ਮਾਨਸੀ ਜੋਸ਼ੀ: ਹਾਦਸੇ ਨੇ ਬਣਾਇਆ ਵਿਸ਼ਵ ਚੈਂਪੀਅਨ

ਮਾਨਸੀ ਗਿਰੀਸ਼ਚੰਦਰ ਜੋਸ਼ੀ

ਦੁਪਹਿਰ ਦਾ ਸਮਾਂ ਸੀ ਜਦੋਂ ਅਸੀਂ ਹੈਦਰਾਬਾਦ ਵਿਖੇ ਮਾਨਸੀ ਗਰੀਸ਼ਚੰਦਰ ਜੋਸ਼ੀ ਨੂੰ ਉਸ ਦੇ ਘਰ ਵਿੱਚ ਮਿਲੇ। ਉਹ ਫਲੈਟ ਨੂੰ ਆਪਣੀ ਰੂਮਮੇਟ ਨਾਲ ਸਾਂਝਾ ਕਰਦੀ ਹੈ।

ਮਾਨਸੀ ਆਪਣੇ ਮੋਬਾਈਲ 'ਤੇ ਫ਼ਿਲਮ ਦੇਖਣ ਲਈ ਆਪਣਾ ਲੰਚ ਖ਼ਤਮ ਕਰ ਰਹੀ ਸੀ। ਉਸ ਨੇ ਪ੍ਰੋਸਥੈਟਿਕ ਪਹਿਨਦਿਆਂ ਮੁਆਫ਼ੀ ਮੰਗਦਿਆਂ ਸਾਨੂੰ ਗਰਮਜੋਸ਼ੀ ਨਾਲ ਅੰਦਰ ਬੁਲਾਇਆ।

ਉਸਨੇ ਦੱਸਿਆ ਕਿ ਸ਼ਨੀਵਾਰ ਦੀ ਦੁਪਹਿਰ ਉਹ ਹੁੰਦੀ ਹੈ ਜਦੋਂ ਉਸ ਦੀ ਹਫ਼ਤੇ ਭਰ ਦੀ ਸਖ਼ਤ ਟ੍ਰੇਨਿੰਗ ਤੋਂ ਬਾਅਦ ਆਰਾਮ ਕਰਨ ਦਾ ਸਮਾਂ ਸ਼ੁਰੂ ਹੁੰਦਾ ਹੈ।

ਮਾਨਸੀ ਨੇ ਦੱਸਿਆ, ''ਮੈਂ ਇੱਕ ਦਿਨ ਵਿੱਚ 7 ਤੋਂ 8 ਘੰਟੇ ਟ੍ਰੇਨਿੰਗ ਕਰਦੀ ਹਾਂ। ਦੁਪਹਿਰ ਨੂੰ ਆਰਾਮ ਕਰਕੇ ਆਪਣੇ ਸਰੀਰ ਨੂੰ ਲੋੜੀਂਦਾ ਆਰਾਮ ਦਿੰਦੀ ਹਾਂ ਤਾਂ ਕਿ ਸ਼ਾਮ ਨੂੰ ਮੁੜ ਤੋਂ ਅਭਿਆਸ ਕਰ ਸਕਾਂ।''

''ਸ਼ਨੀਵਾਰ ਨੂੰ ਸਿਰਫ਼ ਸਵੇਰ ਦੀ ਟ੍ਰੇਨਿੰਗ ਹੀ ਕਰਦੀ ਹਾਂ। ਇਸ ਲਈ ਸ਼ਨੀਵਾਰ ਅਤੇ ਐਤਵਾਰ ਉਹ ਦਿਨ ਹੁੰਦੇ ਹਨ ਜਦੋਂ ਮੈਂ ਜਾਂ ਤਾਂ ਕਿਤਾਬ ਪੜ੍ਹਦੀ ਹਾਂ ਜਾਂ ਫਿਰ ਬਾਗਬਾਨੀ ਕਰਦੇ ਹੋਏ ਬਿਤਾਉਂਦੀ ਹਾਂ।''

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਮਾਨਸੀ ਜੋਸ਼ੀ: BBC Indian Sportswoman of the Year ਲਈ ਨਾਮਜ਼ਦ

ਮਾਨਸੀ ਸਾਡੇ ਲਈ ਅਦਰਕ ਵਾਲੀ ਚਾਹ ਬਣਾਉੁਣ ਦੀ ਪੇਸ਼ਕਸ਼ ਕਰਦੀ ਹੈ। ਰਸੋਈ ਦੇ ਫਰਸ਼ 'ਤੇ ਥੋੜ੍ਹਾ ਪਾਣੀ ਡੁੱਲ੍ਹਿਆ ਹੋਇਆ ਸੀ।

ਪੋਚੇ ਨਾਲ ਗਿੱਲੇ ਫਰਸ਼ ਨੂੰ ਸਾਫ਼ ਕਰਦਿਆਂ ਮਾਨਸੀ ਕਹਿੰਦੀ ਹੈ, ''ਇਹ ਮੇਰੇ ਲਈ ਖ਼ਤਰਨਾਕ ਹੈ।''

