ਸਦੀ ਦਾ ਸਭ ਤੋਂ ਵੱਡਾ ਸੂਰਜ ਗ੍ਰਹਿਣ

ਸਦੀ ਦਾ ਸਭ ਤੋਂ ਵੱਡਾ ਸੂਰਜ ਗ੍ਰਹਿਣ

ਸਾਲ ਦੇ ਅੰਤ ’ਚ ਲੱਗੇ ਸੂਰਜ ਗ੍ਰਹਿਣ ਦਾ ਦ੍ਰਿਸ਼ ਵੇਖੋ। ਭਾਰਤ ’ਚ ਗ੍ਰਹਿਣ ਦਾ ਸਮਾਂ ਸਵੇਰੇ 8.17 ਵਜੇ ਤੋਂ 10.57 ਵਜੇ ਤੱਕ ਸੀ

ਦੁਨੀਆਂ ਦੇ ਹੋਰ ਮੁਲਕਾਂ ’ਚ ਵੀ ਸੂਰਜ ਗ੍ਰਹਿਣ ਦਿਖਿਆ।

ਇਸ ਨੂੰ ‘ਸਦੀ ਦਾ ਸਭ ਤੋਂ ਵੱਡਾ ਸੂਰਜ ਗ੍ਰਹਿਣ’ ਕਿਹਾ ਜਾ ਰਿਹਾ ਹੈ। ਸਾਲ ਦਾ ਪਹਿਲਾ ਸੂਰਜ ਗ੍ਰਹਿਣ 6 ਜਨਵਰੀ ਨੂੰ ਅਤੇ ਦੂਜਾ 2 ਜੁਲਾਈ ਨੂੰ ਲੱਗਿਆ ਸੀ। ਦੱਖਣੀ ਭਾਰਤ ਵਿੱਚ ਬਾਕੀ ਦੇਸ਼ ਨਾਲੋਂ ਵਧੇਰੇ ਸਪੱਸ਼ਟ ਰੂਪ ਵਿੱਚ ਨਜ਼ਰ ਆਇਆ।

ਗ੍ਰਹਿਣ ਦੌਰਾਨ ਸੂਰਜ 'ਰਿੰਗ ਆਫ਼ ਫਾਇਰ' ਵਰਗਾ ਦਿਖਾਈ ਦਿੱਤਾ। ਪੀਆਈਬੀ ਮੁਤਾਬਕ ਅਗਲਾ ਸੂਰਜ ਗ੍ਰਹਿਣ 21 ਜੂਨ 2020 ਨੂੰ ਹੋਣਾ ਹੈ।

ਇਸ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਮਾਨਤਾਵਾਂ ਵੀ ਪ੍ਰਚਲਿਤ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)