ਪੰਜਾਬ ਤੇ ਹਰਿਆਣਾ ਵਿੱਚ ਹੋਰ ਕਿੰਨੇ ਦਿਨ ਜਾਰੀ ਰਹੇਗਾ ਠੰਢ ਦਾ ਕਹਿਰ — 5 ਅਹਿਮ ਖ਼ਬਰਾਂ

ਠੰਢ ਦਾ ਕਹਿਰ

ਤਸਵੀਰ ਸਰੋਤ, Getty Images

ਮੀਂਹ ਪੈਣ ਤੋਂ ਬਾਅਦ ਪੰਜਾਬ, ਹਰਿਆਣਾ ਅਤੇ ਦਿੱਲੀ ਵਿੱਚ 31 ਦਸੰਬਰ ਤੱਕ ਠੰਢ 'ਚ ਕੁਝ ਗਿਰਾਵਟ ਆ ਸਕਦੀ ਹੈ।

ਮੌਸਮ ਵਿਭਾਗ ਮੁਤਾਬਕ ਤਾਜ਼ਾ ਪੱਛਮੀ ਗੜਬੜੀਆਂ 30 ਦਸੰਬਰ ਦੀ ਰਾਤ ਤੋਂ ਹਿਮਾਲਿਆਈ ਇਲਾਕਿਆਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, 2 ਜਨਵਰੀ ਤੱਕ ਪੱਛਮੀ ਹਿਮਾਲਿਆ ਇਲਾਕੇ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਮੀਂਹ ਵੀ ਪੈ ਸਕਦਾ ਹੈ।

ਤਸਵੀਰ ਸਰੋਤ, Getty Images

ਮੌਸਮ ਵਿਭਾਗ ਮੁਤਾਬਕ ਦਿੱਲੀ ਵਿੱਚ 1997 ਤੋਂ ਬਾਅਦ ਇਹ ਸਭ ਤੋਂ ਲੰਬਾ ਸਰਦ ਦਸੰਬਰ ਹੈ।

ਇਹ ਵੀ ਪੜ੍ਹੋ-

IS ਅੱਤਵਾਦੀ ਸੰਗਠਨ ਨੇ 11 ਬੰਧਕਾਂ ਦੇ 'ਸਿਰ ਕਲਮ ਕੀਤੇ', ਵੀਡੀਓ ਜਾਰੀ ਕੀਤਾ

ਤਸਵੀਰ ਸਰੋਤ, AFP

ਇਸਲਾਮਿਕ ਸਟੇਟ ਗਰੁੱਪ (ਆਈਐੱਸ) ਨੇ ਇੱਕ ਵੀਡੀਓ ਜਾਰੀ ਕਰ ਕੇ ਨਾਈਜੀਰੀਆ 'ਚ 11 ਇਸਾਈਆਂ ਦਾ ਕਤਲ ਕਰਨ ਦਾ ਦਾਅਵਾ ਕੀਤਾ ਹੈ।

ਇਸ ਵੀਡੀਓ ਵਿੱਚ ਕੁਝ ਲੋਕਾਂ ਦਾ ਸਿਰ ਕਲਮ ਕਰਦਿਆਂ ਹੋਇਆ ਦਿਖਾਇਆ ਗਿਆ ਹੈ। 56 ਸੈਕਿੰਡ ਦਾ ਇਹ ਵੀਡੀਓ ਆਈਐੱਸ ਦੀ 'ਸਮਾਚਾਰ ਏਜੰਸੀ' ਅਮਾਕ ਨੇ ਜਾਰੀ ਕੀਤਾ ਹੈ।

ਮਰਨ ਵਾਲਿਆਂ ਦੀ ਪਛਾਣ ਨੂੰ ਲੈ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਪਰ ਉਹ ਸਾਰੇ ਮਰਦ ਸਨ।

ਆਈਐੱਸ ਦਾ ਕਹਿਣਾ ਹੈ ਕਿ ਉਸ ਨੇ ਇਨ੍ਹਾਂ ਲੋਕਾਂ ਨੂੰ ਪਿਛਲੇ ਦਿਨੀਂ ਨਾਈਜੀਰੀਆ ਦੇ ਉੱਤਰ-ਪੂਰਬੀ ਸੂਬੇ ਬੋਰਨੋ ਤੋਂ ਕਬਜ਼ੇ 'ਚ ਲਿਆ ਸੀ।

ਭਾਰਤ 'ਚ ਆਉਣ ਵਾਲੇ 66ਫੀਸਦ ਖਿਡੌਣੇ ਬੱਚਿਆਂ ਲਈ ਖ਼ਤਰਨਾਕ!

