ਕੋਰੋਨਾਵਾਇਰਸ: ਸਾਊਦੀ ਅਰਬ ਦੇ ਕਦਮਾਂ ਨਾਲ ਹੱਜ ਯਾਤਰਾ ’ਤੇ ਪੈ ਸਕਦਾ ਹੈ ਅਸਰ

ਮਦੀਨਾ Image copyright Getty Images
ਫੋਟੋ ਕੈਪਸ਼ਨ ਸਾਊਦੀ ਅਰਬ ਦੇ ਮਦੀਨਾ ਦੀ ਮਸਜਿਦ ਅਲ-ਕਬਲਤੇਇਨ ਜਿੱਥੇ ਮੁਸਲਮਾਨ ਆਪਣੀ ਹੱਜ ਯਾਤਰਾ ਪੂਰੀ ਕਰਦੇ ਹਨ

ਪਿਛਲੇ ਦਿਨਾਂ ਦੌਰਾਨ ਇਟਲੀ ਤੇ ਈਰਾਨ ਵਿੱਚ ਕੋਰੋਨਾਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਹ ਗੱਲ ਸਪਸ਼ਟ ਹੋ ਰਹੀ ਹੈ ਕਿ ਸਮੱਸਿਆ ਹੁਣ ਸਿਰਫ਼ ਚੀਨ ਤੱਕ ਮਹਿਦੂਦ ਨਹੀਂ ਰਹੀ ਹੈ।

27 ਫ਼ਰਵਰੀ ਦੀ ਅੱਪਡੇਟ: ਆਓ ਜਾਣਦੇ ਹਾਂ, ਹੁਣ ਤੱਕ ਜੋ ਪਤਾ ਹੈ:

ਯੂਰਪ ਏਸ਼ੀਆ ਤੇ ਪੱਛਮੀ ਏਸ਼ੀਆ ਵਿੱਚ ਕਈ ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ।

ਇਹ ਵੀ ਪੜ੍ਹੋ:

ਸਾਊਦੀ ਅਰਬ ਨੇ ਜ਼ਿਆਰਤ ਲਈ ਆਉਣ ਵਾਲੇ ਵਿਦੇਸ਼ੀਆਂ ਦੇ ਦੇਸ਼ ਵਿੱਚ ਦਾਖ਼ਲੇ 'ਤੇ ਰੋਕ ਲਾ ਦਿੱਤੀ ਹੈ। ਇਸ ਨਾਲ ਮੁਸਲਮਾਨਾਂ ਦੀ ਸਭ ਤੋਂ ਵੱਡੀ ਧਾਰਮਿਕ ਯਾਤਰਾ ਹੱਜ ਜੋ ਕਿ ਜੁਲਾਈ ਤੋਂ ਅਗਸਤ ਦੇ ਦਰਮਿਆਨ ਹੁੰਦੀ ਹੈ ਬਾਰੇ ਅਨਿਸ਼ਚਿਤਤਾ ਦੇ ਬੱਦਲ ਛਾ ਗਏ ਹਨ।

ਈਰਾਨ ਵਿੱਚ ਮੌਤਾਂ ਦੀ ਗਿਣਤੀ 20 ਤੋਂ ਪਾਰ ਹੋ ਗਈ ਹੈ।

ਬ੍ਰਿਟੇਨ ਨੇ ਦੋ ਹੋਰ ਕੇਸਾਂ ਦਾ ਐਲਾਨ ਕੀਤਾ ਹੈ। ਇਸ ਮਗਰੋਂ ਦੇਸ਼ ਵਿੱਚ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 15 ਤੇ ਪਹੁੰਚ ਗਈ ਹੈ।

ਯੂਰਪੀ ਦੇਸ਼ਾਂ ਨੇ ਹੋਰ ਪੀੜਤਾਂ ਦੀ ਪੁਸ਼ਟੀ ਕੀਤੀ ਹੈ। ਰੋਮਾਨੀਆ ਵਿੱਚ ਪਹਿਲੇ ਮਾਮਲੇ ਦੀ ਪੁਸ਼ਟੀ ਹੋਈ ਹੈ।

