ਭਾਰਤ ਦੀ ਮਹਿੰਗਾਈ ਦਰ ਦਾ ਆਮ ਲੋਕਾਂ 'ਤੇ ਕੀ ਅਸਰ ਹੋਵੇਗਾ

ਮਹਿੰਗਾਈ Image copyright Getty Images
ਫੋਟੋ ਕੈਪਸ਼ਨ ਰਿਟੇਲ ਮਹਿੰਗਾਈ ਦਸੰਬਰ ਵਿੱਚ 7.35% ਤੱਕ ਵਧੀ, ਜੋ ਜੁਲਾਈ 2014 ਤੋਂ ਬਾਅਦ ਸਭ ਤੋਂ ਵੱਧ ਹੈ

ਪਿਆਜ਼ ਅਤੇ ਆਲੂ ਦੀ ਕੀਮਤ ਹਰ ਭਾਰਤੀ ਦੇ ਦਿਮਾਗ 'ਤੇ ਚੜ ਰਹੀ ਜਾਪਦੀ ਹੈ, ਅਤੇ ਇਸ ਦੇ ਪਿੱਛੇ ਵੀ ਇੱਕ ਵੱਡਾ ਕਾਰਨ ਹੈ।

ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਰਿਟੇਲ ਮਹਿੰਗਾਈ ਦਸੰਬਰ ਵਿੱਚ 7.35% ਤੱਕ ਵਧੀ, ਜੋ ਜੁਲਾਈ 2014 ਤੋਂ ਬਾਅਦ ਸਭ ਤੋਂ ਵੱਧ ਹੈ। ਇਹ ਇੱਕ ਮਹੀਨੇ ਪਹਿਲਾਂ ਦੀ ਤੁਲਨਾ ਵਿੱਚ ਇੱਕ ਬਹੁਤ ਵੱਡਾ ਵਾਧਾ ਹੈ, ਨਵੰਬਰ ਵਿੱਚ ਮਹਿੰਗਾਈ ਦਰ 5.54% ਸੀ।

ਇਹ ਵੀ ਪੜ੍ਹੋ

Image copyright NurPhoto/getty images
ਫੋਟੋ ਕੈਪਸ਼ਨ ਮਹਿੰਗਾਈ ਦਰ ਵਿੱਚ ਇਸ ਉਛਾਲ ਦਾ ਮੁੱਖ ਕਾਰਨ ਸਬਜ਼ੀਆਂ ਦੀ ਕੀਮਤ ਹੈ ਜਿਸ ਨੇ ਕੀਮਤਾਂ ਵਿੱਚ 60% ਦੀ ਤੇਜ਼ੀ ਵੇਖੀ ਹੈ

ਸਬਜ਼ੀਆਂ ਦੀ ਕੀਮਤਾਂ 'ਚ ਵੱਡਾ ਉਛਾਲ

ਮਹਿੰਗਾਈ ਦਰ ਵਿੱਚ ਇਸ ਉਛਾਲ ਦਾ ਮੁੱਖ ਕਾਰਨ ਸਬਜ਼ੀਆਂ ਦੀ ਕੀਮਤ ਹੈ ਜਿਸ ਦੀਆਂ ਕੀਮਤਾਂ ਵਿੱਚ 60% ਦੀ ਤੇਜ਼ੀ ਵੇਖੀ ਗਈ ਹੈ।

ਪਿਛਲੇ ਸਾਲ ਦੇ ਅਖ਼ੀਰ ਵਿੱਚ ਦੇਸ਼ ਦੇ ਕੁਝ ਹਿੱਸਿਆਂ 'ਚ ਪਿਆਜ਼ ਦੀ ਕੀਮਤ 300% ਤੋਂ ਵੱਧ ਵਧੀ ਹੈ।

ਇਹ ਬੇਮੌਸਮੀ ਬਾਰਸ਼ ਕਾਰਨ ਹੋਇਆ ਹੈ, ਜਿਸ ਨੇ ਪਿਆਜ਼ ਦੀ ਫ਼ਸਲ ਬਰਬਾਦ ਕਰ ਦਿੱਤੀ ਅਤੇ ਕੀਮਤਾਂ ਨੂੰ ਉੱਪਰ ਧੱਕ ਦਿੱਤਾ।

ਆਲੂਆਂ ਦੀਆਂ ਕੀਮਤਾਂ ਵਿੱਚ ਵੀ 45 ਫੀਸਦ ਦਾ ਵਾਧਾ ਹੋਇਆ ਹੈ। ਦਾਲਾਂ ਅਤੇ ਸੀਰੀਅਲ ਦੀ ਕੀਮਤ ਵਿੱਚ ਵੀ ਮਹੱਤਵਪੂਰਨ ਵਾਧਾ ਦਰਜ ਕੀਤਾ ਗਿਆ।

Image copyright Getty Images
ਫੋਟੋ ਕੈਪਸ਼ਨ ਜੇ ਵਿਆਜ ਦੀਆਂ ਦਰਾਂ ਨਾ ਕਟਾਈਆਂ ਗਈਆਂ, ਤਾਂ ਕਰਜ਼ਾ ਲੈਣਾ ਹੋਰ ਮਹਿੰਗਾ ਹੋ ਜਾਵੇਗਾ

