'ਔਰਤਾਂ ਨੂੰ ਸਾਰੇ ਕਮਜ਼ੋਰ ਸਮਝਦੇ ਹਨ, ਤੇ ਕੋਈ ਅਪਾਹਜ ਹੋਵੇ ਤਾਂ ਉਨ੍ਹਾਂ ਨੂੰ ਲੱਗਦਾ ਕੋਈ ਕੰਮ ਦੀ ਨਹੀਂ'

ਗੀਤਾ ਚੌਹਾਨ 2018 ਤੋਂ ਭਾਰਤੀ ਵ੍ਹੀਲਚੇਅਰ ਬਾਸਕਟਬਾਲ ਟੀਮ ਦਾ ਹਿੱਸਾ ਹੈ। ਉਸ ਨੂੰ ਆਪਣੀ ਪੜ੍ਹਾਈ ਲਈ ਪੈਸੇ ਜੋੜਨ ਲਈ ਕੰਮ ਕਰਨਾ ਪਿਆ।

ਲਗਾਤਾਰ ਅਭਿਆਸ ਤੇ ਤੰਦਰੁਸਤੀ ਕਰਕੇ ਗੀਤਾ ਭਾਰਤੀ ਵ੍ਹੀਲਚੇਅਰ ਬਾਸਕਟਬਾਲ ਟੀਮ ਦਾ ਅਹਿਮ ਹਿੱਸਾ ਬਣੀ। ਗੀਤਾ ਪੈਰਾ-ਓਲੰਪਿਕਸ ਵਿੱਚ ਖੇਡਣਾ ਚਾਹੁੰਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)