CAA ਬਾਰੇ ਮਮਤਾ ਬੈਨਰਜੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਨੂੰ ਰੈਫ਼ਰੈਂਡਮ ਕਰ ਲੈਣ ਦਿਓ- 5 ਅਹਿਮ ਖ਼ਬਰਾਂ

ਮਮਤਾ ਬੈਨਰਜੀ

ਤਸਵੀਰ ਸਰੋਤ, Getty Images

“ਨਾਗਰਿਕਤਾ ਕਾਨੂੰਨ ਬਾਰੇ ਸੰਯੁਕਤ ਰਾਸ਼ਟਰ ਦੀਆਂ ਮਨੁੱਖ ਅਧਿਕਾਰ ਏਜੰਸੀਆਂ ਨੂੰ ਰੈਫਰੈਂਡਮ ਕਰ ਲੈਣ ਦਿਓ। ਉਹ ਇਸ ਨੂੰ ਪੜ੍ਹ ਲੈਣ। ਸਾਰੀਆਂ ਸਿਆਸੀ ਪਾਰਟੀਆਂ ਅਤੇ ਧਾਰਮਿਕ ਸਮੂਹ ਇਸ ਤੋਂ ਪਰ੍ਹੇ ਰਹਿਣਗੇ।"

ਇਹ ਸ਼ਬਦ ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਮੁਜ਼ਾਹਰੇ ਦੌਰਨ ਕੋਲਕਾਤਾ ਵਿੱਚ ਕਹੇ।

ਉਨ੍ਹਾਂ ਦੇ ਇਸ ਬਿਆਨ ਤੋਂ ਤੁਰੰਤ ਮਗਰੋਂ ਸੂਬੇ ਦੇ ਰਾਜਪਾਲ ਜਗਦੀਪ ਧੰਕਰ ਨੇ ਦੋ ਟਵੀਟ ਕਰਕੇ ਉਨ੍ਹਾਂ ਨੂੰ 'ਨੇਸ਼ਨ ਫਰਸਟ' ਦਾ ਵਾਸਤਾ ਦਿੰਦਿਆਂ ਆਪਣਾ ਬਿਆਨ ਵਾਪਸ ਲੈਣ ਦੀ ਬੇਨਤੀ ਕੀਤੀ।

ਸੂਬੇ ਵਿੱਚ ਮੁਜ਼ਾਹਰਿਆਂ ਦੌਰਾਨ ਕਿਸੇ ਕਿਸਮ ਦੀ ਹਿੰਸਾ ਦੀ ਕੋਈ ਖ਼ਬਰ ਨਹੀਂ ਆਈ। ਹਾਲਾਂਕਿ ਪਿਛਲੇ ਹਫ਼ਤੇ ਸੂਬੇ ਵਿੱਚ ਹੋਏ ਪ੍ਰਦਰਸ਼ਨਾਂ ਦੌਰਾਨ ਹਿੰਸਾ ਦੀਆਂ ਖ਼ਬਰਾਂ ਆਈਆਂ ਸਨ।

ਮਮਤਾ ਨੇ ਭਾਜਪਾ ਆਗੂਆਂ ਤੇ ਤੰਜ਼ ਕਸਦਿਆਂ ਕਿਹਾ, "ਜੇ ਤੁਸੀਂ ਮੈਥੋਂ ਮੇਰੇ ਪਿਤਾ ਦਾ ਜਨਮ ਸਰਟੀਫਿਕੇਟ ਮੰਗੋਗੇ ਤਾਂ ਤੁਹਾਨੂੰ ਵੀ ਦੇਣਾ ਚਾਹੀਦਾ ਹੈ। ਕੀ ਸਾਰੇ ਭਾਜਪਾ ਆਗੂਆਂ ਕੋਲ ਆਪਣੇ ਮਾਪਿਆਂ ਦੇ ਜਨਮ ਸਰਟੀਫਿਕੇਟ ਹਨ? ਸਾਡੇ ਬਜ਼ੁਰਗਾਂ ਦੇ ਜਨਮ ਸਰਟੀਫਿਕੇਟ ਮੰਗ ਕੇ ਭਾਜਪਾ ਮਰਹੂਮਾਂ ਦਾ ਅਪਮਾਨ ਕਰ ਰਹੀ ਹੈ।"

ਇਹ ਵੀ ਪੜ੍ਹੋ:

