Coronavirus: ਕੋਰੋਨਾਵਾਇਰਸ ਨੇ ਲਈਆਂ 170 ਜਾਨਾਂ, WHO ਨੇ ਕਿਹਾ ਸਮੁੱਚੀ ਦੁਨੀਆਂ ਸੁਚੇਤ ਹੋ ਜਾਵੇ - 5 ਅਹਿਮ ਖ਼ਬਰਾਂ

Coronavirus: ਕੋਰੋਨਾਵਾਇਰਸ Image copyright Getty Images
ਫੋਟੋ ਕੈਪਸ਼ਨ ਕੋਰੋਨਾਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 170 ਹੋ ਗਈ ਹੈ

ਵਿਸ਼ਵ ਸਿਹਤ ਸੰਗਠਨ ਦੇ ਹੈਲਥ ਐਮਰਜੈਂਸੀਜ਼ ਪ੍ਰੋਗਰਾਮ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਨਾਲ ਲੜਣ ਲਈ "ਸਮੁੱਚੀ ਦੁਨੀਆਂ ਨੂੰ ਸੁਚੇਤ ਹੋਣ ਦੀ ਲੋੜ ਹੈ।"

ਹੈਲਥ ਐਮਰਜੈਂਸੀਜ਼ ਪ੍ਰੋਗਰਾਮ ਦੇ ਕਾਰਜਾਰੀ ਨਿਰਦੇਸ਼ਕ ਡਾ. ਮਾਈਕ ਰਿਆਨ ਨੇ ਚੀਨ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ, "ਚੁਣੌਤੀ ਵੱਡੀ ਹੈ ਪਰ ਜਵਾਬ ਵੀ ਵੱਡਾ ਰਿਹਾ ਹੈ।"

ਚੀਨ ਦੇ ਵੁਹਾਨ ਸ਼ਹਿਰ ਤੋਂ ਚਰਚਾ ਵਿੱਚ ਆਏ ਇਸ ਵਾਇਰਸ ਬਾਰੇ ਵਿਸ਼ਵ ਸਿਹਤ ਸੰਗਠਨ ਦੀ ਵੀਰਵਾਰ ਨੂੰ ਇੱਕ ਬੈਠਕ ਹੋਣੀ ਹੈ। ਜਿਸ ਵਿੱਚ ਵਾਇਰਸ ਨੂੰ ਦੁਨੀਆਂ ਲਈ ਸਿਹਤ ਐਮਰਜੈਂਸੀ ਐਲਾਨਣ ਬਾਰੇ ਫ਼ੈਸਲਾ ਲਿਆ ਜਾਵੇਗਾ।

ਵਾਇਰਸ ਨਾਲ ਚੀਨ ਵਿੱਚ 6000 ਲੋਕਾਂ ’ਤੇ ਅਸਰ ਪਿਆ ਹੈ ਤੇ 170 ਜਾਨਾਂ ਚਲੀਆਂ ਗਈਆਂ ਹਨ। ਚੀਨ ਵਿੱਚ ਵਾਇਰਸ ਦੇ ਨਵੇਂ ਹਮਲੇ ਨਾਲ 1700 ਹੋਰ ਲੋਕਾਂ ਦੇ ਪੀੜਤ ਹੋਣ ਦੀ ਖ਼ਬਰ ਹੈ।

ਭਾਰਤ ਵਿੱਚ ਵੀ ਵੱਡੇ ਹਸਪਤਾਲਾਂ ਵਿੱਚ ਅਜਿਹੇ ਹਾਲਾਤ ਨਾਲ ਨਜਿੱਠਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਚੀਨ ਤੋਂ ਬਾਹਰ ਇਹ ਵਾਇਰਸ 16 ਦੇਸ਼ਾਂ ਵਿੱਚ ਫੈਲ ਚੁੱਕਿਆ ਹੈ। ਇਹ ਵਾਇਰਸ ਹਾਲਾਂਕਿ ਹਾਲੇ ਤੱਕ ਲਾਇਲਾਜ ਹੈ ਪਰ ਇਲਾਜ ਮਗਰੋਂ ਬਹੁਤ ਸਾਰੇ ਲੋਕ ਠੀਕ ਵੀ ਹੋਏ ਹਨ।

