2024 ਤੱਕ ਸਾਰੇ ਘੁਸਪੈਠੀਏ ਦੇਸ਼ ਤੋਂ ਬਾਹਰ ਕਰ ਦਿੱਤੇ ਜਾਣਗੇ: ਅਮਿਤ ਸ਼ਾਹ-5 ਅਹਿਮ ਖ਼ਬਰਾਂ

ਅਮਿਤ ਸ਼ਾਹ Image copyright EPA

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜ਼ੋਰ ਦੇ ਕੇ ਕਿਹਾ ਕਿ ਇਕੱਲੇ-ਇਕੱਲੇ ਘੁਸਪੈਠੀਏ ਨੂੰ ਪਛਾਣਿਆ ਜਾਵੇਗਾ ਤੇ ਅਗਲੀਆਂ ਆਮ ਚੋਣਾਂ ਤੋਂ ਪਹਿਲਾਂ NRC ਲਾਗੂ ਕਰਕੇ ਉਨ੍ਹਾਂ ਨੂੰ ਦੇਸ਼ ਤੋਂ ਬਾਹਰ ਕਰ ਦਿੱਤਾ ਜਾਵੇਗਾ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਿਵਾਦਿਤ ਐੱਨਆਰਸੀ ਨੂੰ ਪੂਰੇ ਦੇਸ਼ ਵਿੱਚ ਲਾਗੂ ਕਰਨ ਲਈ 2024 ਤੱਕ ਦੀ ਸਮਾਂ ਹੱਦ ਮਿੱਥੀ ਹੈ।

ਅਮਿਤ ਸ਼ਾਹ ਨੇ ਕਿਹਾ ਕਿ ਵਿਰੋਧੀ ਧਿਰ ਦੇ ਵਿਰੋਧ ਦੇ ਬਾਵਜੂਦ ਐੱਨਆਰਸੀ ਪੂਰੇ ਦੇਸ਼ ਵਿੱਚ ਲਾਗੂ ਕੀਤਾ ਜਾਵੇਗਾ।

ਉਨ੍ਹਾਂ ਕਿਹਾ, “ਰਾਹੁਲ ਬਾਬਾ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਨਾ ਕੱਢੋ। ਉਹ ਕਿੱਥੇ ਜਾਣਗੇ, ਕੀ ਖਾਣਗੇ? ਪਰ ਮੈਂ ਤੁਹਾਨੂੰ ਭਰੋਸਾ ਦੁਆਉਣਾ ਚਾਹੁੰਦਾ ਹਾਂ ਕਿ ਸਾਲ 2014 ਦੀਆਂ ਆਮ ਚੋਣਾਂ ਤੋਂ ਪਹਿਲਾਂ ਸਾਰੇ ਗੈਰ-ਕਾਨੂੰਨੀ ਘੁਸਪੈਠੀਆਂ ਨੂੰ ਬਾਹਰ ਸੁੱਟ ਦਿੱਤਾ ਜਾਵੇਗਾ।”

ਇਹ ਵੀ ਪੜ੍ਹੋ:

Image copyright Getty Images
ਫੋਟੋ ਕੈਪਸ਼ਨ ਤਿੰਨ ਸਾਲ ਪਹਿਲਾਂ ਟੈਲੀਕਾਮ ਬਜ਼ਾਰ ਵਿਚ ਉਤਰੀ ਰਿਲਾਇੰਸ ਜੀਓ ਕੰਪਨੀ ਕਾਰਨ ਏਅਰਟੈਲ ਅਤੇ ਵੋਡਾਫੋਨ ਨੂੰ ਕਾਫ਼ੀ ਨੁਕਸਾਨ ਹੋਇਆ ਹੈ।

ਅੱਜ ਤੋਂ ਵਧ ਰਹੀਆਂ ਮੋਬਾਈਲ ਦਰਾਂ ਦੇ ਅਸਲ ਕਾਰਨ

ਭਾਰਤ 'ਚ ਹੁਣ ਉਪਭੋਗਤਾਵਾਂ ਨੂੰ ਮੋਬਾਈਲ ਡਾਟਾ ਲਈ ਆਪਣੀ ਜੇਬ ਜ਼ਿਆਦਾ ਢਿੱਲੀ ਕਰਨੀ ਪਵੇਗੀ, ਕਿਉਂਕਿ ਵੋਡਾਫੋਨ-ਆਈਡੀਆ ਅਤੇ ਏਅਰਟੈਲ ਕੰਪਨੀਆਂ ਨੇ ਰੇਟ ਵਧਾ ਦਿੱਤੇ ਹਨ ਤੇ ਰਿਲਾਇੰਸ ਜੀਓ ਨੇ ਵੀ ਤਿਆਰੀ ਕਸ ਲਈ ਹੈ।

