ਦਵਿੰਦਰ ਸਿੰਘ: ਸਾਰੀ ਖੇਡ ਕੀ ਹੈ ਅਤੇ ਇਸ ਖੇਡ ਵਿੱਚ ਹੋਰ ਕੌਣ ਸ਼ਾਮਲ ਹਨ

ਅੱਤਵਾਦੀਆਂ ਦੀ ਮਦਦ ਕਰਨ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਜੰਮੂ-ਕਸ਼ਮੀਰ ਦੇ ਪੁਲਿਸ ਅਧਿਕਾਰੀ ਦਵਿੰਦਰ ਸਿੰਘ ਤੋਂ ਹੁਣ ਐਨਆਈਏ ਦੇ ਅਧਿਕਾਰੀ ਪੁੱਛਗਿਛ ਕਰਨਗੇ।

ਐਨਆਈਏ ਦੀ ਸਭ ਤੋਂ ਵੱਡੀ ਚੁਣੌਤੀ ਹੋਵੇਗੀ ਇਹ ਤੈਅ ਕਰਨਾ ਕਿ ਅਖੀਰ ਅੱਤਵਾਦੀਆਂ ਦਾ ਸਾਥ ਦੇਣ ਪਿੱਛੇ ਡੀਐਸਪੀ ਦਵਿੰਦਰ ਸਿੰਘ ਦਾ ਮਕਸਦ ਕੀ ਹੋ ਸਕਦਾ ਹੈ।

90 ਦੇ ਦਹਾਕੇ ਵਿੱਚ ਦਵਿੰਦਰ ਦੀ ਮੁਲਾਕਾਤ ਪੁਲਿਸ ਲਾਕਅਪ ਵਿੱਚ ਅਫ਼ਜ਼ਲ ਗੁਰੂ ਨਾਲ ਹੋਈ। ਇਲਜ਼ਾਮ ਹੈ ਕਿ ਦਵਿੰਦਰ ਨੇ ਅਫਜ਼ਲ ਗੁਰੂ ਨੂੰ ਆਪਣਾ ਮੁਖ਼ਬਰ ਬਣਾਉਣ ਦੀ ਕੋਸ਼ਿਸ਼ ਕੀਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)