ਵੀਡੀਓ: ਜ਼ੁਕਾਮ-ਬੁਖਾਰ ਹੀ ਲੱਛਣ ਹਨ ਤਾਂ ਕਿਵੇਂ ਪਤਾ ਲੱਗੇ ਕਿ ਕੋਰੋਨਾਵਾਇਰਸ ਤਾਂ ਨਹੀਂ

ਗਰਭਪਾਤ ਬਾਰੇ ਸਰਕਾਰ ਦੀ ਨਵੀਂ ਤਜਵੀਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਕੈਬਨਿਟ ਦੀ ਬੈਠਕ ਦੇ ਫੈਸਲੇ ਮੁਤਾਬਕ ਗਰਭਪਾਤ ਦਾ ਸਮਾਂ 20 ਹਫ਼ਤਿਆਂ ਤੋਂ ਵਧਾ ਕੇ 24 ਹਫ਼ਤੇ ਕਰ ਦਿੱਤਾ ਗਿਆ ਹੈ।

ਇਸ ਫੈਸਲੇ ਤੋਂ ਪਹਿਲਾਂ ਜੇ ਕਿਸੇ ਔਰਤ ਨੇ 20 ਹਫ਼ਤਿਆਂ ਜਾਂ 5 ਮਹੀਨਿਆਂ ਤੋਂ ਬਾਅਦ ਗਰਭਪਾਤ ਕਰਵਾਉਣਾ ਹੁੰਦਾ ਸੀ ਤਾਂ ਇਸ ਲਈ ਅਦਾਲਤੀ ਪ੍ਰਵਾਨਗੀ ਲੈਣੀ ਪੈਂਦੀ ਸੀ।

ਮੈਡੀਕਲ ਟਰਮੀਨੇਸ਼ਨ ਆਫ਼ ਪ੍ਰੈਗਨੈਂਸੀ (ਅਮੈਂਡਮੈਂਟ) ਬਿਲ 2020 ਨੂੰ ਸੰਸਦ ਦੇ ਬੱਜਟ ਇਜਲਾਸ ਵਿੱਚ ਪੇਸ਼ ਕੀਤਾ ਜਾ ਸਕਦਾ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ ’ਤੇ

ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੇਡਕਰ ਨੇ ਬੈਠਕ ਤੋਂ ਬਾਅਦ ਦੱਸਿਆ ਕਿ ਇਸ ਸੋਧ ਦੀ ਮੰਗ ਔਰਤਾਂ ਵੱਲੋਂ ਕੀਤੀ ਜਾ ਰਹੀ ਸੀ ਤੇ ਡਾਕਟਰ ਵੀ ਇਸ ਦੀ ਸਿਫ਼ਾਰਿਸ਼ ਕਰ ਰਹੇ ਸਨ। ਇਨ੍ਹਾਂ ਤੋਂ ਇਲਾਵਾ ਅਦਾਲਤ ਨੇ ਵੀ ਇਸ ਬਾਰੇ ਪਹੁੰਚ ਕੀਤੀ ਸੀ।