ਵੀਡੀਓ ਕੈਪਸ਼ਨ,

‘CAA ਕਾਨੂੰਨ ਤੁਗਲਕੀ ਫ਼ੈਸਲਾ ਹੈ’ — ਪੰਜਾਬ-ਹਰਿਆਣਾ ਵਿੱਚ ਵਿਰੋਧ ਪ੍ਰਦਰਸ਼ਨ

CAA ਖ਼ਿਲਾਫ ਦੇਸ਼ ਵਿਆਪੀ ਮੁਜ਼ਾਹਰਿਆਂ ਵਿੱਚ 3 ਮੌਤਾਂ ਸੈਂਕੜਿਆਂ ਦੀ ਹਿਰਾਸਤ

ਭਾਰਤ ਦੇ ਵੱਖ ਹਿੱਸਿਆਂ 'ਚ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ਼ ਮੁਜ਼ਾਹਰੇ ਜਾਰੀ ਹਨ। ਵੀਰਵਾਰ ਨੂੰ ਕਈ ਸੰਗਠਨਾਂ ਵੱਲੋਂ ਕਈ ਥਾਈਂ ਵਿਰੋਧ ਪ੍ਰਦਰਸ਼ਨਾਂ ਦਾ ਸੱਦਾ ਦਿੱਤਾ ਗਿਆ ਸੀ।

ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਵਿੱਚ ਹੁਣ ਤੱਕ ਤਿੰਨ ਲੋਕਾਂ ਦੇ ਮਾਰੇ ਦੀ ਖ਼ਬਰ ਹੈ ਜਦਕਿ ਸੈਂਕੜੇ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਦੇਸ ਦੇ ਕਈ ਹਿੱਸਿਆਂ ਵਿੱਚ ਇੰਟਰਨੈੱਟ ਸੇਵਾਵਾਂ ਵੀ ਰੋਕੀਆਂ ਗਈਆਂ। ਰਾਜਧਾਨੀ ਦਿੱਲੀ ਵਿੱਚ ਵੀਰਵਾਰ ਨੂੰ ਕਈ ਮੈਟਰੋ ਸਟੇਸ਼ਨ ਬੰਦ ਵੀ ਰੱਖੇ ਗਏ।

ਨਵੇਂ ਨਾਗਰਿਕਤਾ ਸੋਧ ਕਾਨੂੰਨ ਮੁਤਾਬਕ ਪਾਕਿਸਤਾਨ, ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ ਤੋਂ ਆਉਣ ਵਾਲੇ ਗੈਰ ਮੁਸਲਮਾਨਾਂ ਨੂੰ ਭਾਰਤ ਦੀ ਨਾਗਰਿਕਤਾ ਦੇਣ ਦੀ ਤਜਵੀਜ਼ ਹੈ।

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ,

ਪ੍ਰਤੱਖਦਰਸ਼ੀਆਂ ਮੁਤਾਬਕ ਘਟਨਾ ਵਾਲੀ ਥਾਂ ਤੇ ਪੰਜ ਐਂਬੂਲੈਂਸਾਂ ਦੇਖੀਆਂ ਗਈਆਂ।

ਰੂਸ ਦੀ ਮੁੱਖ ਸੁਰੱਖਿਆ ਏਜੰਸੀ ਦੇ ਹੈਡਕੁਆਰਟਰ 'ਤੇ ਹਮਲਾ

ਰੂਸ ਦੀ ਕੇਂਦਰੀ ਸਕਿਉਰੋਟੀ ਸਰਵਿਸ (ਐੱਫ਼ਐੱਸਬੀ) ਦੇ ਹੈਡਕੁਆਰਟਰ ਤੇ ਗੋਲੀਬਾਰੀ ਹੋਈ ਹੈ। ਰੂਸੀ ਮੀਡੀਆ ਦੀਆਂ ਖ਼ਬਰਾਂ ਮੁਤਾਬਕ ਇਸ ਘਟਨਾ ਵਿੱਚ ਘੱਟੋ-ਘੱਟ ਇੱਕ ਜਣੇ ਦੀ ਮੌਤ ਹੋਈ ਹੈ ਤੇ ਪੰਜ ਜਖ਼ਮੀ ਹੋਏ ਹਨ।

ਖ਼ਬਰ ਏਜੰਸਾਂ ਇੰਟਰਫੈਕਸ ਮੁਤਾਬਕ, ਇਮਾਰਤ ਦੇ ਅੰਦਰ ਆਟੋਮੈਟਿਕ ਹਥਿਆਰ ਨਾਲ ਗੋਲੀਆਂ ਚਲਾਉਣ ਵਾਲੇ ਦੀ ਇੱਕ ਅਫ਼ਸਰ ਦੀ ਗੋਲੀ ਨਾਲ ਮੌਤ ਹੋ ਗਈ ਹੈ।

ਸੁਰੱਖਿਆ ਦਸਤਿਆਂ ਨੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ ਤੇ ਲੋਕਾਂ ਨੂੰ ਇਮਾਰਤਾਂ ਦੇ ਅੰਦਰ ਹੀ ਰਹਿਣ ਨੂੰ ਕਿਹਾ ਗਿਆ ਹੈ।