ਉਸ ਵੱਲੋਂ ਅਦਰਕ ਵਾਲੀ ਬਣਾਈ ਗਈ ਚਾਹ ਦੇ ਕੱਪ ਨਾਲ ਅਸੀਂ ਗੱਲਬਾਤ ਕਰਨ ਲਈ ਬੈਠ ਗਏ।

30 ਸਾਲਾ ਮਾਨਸੀ ਗਿਰੀਸ਼ਚੰਦਰ ਜੋਸ਼ੀ ਭਾਰਤੀ ਪੈਰਾ-ਬੈਡਮਿੰਟਨ ਐਥਲੀਟ ਹੈ। ਉਸ ਨੇ ਪੈਰਾ-ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਦਾ ਗੋਲਡ ਦਾ ਖ਼ਿਤਾਬ ਆਪਣੇ ਨਾਮ ਕੀਤਾ।

Image copyright facebook/Mansi
ਫੋਟੋ ਕੈਪਸ਼ਨ ਮਾਨਸੀ ਗਰੀਸ਼ਚੰਦਰ ਜੋਸ਼ੀ ਦੇ ਹੌਂਸਲਾ ਮਿਸਾਲ ਹੈ

ਵਿਸ਼ਵ ਚੈਂਪੀਅਨਸ਼ਿਪ ਉਸਨੇ ਅਗਸਤ, 2019 ਵਿੱਚ ਜਿੱਤੀ ਸੀ। ਉਹ 2015 ਤੋਂ ਪੈਰਾ-ਬੈਡਮਿੰਟਨ ਖੇਡ ਰਹੀ ਹੈ।

ਇਹ ਵੀ ਪੜ੍ਹੋ

ਇੱਕ ਹਾਦਸੇ ਨੇ ਬਦਲੀ ਮਾਨਸੀ ਦੀ ਜ਼ਿੰਦਗੀ

ਸਾਲ 2011 ਵਿੱਚ ਹੋਈ ਇੱਕ ਦੁਰਘਟਨਾ ਤੋਂ ਬਾਅਦ ਮਾਨਸੀ ਦੀ ਇੱਕ ਹੀ ਲੱਤ ਹੈ।

ਉਹ ਕਹਿੰਦੀ ਹੈ, ''ਕੋਰਟ ਵਿੱਚ ਹੋਣ ਅਤੇ ਬੈਡਮਿੰਟਨ ਖੇਡਣ ਨਾਲ ਮੈਨੂੰ ਠੀਕ ਹੋਣ ਵਿੱਚ ਮਦਦ ਮਿਲੀ।''

ਮਾਨਸੀ ਕਹਿੰਦੀ ਹੈ ਕਿ ਆਪਣੇ ਸਰੀਰ ਨੂੰ ਆਰਾਮ ਦੇਣ ਲਈ ਉਹ ਸਮਾਜਿਕ ਤੌਰ 'ਤੇ ਵਿਚਰਨ ਦੀ ਥਾਂ ਸੌਣਾ ਪਸੰਦ ਕਰਦੀ ਹੈ। ਮਾਨਸੀ 6 ਸਾਲ ਦੀ ਉਮਰ ਤੋਂ ਬੈਡਮਿੰਟਨ ਖੇਡ ਰਹੀ ਹੈ।

ਉਹ ਦੱਸਦੀ ਹੈ, ''ਮੈਂ ਅਜਿਹੀ ਵਿਦਿਆਰਥਣ ਸੀ ਜੋ ਡਾਂਸ, ਬੈਡਮਿੰਟਨ ਵਰਗੀਆਂ ਬਹੁਤ ਸਾਰੀਆਂ ਗਤੀਵਿਧੀਆਂ ਵਿੱਚ ਭਾਗ ਲੈਂਦੀ ਸੀ।''

ਉਸਨੇ ਜ਼ਿਲ੍ਹਾ ਪੱਧਰ 'ਤੇ ਮਹਾਰਾਸ਼ਟਰ ਦੀ ਪ੍ਰਤੀਨਿਧਤਾ ਕੀਤੀ। ਉਹ ਕੇ ਜੇ ਸੋਮੱਈਆ ਇੰਜਨੀਅਰਿੰਗ ਕਾਲਜ ਤੋਂ ਗ੍ਰੈਜੂਏਟ ਹੈ ਅਤੇ ਸੌਫਟਵੇਅਰ ਇੰਜੀਨੀਅਰ ਵਜੋਂ ਕੰਮ ਕੀਤਾ।

ਐਕਸੀਡੈਂਟ ਤੋਂ ਬਾਅਦ ਮਾਨਸੀ ਨੇ ਆਪਣੇ ਦਫ਼ਤਰ ਦੇ ਇੱਕ ਮੁਕਾਬਲੇ ਵਿੱਚ ਮੈਚ ਖੇਡਿਆ। ਉਸਨੇ ਦੱਸਿਆ, ''ਉਦੋਂ ਮੈਨੂੰ ਅਹਿਸਾਸ ਹੋਇਆ ਕਿ ਮੈਂ ਇੱਕ ਲੱਤ ਨਾਲ ਵੀ ਖੇਡ ਸਕਦੀ ਹਾਂ।''