ਹਾਲਾਂਕਿ ਪੀਆਈਬੀ ਦੇ ਪ੍ਰੈੱਸ ਨੋਟ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਇਹ ਮਿਆਦ ਵਿਸ਼ੇਸ਼ ਕਿਸਮ ਦੀਆਂ ਔਰਤਾਂ ਲਈ ਵਧਾਈ ਗਈ ਹੈ। ਇਨ੍ਹਾਂ ਦੀ ਐੱਮਟੀਪੀ ਐਕਟ ਤਹਿਤ ਪਰਿਭਾਸ਼ਾ ਦਿੱਤੀ ਜਾਵੇਗੀ। ਜਿਸ ਵਿੱਚ ਮੋਟੇ ਤੌਰ ਦੇ ਜਿਣਸੀ ਸ਼ੋਸ਼ਣ ਦੀਆਂ ਸ਼ਿਕਾਰ ਅਤੇ ਅਸੁਰੱਖਿਅਤ (ਵਿਕਲਾਂਗ, ਨਾਬਾਲਿਗ) ਔਰਤਾਂ ਰੱਖੀਆਂ ਜਾਣਗੀਆਂ।

ਚੋਣ ਕਮਿਸ਼ਨ ਨੇ ਭਾਜਪਾ ਨੂੰ ਅਨੁਰਾਗ ਠਾਕੁਰ ਅਤੇ ਪ੍ਰਵੇਸ਼ ਸ਼ਰਮਾ ਨੂੰ ਸਟਾਰ ਪ੍ਰਚਾਰਕਾਂ ਦੀ ਲਿਸਟ ਤੋਂ ਬਾਹਰ ਕਰਨ ਲਈ ਕਿਹਾ।

ਇਹ ਵੀ ਪੜ੍ਹੋ:

Image copyright Getty Images
ਫੋਟੋ ਕੈਪਸ਼ਨ ਚੋਣ ਕਮਿਸ਼ਨ ਨੇ ਭਾਜਪਾ ਨੂੰ ਪ੍ਰਵੇਸ਼ ਵਰਮਾ ਅਤੇ ਅਨੁਰਾਗ ਠਾਕੁਰ ਨੂੰ ਸਟਾਰ ਪ੍ਰਚਾਰਕਾਂ ਦੀ ਲਿਸਟ ਤੋਂ ਬਾਹਰ ਕਰਨ ਲਈ ਕਿਹਾ ਹੈ।

ਅਨੁਰਾਗ ਠਾਕੁਰ ਤੇ ਪ੍ਰਵੇਸ਼ ਵਰਮਾ 'ਤੇ ਚੋਣ ਕਮਿਸ਼ਨ ਦੀ ਕਾਰਵਾਈ

ਦਿੱਲੀ ਚੋਣ ਪ੍ਰਚਾਰ ਦੌਰਾਨ ਵਿਵਾਦਿਤ ਬਿਆਨ ਦੇਣ ਦੇ ਮਾਮਲੇ 'ਚ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਅਤੇ ਪੱਛਮ ਦਿੱਲੀ ਤੋਂ ਭਾਜਪਾ ਸੰਸਦ ਮੈਂਬਰ ਪ੍ਰਵੇਸ਼ ਸ਼ਰਮਾ 'ਤੇ ਚੋਣ ਕਮਿਸ਼ਨ ਨੇ ਵੱਡੀ ਕਾਰਵਾਈ ਕੀਤੀ ਹੈ।

ਚੋਣ ਕਮਿਸ਼ਨ ਨੇ ਭਾਜਪਾ ਨੂੰ ਦੋਵਾਂ ਨੇਤਾਵਾਂ ਨੂੰ ਸਟਾਰ ਪ੍ਰਚਾਰਕਾਂ ਦੀ ਲਿਸਟ ਤੋਂ ਬਾਹਰ ਕਰਨ ਲਈ ਕਿਹਾ।