ਮੰਗਲਵਾਰ ਤੋਂ ਮੋਬਾਈਲ ਸੇਵਾਵਾਂ 40 ਫ਼ੀਸਦੀ ਤੋਂ ਵੀ ਵੱਧ ਜਾਣਗੀਆਂ।

ਵੋਡਾਫੋਨ-ਆਈਡੀਆ ਅਤੇ ਏਅਰਟੈਲ ਕੰਪਨੀਆਂ ਨੇ ਐਤਵਾਰ ਨੂੰ ਇਸ ਦਾ ਐਲਾਨ ਕਰ ਦਿੱਤਾ ਹੈ। ਖ਼ਬਰ ਏਜੰਸੀ ਪੀਟੀਆਈ ਮੁਤਾਬਕ, ਰਿਲਾਇੰਸ ਜੀਓ 6 ਦਸਬੰਰ ਤੋਂ 'ਆਲ ਇਨ ਵਨ ਪਲਾਨ' ਤਹਿਤ ਕੀਮਤਾਂ 'ਚ ਕਰੀਬ 40 ਫੀਸਦ ਦਾ ਵਾਧਾ ਕਰਨ ਜਾ ਰਹੀ ਹੈ। ਪੂਰੀ ਖ਼ਬਰ ਇੱਥੇ ਪੜ੍ਹੋ

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਕਾਂਗਰਸ ਵਿਧਾਇਕ ਦੀ ਗੱਡੀ ’ਤੇ ਹਮਲਾ, ਭੱਜਣ ਦੀ ਆਈ ਨੌਬਤ

ਜਦੋਂ ਵਿਧਾਇਕ ਨੂੰ ਗੱਡੀ ਛੱਡ ਕੇ ਭੱਜਣਾ ਪਿਆ

ਮੋਗਾ ਦੇ ਪਿੰਡ ਮਸਤੇਵਾਲਾ ਦੇ ਇੱਕ ਵਿਆਹ ਵਿੱਚ ਡੀਜੇ ਵਾਲੇ ਮੁੰਡੇ ਦੀ ਮੌਤ ਦੇ ਰੋਸ ਵਿੱਚ ਹੋ ਰਹੇ ਮੁਜ਼ਾਹਰੇ ਦੌਰਾਨ ਪਹੁੰਚੇ ਧਰਮਕੋਟ ਤੋਂ ਕਾਂਗਰਸੀ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੀ ਗੱਡੀ 'ਤੇ ਹਮਲਾ ਹੋਇਆ।

ਮਰਹੂਮ ਦੇ ਪਰਿਵਾਰ ਤੇ ਹੋਰ ਜਥੇਬੰਦੀਆਂ ਵਾਲੇ ਮੋਗਾ ਦੇ ਸਿਵਿਲ ਹਸਪਤਾਲ ਦੇ ਬਾਹਰ ਮੌਤ ਦੇ ਰੋਸ ਵਿੱਚ ਮੁਜ਼ਾਹਰਾ ਕਰ ਰਹੇ ਸਨ। ਵਿਧਾਇਕ ਪਰਿਵਾਰ ਦੇ ਧਰਨਾਕਾਰੀਆਂ ਨਾਲ ਗੱਲਬਾਤ ਕਰਨ ਆਏ ਸਨ ਪਰ ਹਾਲਾਤ ਕਾਬੂ ਤੋਂ ਬਾਹਰ ਹੋ ਗਏ, ਪੜ੍ਹੋ ਪੂਰੀ ਖ਼ਬਰ।