ਉਹ ਕਹਿੰਦੀ ਹੈ ਕਿ ਛੋਟੀਆਂ-ਛੋਟੀਆਂ ਚੀਜ਼ਾਂ ਉਸ ਨੂੰ ਬਹੁਤ ਖੁਸ਼ੀ ਦਿੰਦੀਆਂ ਹਨ। ਐਕਸੀਡੈਂਟ ਨੂੰ ਯਾਦ ਕਰਦਿਆਂ ਉਸ ਨੇ ਦੱਸਿਆ, ਉਹ ਅਤੇ ਉਸਦੀ ਭੈਣ ਹੈਦਰਾਬਾਦ ਦੇ ਗੋਲਕੌਂਡਾ ਕਿਲ੍ਹੇ ਨੂੰ ਜਾ ਰਹੀਆਂ ਸਨ।

ਮਾਨਸੀ ਦੱਸਦੀ ਹੈ, ''ਮੈਂ ਪਹਿਲਾਂ ਵੀ ਕਿਲ੍ਹੇ ਵਿੱਚ ਗਈ ਸੀ, ਪਰ ਇੱਕ ਦਿਨ ਮੈਂ ਕਿਲ੍ਹੇ ਦੇ ਸਿਖਰ 'ਤੇ ਜਾਣਾ ਚਾਹੁੰਦੀ ਸੀ।''

ਕਿਲ੍ਹੇ ਦੇ ਸਿਖਰ 'ਤੇ ਪਹੁੰਚਣ ਲਈ 300 ਤੋਂ ਜ਼ਿਆਦਾ ਪੌੜੀਆਂ ਹਨ।

ਮਾਨਸੀ ਦੱਸਦੀ ਹੈ, ''ਮੈਂ ਅਤੇ ਮੇਰੀ ਭੈਣ ਨੇ ਚੜ੍ਹਨਾ ਸ਼ੁਰੂ ਕੀਤਾ। ਮੈਂ ਬਹੁਤ ਹੌਲੀ ਚਾਲ ਨਾਲ ਅੱਗੇ ਵਧ ਰਹੀ ਸੀ। ਅਸੀਂ ਆਖਿਰਕਾਰ ਸਿਖਰ 'ਤੇ ਪਹੁੰਚ ਗਈਆਂ।''

''ਮੈਂ ਬਹੁਤ ਖੁਸ਼ ਸੀ। ਇਸ ਲਈ ਜਦੋਂ ਮੈਂ ਕੁਝ ਹਾਸਲ ਕਰਦੀ ਹਾਂ, ਜਿਹੜਾ ਮੈਂ ਪਹਿਲਾਂ ਹਾਸਲ ਨਹੀਂ ਕਰ ਪਾ ਰਹੀ ਸੀ ਤਾਂ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ। ਉਮੀਦ ਹੈ ਕਿ ਅਜਿਹਾ ਹੋਰ ਵੀ ਬਹੁਤ ਕੁਝ ਹੈ ਜੋ ਮੈਂ ਕਰ ਸਕਦੀ ਹਾਂ।''

ਫੋਟੋ ਕੈਪਸ਼ਨ ਮਾਨਸੀ ਕਹਿੰਦੀ ਹੈ ਕਿ ਉਹ ਜ਼ਿੰਦਗੀ ’ਚ ਬਹੁਤ ਕੁਝ ਹਾਸਲ ਕਰਨ ਲਈ ਆਪਣੇ ਹਾਦਸੇ ਤੋਂ ਅੱਗੇ ਵੱਧ ਚੁੱਕੀ ਹੈ

ਹੌਂਸਲੇ ਦੀ ਮਿਸਾਲ ਮਾਨਸੀ

ਗੱਲਬਾਤ ਦੌਰਾਨ ਜਦੋਂ ਮੈਂ ਉਸ ਤੋਂ ਐਕਸੀਡੈਂਟ ਬਾਰੇ ਪੁੱਛਿਆ ਤਾਂ ਉਸਨੇ ਕਿਹਾ ਕਿ ਉਹ ਹੋਰ ਬਹੁਤ ਕੁਝ ਹਾਸਲ ਕਰਨ ਲਈ ਅੱਗੇ ਵੱਧ ਚੁੱਕੀ ਹੈ।

''ਜਦੋਂ ਮੀਡੀਆ ਮੈਨੂੰ ਐਕਸੀਡੈਂਟ ਬਾਰੇ ਇੱਕ ਹੀ ਸਵਾਲ ਪੁੱਛਦਾ ਹੈ ਤਾਂ ਮੈਂ ਥੱਕ ਜਾਂਦੀ ਹਾਂ। ਮੈਂ ਬਹੁਤ ਕੁਝ ਹਾਸਲ ਕਰਨ ਲਈ ਲੰਬਾ ਸਫ਼ਰ ਤੈਅ ਕੀਤਾ ਹੈ।''

''ਮੈਨੂੰ ਚੰਗਾ ਲੱਗੇਗਾ, ਜੇ ਲੋਕ ਮੈਨੂੰ ਪੁੱਛਣ ਕਿ ਮੈਂ ਟ੍ਰੇਨਿੰਗ ਕਿਵੇਂ ਲਈ ਹੈ, ਮੈਂ ਕਿਹੜੀ ਤਕਨੀਕ ਸਿੱਖੀ ਹੈ। ਪਰ ਲੋਕ ਮੈਨੂੰ ਹਮੇਸ਼ਾ ਪੁੱਛਦੇ ਹਨ ਕਿ ਐਕਸੀਡੈਂਟ ਬਾਰੇ ਮੈਨੂੰ ਸਭ ਤੋਂ ਪਹਿਲਾਂ ਕਿਹੜੀ ਗੱਲ ਯਾਦ ਹੈ। ਮੈਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਮੈਂ ਜ਼ਿੰਦਾ ਹਾਂ। ਮੈਂ ਹੋਰ ਕੀ ਮਹਿਸੂਸ ਕਰਾਂਗੀ?''