ਚੋਣ ਕਮਿਸ਼ਨ ਵਲੋਂ ਭਾਜਪਾ ਦੀ "ਸਟਾਰ ਪ੍ਰਚਾਰਕਾਂ" ਦੀ ਸੂਚੀ ਤੋਂ ਹਟਾਏ ਜਾਣ ਦਾ ਮਤਲਬ ਇਹ ਨਹੀਂ ਕਿ ਅਨੁਰਾਗ ਠਾਕੁਰ ਅਤੇ ਪਰਵੇਸ਼ ਵਰਮਾ ਪਾਰਟੀ ਲਈ ਪ੍ਰਚਾਰ ਨਹੀਂ ਕਰ ਸਕਦੇ। ਇਸ ਦਾ ਸਿਰਫ਼ ਅਰਥ ਹੈ ਕਿ ਰੈਲੀ ਲਈ ਕੀਤੇ ਗਏ ਖ਼ਰਚੇ ਉਮੀਦਵਾਰ ਦੇ ਖ਼ਰਚੇ ਵਿੱਚ ਸ਼ਾਮਲ ਕੀਤੇ ਜਾਣਗੇ ਜੋ ਕਿ 28 ਲੱਖ ਰੁਪਏ ਦੇ ਕਰੀਬ਼ ਹੈ। ਸਟਾਰ ਪ੍ਰਚਾਰਕਾਂ ਨੂੰ ਅਜਿਹੀਆਂ ਸੀਮਾਵਾਂ ਤੋਂ ਛੋਟ ਦਿੱਤੀ ਜਾਂਦੀ ਹੈ। ਪੜ੍ਹੋ ਪੂਰੀ ਖ਼ਬਰ।

Image copyright Getty Images
ਫੋਟੋ ਕੈਪਸ਼ਨ ਚੋਣਾਂ ਨਾ ਲੜਨ ਦਾ ਫੈਸਲਾ ਲੈਣ ਬਾਰੇ ਅਕਾਲੀ ਦਲ ਦਾ ਕਹਿਣਾ ਸੀ ਕਿ ਚੋਣਾਂ ਪਿੱਛੇ ਸਿਧਾਂਤ ਨਹੀਂ ਛੱਡੇ ਜਾ ਸਕਦੇ

‘ਭਾਜਪਾ ਜਿੱਥੇ ਡਿਊਟੀ ਲਾਏਗੀ ਉੱਥੇ ਪ੍ਰਚਾਰ ਕਰਾਂਗੇ’

ਸੁਖਬੀਰ ਬਾਦਲ ਨੇ ਇਹ ਸ਼ਬਦ ਦਿੱਲੀ ਵਿਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਿੱਲੀ ਵਿਧਾਨ ਸਭਾ ਚੋਣਆਂ ਵਿੱਚ ਭਾਜਪਾ ਦੀ ਹਮਾਇਤ ਦਾ ਐਲਾਨ ਕੀਤਾ।

'ਅਸੀਂ ਗਠਜੋੜ ਨਹੀਂ ਤੋੜਿਆ ਸੀ, ਅਸੀਂ ਸਿਰਫ਼ ਚੋਣਾਂ ਨਾ ਲੜਨ ਦਾ ਫੈਸਲਾ ਲਿਆ ਸੀ। ਅਸੀ ਸੀਏਏ ਦੇ ਹੱਕ ਵਿਚ ਹਾਂ ਕਿਉਂ ਕਿ ਇਸ ਕਾਨੂੰਨ ਨਾਲ ਸਾਡੇ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਤੋਂ ਉਜੜ ਕੇ ਆਏ ਹਜ਼ਾਰਾਂ ਸਿੱਖਾਂ ਨੂੰ ਫਾਇਦਾ ਹੋਇਆ ਹੈ'', ਕਹੇ।

ਇਸ ਮੌਕੇ ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ, ਦਿੱਲੀ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦਾ ਸਮਰਥਨ ਕਰੇਗਾ। ਦਿੱਲੀ ਅਤੇ ਪੰਜਾਬ ਦੇ ਅਕਾਲੀ ਲੀਡਰਸ਼ਿਪ ਭਾਜਪਾ ਦੀ ਲੋੜ ਮੁਤਾਬਕ ਪ੍ਰਚਾਰ ਕਰੇਗੀ।