ਜਪਾਨ 2 ਮਾਰਚ ਤੋਂ ਸਾਰੇ ਸਕੂਲਾਂ ਨੂੰ ਅਹਿਤਿਆਤੀ ਤੌਰ ਤੇ ਬੰਦ ਕਰਨ ਬਾਰੇ ਵਿਚਾਰ ਕਰ ਰਿਹਾ ਹੈ।

ਆਸਟਰੇਲੀਆ ਸਮੇਤ ਹੋਰ ਵੀ ਆਪੋ-ਆਪਣੇ ਅਹਿਤਿਆਤੀ ਕਦਮਾਂ ਦਾ ਐਲਾਨ ਕਰ ਰਹੇ ਹਨ।

Image copyright AFP
ਫੋਟੋ ਕੈਪਸ਼ਨ ਦੱਖਣੀ ਕੋਰੀਆ ਦੇ ਡਾਇਗੁ ਸ਼ਹਿਰ ਵਿੱਚ ਵਾਇਰਸ ਦਾ ਸਭ ਤੋਂ ਵੱਧ ਅਸਰ ਹੈ

23 ਫ਼ਰਵਰੀ ਦੀ ਅਪਡੇਟ: ਇਟਲੀ ਨੇ ਯੂਰਪ ਵਿੱਚ ਹੁਣ ਤੱਕ ਦੇ ਸਭ ਤੋਂ ਵੱਡੇ ਕੋਰੋਨਾਵਾਇਰਸ ਨੂੰ ਫ਼ੈਲਣ ਤੋਂ ਰੋਕਣ ਲਈ "ਅਤਿਵਿਸ਼ੇਸ਼ ਇੰਤਜ਼ਾਮ" ਕੀਤੇ ਹਨ।

ਦੂਜੇ ਪਾਸੇ ਦੱਖਣੀ ਕੋਰੀਆ ਨੇ ਕੋਰੋਨਾਵਾਇਰਸ ਬਾਰੇ ਆਪਣੇ ਸੁਚੇਤਤਾ ਨੂੰ ਸਿਖਰਲੇ ਪੱਧਰ ਤੱਕ ਵਧਾ ਦਿੱਤਾ ਹੈ। ਉੱਥੇ ਪੰਜ ਮੌਤਾਂ ਦੀ ਪੁਸ਼ਟੀ ਹੋਈ ਹੈ ਅਤੇ 500 ਤੋਂ ਵਧੇਰੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।

ਇਟਲੀ ਦੇ ਪ੍ਰਧਾਨ ਮੰਤਰੀ ਜੁਸਾਪੇ ਕੌਂਟੀ ਨੇ ਇਸ ਐਮਰਜੈਂਸੀ ਯੋਜਨਾ ਦਾ ਐਲਾਨ ਸ਼ਨਿੱਚਰਵਾਰ ਨੂੰ ਦੇਰ ਰਾਤ ਐਲਾਨ ਕੀਤਾ। ਇਸ ਦੇ ਨਾਲ ਹੀ ਇਟਲੀ ਵਿੱਚ ਵਾਇਰਸ ਤੋਂ ਪੀੜਤਾਂ ਦੀ ਗਿਣਤੀ 79 ਪਹੁੰਚ ਗਈ ਹੈ।

ਇਨ੍ਹਾਂ ਇੰਤਜ਼ਾਮਾਂ ਦਾ ਐਲਾਨ ਕੋਰੋਨਾਵਾਇਰਸ ਨਾਲ ਦੋ ਇਤਲਾਵੀਆਂ ਦੀ ਮੌਤ ਦੀ ਪੁਸ਼ਟੀ ਹੋਣ ਮਗਰੋਂ ਕੀਤਾ ਗਿਆ