ਜ਼ਿਆਦਾਤਰ ਮਾਪੇ ਸੋਚਦੇ ਹਨ ਕਿ ਖਿਡੌਣਿਆਂ ਨਾਲ ਬੱਚਿਆਂ ਨੂੰ ਕੋਈ ਖ਼ਾਸ ਨੁਕਸਾਨ ਨਹੀਂ ਹੋ ਸਕਦਾ।

ਉਹ ਬੱਚਿਆਂ ਦੀ ਪਸੰਦ ਅਤੇ ਖਿਡੌਣਿਆਂ ਦੀ ਕੁਆਲਿਟੀ ਦੇ ਕੇ ਉਸ ਨੂੰ ਖਰੀਦ ਲੈਂਦੇ ਹਨ ਅਤੇ ਉਨ੍ਹਾਂ ਕੋਲ ਜਾਂਚਣ ਲਈ ਕੋਈ ਹੋਰ ਤਰੀਕਾ ਵੀ ਨਹੀਂ ਹੈ।

ਤਸਵੀਰ ਸਰੋਤ, Getty Images

ਪਰ ਭਾਰਤੀ ਗੁਣਵੱਤਾ ਪਰੀਸ਼ਦ (ਕਿਊਸੀਆਈ) ਦੀ ਇੱਕ ਰਿਪੋਰਟ ਕਹਿੰਦੀ ਹੈ ਕਿ ਭਾਰਤ ਵਿੱਚ ਬਰਾਮਦ ਹੋਣ ਵਾਲੇ 66.9 ਫੀਸਦ ਖਿਡੌਣੇ ਬੱਚਿਆਂ ਲਈ ਖ਼ਤਰਨਾਕ ਹਨ।

ਕਿਊਸੀਆਈ ਨੇ ਅਚਾਨਕ ਕੀਤੇ ਗਏ ਇੱਕ ਅਧਿਐਨ ’ਚ ਦੇਖਿਆ ਹੈ ਕਿ ਕਈ ਖਿਡੌਣੇ ਮਕੈਨੀਕਲ, ਕੈਮੀਕਲ ਅਤੇ ਹੋਰ ਤਰ੍ਹਾਂ ਦੀ ਜਾਂਚ ਵਿੱਚ ਖਰੇ ਨਹੀਂ ਉਤਰੇ।

ਅਧਿਐਨ ਮੁਤਾਬਕ ਇਨ੍ਹਾਂ ਖਿਡੌਣਿਆਂ ਵਿੱਚ ਕੈਮੀਕਲ ਤੈਅ ਮਾਤਰਾ ਤੋਂ ਵੱਧ ਸੀ, ਜਿਸ ਨਾਲ ਬੱਚਿਆਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ। ਹੋਰ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਪੰਜਾਬ 'ਚ ਰਵੀਨਾ ਟੰਡਨ ਤੇ ਫਰਾਹ ਖ਼ਾਨ ਖ਼ਿਲਾਫ਼ ਮੁਜ਼ਾਹਰੇ, ਦੋਹਾਂ ਨੇ ਮੰਗੀ ਮਾਫ਼ੀ

ਫ਼ਰਾਹ ਖ਼ਾਨ ਅਤੇ ਰਵੀਨਾ ਟੰਡਨ ਨੇ ਆਪਣੇ ਇੱਕ ਸ਼ੋਅ ਦੌਰਾਨ ਇੱਕ ਸੰਵਾਦ ਕਾਰਨ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਬਾਰੇ ਇੱਕ ਟਵੀਟ ਰਾਹੀਂ ਮਾਫ਼ੀ ਮੰਗੀ।

ਤਸਵੀਰ ਸਰੋਤ, Getty Images

ਦਰਅਸਲ ਅਦਾਕਾਰਾ ਰਵੀਨਾ ਟੰਡਨ ਤੇ ਹਾਸ ਕਲਾਕਾਰ ਭਾਰਤੀ ਸਿੰਘ 'ਤੇ ਇੱਕ ਟੀਵੀ ਸ਼ੋਅ ਦੌਰਾਨ ਈਸਾਈ ਧਰਮ ਦੇ ਪਵਿੱਤਰ ਸਮਝੇ ਜਾਂਦੇ ਸ਼ਬਦ 'ਹਾਲਾਲੂਈਆ' ਨੂੰ ਮਜ਼ਾਕੀਆ ਲਹਿਜੇ ਵਿੱਚ ਵਰਤਣ ਦੇ ਇਲਜ਼ਾਮ ਹਨ।

