ਭੋਪਾਲ ਗੈਸ ਤਰਾਸਦੀ ਦੇ 35 ਸਾਲਾਂ ਬਾਅਦ ਕਿਹੋ-ਜਿਹੀ ਹੈ ਜ਼ਿੰਦਗੀ- ਤਸਵੀਰਾਂ

JUDAH PASSOW Image copyright JUDAH PASSOW
ਫੋਟੋ ਕੈਪਸ਼ਨ ਯੂਨੀਅਨ ਕਾਰਬਾਈਡ ਫੈਕਟਰੀ

ਭੋਪਾਲ ਗੈਸ ਦੁਖਾਂਤ 35 ਸਾਲ ਬੀਤ ਚੁੱਕੇ ਹਨ। ਉਦੋਂ ਯੂਨੀਅਨ ਕਾਰਬਾਈਡ ਫੈਕਟਰੀ ਵਿੱਚੋਂ ਜ਼ਹਿਰੀਲੀ ਗੈਸ ਰਿਸਣ ਕਾਰਨ ਹਜ਼ਾਰਾਂ ਲੋਕਾਂ ਦੀ ਜਾਨ ਚਲੀ ਗਈ ਸੀ।

ਅਨੁਮਾਨ ਲਾਇਆ ਜਾਂਦਾ ਹੈ ਕਿ ਗੈਸ ਰਿਸਣ ਦੇ ਪਹਿਲੇ ਚੌਵੀਂ ਘੰਟਿਆਂ ਵਿੱਚ ਹੀ 3000 ਜਾਨਾਂ ਚਲੀਆਂ ਗਈਆਂ ਸਨ।

ਉਸ ਤੋਂ ਬਾਅਦ ਵੀ ਹਜ਼ਾਰਾਂ ਜਾਨਾਂ ਗੈਸ ਦੇ ਮਾਰੂ ਅਸਰ ਨੂੰ ਨਾ ਸਹਾਰਦੀਆਂ ਇਸ ਜਹਾਨ ਨੂੰ ਅਲਵਿਦਾ ਕਹਿ ਗਈਆਂ ਸਨ।

ਭੋਪਾਲ ਗੈਸ ਦੁਨੀਆਂ ਦੇ ਇਤਿਹਾਸ ਦੀ ਸਭ ਤੋਂ ਭਿਆਨਕ ਸਨਅਤੀ ਦੁਖਾਂਤ ਹੈ।

ਫ਼ੋਟੋ ਪੱਤਰਕਾਰ ਜੁਡਾਹ ਪੈਸੋਅ ਉਸ ਦੁਖਾਂਤ ਅਤੇ ਫੈਕਟਰੀ ਦੇ ਖੰਡਰਾਂ ਦੇ ਪੜਛਾਵੇਂ ਹੇਠ ਜਿਉਂ ਰਹੇ ਲੋਕਾਂ ਦੀ ਜ਼ਿੰਦਗੀ ਨੂੰ ਆਪਣੇ ਕੈਮਰੇ ਵਿੱਚ ਕੈਦ ਕਰਦੇ ਰਹੇ ਹਨ।

ਇਹ ਵੀ ਪੜ੍ਹੋ:

Image copyright JUDAH PASSOW
ਫੋਟੋ ਕੈਪਸ਼ਨ ਸ਼ਕੀਰ ਖ਼ਾਨ ਹਸਪਤਾਲ ਵਿੱਚ ਇੱਕ ਮਰੀਜ਼ ਦੀ ਸਾਹ ਪ੍ਰਣਾਲੀ ਦਾ ਐਕਸ-ਰੇ ਉਤਾਰਿਆ ਜਾ ਰਿਹਾ ਹੈ। ਇਸ ਵਿਅਕਤੀ ਦੀ ਜਵਾਨੀ ਦੌਰਾਨ ਗੈਸ ਹਾਦਸੇ ਤੋਂ ਬਾਅਦ ਬਣਨ ਵਾਲੇ ਗੈਸੀ ਬੱਦਲ ਦੇ ਸੰਪਰਕ ਵਿੱਚ ਆ ਗਿਆ ਸੀ।
Image copyright JUDAH PASSOW
ਫੋਟੋ ਕੈਪਸ਼ਨ ਕਾਰਕੁਨਾਂ ਦਾ ਕਹਿਣਾ ਹੈ ਕਿ ਲਗਭਗ 20, 000 ਗੈਸ ਰਿਸਣ ਕਾਰਨ ਜਾਨਾਂ ਗੁਆ ਚੁੱਕੇ ਹਨ ਅਤੇ ਬਹੁਤ ਸਾਰੇ ਹਾਲੇ ਵੀ ਭੁਗਤ ਰਹੇ ਹਨ।
Image copyright JUDAH PASSOW
ਫੋਟੋ ਕੈਪਸ਼ਨ ਬਲੂ ਮੂਨ ਇਲਾਕਾ ਫੈਕਟਰੀ ਦੇ ਬਿਲਕੁਲ ਨਾਲ ਲਗਦਾ ਇਲਾਕਾ ਹੈ। ਸਾਲ 1984 ਵਿੱਚ ਪੂਰੇ ਭੋਪਾਲ ਦੀ ਵਸੋਂ ਦਾ ਤਿੰਨ ਤਿਹਾਈ ਹਿੱਸਾ ਜਾਣੀ ਸਾਢੇ ਪੰਜ ਲੱਖ ਲੋਕ ਇੱਥੇ ਰਹਿੰਦੇ ਹਨ।
Image copyright JUDAH PASSOW
ਫੋਟੋ ਕੈਪਸ਼ਨ ਤਾਜ਼ਾ ਪਾਣੀ ਪਾਈਪਾਂ ਰਾਹੀਂ ਸਪਲਾਈ ਕੀਤਾ ਜਾਂਦਾ ਹੈ। ਸਾਇੰਸਦਾਨਾਂ ਦਾ ਕਹਿਣਾ ਹੈ ਕਿ ਰਸਾਇਣ ਹਾਲੇ ਵੀ ਜ਼ਮੀਨ ਵਿੱਚ ਅਤੇ ਜ਼ਮੀਨੀ ਪਾਣੀ ਵਿੱਚ ਰਿਸ ਰਹੇ ਹਨ।
Image copyright JUDAH PASSOW
ਫੋਟੋ ਕੈਪਸ਼ਨ ਪੀੜਤਾਂ ਦਾ ਕਹਿਣਾ ਹੈ ਕਿ ਗੈਸ ਹਾਦਸੇ ਤੋਂ ਤਿੰਨ ਦਹਾਕਿਆਂ ਬਾਅਦ ਵੀ ਸਰੀਰਕ ਤੇ ਮਾਨਸਿਕਤਾ ਵਾਲੇ ਬੱਚੇ ਪੈਦਾ ਹੋ ਰਹੇ ਹਨ।
Image copyright JUDAH PASSOW
ਫੋਟੋ ਕੈਪਸ਼ਨ ਪ੍ਰਾਚੀ ਚੁੱਗ ਸੈਰੀਬਰਲ ਪਾਲਸੀ ਤੋਂ ਪੀੜਤ ਹੈ। ਧਮਾਕੇ ਦੀ ਰਾਤ ਉਸ ਦੀ ਮਾਂ ਗੈਸ ਦੇ ਸੰਪਰਕ ਵਿੱਚ ਆ ਗਈ ਸੀ।
Image copyright ਇਸ ਸਕੂਲ ਦੀ ਸ਼ੁਰੂਆਤ ਡੋਮਨਿਕ ਲੈਪਰੀ ਫਾਊਂਡੇਸ਼ਨ ਦੀ ਸਹਾਇਤਾ
ਫੋਟੋ ਕੈਪਸ਼ਨ ਸੰਭਾਵਨਾ ਟਰੱਸਟ ਕਲੀਨਿਕ ਵਿੱਚ ਮਰੀਜ਼ਾਂ ਦਾ ਆਯੁਰਵੈਦਿਕ ਇਲਾਜ ਪ੍ਰਣਾਲੀ ਰਾਹੀਂ ਇਲਾਜ ਕੀਤਾ ਜਾਂਦਾ ਹੈ।
Image copyright JUDAH PASSOW
ਫੋਟੋ ਕੈਪਸ਼ਨ ਗੰਭੀਰ ਬਿਮਾਰੀਆਂ ਤੋਂ ਪੀੜਤ ਬੱਚਿਆਂ ਦੇ ਹੱਥਾਂ ਦੇ ਨਿਸ਼ਾਨ। ਇਨ੍ਹਾਂ ਬੱਚਿਆਂ ਦਾ ਭੋਪਾਲ ਦੇ ਚਿੰਗਾਰੀ ਟਰੱਸਟ ਫਿਜ਼ੀਕਲ ਥੈਰਿਪੀ ਕਲੀਨਿਕ ਵਿੱਚ ਕੀਤਾ ਗਿਆ।
Image copyright JUDAH PASSOW
ਫੋਟੋ ਕੈਪਸ਼ਨ ਇੱਕ ਪ੍ਰਾਇਮਰੀ ਸਕੂਲ ਵਿੱਚ ਵਿਦਿਆਰਥੀ ਖੇਡਦੇ ਹੋਏ।