ਅਧਿਕਾਰੀਆਂ ਨੇ ਦੇਸ਼ ਦੇ ਉੱਤਰ ਦੇ ਦੋ ਖੇਤਰਾਂ ਵਿੱਚ ਲਗਭਗ 50, 000 ਸ਼ਹਿਰਵਾਸੀਆਂ ਨੂੰ ਘਰਾਂ ਵਿੱਚ ਰਹਿਣ ਲਈ ਕਿਹਾ ਹੈ।

ਬਿਨਾਂ ਆਗਿਆ ਇਨ੍ਹਾਂ ਇਲਾਕਿਆਂ ਦੇ ਨਾਗਰਿਕ ਕਿਤੇ ਆ-ਜਾ ਨਹੀਂ ਸਕਣਗੇ।

Image copyright EPA
ਫੋਟੋ ਕੈਪਸ਼ਨ ਇਟਲੀ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋੜ ਪੈਣ ਤੇ ਪੁਲਿਸ ਤਾਕਤ ਦੀ ਵਰਤੋਂ ਕਰ ਸਕਦੀ ਹੈ

ਸਾਰੇ ਸਕੂਲ ਤੇ ਖੇਡਾਂ ਰੋਕ ਦਿੱਤੀਆਂ ਗਈਆਂ ਹਨ।

ਲੋੜ ਪੈਣ ਤੇ ਹਥਿਆਰਬੰਦ ਦਸਤਿਆਂ ਨੂੰ ਸਖ਼ਤੀ ਨਾਲ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਵਾਉਣ ਲਈ ਸਖ਼ਤੀ ਵਰਤਣ ਦੀ ਸੁਤੰਤਰਤਾ ਦੇ ਦਿੱਤੀ ਗਈ ਹੈ।

ਇਤਲਾਵੀ ਇੰਤਜ਼ਾਮੀਆ ਦਾ ਮੰਨਣਾ ਹੈ ਕਿ ਵਾਇਰਸ ਇੱਕਾ-ਦੁੱਕਾ ਕੇਸਾਂ ਤੋਂ ਅਗਾਂਹ ਫ਼ੈਲ ਗਿਆ ਹੈ। ਜਿਸ ਕਾਰਨ ਰੋਕਥਾਮ ਮੁਸ਼ਕਲ ਹੋ ਗਈ ਹੈ।

Image copyright AFP/Getty Images
ਫੋਟੋ ਕੈਪਸ਼ਨ ਅਧਿਕਾਰੀਆਂ ਦਾ ਮੰਨਣਾ ਹੈ ਕਿ ਦੱਖਣੀ ਕੋਰੀਆ ਵਿੱਚ ਫੈਲ ਰਹੀ ਬਿਮਾਰੀ ਚੰਗਡੋ ਸ਼ਹਿਰ ਤੋਂ ਸ਼ੁਰੂ ਹੋਈ ਹੈ

21 ਫਰਵਰੀ: ਦੇਸ਼ ਵਿੱਚ ਕੋਰਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧਣ ਤੋਂ ਬਾਅਦ, ਦੱਖਣੀ ਕੋਰੀਆ ਨੇ ਜਾਨਲੇਵਾ ਕੋਰੋਨਾਵਾਇਰਸ ਨਾਲ ਮੁਕਾਬਲਾ ਕਰਨ ਲਈ ਆਪਣੇ ਅਹਿਤਿਆਤੀ ਕਦਮਾਂ ਵਿੱਚ ਵਾਧਾ ਕੀਤਾ ਹੈ।

ਪ੍ਰਧਾਨ ਮੰਤਰੀ ਚੰਗ ਸੇ-ਕਿਉਂ ਨੇ ਕਿਹਾ ਹੈ ਕਿ 100 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਇਹ ਹੁਣ ਇੱਕ ਐਮਰਜੈਂਸੀ ਬਣ ਚੁੱਕੀ ਹੈ।

