ਰਵੀਨਾ ਟੰਡਨ, ਭਾਰਤੀ ਸਿੰਘ ਤੇ ਫ਼ਰਾਹ ਖ਼ਾਨ ਖ਼ਿਲਾਫ਼ ਪੰਜਾਬ ’ਚ ਮਾਮਲਾ ਦਰਜ - 5 ਅਹਿਮ ਖ਼ਬਰਾਂ

ਬਾਲੀਵੁੱਡ ਅਦਾਕਾਰਾ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ,

ਰਵੀਨਾ ਟੰਡਨ, ਭਾਰਤੀ ਸਿੰਘ ਤੇ ਫ਼ਰਾਹ ਖ਼ਾਨ ਦੇ ਖ਼ਿਲਾਫ਼ ਅੰਮ੍ਰਿਤਸਰ ਦੇ ਅਜਨਾਲਾ ਵਿੱਚ ਮਾਮਲਾ ਦਰਜ

ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ, ਕਾਮੇਡਿਅਨ ਭਾਰਤੀ ਸਿੰਘ ਤੇ ਡਾਇਰੈਕਟਰ ਫ਼ਰਾਹ ਖ਼ਾਨ ਦੇ ਖ਼ਿਲਾਫ਼ ਅੰਮ੍ਰਿਤਸਰ ਦੇ ਅਜਨਾਲਾ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਤਿੰਨਾਂ 'ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ ਹਨ।

ਤਿੰਨਾਂ 'ਤੇ ਇਲਜ਼ਾਮ ਹਨ ਕਿ ਉਨ੍ਹਾਂ ਇੱਕ ਪ੍ਰਾਇਵੇਟ ਵੇਬ ਚੈਨਲ ਦੇ ਕਾਮੇਡੀ ਪ੍ਰੋਗਰਾਮ 'ਚ ਇਸਾਈ ਧਰਮ ਦੇ ਇੱਕ ਸ਼ਬਦ ਦੀ ਵਰਤੋਂ ਕੀਤੀ ਹੈ। ਅਜਨਾਲਾ ਦੇ ਇਸਾਈ ਭਾਈਚਾਰੇ ਨੇ ਇਸ 'ਤੇ ਇਤਰਾਜ਼ ਜਤਾਇਆ ਹੈ।

ਅੰਗਰੇਜ਼ੀ ਅਖ਼ਬਾਰ 'ਦਿ ਟ੍ਰਿਬਉਨ' ਮੁਤਾਬਿਕ, ਐੱਸਐੱਸਪੀ ਵਿਕਰਮ ਜੀਤ ਦੁੱਗਲ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਅਜਨਾਲਾ ਪੁਲਿਸ ਨੇ ਆਈਪੀਸੀ ਦੀ ਧਾਰਾ 295-A ਦੇ ਤਹਿਤ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ

ਤਸਵੀਰ ਸਰੋਤ, AISHA FAROOQUI

ਤਸਵੀਰ ਕੈਪਸ਼ਨ,

ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੀ ਸਪੋਕਸਪਰਸਨ, ਆਇਆਸ਼ਾ ਫ਼ਾਰੂਕੀ

ਅਮਰੀਕਾ ਨੇ ਭਾਰਤ ਦੀ ਬਜਾਇ ਸਾਨੂੰ ਬਲੈਕਲਿਸਟ ਕੀਤਾ -ਪਾਕਿਸਤਾਨ

ਅਮਰੀਕਾ ਨੇ ਪਾਕਿਸਤਾਨ ਨੂੰ ਧਾਰਮਿਕ ਆਜ਼ਾਦੀ ਦੇ ਮਾਮਲੇ ਵਿੱਚ ਕਾਲੀ-ਸੂਚੀ ਵਿੱਚ ਰੱਖਿਆ ਹੈ। ਜਿਨ੍ਹਾਂ ਦੇਸਾਂ ਵਿੱਚ ਧਰਮ ਦੇ ਆਧਾਰ 'ਤੇ ਭੇਦਭਾਵ ਕੀਤਾ ਜਾਂਦਾ ਹੈ, ਉਸ ਦੀ ਸਲਾਨਾ ਸੂਚੀ ਵਿੱਚ ਅਮਰੀਕਾ ਨੇ ਪਾਕਿਸਤਾਨ ਨੂੰ ਵੀ ਸ਼ਾਮਲ ਕੀਤਾ ਹੈ।

