CAA-NRC ’ਤੇ ਚੰਡੀਗੜ੍ਹ ’ਚ ਉੱਠੀ ਆਵਾਜ਼: ‘ਪਾਕਿਸਤਾਨ ਤੋਂ ਆਏ ਹੁੰਦੇ ਤਾਂ ਚਲੇ ਜਾਂਦੇ ਪਰ ਅਸੀਂ ਇੱਥੇ ਹੀ ਜੰਮੇ ਹਾਂ’ — 5 ਮੁੱਖ ਖ਼ਬਰਾਂ

ਚੰਡੀਗੜ੍ਹ ਦੇ ਸੈਕਟਰ 17 ਵਿਖੇ ਨਾਗਰਿਕਤਾ ਦੇ ਨਵੇਂ ਸੋਧ ਕਾਨੂੰਨ ਅਤੇ ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨਜ਼ ਦਾ ਵਿਰੋਧ ਕੀਤਾ ਗਿਆ।

ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਸਣੇ ਸ਼ਹਿਰ ਦੇ ਲੋਕਾਂ ਨੇ ਸ਼ਿਰਕਤ ਕੀਤੀ।

ਵਿਰੋਧ ਜ਼ਾਹਿਰ ਕਰਨ ਪੁੱਜੇ ਮੁਹੰਮਦ ਸਲੀਮ ਨੇ ਕਿਹਾ, ''ਪਾਕਿਸਤਾਨ ਤੋਂ ਆਏ ਹੁੰਦੇ ਤਾਂ ਚਲੇ ਜਾਂਦੇ ਪਰ ਅਸੀਂ ਇੱਥੇ ਹੀ ਜੰਮੇ ਹਾਂ।''

ਹੰਕਾਰ ਕਰਕੇ ਹਾਰ? ਭਾਜਪਾ ਝਾਰਖੰਡ ਵਿੱਚ ਇਸ ਕਰਕੇ ਟੀਚੇ ਤੋਂ ਦੂਰ ਰਹੀ

ਜਦੋਂ ਦਾ ਬਿਹਾਰ ਦੀ ਵੰਡ ਕਰ ਕੇ ਝਾਰਖੰਡ ਸੂਬਾ ਬਣਿਆ ਹੈ, ਭਾਰਤੀ ਜਨਤਾ ਪਾਰਟੀ ਰਘੁਬਰ ਦਾਸ ਪਹਿਲੇ ਆਗੂ ਹਨ ਜਿਨ੍ਹਾਂ ਨੇ ਮੁੱਖ ਮੰਤਰੀ ਵਜੋਂ ਪੰਜ ਸਾਲ ਪੂਰੇ ਕੀਤੇ। ਇਸ ਵਾਰ ਉਹ ਆਪਣੀ ਸੀਟ ਵੀ ਨਹੀਂ ਬਚਾ ਸਕੇ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਮੋਦੀ ਨੇ ਝਾਰਖੰਡ ਵਿੱਚ 9 ਰੈਲੀਆਂ ਕੀਤੀਆਂ ਸਨ।

ਚੋਣਾਂ ਤੋਂ ਪਹਿਲਾਂ 81 ਸੀਟਾਂ ਵਾਲੀ ਵਿਧਾਨ ਸਭਾ ਵਿੱਚ '65 ਪਾਰ' ਦਾ ਨਾਅਰਾ ਦੇਣ ਵਾਲੀ ਭਾਜਪਾ ਆਪਣੇ ਟੀਚੇ ਤੋਂ ਅੱਧੇ ਮਾਰਕੇ 'ਤੇ ਵੀ ਨਹੀਂ ਪੁੱਜੀ।

ਹਾਰ ਲਈ ਰਘੁਬਰ ਦਾਸ ਦੀ ਇਮੇਜ ਨੂੰ ਵੀ ਦੋਸ਼ੀ ਮੰਨਿਆ ਜਾ ਰਿਹਾ ਹੈ ਪਰ ਇਸ ਦੇ ਨਾਲ ਹੀ ਵਿਸ਼ਲੇਸ਼ਕ ਕਹਿੰਦੇ ਹਨ ਕੇ ਜ਼ਮੀਨ ਨੂੰ ਲੈ ਕੇ ਲਏ ਗਏ ਕੁਝ ਫੈਸਲੇ ਵੀ ਕਾਰਨਾਂ 'ਚ ਸ਼ਾਮਲ ਸਨ।