ਵੀਡੀਓ ਕੈਪਸ਼ਨ,

ਮੁੰਬਈ ਵਿੱਚ ਕੁਝ ਕਲਾਕਾਰਾਂ ਨੇ ਰੱਖੀ ਆਪਣੀ ਗੱਲ

'ਮੈਂ ਤਾਂ ਹਿੰਦੂ ਹਾਂ, ਮੈਨੂੰ ਵੀ ਡਰ ਲੱਗ ਰਿਹਾ ਹੈ'

ਮੁੰਬਈ ਵਿੱਚ ਕੁਝ ਫ਼ਿਲਮੀ ਹਸਤੀਆਂ ਨੇ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਆਪਣਾ ਵਿਰੋਧ ਜਤਾਇਆ। ਇਸ ਦੌਰਾਨ ਉਨ੍ਹਾਂ ਮੀਡੀਆ ਨਾਲ ਆਪਣੀ ਰਾਇ ਵੀ ਸਾਂਝੀ ਕੀਤੀ।

ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਕਰਦਿਆਂ ਸਵਰਾ ਭਾਸਕਰ ਨੇ ਕਿਹਾ ਕਿ ਇਨ੍ਹਾਂ ਪ੍ਰਦਰਸ਼ਨਾਂ ਨੂੰ ਵਿਰੋਧ ਪ੍ਰਦਰਸ਼ਨਾਂ ਵਜੋਂ ਨਹੀਂ ਸਗੋਂ ਸੰਵਿਧਾਨਕਿ ਕਦਰਾਂ-ਕੀਮਤਾਂ ਨੂੰ ਬਚਾਉਣ ਦੇ ਸੰਘਰਸ਼ ਵਜੋਂ ਦੇਖਿਆ ਜਾਵੇ।

ਤਸਵੀਰ ਸਰੋਤ, INSTAGRAM/SANAGANGULY

ਤਸਵੀਰ ਕੈਪਸ਼ਨ,

ਸੌਰਭ ਗਾਂਗੁਲੀ ਦੀ ਧੀ ਸਨਾ ਗਾਂਗੁਲੀ ਨਾਲ।

'ਮੇਰੀ ਧੀ ਦੀ ਉਮਰ ਸਿਆਸਤ ਸਮਝਣ ਵਾਲੀ ਨਹੀਂ'

ਜਦੋਂ ਇਨਰਾਨ ਖ਼ਾਨ ਨੇ ਸੌਰਭ ਗਾਂਗੁਲੀ ਦੀ ਧੀ ਸਨਾ ਗਾਂਗੁਲੀ ਦੀ ਇੰਸਟਾਗਰਾਮ ਨੂੰ ਰੀਟਵੀਟ ਕੀਤਾਂ ਤਾਂ ਉਨ੍ਹਾਂ ਨੂੰ ਸਫ਼ਾਈ ਦੇਣੀ ਪਈ। ਸੌਰਭ ਨੇ ਕਿਹਾ ਕਿ ਉਨ੍ਹਾਂ ਦੀ ਧੀ ਦੀ ਉਮਰ ਸਿਆਸਤ ਸਮਝਣ ਵਾਲੀ ਨਹੀਂ ਹੈ।

ਸਨਾ ਗਾਂਗੁਲੀ ਨੇ ਖੁਸ਼ਵੰਤ ਸਿੰਘ ਦੀ ਕਿਤਾਬ 'ਦਿ ਐਂਡ ਆਫ ਇੰਡੀਆ' ਦੇ ਜਿਸ ਸਫ਼ੇ ਨੂੰ ਇੰਸਟਾਗ੍ਰਾਮ 'ਤੇ ਪੋਸਟ ਕੀਤਾ ਸੀ, ਉਸੇ ਹਿੱਸੇ ਨੂੰ ਇਮਰਾਨ ਖਾਨ ਨੇ ਟਵਿੱਟਰ 'ਤੇ ਪੋਸਟ ਕੀਤਾ ਹੈ।

ਹਾਲਾਂਕਿ, ਬਾਅਦ ਵਿੱਚ ਸਨਾ ਗਾਂਗੁਲੀ ਦੀ ਪੋਸਟ ਨੂੰ ਡਿਲੀਟ ਕਰ ਦਿੱਤਾ ਗਿਆ ਸੀ।

ਪੜ੍ਹੋ ਸੋਸ਼ਲ ਮੀਡੀਆ ਤੇ ਨਾਗਰਿਕਤਾ ਸੋਧ ਕਾਨੂੰਨ ਬਾਰੇ ਕਿਸ ਨੇ ਕੀ ਕਿਹਾ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)