ਪ੍ਰਿਅੰਕਾ ਗਾਂਧੀ ਦਾ ਦਾਅਵਾ - UP ਪੁਲਿਸ ਨੇ ਗਲਾ ਫੜਿਆ ਤੇ ਹੱਥੋ-ਪਾਈ ਕੀਤੀ - 5 ਅਹਿਮ ਖ਼ਬਰਾਂ

ਪ੍ਰਿਅੰਕਾ ਗਾਂਧੀ Image copyright Getty Images

ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਮੁਤਾਬਕ UP ਪੁਲਿਸ ਨੇ ਗਲਾ ਫੜਿਆ ਤੇ ਹੱਥੋ-ਪਾਈ ਕੀਤੀ ਹੈ।

ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਨੇ ਦਾਅਵਾ ਕੀਤਾ ਹੈ ਕਿ ਲਖਨਊ ਵਿੱਚ ਮਹਿਲਾ ਪੁਲਿਸ ਕਰਮੀ ਨੇ ਉਨ੍ਹਾਂ ਨੂੰ ਗਲੇ ਤੋਂ ਫੜਿਆ ਅਤੇ ਹੱਥੋ ਪਾਈ ਕੀਤੀ।

ਪ੍ਰਿਅੰਕਾ ਦਾ ਦਾਅਵਾ ਹੈ ਕਿ ਜਦੋਂ ਉਹ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ 'ਤੇ ਗ੍ਰਿਫ਼ਤਾਰ ਕੀਤੇ ਗਏ ਰਿਟਾਇਰਡ ਪੁਲਿਸ ਅਧਿਕਾਰੀ ਦੇ ਘਰ ਜਾ ਰਹੀ ਸੀ, ਤਾਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਅਤੇ ਇਸ ਦੌਰਾਨ ਹੀ ਇਹ ਸਭ ਹੋਇਆ।

ਇਸ ਬਾਰੇ ਉੱਤਰ ਪ੍ਰਦੇਸ਼ ਪੁਲਿਸ ਨੇ ਬਿਆਨ ਜਾਰੀ ਕਰਕੇ ਪ੍ਰਿਅੰਕਾ ਗਾਂਧੀ ਦੇ ਦਾਅਵੇ ਨੂੰ ਗ਼ਲਤ ਦੱਸਿਆ ਹੈ।

ਪੁਲਿਸ ਦਾ ਕਹਿਣਾ ਹੈ ਪ੍ਰਿਅੰਕਾ ਗਾਂਧੀ ਆਪਣੇ ਨਿਰਧਾਰਿਤ ਮਾਰਗ 'ਤੇ ਨਾ ਜਾ ਕੇ ਕਿਸੇ ਦੂਜੇ ਮਾਰਗ 'ਤੇ ਜਾ ਰਹੇ ਸਨ ਅਤੇ ਸੁਰੱਖਿਆ ਨੂੰ ਧਿਆਨ 'ਚ ਰੱਖਦਿਆਂ ਉਨ੍ਹਾਂ ਦਾ ਰਾਹ ਰੋਕਿਆ ਗਿਆ ਸੀ।

ਇਹ ਵੀ ਪੜ੍ਹੋ:

76 ਸਾਲ ਦੇ ਸਾਬਕਾ ਪੁਲਿਸ ਅਧਿਕਾਰੀ ਐਸ ਆਰ ਦਾਰਪੁਰੀ ਦੇ ਘਰ ਜਾਣ ਲਈ ਪ੍ਰਿਅੰਕਾ ਪਹਿਲਾਂ ਇੱਕ ਸਕੂਟਰ ਦੇ ਪਿੱਛੇ ਬੈਠੀ ਅਤੇ ਫ਼ਿਰ ਪੈਦਲ ਵੀ ਚੱਲੀ। ਦਾਰਾਪੁਰੀ ਨੂੰ ਇਸੇ ਹਫ਼ਤੇ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ 'ਤੇ ਗ੍ਰਿਫ਼ਤਾਰ ਕੀਤਾ ਗਿਆ ਸੀ।

ਮੈਰੀ ਕੌਮ ਨੇ ਕਿਸ ਨੂੰ ਕਿਹਾ, 'ਗੱਲਾਂ ਕਰਨ ਤੋਂ ਪਹਿਲਾਂ ਪਰਫੌਰਮ ਕਰੋ'