ਇਹ ਵੀ ਪੜ੍ਹੋ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਨਾਗਰਿਕਤਾ ਕਾਨੂੰਨ ਖਿਲਾਫ਼ ਕਾਂਗਰਸ ਨੇ ਮਹਾਤਮਾ ਗਾਂਧੀ ਦੀ ਸਮਾਧੀ ਰਾਜਘਾਟ ਉੱਤੇ ਧਰਨਾ ਦਿੱਤਾ

'ਮੋਦੀ ਭਾਰਤ ਮਾਂ ਦੀ ਅਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੇ ਨੇ'

ਨਾਗਰਿਕਤਾ ਸੋਧ ਕਾਨੂੰਨ ਅਤੇ NRC ਦੇ ਵਿਰੋਧ ਵਿਚ ਕਾਂਗਰਸ ਨੇ ਮਹਾਤਮਾ ਗਾਂਧੀ ਦੀ ਸਮਾਧੀ ਰਾਜਘਾਟ ਉੱਤੇ ਧਰਨਾ ਦਿੱਤਾ।

ਰਾਹੁਲ ਗਾਂਧੀ ਨੇ ਕਿਹਾ, “ਨਰਿੰਦਰ ਮੋਦੀ ਜੀ ਤੁਸੀਂ ਵਿਦਿਆਰਥੀਆਂ ਉੱਤੇ ਗੋਲੀਆਂ ਚਲਾਉਂਦੇ ਹੋ, ਜਦੋਂ ਤੁਸੀਂ ਉਨ੍ਹਾਂ ਉੱਤੇ ਲਾਠੀਚਾਰਜ ਕਰਵਾਉਂਦੇ ਹੋ ਜਾਂ ਪੱਤਰਕਾਰਾਂ ਨੂੰ ਧਮਕਾਉਂਦੇ ਹੋ ਤਾਂ ਤੁਸੀਂ ਦੇਸ ਦੀ ਅਵਾਜ਼ ਨੂੰ ਡਰਾਉਂਦੇ ਹੋ।”

ਰਾਹੁਲ ਨੇ ਕਿਹਾ ਨਾਗਰਿਕਤਾ ਸੋਧ ਕਾਨੂੰਨ ਉੱਤੇ ਚੱਲ ਰਿਹਾ ਅੰਦੋਲਨ ਕਾਂਗਰਸ ਨੇ ਨਹੀਂ ਕਰਵਾਇਆ ਬਲਕਿ ਇਹ ਭਾਰਤ ਮਾਂ ਦੀ ਆਵਾਜ਼ ਹੈ।

ਅਦਾਕਾਰਾ ਸਦਫ਼ ਜਾਫ਼ਰ ਜੇਲ੍ਹ 'ਚ, ਪ੍ਰਿਯੰਕਾ ਗਾਂਧੀ ਨੇ ਵੀ ਕੀਤਾ ਟਵੀਟ

ਉੱਤਰ ਪ੍ਰਦੇਸ਼ ਵਿੱਚ ਨਾਗਰਿਕਤਾ ਸੋਧ ਐਕਟ ਵਿਰੁੱਧ ਹਿੰਸਕ ਪ੍ਰਦਰਸ਼ਨਾਂ ਦੇ ਮਾਮਲੇ ਵਿੱਚ ਰਾਜ ਵਿੱਚ 925 ਅਤੇ ਰਾਜਧਾਨੀ ਲਖਨਊ ਵਿੱਚ 150 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਸ ਦੌਰਾਨ ਸੇਵਾਮੁਕਤ ਆਈਪੀਐਸ ਅਧਿਕਾਰੀ ਐਸਆਰ ਦਾਰਾਪੁਰੀ ਤੋਂ ਬਾਅਦ ਕਾਂਗਰਸ ਪਾਰਟੀ ਦੇ ਮੈਂਬਰ, ਸਮਾਜ ਸੇਵੀ ਅਤੇ ਅਦਾਕਾਰਾ ਸਦਫ਼ ਜਾਫ਼ਰ ਨੂੰ ਵੀ ਲਖਨਊ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਤਸਵੀਰ ਸਰੋਤ, SADAF JAFAR_FACEBOOK

