ਪੰਜਾਬ ਵਿੱਚ ਵਿਰਾਸਤ ਦੀ ਪਰਿਭਾਸ਼ਾ ਕੀ ਹੈ?

ਅੰਮ੍ਰਿਤਸਰ ਵਿੱਚ ਬਣੇ ਵਿਰਾਸਤੀ ਗਲਿਆਰੇ ਵਿੱਚ ਭੰਗੜੇ ਦੇ ਬੁੱਤ ਨੂੰ ਕੁਝ ਜਥੇਬੰਦੀਆਂ ਵੱਲੋਂ ਹਟਾਏ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਬੁੱਤਾਂ ਨੂੰ ਹਟਾਏ ਜਾਣ ਦੀ ਮੰਗ ਕਰਨ ਵਾਲਿਆਂ ਤਰਕ ਹੈ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਨੇੜੇ ਕੋਈ ਵੀ ਲਗਣ ਵਾਲਾ ਬੁੱਤ ਰੂਹਾਨੀਅਤ ਨਾਲ ਜੁੜਿਆ ਹੋਣਾ ਚਾਹੀਦਾ ਹੈ।

ਜਾਣੋ ਵਿਰਾਸਤੀ ਸੰਭਾਲ ਦੇ ਮਾਹਿਰ, ਗੁਰਮੀਤ ਸੰਘਾ ਰਾਏ ਦੇ ਮੁਤਾਬਕ ਵਿਰਾਸਤ ਦੀ ਪਰਿਭਾਸ਼ਾ।

ਵੀਰ ਰਸ ਦੇ ਨਾਲ -ਨਾਲ ਕਿੰਨਾ ਅਹਿਮ ਹੈ ਸਾਡਾ ਪੇਂਡੂ ਸਭਿਆਚਾਰਕ ਵਿਰਸਾ। ਕੀ ਪੰਜਾਬ ਦੇ ਲੋਕ ਆਪਣੀ ਵਿਰਾਸਤ ਨੂੰ ਸਹੀ ਤਰ੍ਹਾਂ ਪਛਾਣਦੇ ਹਨ ? ਇਸ ਬਾਰੇ ਬੀਬੀਸੀ ਪੰਜਾਬੀ ਲਈ ਰਵਿੰਦਰ ਸਿੰਘ ਰੌਬਿਨ ਨੇ ਵਿਰਾਸਤੀ ਇਮਾਰਤਾਂ ਦੀ ਸਾਂਭ ਦੀ ਮਾਹਿਰ ਗੁਰਮੀਤ ਸੰਘਾ ਰਾਏ ਨਾਲ ਗੱਲਬਾਤ ਕੀਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)