ਪਾਕਿਸਤਾਨ ਨੂੰ ਲਗਾਤਾਰ ਦੂਜੀ ਵਾਰ ਇਸ ਸੂਚੀ ਵਿੱਚ ਰੱਖਿਆ ਗਿਆ ਹੈ। ਪਾਕਿਸਤਾਨ ਨੇ ਇਸ 'ਤੇ ਇਤਰਾਜ਼ ਜਤਾਇਆ ਹੈ ਤੇ ਕਿਹਾ ਕਿ ਇਸ ਵਿੱਚ ਪੱਖਪਾਤੀ ਰਵੱਈਆ ਅਪਣਾਇਆ ਜਾ ਰਿਹਾ ਹੈ।

ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇਸ ਨੂੰ ਖ਼ਾਰਜ ਕਰ ਦਿੱਤਾ ਅਤੇ ਕਿਹਾ ਕਿ ਅਮਰੀਕਾ ਦਾ ਇਹ ਕਦਮ ਜ਼ਮੀਨੀ ਸੱਚਾਈ ਨਾਲ ਮੇਲ ਨਹੀਂ ਖਾਂਦਾ ਹੈ।

ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਭਾਰਤ ਵਿੱਚ ਘੱਟ ਗਿਣਤੀਆਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ ਪਰ ਇਸ ਸੂਚੀ ਵਿੱਚੋਂ ਭਾਰਤ ਨੂੰ ਬਾਹਰ ਰੱਖਿਆ ਗਿਆ ਹੈ।

ਪਾਕਿਸਤਾਨ ਨੇ ਕਿਹਾ, "ਭਾਰਤ ਵਿੱਚ ਐਨਆਰਸੀ ਅਤੇ ਸੀਏਏ (ਨਾਗਰਿਕਤਾ ਸੋਧ ਕਾਨੂੰਨ) ਵਰਗੇ ਕਾਨੂੰਨ ਬਣਾਏ ਜਾ ਰਹੇ ਹਨ ਤਾਂ ਜੋ ਘੱਟ ਗਿਣਤੀਆਂ ਨੂੰ ਨਿਸ਼ਾਨੇ 'ਤੇ ਰੱਖਿਆ ਜਾ ਸਕੇ।"

"ਪਰ ਭਾਰਤ ਨੂੰ ਬਲੈਕ-ਲਿਸਟ ਨਹੀਂ ਕੀਤਾ ਗਿਆ। ਇਹ ਦਰਸਾਉਂਦਾ ਹੈ ਕਿ ਪੂਰੀ ਪ੍ਰਕਿਰਿਆ ਵਿੱਚ ਭੇਦਭਾਵ ਤੇ ਪੱਖਪਾਤ ਕੀਤਾ ਗਿਆ ਹੈ।" ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ’ਤੇ ਕਲਿਕ ਕਰੋ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਸੂਬਾ ਪੱਧਰੀ ਚੋਣਾਂ ਵਿੱਚ ਪੀਐੱਮ ਮੋਦੀ ਦਾ ਜਾਦੂ ਫਿੱਕਾ ਨਜ਼ਰ ਆ ਰਿਹਾ ਹੈ

ਮੋਦੀ ਤੇ ਭਾਜਪਾ ਦੇ ਪੈਰਾਂ ਹੇਠੋਂ ਕਿਉਂ ਖਿਸਕ ਰਹੀ ਹੈ ਸੂਬਿਆਂ ਦੀ ਸਿਆਸੀ ਜ਼ਮੀਨ

ਮਈ ਵਿੱਚ ਭਾਜਪਾ ਦੀ ਵੱਡੀ ਜਿੱਤ ਤੋਂ ਬਾਅਦ ਉਨ੍ਹਾਂ ਦੇ ਵਿਜੇ ਰਥ ਦੀ ਰਫ਼ਤਾਰ ਹੌਲੀ ਹੁੰਦੀ ਨਜ਼ਰ ਆ ਰਹੀ ਹੈ। ਭਾਵੇਂ ਹਰਿਆਣਾ ਵਿੱਚ ਭਾਜਪਾ ਨੂੰ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ ਪਰ ਫਿਰ ਵੀ ਉਹ ਗਠਜੋੜ ਰਾਹੀਂ ਸਰਕਾਰ ਬਣਾਉਣ ਵਿੱਚ ਕਾਮਯਾਬ ਹੋ ਗਈ।