ਉਹ ਦੱਸਦੀ ਹੈ ਕਿ ਹਾਲਾਂਕਿ ਉਸਦੀ ਭੈਣ ਉਸ ਨੂੰ ਜਵਾਬ ਤਿਆਰ ਕਰਕੇ ਰੱਖਣ ਲਈ ਕਹਿੰਦੀ ਹੈ ਤਾਂ ਕਿ ਲੋਕ ਜਦੋਂ ਐਕਸੀਡੈਂਟ ਬਾਰੇ ਪੁੱਛਣ ਤਾਂ ਉਹ ਉਨ੍ਹਾਂ ਨੂੰ ਮੂੰਹ 'ਤੇ ਹੀ ਸਿੱਧਾ ਜਵਾਬ ਦੇ ਦੇਵੇ।

ਮਾਨਸੀ ਚਾਹ ਦੀਆਂ ਚੁਸਕੀਆਂ ਲੈਂਦਿਆਂ ਕਹਿੰਦੀ ਹੈ,''ਬੇਸ਼ੱਕ ਇਹ ਗੱਲ ਕਰਨੀ ਮੇਰੇ ਲਈ ਭਾਵੁਕ ਹੈ, ਪਰ ਮੈਂ ਹੁਣ ਵੀ ਆਪਣੀ ਖੇਡ ਬਾਰੇ ਗੱਲ ਕਰਨਾ ਪਸੰਦ ਕਰਦੀ ਹਾਂ ਅਤੇ ਮੈਨੂੰ ਉਨ੍ਹਾਂ ਆਦਰਸ਼ਾਂ ਲਈ ਯਾਦ ਕੀਤਾ ਜਾਵੇ ਜਿਨ੍ਹਾਂ ਦੀ ਚੈਰਿਟੀ ਕਰਨ ਲਈ ਮੈਂ ਜੁੜੀ ਹੋਈ ਹਾਂ।''

Image copyright facebook/mansi
ਫੋਟੋ ਕੈਪਸ਼ਨ ਮਾਨਸੀ ਨੇ ਵਿਸ਼ਵ ਚੈਂਪੀਅਨਸ਼ਿਪ ਅਗਸਤ, 2019 ਵਿੱਚ ਜਿੱਤੀ ਸੀ। ਉਹ 2015 ਤੋਂ ਪੈਰਾ-ਬੈਡਮਿੰਟਨ ਖੇਡ ਰਹੀ ਹੈ।

ਪੈਰਾ-ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ’ਚ ਜਿੱਤਿਆ ਗੋਲਡ

ਮਾਨਸੀ ਨੇ ਪੈਰਾ-ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਦਾ ਗੋਲਡ ਖਿਤਾਬ ਜਿੱਤਿਆ। ਵਿਸ਼ਵ ਚੈਂਪੀਅਨਸ਼ਿਪ ਉਸਨੇ ਅਗਸਤ, 2019 ਵਿੱਚ ਜਿੱਤੀ ਸੀ। ਉਹ 2015 ਤੋਂ ਪੈਰਾ-ਬੈਡਮਿੰਟਨ ਖੇਡ ਰਹੀ ਹੈ।

ਉਸਨੇ 2015 ਵਿੱਚ ਇੰਗਲੈਂਡ ਵਿੱਚ ਹੋਈ ਮਿਕਸਡ ਡਬਲਜ਼ ਕੈਟੇਗਰੀ ਵਿੱਚ ਪਹਿਲੀ ਵਾਰ ਪੈਰਾ-ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਖੇਡੀ ਸੀ। ਉਸਨੇ ਚਾਂਦੀ ਦਾ ਮੈਡਲ ਜਿੱਤਿਆ। ਉਦੋਂ ਤੋਂ ਵੱਖ-ਵੱਖ ਮੁਕਾਬਲਿਆਂ ਵਿੱਚ ਉਸ ਵੱਲੋਂ ਮੈਡਲ ਜਿੱਤਣ ਦਾ ਸਫ਼ਰ ਜਾਰੀ ਹੈ।

ਸਾਲ 2016 ਵਿੱਚ ਵੂਮੈਨ ਸਿੰਗਲਜ਼ ਕੈਟੇਗਰੀ ਵਿੱਚ ਉਸਨੇ 2016 ਦੀ ਏਸ਼ੀਅਨ ਪੈਰਾ-ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਮੈਡਲ ਜਿੱਤਿਆ।

2017 ਵਿੱਚ ਉਸ ਨੇ ਪੈਰਾ-ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਮੈਡਲ ਜਿੱਤਿਆ। 2018 ਵਿੱਚ ਉਸਨੇ ਥਾਈਲੈਂਡ ਪੈਰਾ-ਬੈਡਮਿੰਟਨ ਇੰਟਰਨੈਸ਼ਨਲ ਵਿੱਚ ਕਾਂਸੀ ਦਾ ਮੈਡਲ ਜਿੱਤਿਆ।