ਦੇਸ਼ ਦੇ ਦੱਖਣੀ ਸ਼ਹਿਰਾਂ ਡੂਗੂ ਤੇ ਚੰਗਡੋ ਨੇ ਕੁਝ ਥਾਈਂ "ਸਪੈਸ਼ਲ ਕੇਅਰ ਜ਼ੋਨ"। ਡੂਗੋ ਸ਼ਹਿਰ ਦੀਆਂ ਸੜਕਾਂ ਜ਼ਿਆਦਾਤਰ ਖਾਲੀ ਪਈਆਂ ਹਨ।

ਦੱਖਣੀ ਕੋਰੀਆ ਵਿੱਚ ਤਿੰਨ ਫੋਜੀਆਂ ਦੇ ਟੈਸਟ ਵਿੱਚ ਵਾਇਰਸ ਦੀ ਪੁਸ਼ਟੀ ਹੋਣ ਤੋਂ ਬਾਅਦ ਦੇਸ਼ ਦੇ ਸਾਰੇ ਮਿਲਟਰੀ ਸਟੇਸ਼ਨਾਂ ਵਿੱਚ ਆਵਾਜਾਈ ਬੰਦ ਹੈ।

ਇੱਕ ਧਾਰਮਿਕ ਸਮੂਹ ਦੇ ਮੈਂਬਰਾਂ ਵਿੱਚ ਵਾਇਰਸ ਦੀ ਲਾਗ ਵੱਡੀ ਗਿਣਤੀ ਵਿੱਚ ਮਿਲਣ ਤੋਂ ਲਗਭਗ 9,000 ਮੈਂਬਰਾਂ ਨੂੰ ਆਪਣੇ ਆਪ ਨੂੰ ਵੱਖ ਰੱਖਣ ਲਈ ਕਿਹਾ ਗਿਆ ਹੈ।

ਇਸ ਫਿਰਕੇ ਵਿੱਚ ਮਾਮਲੇ ਸਾਹਮਣੇ ਆਉਣ ਤੋਂ ਤੁਰੰਤ ਮਗਰੋਂ ਇੰਤਜ਼ਾਮੀਆ ਨੇ ਢੁਕਵੇਂ ਕਦਮ ਚੁੱਕੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਹਸਪਤਾਲ ਵਿੱਚ ਮਰੀਜ਼ਾਂ ਲਈ ਬਿਸਤਰਿਆਂ, ਮੈਡੀਕਲ ਉਪਕਰਣਾਂ ਤੇ ਦਵਾਈਆਂ ਅਤੇ ਹੈਲਥ ਵਰਕਰਾਂ ਦਾ ਬੰਦੋਬਸਤ ਕੀਤਾ ਜਾਵੇਗਾ। ਉਨ੍ਹਾਂ ਨੇ ਵਾਇਰਸ ਦੇ ਸਥਾਨਕ ਪੱਧਰ ਤੇ ਫੈਲਣ ਖ਼ਿਲਾਫ਼ ਸੁਚੇਤ ਕੀਤਾ।

ਦੇਸ਼ ਦੇ ਅੰਦਰ ਵਾਇਰਸ ਨਾ ਫੈਲ ਸਕੇ ਇਸ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

Image copyright Reuters
ਫੋਟੋ ਕੈਪਸ਼ਨ ਜਪਾਨ ਦੇ ਯੋਕਾਹੋਮਾ ਬੰਦਰਗਾਹ ਤੇ ਖੜ੍ਹੀ ਡਾਇਮੰਡ ਪ੍ਰਿੰਸਸਿਜ਼ ਕਰੂਜ਼ ਵਿੱਚ ਘੱਟੋ-ਘੱਟ 621 ਸਵਾਰੀਆਂ ਦੇ ਵਾਇਰਸ ਤੋਂ ਪ੍ਰਭਾਵਿਤ ਹੋਣ ਦੀ ਪੁਸ਼ਟੀ ਹੋਈ ਹੈ

