿਆ ਸੀ।

Image copyright Getty Images

ਐਪਲ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਉਸ ਕਰਮਚਾਰੀ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਹੈ।

ਇਸ ਘਟਨਾ ਦੇ ਹਵਾਲੇ ਨਾਲ ਤੁਹਾਨੂੰ ਦੱਸਦੇ ਹਾਂ ਉਸ 5 ਤਰੀਕੇ ਦੇ ਨਿੱਜੀ ਡਾਟੇ ਬਾਰੇ ਦੱਸਦੇ ਹਾਂ ਜੋ ਤੁਹਾਡੇ ਮੋਬਾਈਲ ਫੋਨ ਵਿੱਚ ਹੁੰਦਾ ਹੈ ਪਰ ਜਿਸ ਵੱਲ ਤੁਸੀਂ ਧਿਆਨ ਨਹੀਂ ਦਿੰਦੇ।

ਇਸ ਬਾਰੇ ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)