ਮਹਾਰਾਸ਼ਟਰ ਵਿੱਚ ਪਾਰਟੀ ਆਪਣੀ ਪੁਰਾਣੀ ਸਹਿਯੋਗੀ ਸ਼ਿਵ ਸੈਨਾ ਨਾਲ ਸਬੰਧ ਕਾਇਮ ਰੱਖਣ ਵਿੱਚ ਨਾਕਾਮ ਰਹੀ ਤੇ ਸਰਕਾਰ ਨਹੀਂ ਬਣਾ ਸਕੀ। ਹੁਣ ਝਾਰਖੰਡ ਵਿੱਚ ਵੀ ਉਸ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਇਨ੍ਹਾਂ ਸਾਰਿਆਂ ਨਤੀਜਿਆਂ ਨੂੰ ਵੱਖ-ਵੱਖ ਕਰਕੇ ਸਮਝਿਆ ਜਾ ਸਕਦਾ ਹੈ ਅਤੇ ਸਮਝਿਆ ਵੀ ਜਾਣਾ ਚਾਹੀਦਾ ਹੈ। ਪਰ ਇਨ੍ਹਾਂ ਸਾਰਿਆਂ ਵਿੱਚ ਸੂਤਰ ਮਿਲਦਾ ਨਜ਼ਰ ਆਉਂਦਾ ਹੈ ਜਿਸ ਨੂੰ ਵੱਖ-ਵੱਖ ਕਰਕੇ ਸਹੀ ਤਰੀਕੇ ਨਾਲ ਨਹੀਂ ਸਮਝਿਆ ਜਾ ਸਕਦਾ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਪੱਛਮੀ ਅਫ਼ਗਾਨਿਸਤਾਨ ਦੀ ਯਾਤਰਾ ਲਈ ਰਵਾਨਾ ਹੋਏ ਸ਼ਾਂਤੀ ਸਮੂਹ ਦੇ 27 ਮੈਂਬਰਾਂ ਨੂੰ ਤਾਲ਼ਿਬਾਨ ਨੇ ਅਗਵਾ ਕਰ ਲਿਆ ਹੈ

ਪੀਸ ਗਰੁੱਪ ਦੇ 27 ਮੈਂਬਰਾਂ ਨੂੰ 'ਤਾਲ਼ਿਬਾਨ ਨੇ ਕੀਤਾ ਅਗਵਾ’

ਪੱਛਮੀ ਅਫ਼ਗਾਨਿਸਤਾਨ ਦੀ ਯਾਤਰਾ ਲਈ ਰਵਾਨਾ ਹੋਏ ਸ਼ਾਂਤੀ ਸਮੂਹ ਦੇ 27 ਮੈਂਬਰਾਂ ਨੂੰ ਤਾਲ਼ਿਬਾਨ ਨੇ ਅਗਵਾ ਕਰ ਲਿਆ ਹੈ।

ਸਥਾਨਕ ਅਧਿਕਾਰੀਆਂ ਅਤੇ ਕਾਰਕੂਨਾਂ ਅਨੁਸਾਰ ਇਨ੍ਹਾਂ ਲੋਕਾਂ ਨੂੰ ਅਗਵਾ ਉਸ ਸਮੇਂ ਕੀਤਾ ਗਿਆ ਜਦੋਂ ਉਹ ਸ਼ਾਂਤੀ ਮਾਰਚ ਦੇ ਹਿੱਸੇ ਵਜੋਂ ਪੱਛਮੀ ਅਫ਼ਗਾਨਿਸਤਾਨ ਦੀ ਯਾਤਰਾ ਕਰ ਰਹੇ ਸਨ।

ਪੀਪਲਜ਼ ਪੀਸ ਲਹਿਰ ਨੇ ਸ਼ਾਂਤੀ ਅਤੇ ਜੰਗਬੰਦੀ ਦੀ ਮੰਗ ਕਰਦਿਆਂ ਤਕਰੀਬਨ ਦੋ ਹਫ਼ਤੇ ਪਹਿਲਾਂ ਹੇਰਾਤ ਸੂਬੇ ਤੋਂ ਆਪਣੀ ਯਾਤਰਾ ਦੀ ਸ਼ੁਰੂਆਤ ਕੀਤੀ ਸੀ। ਪਰ ਉਸ ਦੇ ਫਰਾਹ ਪ੍ਰਾਂਤ ਵਿੱਚ ਦਾਖਲ ਹੋਣ ਤੋਂ ਬਾਅਦ ਤੋਂ ਉਸਦਾ ਕੋਈ ਪਤਾ ਨਹੀਂ ਮਿਲਿਆ।