ਤਸਵੀਰ ਕੈਪਸ਼ਨ,

ਕਾਂਗਰਸ ਪਾਰਟੀ ਦੀ ਮੈਂਬਰ, ਸਮਾਜ ਸੇਵੀ ਅਤੇ ਅਭਿਨੇਤਰੀ ਸਦਫ਼ ਜਾਫ਼ਰ ਨੂੰ ਵੀ ਲਖਨਉ ਤੋਂ ਗ੍ਰਿਫ਼ਤਾਰ ਕੀਤਾ ਗਿਆ

ਲਖਨਊ ਦੇ ਸੁਪਰਇੰਟੈਨਡੈਂਟ (ਪੂਰਬੀ ਖੇਤਰ) ਸੁਰੇਸ਼ ਰਾਵਤ ਨੇ ਬੀਬੀਸੀ ਨੂੰ ਦੱਸਿਆ, "ਸਦਫ਼ ਜਾਫ਼ਰ ਨੂੰ 19 ਦਸੰਬਰ ਨੂੰ ਇੱਕ ਹਿੰਸਕ ਪ੍ਰਦਰਸ਼ਨ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਦੇ ਨਾਲ ਹੋਰ ਲੋਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ।"

ਦੱਸਿਆ ਜਾ ਰਿਹਾ ਹੈ ਕਿ ਸਦਫ਼ ਜਾਫ਼ਰ ਵਿਰੋਧ ਪ੍ਰਦਰਸ਼ਨ ਸਮੇਂ ਪਰਿਵਰਤਨ ਚੌਂਕ ਵਿਖੇ ਮੌਜੂਦ ਸੀ ਅਤੇ ਫੇਸਬੁੱਕ ਲਾਈਵ ਦੌਰਾਨ ਹੋ ਰਹੇ ਪ੍ਰਦਰਸ਼ਨ ਅਤੇ ਹਿੰਸਾ ਬਾਰੇ ਵੀ ਜਾਣਕਾਰੀ ਦੇ ਰਹੇ ਸਨ।

ਖ਼ਾਸ਼ੋਜੀ ਕਤਲ ਕਾਂਡ 'ਚ 5 ਨੂੰ ਮੌਤ ਦੀ ਸਜ਼ਾ

ਸਾਊਦੀ ਅਰਬ ਦੇ ਪੱਤਰਕਾਰ ਜਮਾਲ ਖ਼ਾਸ਼ੋਜੀ ਦੇ ਕਤਲ ਦੇ ਮਾਮਲੇ ਵਿਚ ਪੰਜ ਜਣਿਆਂ ਨੂੰ ਸਜ਼ਾ-ਏ-ਮੌਤ ਦਿੱਤੀ ਗਈ ਹੈ।

ਭਾਵੇਂ ਕਿ ਸਾਊਦੀ ਅਰਬ ਨੇ ਖ਼ਾਸ਼ੋਜੀ ਨੂੰ ਕਤਲ ਕਰਵਾਉਣ ਦੇ ਇਲਜ਼ਾਮਾਂ ਨੂੰ ਨਕਾਰ ਦਿੱਤਾ ਸੀ ਪਰ ਬਾਅਦ ਵਿਚ ਬਹੁਤ ਸਾਰੇ ਸਬੂਤ ਮੀਡੀਆ ਵਿਚ ਵੀ ਸਾਹਮਣੇ ਆਏ ਜਿਨ੍ਹਾਂ ਨੇ ਸਾਊਦੀ ਸਫ਼ਾਰਤਖ਼ਾਨੇ 'ਚ ਕਤਲ ਕੀਤੇ ਜਾਣ ਦੀ ਪੁਸ਼ਟੀ ਕੀਤੀ।

ਤਸਵੀਰ ਸਰੋਤ, KHASHOGGI/SOCIAL

ਹੁਣ ਇਸ ਮਾਮਲੇ 'ਚ ਸਾਊਦੀ ਅਰਬ ਦੀ ਇੱਕ ਅਦਾਲਤ ਨੇ 2018 ਵਿੱਚ ਪੱਤਰਕਾਰ ਖਾਸ਼ੋਜੀ ਦੇ ਕਤਲ ਦੇ ਦੋਸ਼ 'ਚ 5 ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਤਿੰਨ ਲੋਕਾਂ ਨੂੰ 24 ਸਾਲ ਦੀ ਜੇਲ੍ਹ ਦੀ ਸਜ਼ਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ

ਇਹ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)