ਇਸ ਸਕੂਲ ਦੀ ਸ਼ੁਰੂਆਤ ਡੋਮਨਿਕ ਲੈਪਰੀ ਫਾਊਂਡੇਸ਼ਨ ਦੀ ਸਹਾਇਤਾ ਨਾਲ ਕੀਤੀ ਗਈ ਸੀ। ਇਹ ਫਾਊਂਡੇਸ਼ਨ ਲੈਪਰੀ ਤੇ ਜਾਵੇਰੀ ਮੋਰੋ ਦੀ ਲਿਖੀ ਕਿਤਾਬ Five Past Midnight in Bhopal ਤੋਂ ਹੋਣ ਵਾਲੀ ਕਮਾਈ ਨਾਲ ਸੰਭਾਵਨਾ ਕਲੀਨਿਕ ਨੂੰ ਵੀ ਮਦਦ ਦਿੰਦੀ ਹੈ।

Image copyright JUDAH PASSOW
ਫੋਟੋ ਕੈਪਸ਼ਨ ਇਸ ਸਕੂਲ ਦਾ ਭਵਿੱਖ ਅਧਰ ਵਿੱਚ ਲਟਕ ਰਿਹਾ ਹੈ।
Image copyright ਇਸ ਸਕੂਲ ਦੀ ਸ਼ੁਰੂਆਤ ਡੋਮਨਿਕ ਲੈਪਰੀ ਫਾਊਂਡੇਸ਼ਨ ਦੀ ਸਹਾਇਤਾ

ਪੀੜਤਾਂ ਨੂੰ ਦਿੱਤੇ ਗਏ ਮੁਆਵਜ਼ੇ ਨੂੰ ਸੁਪਰੀਮ ਕੋਰਟ ਨੇ 1989 ਵਿੱਚ ਸਹੀ ਠਹਿਰਾ ਦਿੱਤਾ ਸੀ। ਹਾਲਾਂਕਿ ਕਈਆਂ ਦਾ ਮੰਨਣਾ ਹੈ ਕਿ ਇਲਾਕੇ ਦੀ ਸਫ਼ਾਈ ਲਈ ਹੋਰ ਫੰਡਾਂ ਦੀ ਦਰਕਾਰ ਹੈ।

ਪਿਛਲੇ ਸਾਲ ਮੁਜ਼ਾਹਰਾਕਾਰੀਆਂ ਨੇ ਭੋਪਾਲ ਦੀਆਂ ਸੜਕਾਂ 'ਤੇ ਗੈਸ ਦੁਖਾਂਤ ਦੀ 34ਵੀਂ ਬਰਸੀ ਮੌਕੇ ਜਲੂਸ ਕੱਢਿਆ।

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)