2018 ਵਿੱਚ ਏਸ਼ੀਅਨ ਪੈਰਾ ਗੇਮਜ਼ ਵਿੱਚ ਕਾਂਸੀ ਦਾ ਮੈਡਲ ਜਿੱਤਿਆ। ਸਵਿਟਜ਼ਰਲੈਂਡ ਵਿੱਚ 2019 ਵਿੱਚ ਹੋਈ ਪੈਰਾ-ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਵਿੱਚ ਉਸਨੇ ਸੋਨੇ ਦਾ ਮੈਡਲ ਜਿੱਤਿਆ।

ਫੋਟੋ ਕੈਪਸ਼ਨ ਮਾਨਸੀ ਜੋਸ਼ੀ ਹੁਣ ਟੋਕੀਓ ਪੈਰਾਓਲੰਪਿਕਸ ਦੀ ਤਿਆਰੀ ਕਰ ਰਹੀ ਹੈ

ਟੋਕੀਓ ਪੈਰਾਓਲੰਪਿਕਸ ਦੀ ਤਿਆਰੀ ’ਚ ਜੁਟੀ ਮਾਨਸੀ

ਮਾਨਸੀ ਜੋਸ਼ੀ ਹੁਣ ਟੋਕੀਓ ਪੈਰਾਓਲੰਪਿਕਸ ਦੀ ਤਿਆਰੀ ਕਰ ਰਹੀ ਹੈ ਜੋ ਇਸ ਸਾਲ ਅਗਸਤ ਵਿੱਚ ਹੋਵੇਗੀ। ਕਿਉਂਕਿ ਪੈਰਾਓਲੰਪਿਕਸ ਵਿੱਚ ਸਿੰਗਲ ਕੈਟੇਗਰੀ ਨਹੀਂ ਹੁੰਦੀ, ਮਾਨਸੀ ਮਿਕਸਡ ਡਬਲਜ਼ ਲਈ ਟ੍ਰੇਨਿੰਗ ਲੈ ਰਹੀ ਹੈ।

ਉਹ ਜੂਨ 2018 ਤੋਂ ਹੈਦਰਾਬਾਦ ਵਿੱਚ ਗੋਪੀਚੰਦ ਅਕੈਡਮੀ ਤੋਂ ਟ੍ਰੇਨਿੰਗ ਲੈ ਰਹੀ ਹੈ। ਪੀ ਗੋਪੀਚੰਦ ਜੋ ਉਸਦੇ ਕੋਚ ਵੀ ਹਨ, ਉਨ੍ਹਾਂ ਨੇ ਕਈ ਮੌਕਿਆਂ 'ਤੇ ਕਿਹਾ ਹੈ ਕਿ ਮਾਨਸੀ ਨੇ ਕਈਆਂ ਲਈ ਇੱਕ ਨਵੀਂ ਦੁਨੀਆਂ ਦੇ ਬੂਹੇ ਖੋਲ੍ਹੇ ਹਨ।

ਅਸੀਂ ਮਾਨਸੀ ਨਾਲ ਉਸ ਦੇ ਟ੍ਰੇਨਿੰਗ ਸੈਸ਼ਨ ਦੌਰਾਨ ਅਕੈਡਮੀ ਗਏ ਸੀ। ਉਹ ਆਪਣਾ ਪ੍ਰੋਸਥੈਟਿਕ ਬਦਲ ਕੇ ਟ੍ਰੇਨਿੰਗ ਸ਼ੁਰੂ ਕਰਦੀ ਹੈ।

ਉਹ ਦੱਸਦੀ ਹੈ, ''ਮੈਂ ਆਪਣਾ ਪ੍ਰੋਸਥੈਟਿਕ ਬਦਲ ਲਿਆ ਹੈ। ਨਵਾਂ ਪ੍ਰੋਸਥੈਟਿਕ ਮੈਨੂੰ ਕੋਰਟ ਦੇ ਚਾਰੇ ਪਾਸੇ ਜ਼ਿਆਦਾ ਘੁੰਮਣ ਦੀ ਸਮਰੱਥਾ ਦਿੰਦਾ ਹੈ। ਮੈਂ ਇੱਕ ਪ੍ਰੋਸਥੈਟਿਕ ਦੀ ਵਰਤੋਂ ਹਰ ਦਿਨ ਕਰਦੀ ਹਾਂ। ਦੂਜਾ ਮੈਂ ਟ੍ਰੇਨਿੰਗ ਅਤੇ ਖੇਡਣ ਦੌਰਾਨ ਵਰਤਦੀ ਹਾਂ।''

''ਬੇਸ਼ੱਕ ਕਈ ਵਾਰ ਅਜਿਹਾ ਹੁੰਦਾ ਹੈ ਜਦੋਂ ਪ੍ਰੋਸਥੈਟਿਕ ਕਾਰਨ ਸਟੰਪ 'ਤੇ ਲੱਗੇ ਟਾਂਕਿਆਂ ਵਿੱਚ ਦਰਦ ਹੁੰਦਾ ਹੈ, ਪਰ ਮੈਨੂੰ ਪਤਾ ਹੈ ਕਿ ਇਸ ਨਾਲ ਕਿਵੇਂ ਨਜਿੱਠਣਾ ਹੈ ਅਤੇ ਕਦੋਂ ਮੈਂ ਖ਼ੁਦ ਨੂੰ ਅੱਗੇ ਵਧਾਉਣਾ ਹੈ।''

