Immigration Punjab: 'ਸਾਨੂੰ ਇਰਾਕ ਜਾ ਕੇ ਪਤਾ ਲੱਗਾ ਕਿ ਇਹ ਦੇਸ ਬੈਨ ਕੀਤਾ ਹੋਇਆ ਹੈ'
Immigration Punjab: 'ਸਾਨੂੰ ਇਰਾਕ ਜਾ ਕੇ ਪਤਾ ਲੱਗਾ ਕਿ ਇਹ ਦੇਸ ਬੈਨ ਕੀਤਾ ਹੋਇਆ ਹੈ'
ਪੰਜਾਬ ਦੇ ਕਈ ਨੌਜਵਾਨ ਗੈਰ-ਕਾਨੂੰਨੀ ਤਰੀਕਿਆਂ ਨਾਲ ਬਾਹਰ ਜਾਂਦੇ ਹਨ ਤੇ ਉੱਥੇ ਜਾ ਕੇ ਮੁਸੀਬਤ ਵਿੱਚ ਪੈ ਜਾਂਦੇ ਹਨ।
ਇਸ ਦੇ ਸਹੀ ਅੰਕੜੇ ਕਿਸੀ ਕੋਲ ਮੌਜੂਦ ਨਹੀਂ ਹਨ। ਭਾਰਤੀ ਵਿਦੇਸ਼ੀ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਡਿਪੋਰਟ ਹੋਣ ਵਾਲੇ ਤਾਂ ਵਾਪਸ ਆ ਜਾਂਦੇ ਹਨ ਪਰ ਬਹੁਤ ਸਾਰੇ ਲੋਕ ਮੈਕਸੀਕੋ ਜਾਂ ਹੋਰ ਰਸਤਿਆਂ ਰਾਹੀਂ ਅਮਰੀਕਾ ਜਾਣ ਦੀ ਕੋਸ਼ਿਸ਼ ਵਿੱਚ ਮਾਰੇ ਵੀ ਜਾਂਦੇ ਹਨ ਜਿੰਨਾ ਬਾਰੇ ਕੋਈ ਵੀ ਖ਼ਬਰ ਇੱਥੇ ਨਹੀਂ ਪੁੱਜਦੀ।
ਚੰਡੀਗੜ੍ਹ ਦੇ ਪਾਸਪੋਰਟ ਆਫ਼ਿਸ ਅਤੇ ਪੰਜਾਬ ਪੁਲਿਸ ਕੋਲ ਉਨ੍ਹਾਂ ਲੋਕਾਂ ਦੀ ਕੋਈ ਵੀ ਸੂਚੀ ਨਹੀਂ ਹੈ ਜਿੰਨਾ ਨੂੰ ਵਿਦੇਸ਼ਾਂ ਤੋਂ ਡਿਪੋਰਟ ਕੀਤਾ ਗਿਆ ਹੈ।
ਰਿਪੋਰਟ - ਅਰਵਿੰਦ ਛਾਬੜਾ
ਸ਼ੂਟ-ਐਡਿਟ - ਗੁਲਸ਼ਨ ਕੁਮਾਰ