20 ਫਰਵਰੀ ਅਪਡੇਟ: ਜਪਾਨੀ ਬੰਦਰਗਾਹ ਯੋਕੋਹਾਮਾ ਵਿੱਚ ਖੜ੍ਹੀ ਕਰੂਜ਼ਸ਼ਿਪ ਵਿੱਚ ਦੇਸ਼ ਦੀਆਂ ਦੋ ਸਵਾਰੀਆਂ ਦੀ ਵਾਇਰਸ ਨਾਲ ਮੌਤ ਹੋ ਗਈ ਹੈ।

ਮਰਨ ਵਾਲਿਆਂ ਵਿੱਚ ਇੱਕ ਦੀ ਮੌਤ ਕੋਵਿਡ-19 ਜਦਕਿ ਦੂਜੇ ਦੀ ਨਿਮੋਨੀਏ ਨਾਲ ਹੋਈ। ਦੋਹਾਂ ਦੀ ਉਮਰ 80 ਸਾਲ ਤੋਂ ਵਧੇਰੇ ਦੱਸੀ ਜਾ ਰਹੀ ਹੈ ਤੇ ਉਹ ਸਿਹਤ ਸੰਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਸਨ।

ਦੋਵੇਂ ਜਣੇ ਪਿਛਲੇ ਹਫ਼ਤੇ ਜਹਾਜ਼ ਤੋਂ ਉਤਾਰੇ ਜਾਣ ਤੋਂ ਬਾਅਦ ਹਸਪਤਾਲ ਵਿੱਚ ਜ਼ੇਰੇ-ਇਲਾਜ ਸਨ।

ਇਹ ਜਹਾਜ਼ 3,700 ਸਵਾਰੀਆਂ ਲਿਜਾ ਰਿਹਾ ਸੀ। ਜਹਾਜ਼ ’ਤੇ ਵਾਇਰਸ ਦੇ ਕੇਸ ਮਿਲਣ ਤੋਂ ਬਾਅਦ ਤੰਦਰੁਸਤ ਪਾਏ ਗਏ ਲੋਕਾਂ ਨੂੰ 14 ਦਿਨ ਕੁਅਰੰਟੀਨ ਰੱਖਣ ਤੋਂ ਬਾਅਦ ਜਾਣ ਦਿੱਤਾ ਗਿਆ ਸੀ।

ਇਸ ਜਹਾਜ਼ 'ਤੇ ਕੁੱਲ 621 ਸਵਾਰੀਆਂ ਦੀ ਜਾਂਚ ਦੇ ਨਤੀਜੇ ਹਾਂਮੁਖੀ ਆਏ ਸਨ। ਇਹ ਗਿਣਤੀ ਚੀਨ ਦੀ ਮੁੱਖ ਭੂਮੀ ਤੋਂ ਬਾਹਰ ਕਿਤੇ ਵੀ ਮਰੀਜ਼ਾਂ ਦੀ ਸਭ ਤੋਂ ਜ਼ਿਆਦਾ ਹੈ।

Image copyright Getty Images
ਫੋਟੋ ਕੈਪਸ਼ਨ ਕੋਰੋਨਾਵਾਇਰਸ ਕਾਰਨ ਚੀਨ ਵਿੱਚ ਆਮ ਲੋਕਾਂ ਦੇ ਨਾਲ ਨਾਲ ਪੁਲਿਸ ਵਾਲੇ ਵੀ ਮਾਸਕ ਪਾ ਕੇ ਡਿਊਟੀ ਕਰ ਰਹੇ ਹਨ

15 ਫਰਵਰੀ ਅਪਡੇਟ:

ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕੋਰੋਨਾਵਾਇਰਸ ਕਾਰਨ ਏਸ਼ੀਆ ਤੋਂ ਬਾਹਰ ਪਹਲੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ।