ਇਹ ਵੀ ਪੜ੍ਹੋ

ਮਾਨਸੀ ਵਾਰਮ ਅਪ ਕਰਦੀ ਹੈ ਅਤੇ ਫਿਰ ਦ੍ਰਿੜਤਾ ਨਾਲ ਕੋਰਟ ਵਿੱਚ ਜਾਂਦੀ ਹੈ। ਆਪਣੀ ਟ੍ਰੇਨਿੰਗ ਦੌਰਾਨ ਉਹ ਖ਼ੁਦ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਦੀ ਹੈ। ਉਹ ਆਪਣੇ ਕੋਚ ਤੋਂ ਕਈ ਨਵੀਆਂ ਰਣਨੀਤੀਆਂ ਬਾਰੇ ਪੁੱਛ ਰਹੀ ਹੈ।

ਕੋਰਟ ਵਿੱਚ ਮਾਨਸੀ ਆਪਣੀਆਂ ਸੀਮਾਵਾਂ ਨੂੰ ਫੈਲਾਉਣ 'ਤੇ ਧਿਆਨ ਕੇਂਦਰਿਤ ਰੱਖਦੀ ਹੈ। ਕੋਰਟ ਵਿੱਚ ਉਹ ਵਿਸ਼ਵ ਚੈਂਪੀਅਨ ਨਹੀਂ ਹੈ। ਉਹ ਇੱਕ ਅਜਿਹੀ ਵਿਦਿਆਰਥਣ ਹੈ ਜੋ ਸਿੱਖਣ ਲਈ ਦ੍ਰਿੜ ਹੈ।

ਮਾਨਸੀ ਕਹਿੰਦੀ ਹੈ, ''ਟ੍ਰੇਨਿੰਗ ਸੈਸ਼ਨ ਮੇਰੇ ਲਈ ਬਹੁਤ ਅਹਿਮ ਹਨ। ਮੈਂ ਸਿੱਖਦੀ ਹਾਂ, ਕੋਸ਼ਿਸ਼ ਕਰਦੀ ਹਾਂ ਅਤੇ ਨਵੀਆਂ ਤਕਨੀਕਾਂ ਨੂੰ ਅਪਣਾਉਂਦੀ ਹਾਂ।''

ਉਹ ਕਹਿੰਦੀ ਹੈ, ਆਪਣੇ ਪਰਿਵਾਰ ਅਤੇ ਦੋਸਤਾਂ ਤੋਂ ਬਾਅਦ, ''ਇਸ ਅਕੈਡਮੀ ਮੇਰੀ ਜ਼ਿੰਦਗੀ ਵਿੱਚ ਅਹਿਮ ਭੂਮਿਕਾ ਹੈ। ਇਸ ਤੋਂ ਇਲਾਵਾ ਮੇਰੇ ਸਪਾਂਸਰਜ਼ ਹਨ ਜੋ ਬਹੁਤ ਮਦਦਗਾਰ ਹਨ।''

ਜਦੋਂ ਅਸੀਂ ਉਸਦੇ ਟ੍ਰੇਨਿੰਗ ਸੈਸ਼ਨ ਦੌਰਾਨ ਅਕੈਡਮੀ ਵਿੱਚ ਗਏ ਸੀ ਤਾਂ ਉੱਥੇ ਇੱਕ ਨੌਜਵਾਨ ਮੁੰਡੇ ਨੇ ਉਸ ਤੋਂ ਆਟੋਗ੍ਰਾਫ਼ ਲੈਣੇ ਚਾਹੇ।

ਮਾਨਸੀ ਨੇ ਉਸ ਦਾ ਨਾਂ, ਉਹ ਕੀ ਪੜ੍ਹ ਰਿਹਾ ਹੈ, ਬਾਰੇ ਪੁੱਛਿਆ ਅਤੇ ਕਾਗਜ਼ 'ਤੇ ਆਪਣੇ ਹਸਤਾਖ਼ਰ ਕੀਤੇ। ਮਾਨਸੀ ਕਹਿੰਦੀ ਹੈ, ''ਜਦੋਂ ਨੌਜਵਾਨ ਮੇਰੇ ਕੋਲ ਪਹੁੰਚਦੇ ਹਨ ਤਾਂ ਮੈਨੂੰ ਚੰਗਾ ਲੱਗਦਾ ਹੈ।''

ਉਹ ਦੱਸਦੀ ਹੈ ਕਿ ਜਦੋਂ ਉਸਨੇ ਕਿਸੇ ਟੂਰਨਾਮੈਂਟ ਦੀ ਤਿਆਰੀ ਕਰਨੀ ਹੈ ਤਾਂ ਇਹ ਸਿਰਫ਼ ਸਰੀਰਕ ਰੂਪ ਨਾਲ ਹੀ ਨਹੀਂ ਹੁੰਦੀ।