ਛੇ ਵਾਰ ਵਿਸ਼ਵ ਮੁੱਕੇਬਾਜ਼ੀ ਚੈਂਪੀਅਨ ਰਹੀ ਐਮ.ਸੀ. ਮੈਰੀ ਕੌਮ ਨੂੰ ਨਿਖਤ ਜ਼ਰੀਨ ਨੇ ਚੁਣੌਤੀ ਦਿੱਤੀ ਸੀ ਪਰ ਮੈਰੀ ਕੌਮ ਨੇ ਮੁਕਾਬਲਾ ਜਿੱਤ ਕੇ ਆਪਣੀ ਵਧਦੀ ਉਮਰ ਦੇ ਬਾਵਜੂਦ ਖੁਦ ਨੂੰ ਸਾਬਤ ਕੀਤਾ।

ਜਿੱਤਣ ਤੋਂ ਬਾਅਦ ਸਾਹਮਣੇ ਆਏ ਵੀਡੀਓ ਵਿੱਚ ਦਿੱਖ ਰਿਹਾ ਹੈ ਕਿ ਮੈਰੀ ਨੇ ਖਿਝ ਕੇ ਨਿਖਤ ਨਾਲ ਹੱਥ ਮਿਲਾਉਣ ਤੋਂ ਵੀ ਇਨਕਾਰ ਕਰ ਦਿੱਤਾ।

Image copyright Getty Images

ਇਸ ਪੂਰੀ ਘਟਨਾ ਬਾਰੇ ਮੈਰੀ ਕੌਮ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਮੰਨਿਆ ਹੈ ਕਿ ਉਸ ਵੇਲੇ ਉਹ ਗੁੱਸੇ ਵਿੱਚ ਸਨ। ਇਸ ਗੁੱਸੇ ਪਿੱਛੇ ਕੀ ਕਾਰਨ ਸੀ ਅਤੇ ਇਸ ਘਟਨਾ ਬਾਰੇ ਨਿਕਿਤਾ ਜ਼ਰੀਨ ਨੇ ਕੀ ਕਿਹਾ, ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ

ਮਰਦਾਂ ਲਈ ਬਣਿਆ ਗਰਭ ਨਿਰੋਧਕ ਟੀਕਾ, ਪਰ ਕੀ ਉਹ ਲਗਵਾਉਣਗੇ?

ਭਾਰਤੀ ਸਾਇੰਸਦਾਨਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਦੁਨੀਆਂ ਦਾ ਅਜਿਹਾ ਪਹਿਲਾ ਟੀਕਾ ਬਣਾ ਲਿਆ ਹੈ ਜੋ ਪੁਰਸ਼ਾਂ ਨੂੰ ਪਿਤਾ ਬਣਨ ਤੋਂ ਰੋਕ ਸਕੇਗਾ।

ਦਾਅਵੇ ਦੇ ਮੁਤਾਬਕ ਟੀਕਾ 13 ਸਾਲ ਤੱਕ ਇੱਕ ਗਰਭ ਰੋਧਕ ਵਾਂਗ ਕੰਮ ਕਰੇਗਾ।

ਇਸ ਟੀਕੇ ਨੂੰ ਇੰਡੀਅਨ ਕਾਊਂਸਲ ਆਫ਼ ਮੈਡੀਕਲ ਰਿਸਰਚ ਯਾਨਿ ਆਈਸੀਐੱਮਆਰ ਨੇ ਵਿਕਸਿਤ ਕੀਤਾ ਹੈ।

ਪਰ ਲੋੜ ਪੈਣ ’ਤੇ ਕੀ ਇਸ ਟੀਕੇ ਦਾ ਅਸਰ ਖ਼ਤਮ ਕੀਤਾ ਜਾ ਸਕੇਗਾ ਜਾਂ ਨਹੀਂ, ਤਫ਼ਸੀਲ ਵਿੱਚ ਜਾਣਕਾਰੀ ਲਈ ਇੱਥੇ ਕਲਿੱਕ ਕਰੋ

'ਗਰੀਬ ਨਾਲ ਹਿਕਾਰਤ, ਕਾਰਾਂ ਨਾਲ ਪਿਆਰ': ਚੰਡੀਗੜ੍ਹ ਦੇ ਬੇਘਰਿਆਂ ਦੀ ਜ਼ਿੰਦਗੀ 'ਚ ਇੱਕ ਨਾਗਰਿਕ ਦੀ 'ਘੁਸਪੈਠ'