ਇਸ ਮੌਕੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਕ ਵਿੱਚ ਅਪੀਲ ਵੀ ਕੀਤੀ ਤੇ ਕਿਹਾ,“ਮੈਂ ਸਿੱਖ ਸੰਗਤ ਤੇ ਸਮੁੱਚੇ ਪੰਜਾਬੀਆਂ ਨੂੰ ਅਪੀਲ ਕਰਦਾ ਹਾਂ ਕਿ ਅਸੀਂ ਮਿਲਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥ ਮਜ਼ਬੂਤ ਕਰੀਏ।” ਪੜ੍ਹੋ ਪੂਰੀ ਖ਼ਬਰ।

ਅਕਾਲੀ ਦਲ ਦੇ ਚੋਣਾਂ ਨਾ ਲੜਨ ਦੇ ਸਟੈਂਡ ਬਾਰੇ ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨਾਲ ਬੀਬੀਸੀ ਪੰਜਾਬੀ ਦੀ ਖ਼ਾਸ ਗੱਲਬਾਤ (ਵੀਡੀਓ)।

Image copyright EDWARD ARMSTRONG
ਫੋਟੋ ਕੈਪਸ਼ਨ ਐਡਵਰਡ ਆਰਮਸਟਰਾਂਗ ਗੂਗਲ ਅਤੇ ਫੇਸਬੁੱਕ ਦੇ ਬਿਨਾਂ ਰਹਿਣ ਦੀ ਕੋਸ਼ਿਸ਼ ਕਰ ਰਹੇ ਹਨ।

ਜੇ ਤੁਹਾਨੂੰ ਵੀ ਗੂਗਲ ਫੇਸਬੁੱਕ ਤੋਂ ਡਰ ਲਗਦਾ ਹੈ ਤਾਂ ਇਹ ਪੜ੍ਹੋ

ਗੂਗਲ 'ਤੇ ਤੁਸੀਂ ਜੋ ਵੀ ਸਰਚ ਕੀਤਾ ਹੁੰਦਾ ਹੈ, ਉਸ ਦਾ ਪਤਾ ਗੂਗਲ ਨੂੰ ਹੁੰਦਾ ਹੈ, ਇਸ ਵਿਚ ਤੁਹਾਡੀਆਂ ਦਿਲਚਸਪੀਆਂ, ਉਮੀਦਾਂ ਅਤੇ ਡਰ ਦੀ ਇਕ ਵਿਸਥਾਰ ਸੂਚੀ ਹੈ।

ਕੌਣ ਤੁਹਾਡਾ ਦੋਸਤ ਹੈ, ਤੁਹਾਨੂੰ ਕੀ ਪਤਾ ਹੈ ਅਤੇ ਆਨਲਾਈਨ ਤੁਸੀਂ ਕੀ ਗੱਲ ਕਰ ਰਹੇ ਹੋ, ਇਸ ਸਭ ਬਾਰੇ ਫੇਸਬੁੱਕ ਨੂੰ ਪਤਾ ਹੁੰਦਾ ਹੈ।

ਆਨਲਾਈਨ ਡਾਟਾ ਘੁਟਾਲਿਆਂ ਨੇ ਚਿੰਤਾ ਹੋਰ ਵਧਾ ਦਿੱਤੀ ਹੈ। ਅਜਿਹੇ ਵਿੱਚ ਇਹ ਲੇਖ ਤੁਹਾਡੇ ਲਈ ਲਾਹੇਵੰਦ ਹੋ ਸਕਦਾ ਹੈ।

ਇਹ ਵੀ ਪੜ੍ਹੋ:

ਵੀਡੀਓ: ਪੰਜਾਬ ਪਹੁੰਚੇ ਟਿੱਡੀ ਦਲ ਦੀ ਸਚਾਈ

ਵੀਡੀਓ: ਮੰਜ ਮਿਊਜ਼ਿਕ ਤੋਂ ਸੁਣੋ ਕਿਵੇਂ ਸ਼ੁਰੂ ਹੋਇਆ ਸੰਗੀਤਕ ਸਫ਼ਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)