ਕਸ਼ਮੀਰੀ ਕੁੜੀ ਨੇ ਹਾਲਾਤ ਨਾਲ ਲੜ ਕੇ ਕਿਵੇਂ ਬਣਾਈ ਖੇਡ ’ਚ ਪਛਾਣ?

ਆਬਿਦਾ ਅਖ਼ਤਰ ਭਾਰਤ ਸ਼ਾਸਿਤ ਕਸ਼ਮੀਰ ਦੀ ਵੁਸ਼ੂ ਖਿਡਾਰਨ ਹੈ। ਆਬਿਦਾ ਨੇ ਮਲੇਸ਼ੀਆ ਇੰਟਰਨੈਸ਼ਨਲ ਟੂਰਨਾਮੈਂਟ ਵਿੱਚ ਸਿਲਵਰ ਮੈਡਲ ਸਣੇ ਕਈ ਮੈਡਲ ਜਿੱਤੇ ਹਨ ਪਰ ਇਹ ਸਫ਼ਰ ਸੌਖਾ ਨਹੀਂ ਸੀ।

ਆਬਿਦਾ 2 ਸਾਲ ਦੀ ਸੀ ਤਾਂ ਉਸ ਦੇ ਪਿਤਾ ਦਾ ਅਣਪਛਾਤੇ ਹਮਲਾਵਰਾਂ ਵੱਲੋਂ ਕਤਲ ਕਰ ਦਿੱਤਾ ਗਿਆ। ਸਕੂਲ ਜਾਣ ਦੀ ਉਮਰ ਵਿੱਚ ਹੀ ਆਬਿਦਾ ਨੇ ਖੇਡਣਾ ਸ਼ੁਰੂ ਕਰ ਦਿੱਤਾ ਪਰ ਖੇਡਣਾ ਉਦੋਂ ਬੰਦ ਹੋ ਗਿਆ ਜਦੋਂ ਉਸ ਦਾ 21 ਸਾਲ ਦੀ ਉਮਰ ’ਚ ਵਿਆਹ ਹੋ ਗਿਆ। ਉਸ ਤੋਂ ਦੋ ਸਾਲਾਂ ਬਾਅਦ ਇਹ ਸਫ਼ਰ ਮੁੜ ਕਿਵੇਂ ਸ਼ੁਰੂ ਹੋਇਆ, ਜਾਣੋ ਇਸ ਰਿਪੋਰਟ ’ਚ

(ਰਿਪੋਰਟ: ਆਮਿਰ ਪੀਰਜ਼ਾਦਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)