ਇਨ੍ਹਾਂ ਤਿੰਨਾਂ 'ਤੇ ਅੰਮ੍ਰਿਤਸਰ ਦਿਹਾਤੀ ਥਾਣੇ ਵਿੱਚ ਈਸਾਈ ਭਾਈਚਾਰੇ ਵੱਲੋਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੇਸ ਦਰਜ ਕਰਵਾਇਆ ਗਿਆ ਸੀ।

ਇਸੇ ਕਾਰਨ ਉਨ੍ਹਾਂ ਖਿਲਾਫ਼ ਪੰਜਾਬ ਵਿੱਚ ਉਨ੍ਹਾਂ ਖ਼ਿਲਾਫ਼ ਕਈ ਥਾਈਂ ਮੁਜ਼ਾਹਰੇ ਹੋ ਰਹੇ ਹਨ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

ਪੰਜਾਬ 'ਚ ਲੈਂਡ ਬੈਂਕ ਸਕੀਮ: ਸਨਅਤਕਾਰਾਂ ਨੂੰ ਕਬਜ਼ੇ ਦੇਣ ਦੀ ਤਿਆਰੀ’

ਪੰਜਾਬ ਸਰਕਾਰ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਸ਼ਾਮਲਾਟ ਜ਼ਮੀਨਾਂ ਦਾ ਲੈਂਡ ਬੈਂਕ ਬਣਾਉਣ ਜਾ ਰਹੀ ਹੈ। ਪੰਜਾਬ ਸਰਕਾਰ ਦੇ ਫੈਸਲੇ ਮੁਤਾਬਕ ਪਿੰਡਾਂ ਵਿਚਲੀ ਸ਼ਮਾਲਾਟ ਜ਼ਮੀਨ ਐਕਵਾਇਰ ਕਰਕੇ ਨਿੱਜੀ ਸਨਅਤਕਾਰਾਂ ਨੂੰ ਪਲਾਟਾਂ ਦੇ ਰੂਪ ਵਿੱਚ ਦਿੱਤੀ ਜਾਣੀ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਮਾਹਰਾਂ ਦਾ ਕਹਿਣਾ ਹੈ ਕਿ ਇਸ ਸਕੀਮ ਨਾਲ ਸ਼ਾਮਲਾਟ ਦੀ ਜ਼ਮੀਨ ਕੁਝ ਰਸੂਖ਼ਦਾਰ ਲੋਕਾਂ ਦੇ ਹੱਥਾਂ ਵਿੱਚ ਚਲੀ ਜਾਵੇਗੀ।

ਸਰਕਾਰ ਦੀ ਸਕੀਮ ਹੈ ਕਿ ਪਲਾਟਾਂ ਦੀ ਆਲਟਮੈਂਟ ਤੋਂ ਹੋਣ ਵਾਲੀ ਆਮਦਨ ਦਾ 25 ਫੀਸਦੀ ਹਿੱਸਾ ਸਬੰਧਤ ਗ੍ਰਾਮ ਪੰਚਾਇਤਾਂ ਦੇ ਖਾਤੇ ਵਿੱਚ ਫਿਕਸਡ ਡਿਪਾਜ਼ਿਟ (ਐੱਫਡੀ) ਦੇ ਰੂਪ ਵਿੱਚ ਜਮ੍ਹਾਂ ਕਰਵਾਇਆ ਜਾਵੇਗਾ। ਇਸੇ ਤਰ੍ਹਾਂ 75 ਫੀਸਦ ਬਕਾਇਆ ਰਾਸ਼ੀ 2 ਸਾਲਾਂ 'ਚ 4 ਕਿਸ਼ਤਾਂ ਰਾਹੀਂ ਪੰਚਾਇਤਾਂ ਨੂੰ ਦੇਣ ਦੀ ਗੱਲ ਕਹੀ ਗਈ ਹੈ।

ਵਿਸਥਾਰ 'ਚ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ

ਇਹ ਵੀ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)