ਫਰਾਂਸ ਘੁਮਣ ਗਏ ਇੱਕ ਚੀਨੀ ਟੂਰਿਸਟ ਦੀ ਕੋਰੋਨਾਵਾਇਰਸ ਕਾਰਨ ਮੌਤ ਹੋ ਗਈ ਹੈ।

ਫਰਾਂਸ ਦੇ ਸਿਹਤ ਮੰਤਰੀ ਕਾਰਨ ਮਰਨ ਵਾਲਾ 80 ਸਾਲ ਦਾ ਸ਼ਖ਼ਸ ਸੀ। ਉਹ 16 ਜਨਵਰੀ ਨੂੰ ਫਰਾਂਸ ਆਇਆ ਸੀ ਅਤੇ 25 ਫਰਵਰੀ ਨੂੰ ਉਸ ਨੂੰ ਪੈਰਿਸ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਇਸ ਤੋਂ ਪਹਿਲਾਂ ਚੀਨ ਤੋਂ ਬਾਹਰ ਹਾਂਗਕਾਂਗ, ਫਿਲੀਪੀਨਜ਼ ਅਤੇ ਜਾਪਾਨ ਵਿੱਚ ਕੋਰੋਨਾਵਾਇਰਸ ਕਾਰਨ ਮੌਤਾਂ ਹੋਈਆਂ ਹਨ।

14 ਫਰਵਰੀਅਪਡੇਟ:

ਵਿਸ਼ਵ ਸਿਹਤ ਸੰਗਠਨ ਮੁਤਾਬਕ ਹਾਲਾਂਕਿ ਚੀਨ ਵਿੱਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧੀ ਹੈ ਪਰ ਇਸ ਨਾਲ ਆਊਟ ਬ੍ਰੇਕ ਦੀ ਸਥਿਤੀ ਵਿੱਚ ਕੋਈ ਬਦਲਾਅ ਨਹੀਂ ਆਇਆ ਹੈ।

ਸੰਗਠਨ ਨੇ ਦੱਸਿਆ ਕਿ ਚੀਨ ਤੋਂ ਬਾਹਰ ਵਾਇਸ ਨਾਟਕੀ ਰੂਪ ਵਿੱਚ ਨਹੀਂ ਫੈਲ ਰਿਹਾ। ਹਾਲਾਂਕਿ ਜਪਾਨ ਦੀ ਬੰਦਰਗਾਹ ਵਿੱਚ ਖੜ੍ਹੇ ਜਹਾਜ਼ ਦੀਆਂ 44 ਸਵਾਰੀਆਂ ਨੂੰ ਲੱਗੀ ਲਾਗ ਇਸ ਦਾ ਅਪਵਾਦ ਕਹੀ ਜਾ ਸਕਦੀ ਹੈ।

ਵਾਇਰਸ ਦੀ ਰੂਪ ਤੇ ਮੌਤਾਂ ਦੇ ਪੈਟਰਨ ਵਿੱਚ ਵੀ ਕੋਈ ਬਦਲਾਅ ਨਹੀਂ ਆਇਆ ਹੈ।

ਵਿਸ਼ਵ ਸਿਹਤ ਸੰਗਠਨ ਦੇ ਸਿਹਤ ਐਮਰਜੈਂਸੀ ਸਰਵਿਸਜ਼ ਦੇ ਮੁਖੀ ਮਾਈਕ ਰਿਆਨ ਨੇ ਕਿਹਾ ਕਿ ਚੀਨ ਤੋਂ ਬਾਹਰ 24 ਦੇਸ਼ਾਂ ਵਿੱਚ ਵਾਇਰਸ ਦੇ 447 ਮਾਮਲੇ ਸਾਹਮਣੇ ਆਏ ਹਨ।

