ਸੈਕਸ ਕਰਨ ਦੀ ਚਾਹ ਤਾਂ ਨਹੀਂ, ਪਰ ਸਾਥੀ ਦੀ ਭਾਲ ਜ਼ਰੂਰ ਹੈ

40 ਸਾਲਾ ਦੀ ਸੰਧਿਆ ਬਾਂਸਲ ਅਲਿੰਗੀ ਹੈ। ਅਲਿੰਗੀ ਭਾਵ ਉਹ ਪ੍ਰਾਣੀ ਜਿਸ ਨੂੰ ਸਰੀਰਿਕ ਖਿੱਚ ਮਹਿਸੂਸ ਨਹੀਂ ਹੁੰਦੀ।

ਉਹ ਆਪਣੇ ਆਪ ਨੂੰ ਅਜ਼ਾਦ ਮਹਿਸੂਸ ਕਰਦੇ ਹਨ ਤੇ ਇੱਕਲਾਪਣ ਉਨ੍ਹਾਂ ਨੂੰ ਸਕੂਨ ਦਿੰਦਾ ਹੈ। ਸੰਧਿਆ ਅਨੁਸਾਰ ਹਰ ਮਨੁੱਖ ਅਲੱਗ ਹੈ

ਤੇ ਸਾਨੂੰ ਹਰ ਮਨੁੱਖ ਨੂੰ ਉਸੇ ਤਰ੍ਹਾਂ ਅਪਣਾਉਣਾ ਚਾਹੀਦਾ ਹੈ।

ਸੰਧਿਆ ਦਾ ਕਹਿਣਾ ਹੈ ਕਿ ਦੁਨੀਆਂ ਵਿੱਚ ਇੰਨੀ ਆਬਾਦੀ ਹੈ ਕਿ ਭਾਵੇਂ ਕੁਝ ਲੋਕ ਵਿਆਹ ਨਾ ਕਰਵਾਉਣ ਅਤੇ ਰਵਾਇਤੀ ਢੰਗ ਨਾਲ ਘਰ ਨਾ ਵਸਾਉਣ ਤੇ ਬੱਚੇ ਪੈਦਾ ਨਾ ਕਰਨ, ਇਸ ਨਾਲ ਕੁਝ ਵਿਗੜੇਗਾ ਨਹੀਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)