ਉਹ ਕਹਿੰਦੀ ਹੈ, ''ਮੈਂ ਬਹੁਤ ਸਾਰੀਆਂ ਚੀਜ਼ਾਂ ਬਾਰੇ ਯੋਜਨਾ ਬਣਾਉਣੀ ਹੁੰਦੀ ਹੈ। ਮੈਨੂੰ ਇਹ ਦੇਖਣਾ ਪੈਂਦਾ ਹੈ ਕਿ ਮੇਰੀ ਯਾਤਰਾ ਦਾ ਸਮਾਂ ਕਿੰਨਾ ਹੈ। ਫਿਰ ਉਸ ਅਨੁਸਾਰ ਮੈਂ ਆਪਣੇ ਬ੍ਰੇਕ ਦੀ ਯੋਜਨਾ ਬਣਾਉਂਦੀ ਹਾਂ ਸਫ਼ਰ ਦੌਰਾਨ ਕਿੰਨੀ ਦੇਰ ਬੈਠਣਾ ਹੈ। ਮੈਨੂੰ ਆਪਣੇ ਬੈਠਣ ਦੀ ਵਿਵਸਥਾ ਦੀ ਯੋਜਨਾ ਬਣਾਉਣੀ ਹੁੰਦੀ ਹੈ।''

ਮਾਨਸੀ ਨੇ ਕਿਹਾ ਕਿ ਉਸ ਨੂੰ ਜ਼ਿਆਦਾਤਰ ਹਵਾਈ ਅੱਡਿਆਂ 'ਤੇ ਲਿਖਤੀ ਸ਼ਿਕਾਇਤ ਦਰਜ ਕਰਵਾਉਣੀ ਚਾਹੀਦੀ ਹੈ ਤਾਂ ਕਿ ਸੁਰੱਖਿਆ ਜਾਂਚ ਲਈ ਉਸ ਦੀ ਪ੍ਰੋਸਥੈਟਿਕ ਲੱਤ ਨੂੰ ਨਾ ਉਤਰਵਾਇਆ ਜਾਵੇ।

ਉਸ ਨੇ ਕਿਹਾ, ''ਇਹ ਮੇਰੇ ਲਈ ਹਮੇਸ਼ਾ ਸੰਭਵ ਨਹੀਂ ਹੈ ਕਿ ਜਦੋਂ ਤੱਕ ਮੇਰੀ ਜਾਂਚ ਨਾ ਹੋਵੇ, ਮੈਂ ਆਪਣੀ ਪ੍ਰੋਸਥੈਟਿਕ ਨੂੰ ਲਾਹਵਾਂ। ਕਦੇ-ਕਦੇ ਸੁਰੱਖਿਆ ਦੀ ਜਾਂਚ ਰਾਹੀਂ ਆਪਣੀ ਪ੍ਰੋਸਥੈਟਿਕ ਨੂੰ ਸਕੈਨ ਕਰਦੇ ਹੋਏ ਦੇਖਣਾ ਸ਼ਰਮਨਾਕ ਹੁੰਦਾ ਹੈ ਜਦਕਿ ਹੋਰ ਲੋਕ ਉਸ ਵਿੱਚ ਆਪਣੇ ਲੈਪਟਾਪ ਅਤੇ ਹੈਂਡਬੈਗ ਪਾਉਂਦੇ ਹਨ।''

Image copyright facebook/mansi
ਫੋਟੋ ਕੈਪਸ਼ਨ ਮਾਨਸੀ ਹਰ ਦਿਨ ਅਕੈਡਮੀ ਲਈ ਕੈਬ ਜਾਂ ਆਟੋ ਲੈਂਦੀ ਹੈ

ਉਹ ਕਹਿੰਦੀ ਹੈ, ''ਜੇ ਇਹ ਸਭ ਰਾਸ਼ਟਰੀ ਛੁੱਟੀਆਂ ਦੇ ਆਲੇ-ਦੁਆਲੇ ਹੋਵੇ ਤਾਂ ਹਾਲਾਤ ਹੋਰ ਖ਼ਰਾਬ ਹੋ ਜਾਂਦੇ ਹਨ। ਸੁਰੱਖਿਆ ਅਧਿਕਾਰੀ ਕਦੇ-ਕਦੇ ਮੇਰੇ ਕੋਲ ਆਉਂਦੇ ਹਨ ਅਤੇ ਮੈਨੂੰ ਕਹਿੰਦੇ ਹਨ ਕਿ ਉਨ੍ਹਾਂ ਨੇ ਮੈਨੂੰ ਖ਼ਬਰਾਂ ਵਿੱਚ ਦੇਖਿਆ ਹੈ, ਪਰ ਮੈਂ ਅਜੇ ਵੀ ਇਸ ਪ੍ਰਕਿਰਿਆ ਵਿੱਚੋਂ ਗੁਜ਼ਰ ਰਹੀ ਹਾਂ। ਮੈਨੂੰ ਲੱਗਦਾ ਹੈ ਕਿ ਜਾਗਰੂਕਤਾ ਦੀ ਲੋੜ ਹੈ।''

ਮਾਨਸੀ ਹੈਦਰਾਬਾਦ ਵਿੱਚ ਇਕੱਲੀ ਰਹਿੰਦੀ ਹੈ। ਉਹ ਹਰ ਦਿਨ ਅਕੈਡਮੀ ਲਈ ਕੈਬ ਜਾਂ ਆਟੋ ਲੈਂਦੀ ਹੈ। ਕੋਰਟ ਤੱਕ ਪਹੁੰਚਣ ਲਈ ਉਹ ਕੁਝ ਪੌੜੀਆਂ ਚੜ੍ਹਦੀ ਹੈ।

ਉਹ ਕਹਿੰਦੀ ਹੈ ਕਿ ਲੋਕਾਂ ਦੀ ਮਾਨਸਿਕਤਾ ਵਿੱਚ ਬਦਲਾਅ ਦੀ ਜ਼ਰੂਰਤ ਹੈ ਕਿ ਖੇਡ ਸਿਰਫ਼ ਪ੍ਰਤੀਯੋਗੀਆਂ ਲਈ ਹੈ।