Image copyright METROPOLITAN POLICE HANDOUT
ਫੋਟੋ ਕੈਪਸ਼ਨ ਜੈਕ ਮੈਰਿਟ ਅਤੇ ਸਸਕੀਆ ਜੋਨਜ਼ ਦੀ ਲੰਡਨ ਬ੍ਰਿਜ 'ਤੇ ਹੋਈ ਛੁਰੇਬਾਜ਼ੀ ਦੀ ਘਟਨਾ ਦੌਰਾਨ ਇਨ੍ਹਾਂ ਦੋਹਾਂ ਦੀ ਮੌਤ ਹੋ ਗਈ ਸੀ

ਲੰਡਨ ਬ੍ਰਿਜ 'ਤੇ ਮਾਰਨ ਵਾਲਿਆਂ ਦੇ ਪਰਿਵਾਰਾਂ ਦੀ ਅਪੀਲ

ਲੰਡਨ ਬ੍ਰਿਜ ਹਮਲੇ ਵਿੱਚ ਮਾਰੇ ਨੌਜਵਾਨਾਂ ਦੇ ਪਰਿਵਾਰ ਚਾਹੁੰਦੇ ਹਨ ਕਿ ਉਹਨਾਂ ਦੇ ਪਰਿਵਾਰਕ ਜੀਆਂ ਦੀ ਮੌਤ ਨੂੰ ਸਖ਼ਤ ਹਿਰਾਸਤੀ ਕਾਨੂੰਨ ਬਣਾਉਣ ਦਾ ਆਧਾਰ ਨਾ ਬਣਾਇਆ ਜਾਏ।

ਦੋਹਾਂ ਮਰਹੂਮਾਂ ਦੇ ਪਰਿਵਾਰਾਂ ਨੇ ਆਪੋ-ਆਪਣੇ ਬਿਆਨਾਂ ਵਿੱਚ ਮਰਨ ਵਾਲਿਆਂ ਦੇ ਗੁਣਾਂ ਨੂੰ ਯਾਦ ਕੀਤਾ ਕਿ ਕਿਹਾ ਕਿ ਉਨ੍ਹਾਂ ਦੇ ਬੱਚੇ ਕਦੇ ਵੀ ਨਹੀਂ ਚਾਹੁਣਗੇ ਕਿ ਉਨ੍ਹਾਂ ਦੀਆਂ ਮੌਤਾਂ ਨੂੰ ਹਿਰਾਸਤੀ ਕਾਨੂੰਨਾਂ ਨੂੰ ਸਖ਼ਤ ਕਰਨ ਦੇ ਬਹਾਨੇ ਵਜੋਂ ਵਰਤਿਆ ਜਾਵੇ ਤੇ ਲੋਕਾਂ ਨੂੰ ਲੰਬੇ ਸਮੇਂ ਲਈ ਹਿਰਾਸਤਾਂ ਵਿੱਚ ਰੱਖਿਆ ਜਾਵੇ, ਪੂਰੀ ਖ਼ਬਰ ਪੜ੍ਹੋ

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਹੈਦਰਾਬਾਦ ਡਾਕਟਰ ਰੇਪ-ਕਤਲ: ਜਯਾ ਬੱਚਨ ਨੇ ਕਿਹਾ ਮੁਜਰਮਾਂ ਨੂੰ ਲਿੰਚ ਕਰ ਦੇਣਾ ਚਾਹੀਦਾ ਹੈ

ਜਯਾ ਬੱਚਨ ਨੇ ਕਿਹਾ ਰੇਪ ਮੁਲਜ਼ਮਾਂ ਦੀ ਹੋਵੇ 'ਲਿੰਚਿੰਗ'

ਹੈਦਰਾਬਾਦ ਡਾਕਟਰ ਰੇਪ-ਕਤਲ ਮਾਮਲੇ ਵਿੱਚ ਰਾਜ ਸਭਾ ਮੈਂਬਰ ਜਯਾ ਬੱਚਨ ਨੇ ਵੱਡਾ ਬਿਆਨ ਦਿੱਤਾ ਹੈ।

ਉਨ੍ਹਾਂ ਕਿਹਾ ਮੈਨੂੰ ਲਗਦਾ ਹੈ ਅਜਿਹੇ ਲੋਕਾਂ ਨੂੰ ਜਨਤਾ ਵਿੱਚ ਲਿਆਂਦਾ ਜਾਵੇ ਅਤੇ ਮਾਰ ਦਿੱਤਾ ਜਾਵੇ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)