ਰਿਜ਼ਰਵ ਬੈਂਕ ਦੀ ਨੀਤਿਆਂ 'ਤੇ ਕੀ ਹੋਏਗਾ ਇਸ ਦਾ ਅਸਰ

ਇਹ ਅੰਕੜੇ ਅਗਲੇ ਮਹੀਨੇ ਰਿਜ਼ਰਵ ਬੈਂਕ ਦੀ ਹੋਣ ਵਾਲੀ ਮੁਦਰਾ ਨੀਤੀ ਮੀਟਿੰਗ ਵਿੱਚ ਵਿਆਜ ਦਰਾਂ ਵਿੱਚ ਕਟੌਤੀ ਕਰਨ ਦੀ ਇੱਛਾ ਨੂੰ ਪ੍ਰਭਾਵਤ ਕਰ ਸਕਦੇ ਹਨ।

ਕੀਮਤਾਂ 'ਤੇ ਕਾਬੂ ਕਰਨ ਲਈ ਕੇਂਦਰੀ ਬੈਂਕ ਕੋਲ 2-6 ਫੀਸਦ ਮਹਿੰਗਾਈ ਦੀ ਦਰ ਦਾ ਟੀਚਾ ਹੈ ਅਤੇ ਸਾਲ 2016 ਵਿੱਚ ਮੁਦਰਾ ਨੀਤੀ ਕਮੇਟੀ ਬਣਨ ਤੋਂ ਬਾਅਦ ਇਹ ਦਰ ਕਦੇ ਵੀ ਟੀਚੇ ਦੀ ਉਲੰਘਣਾ ਨਹੀਂ ਕਰ ਸਕੀ।

ਜੇ ਵਿਆਜ ਦੀਆਂ ਦਰਾਂ ਨਾ ਕੱਟੀਆਂ ਗਈਆਂ, ਤਾਂ ਕਰਜ਼ਾ ਲੈਣਾ ਮਹਿੰਗਾ ਰਹੇਗਾ। ਇਸ ਨਾਲ ਖਪਤਕਾਰਾਂ ਦੇ ਹੱਥਾਂ ਵਿੱਚ ਪੈਸੇ ਦੀ ਘਾਟ ਰਹੇਗੀ।

Image copyright NARINDER NANU/ getty images
ਫੋਟੋ ਕੈਪਸ਼ਨ ਭਾਰਤ ਦੀ ਬੇਰੁਜ਼ਗਾਰੀ ਦਰ ਅਤੇ ਮਹਿੰਗਾਈ ਨਾਲ ਜੁੜੀ ਆਰਥਿਕ ਮੰਦੀ, ਇੱਕ ਜ਼ਹਿਰੀਲੀ ਸਥਿਤੀ ਪੈਦਾ ਕਰਦੀ ਹੈ ਜਿਸ ਨੂੰ 'ਸਟੈਗਫਲੇਸ਼ਨ' ਕਹਿੰਦੇ ਹਨ

ਦੇਸ਼ ਦੀ ਸੁਸਤ ਆਰਥਿਕਤਾ 'ਤੇ ਮਾਹਿਰਾਂ ਦੀ ਰਾਇ

ਮਾਹਿਰਾਂ ਦਾ ਕਹਿਣਾ ਹੈ ਕਿ ਸਪਲਾਈ ਵਧਣ ਨਾਲ ਸਬਜ਼ੀਆਂ ਦੇ ਭਾਅ ਮਾਰਚ ਤੱਕ ਘਟਣ ਦੀ ਸੰਭਾਵਨਾ ਹੈ।

ਅਸਲ ਚਿੰਤਾ ਦੱਖਣ ਵੱਲ ਜਾ ਰਹੇ ਆਰਥਿਕ ਸੂਚਕਾਂ ਦੇ ਨੰਬਰ ਵੱਲ ਹੈ। ਭਾਰਤ ਦੀ ਬੇਰੁਜ਼ਗਾਰੀ ਦਰ ਅਤੇ ਮਹਿੰਗਾਈ ਨਾਲ ਜੁੜੀ ਆਰਥਿਕ ਮੰਦੀ, ਇੱਕ ਜ਼ਹਿਰੀਲੀ ਸਥਿਤੀ ਪੈਦਾ ਕਰਦੀ ਹੈ ਜਿਸ ਨੂੰ 'ਸਟੈਗਫਲੇਸ਼ਨ' ਕਹਿੰਦੇ ਹਨ।

ਵਿਸ਼ਲੇਸ਼ਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਇੱਕ ਸੁਸਤ ਆਰਥਿਕਤਾ ਵਿੱਚ ਅਣਚਾਹੀ ਪੇਚੀਦਗੀ ਹੈ, ਜਦੋਂ ਕਿ ਦੂਜਿਆਂ ਦਾ ਕਹਿਣਾ ਹੈ ਕਿ ਭਾਰਤ ਅਜੇ ਵੀ 4% ਤੋਂ ਵੱਧ ਦੀ ਦਰ ਨਾਲ ਵਿਕਾਸ ਕਰ ਰਿਹਾ ਹੈ।

ਇਹ ਵੀ ਪੜ੍ਹੋ

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)