ਇਸ ਬਾਰੇ ਤਾਲ਼ਿਬਾਨ ਵੱਲੋਂ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ।

ਜਿੱਥੇ ਤਾਲ਼ਿਬਾਨ ਅਮਰੀਕਾ ਨਾਲ ਸ਼ਾਂਤੀ ਵਾਰਤਾ ਨੂੰ ਅੱਗੇ ਵਧਾ ਰਹੇ ਹਨ, ਦੂਜੇ ਪਾਸੇ ਅਫ਼ਗਾਨ ਅਤੇ ਅੰਤਰਰਾਸ਼ਟਰੀ ਫੌਜੀ ਬਲਾਂ 'ਤੇ ਹਮਲਿਆਂ ਦੀਆਂ ਖ਼ਬਰਾਂ ਵਿਚਕਾਰ ਆਉਂਦੀਆਂ ਰਹਿੰਦੀਆਂ ਹਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਕੁਰਾਨ ਵਿੱਚ ਈਸਾ ਮਸੀਹ ਦਾ ਜ਼ਿਕਰ ਕਈ ਵਾਰ ਹੋਇਆ ਹੈ

ਕੁਰਾਨ ਵਿੱਚ ਪੈਗੰਬਰ ਮੁਹੰਮਦ ਤੋਂ ਵੀ ਜ਼ਿਆਦਾ ਵਾਰ ਕਿਸ ਦਾ ਨਾਮ?

ਕ੍ਰਿਸਮਸ ਈਸਾਈ ਧਰਮ ਦੇ ਪੈਗੰਬਰ ਯੀਸ਼ੂ ਮਸੀਹ (ਈਸਾ) ਦੇ ਜਨਮ ਦਾ ਤਿਉਹਾਰ ਹੈ। ਇਹ ਹਿੰਦੂਆਂ, ਯਹੂਦੀਆਂ ਅਤੇ ਮੁਸਲਮਾਨਾਂ ਦੇ ਕੈਲੰਡਰ ਲਈ ਕੋਈ ਪਵਿੱਤਰ ਤਰੀਕ ਨਹੀਂ ਹੈ।

ਈਦ ਅਤੇ ਕ੍ਰਿਸਮਸ 'ਚ ਫ਼ਰਕ ਹੈ ਅਤੇ ਇਸ ਨੂੰ ਸਮਝਣਾ ਮਹੱਤਵਪੂਰਨ ਹੈ। ਨਾਲ ਹੀ ਈਸਾਈ ਧਰਮ ਤੇ ਇਸਲਾਮ ਵਿਚਕਾਰ ਸਬੰਧ ਨੂੰ ਸਮਝਣਾ ਵੀ ਉਨ੍ਹਾਂ ਹੀ ਮਹੱਤਵਪੂਰਨ ਹੈ।

ਇਹ ਚੀਜ਼ ਤੁਹਾਨੂੰ ਹੈਰਾਨ ਕਰ ਸਕਦੀ ਹੈ — ਇਸਲਾਮ ਭਾਵੇਂ ਯੀਸ਼ੂ ਦਾ ਜਨਮ ਦਿਨ ਨਹੀਂ ਮਨਾਉਂਦਾ, ਪਰ ਇੱਜ਼ਤ ਜ਼ਰੂਰ ਕਰਦਾ ਹੈ।

ਮੁਸਲਮਾਨਾਂ ਦੀ ਨਜ਼ਰ ਵਿੱਚ 'ਯੀਸ਼ੂ ਮਸੀਹ' ਹੀ 'ਹਜ਼ਰਤ ਈਸਾ' ਹਨ। ਇਹ ਵਿਸ਼ਵਾਸ ਉਨ੍ਹਾਂ ਦੇ ਧਰਮ ਦਾ ਇੱਕ ਅਟੁੱਟ ਅੰਗ ਹੈ।

ਕੁਰਾਨ ਈਸਾ ਨੂੰ ਇਕ ਅਜਿਹੀ ਮਹੱਤਵਪੂਰਣ ਸ਼ਖਸੀਅਤ ਵਜੋਂ ਵੇਖਦਾ ਹੈ ਜੋ ਪੈਗੰਬਰ ਮੁਹੰਮਦ ਤੋਂ ਪਹਿਲਾਂ ਆਏ ਸਨ।

ਹਕੀਕਤ ਤਾਂ ਇਹ ਹੈ ਕਿ ਜੀਸਸ (ਯੀਸ਼ੂ), ਜਿਸ ਨੂੰ ਅਰਬੀ ਭਾਸ਼ਾ ਵਿੱਚ ਈਸਾ ਵੀ ਕਿਹਾ ਜਾਂਦਾ ਹੈ, ਦਾ ਜ਼ਿਕਰ ਕੁਰਾਨ ਵਿੱਚ ਵੀ ਕਈ ਵਾਰ ਹੋਇਆ ਹੈ। ਇੱਥੋਂ ਤੱਕ ਕਿ ਪੈਗੰਬਰ ਮੁਹੰਮਦ ਤੋਂ ਵੀ ਜ਼ਿਆਦਾ ਵਾਰ।

ਇਹ ਵੀ ਪੜ੍ਹੋ

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)