ਸੰਗਰੂਰ ’ਚ ਦਲਿਤ ਦੀ ਕੁੱਟਮਾਰ ਕਰਕੇ ਮੌਤ: ਪਰਿਵਾਰ ਨੂੰ ‘ਜਾਤੀਵਾਦ ਕਰਕੇ ਡਰ ਵਿੱਚ ਜਿਉਣਾ ਪੈਂਦਾ’
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਸੰਗਰੂਰ ’ਚ ਦਲਿਤ ਮਜ਼ਦੂਰ ਦੀ ਕੁੱਟਮਾਰ ਕਰਕੇ ਮੌਤ: ਪਰਿਵਾਰ ਮੁਤਾਬਕ ਜਾਤੀਵਾਦ ਕਰਕੇ ਡਰ ਵਿੱਚ ਜਿਉਣਾ ਪੈਂਦਾ

ਸੰਗਰੂਰ ਜ਼ਿਲ੍ਹੇ ’ਚ ਲਹਿਰ ਇਲਾਕੇ ਦੇ ਪਿੰਡ ਚੰਗਾਲੀਵਾਲਾ ’ਚ ਜਗਮੇਲ ਸਿੰਘ ਨਾਂ ਦੇ ਦਲਿਤ ਨੌਜਵਾਨ ਉੱਤੇ ਗੈਰਮਨੁੱਖੀ ਤਰੀਕੇ ਨਾਲ ਤਸ਼ੱਦਦ ਢਾਹਿਆ ਗਿਆ, ਜਿਸ ਕਾਰਨ ਉਸ ਦੀਆਂ ਲੱਤਾਂ ਕੱਟਣੀਆਂ ਪਈਆਂ ਪਰ ਫਿਰ ਵੀ ਉਸ ਦੀ ਜਾਨ ਬਚ ਨਹੀਂ ਸਕੀ।

ਹੁਣ ਸਥਾਨਕ ਜਨਤਕ ਜਥੇਬੰਦੀਆਂ ਨੇ ਸੁਨਾਮ-ਲਹਿਰਾਗਾਗਾ ਸੜਕ ਉੱਤੇ ਧਰਨਾ ਲਾਇਆ ਹੋਇਆ ਹੈ। ਭਾਵੇਂ ਕਿ ਪੁਲਿਸ ਨੇ ਚਾਰੇ ਮੁਲਜ਼ਮ ਗ੍ਰਿਫ਼ਤਾਰ ਕਰ ਲਏ ਹਨ। ਧਰਨਾਕਾਰੀ ਪਰਿਵਾਰ ਲਈ 50 ਲੱਖ ਰੁਪਏ ਮੁਆਵਜ਼ਾ, ਮ੍ਰਿਤਕ ਦੀ ਪਤਨੀ ਲਈ ਸਰਕਾਰੀ ਨੌਕਰੀ ਤੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ।

ਰਿਪੋਰਟ: ਸਰਬਜੀਤ ਸਿੰਘ ਧਾਲੀਵਾਲ ਤੇ ਸੁਖਚਰਨ ਪ੍ਰੀਤ, ਐਡਿਟ: ਆਰਿਸ਼ ਛਾਬੜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)