ਉਸਦਾ ਕਹਿਣਾ ਹੈ, ''ਮੈਨੂੰ ਲੱਗਦਾ ਹੈ ਕਿ ਹਰ ਕਿਸੇ ਨੂੰ ਇੱਕ ਖੇਡ ਖੇਡਣੀ ਚਾਹੀਦੀ ਹੈ। ਇਹ ਮਹੱਤਵਪੂਰਨ ਹੈ ਕਿਉਂਕਿ ਅਸੀਂ ਤਾਂ ਹੀ ਬੁਨਿਆਦੀ ਢਾਂਚੇ ਦੀ ਮੰਗ ਕਰ ਸਕਦੇ ਹਾਂ। ਉਸ ਤੋਂ ਬਾਅਦ ਸਰਕਾਰਾਂ ਖੁੱਲ੍ਹੀਆਂ ਥਾਵਾਂ ਅਤੇ ਖੇਡ ਦੇ ਮੈਦਾਨਾਂ ਬਾਰੇ ਸੋਚਣਗੀਆਂ, ਜਦੋਂ ਹਰ ਕੋਈ ਖੇਡਣ ਲਈ ਉਤਸੁਕ ਹੋਵੇਗਾ।''

ਮਾਨਸੀ ਇੱਕ ਅੰਤਰਮੁਖੀ ਵਿਅਕਤੀ ਦੇ ਰੂਪ ਵਿੱਚ ਸਾਹਮਣੇ ਆਉਂਦੀ ਹੈ।

ਮਾਨਸੀ ਕਹਿੰਦੀ ਹੈ, ''ਮੈਨੂੰ ਗੁੱਸਾ ਨਹੀਂ ਆਉਂਦਾ। ਮੈਂ ਉਨ੍ਹਾਂ ਚੀਜ਼ਾਂ ਲਈ ਯਾਦ ਕੀਤਾ ਜਾਣਾ ਪਸੰਦ ਕਰਾਂਗੀ ਜਿਨ੍ਹਾਂ ਲਈ ਮੈਂ ਡਟੀ ਹੋਈ ਹਾਂ। ਮੈਂ ਆਪਣੀ ਖੇਡ ਲਈ ਯਾਦ ਕੀਤਾ ਜਾਣਾ ਪਸੰਦ ਕਰਾਂਗੀ।''

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਤਾਜ਼ਾ ਘਟਨਾਕ੍ਰਮ

ਕੋਰੋਨਾਵਾਇਰਸ: ਅਮਰੀਕਾ 'ਚ ਇੱਕ ਦਿਨ 'ਚ ਸਭ ਤੋਂ ਵੱਧ ਮੌਤਾਂ, ਉੱਤਰੀ ਕੋਰੀਆ ਨੇ ਨਾਗਰਿਕਾਂ ਨੂੰ ਲਸਣ ਖਾਣ ਦੀ ਸਲਾਹ ਦਿੱਤੀ

ਕੋਰੋਨਾਵਾਇਰਸ: ਲੌਕਡਾਊਨ ਕਦੋਂ ਅਤੇ ਕਿਵੇਂ ਖ਼ਤਮ ਹੋਵੇਗਾ

ਕੋਰੋਨਾਵਾਇਰਸ: ਮੱਛਰ ਤੋਂ ਲਾਗ ਤੇ ਨਿੰਬੂ ਨਾਲ ਇਲਾਜ?

ਪੰਜਾਬ ਦੀ 81 ਸਾਲਾ ਔਰਤ ਨੇ ਕਿਵੇਂ ਦਿੱਤੀ ਕੋਰੋਨਾਵਾਇਰਸ ਨੂੰ ਮਾਤ

ਕੀ ਹੈ ਗ਼ੈਰ-ਪ੍ਰਮਾਣਿਤ 'ਕੋਰੋਨਾ ਦੀ ਦਵਾਈ' ਜਿਸ ਲਈ ਟਰੰਪ ਭਾਰਤ ਨੂੰ ਧਮਕਾ ਰਹੇ

ਕੋਰੋਨਾਵਾਇਰਸ: ਟਰੰਪ ਨੇ WHO ਦੀ ਫੰਡਿੰਗ ਰੋਕਣ ਦੀ ਦਿੱਤੀ ਧਮਕੀ

ਕੋਰੋਨਾਵਾਇਰਸ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਆਈਸੀਯੂ ਵਿੱਚ ਦੂਜੀ ਰਾਤ ਬਿਤਾਈ

ਪਾਕਿਸਤਾਨ ’ਚ ਕੋਰੋਨਾ ਦੇ ਕਹਿਰ ਵਿਚਾਲੇ ਡਾਕਟਰ ਹੜਤਾਲ ’ਤੇ ਕਿਉਂ

ਕੋਰੋਨਾਵਾਇਰਸ: 'ਅਸੀਂ ਲਾਸ਼ਾਂ ਨੂੰ ਮੋਮਜਾਮੇ 'ਚ ਇੰਝ ਲਪੇਟਿਆ, ਜਿਵੇਂ ਗੁੱਡੀ ਲਪੇਟੀ ਜਾਂਦੀ'