ਕ੍ਰਿਸਮਸ ਦਾ ਤਿਉਹਾਰ ਚੰਡੀਗੜ੍ਹ ਦੀਆਂ ਸੜਕਾਂ ਉੱਤੇ ਸੈਂਟਾ ਕਲੌਜ਼ ਵਜੋਂ ਨਜ਼ਰ ਆਉਂਦਾ ਹੈ। ਸੈਂਟਾ ਆਪਣੇ ਰਵਾਇਤੀ ਲਿਬਾਸ ਵਿੱਚ ਮਿੱਠੀਆਂ ਗੋਲੀਆਂ ਵੰਡਦਾ ਘੁੰਮਦਾ ਹੈ। ਟਰੈਫ਼ਿਕ ਦੀਆਂ ਬੱਤੀਆਂ ਉੱਤੇ ਬੱਚੇ ਅਤੇ ਨੌਜਵਾਨ ਸੈਂਟਾ ਦੇ ਨਕਾਬ ਅਤੇ ਟੋਪੀਆਂ ਵੇਚਦੇ ਹਨ।

ਮੌਕੇ ਮੁਤਾਬਕ ਇਹੋ ਲੋਕ ਬੱਤੀਆਂ ਉੱਤੇ ਕੌਮੀ ਝੰਡੇ, ਗੁਬਾਰੇ ਅਤੇ ਹੋਰ ਸਾਮਾਨ ਵੇਚਦੇ ਹਨ। ਚੰਡੀਗੜ੍ਹ ਵਿੱਚ ਰੋਜ਼ਾਨਾ ਸੜਕਾਂ ਉੱਤੇ ਸਫ਼ਰ ਕਰਨ ਵਾਲੇ ਜਾਣਦੇ ਹਨ ਕਿ ਇਹ ਫੇਰੀਆਂ ਲਗਾਉਣ ਵਾਲੇ ਸੜਕਾਂ ਦੇ ਬੰਨੀਆਂ ਉੱਤੇ ਸੌਣ ਵਾਲੇ ਬੇਘਰ ਜੀਅ ਹਨ।

ਇਨ੍ਹਾਂ ਜੀਆਂ ਦੀ ਜ਼ਿੰਦਗੀ ਵਿੱਚ ਕੀ ਔਕੜਾਂ ਹੁੰਦੀਆਂ ਹਨ ਤੇ ਉਨ੍ਹਾਂ ਔਕੜਾਂ ਦਾ ਮੁਕਾਬਲਾ ਉਹ ਕਿਵੇਂ ਕਰਦੇ ਹਨ, ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਆਓ।

ਸ਼ਰਾਬ ਪੀਣ 'ਤੇ ਬੰਦਿਆਂ ਦੇ ਵੱਧ ਹਿੰਸਕ ਹੋਣ ਦਾ ਕੀ ਲਿੰਕ?

ਇੱਕ ਨਵੇਂ ਅਧਿਐਨ ਮੁਤਾਬਕ ਸ਼ਰਾਬ ਜਾਂ ਫਿਰ ਕਿਸੇ ਹੋਰ ਨਸ਼ਾ ਵਰਤਣ ਵਾਲਿਆਂ ਦੇ ਘਰੇਲੂ ਹਿੰਸਾ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਆਮ ਨਾਲੋਂ ਛੇ ਤੋਂ ਸੱਤ ਗੁਣਾਂ ਜ਼ਿਆਦਾ ਹੁੰਦੀ ਹੈ।

Image copyright Getty Images
ਫੋਟੋ ਕੈਪਸ਼ਨ ਚਿਤਾਵਨੀ : ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ।

ਇਸ ਅਧਿਐਨ ਲਈ ਸਵੀਡਨ ਦੇ ਪਿਛਲੇ 16 ਸਾਲਾਂ ਦੇ ਕਈ ਹਜ਼ਾਰ ਮੈਡੀਕਲ ਰਿਕਾਰਡ ਤੇ ਪੁਲਿਸ ਡਾਟੇ ਦਾ ਵਿਸ਼ਲੇਸ਼ਣ ਕੀਤਾ ਗਿਆ। ਇਹ ਅਧਿਐਨ ਇੱਕ ਆਨਲਾਈਨ ਪੀਲੋਸ-ਮੈਡੀਸਨ ਨਾਂ ਦੇ ਰਸਾਲੇ ਵਿੱਚ ਛਾਪਿਆ ਗਿਆ ਹੈ।

ਇਸ ਬਾਰੇ ਤਫ਼ਸੀਲ ਵਿੱਚ ਜਾਣਕਾਰੀ ਲਈ ਇੱਥੇ ਕਲਿੱਕ ਕਰੋ

ਇਹ ਵੀਡੀਓਜ਼ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)