ਹੁਬੇ ਵਿੱਚ ਮਾਮਲਿਆਂ ਵਿੱਚ ਉਛਾਲ ਦਾ ਕਾਰਨ ਇਹ ਹੈ ਕਿ ਉੱਥੇ ਵਾਇਰਸ ਦੀ ਪਰਿਭਾਸ਼ਾ ਬਹੁਤ ਵਿਸਤਰਿਤ ਰੱਖੀ ਗਈ ਹੈ ਤੇ ਉਸੇ ਮੁਤਾਬਕ ਇਲਾਜ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ:

Image copyright Getty Images

13 ਫਰਰੀ ਅਪਡੇਟ:

ਕੋਰੋਨਾਵਾਇਰਸ ਕਰਕੇ ਚੀਨ ਵਿੱਚ ਮੌਤਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਇਜ਼ਾਫ਼ਾ ਦਿਖਿਆ। ਚੀਨ ਦੇ ਹੁਬੇ ਸੂਬੇ ਵਿੱਚ ਬੁੱਧਵਾਰ ਨੂੰ ਘੱਟੋ-ਘੱਟ 242 ਮੌਤਾਂ ਦੀ ਸਿਰਫ਼ ਇੱਕ ਦਿਨ ਦੇ ਅੰਦਰ ਖ਼ਬਰ ਆਈ ਹੈ।

ਜਦਕਿ ਭਾਰਤ ਵਿਚ ਕੋਰੋਨਾਵਾਇਰਸ ਨੂੰ ਲੈ ਕੇ ਜੰਗੀ ਪੱਧਰ ਉੱਤੇ ਤਿਆਰੀਆਂ ਕੀਤੀਆਂ ਹਨ, ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਬਾਬਤ ਇੱਕ ਮੰਤਰੀ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ।

ਸਿਹਤ ਮੰਤਰੀ ਨੇ ਦਾਅਵਾ ਕੀਤਾ ਕਿ ਚੀਨ ਤੋਂ ਲਿਆਂਦੇ ਗਏ 647 ਭਾਰਤੀਆਂ ਵਿਚੋਂ ਇੱਕ ਵੀ ਕੋਰੋਨਾਵਾਇਰਸ ਦਾ ਪਾਜੇਟਿਵ ਕੇਸ ਨਹੀਂ ਹੈ।

ਕਾਂਗਰਸ ਆਗੂ ਰਾਹੁਲ ਗਾਂਧੀ ਦੇ ਟਵੀਟ ਕਿ ਭਾਰਤ ਦੇ ਲੋਕਾਂ ਅਤੇ ਅਰਥਚਾਰੇ ਲਈ ਕੋਰੋਨਾਵਾਇਰਸ ਇੱਕ ਵੱਡਾ ਖ਼ਤਰਾ ਹੈ, ਤੋਂ ਬਾਅਦ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਨਾਲ ਨਿਪਟਣ ਅਤੇ ਇਸ ਨੂੰ ਲੈ ਕੇ ਦੇਸ਼ਭਰ ਵਿਚ ਚੱਲ ਰਹੀਆਂ ਤਿਆਰੀਆਂ ਦੀ ਨਿਗਰਾਨੀ ਲਈ ਇੱਕ ਮੰਤਰੀ ਪੱਧਰ ਦੀ ਕਮੇਟੀ ਦਾ ਗਠਨ ਕੀਤਾ ਗਿਆ ਹੈ।

ਇਸ ਕਮੇਟੀ ਦੀ ਬੈਠਕ ਵਿਚ ਵਿਦੇਸ਼ ਮੰਤਰੀ ਐਸ ਜੈਸ਼ੰਕਰ , ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ , ਸਮੁੰਦਰੀ ਆਵਾਜਾਈ ਰਾਜ ਮੰਤਰੀ ਮਨਸੁਖ ਸੰਡਾਵਿਆ, ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਅਤੇ ਸਿਹਤ ਰਾਜ ਮੰਤਰੀ ਅਸ਼ਵਨੀ ਚੌਬੇ ਦਾ ਨਾ ਸ਼ਾਮਲ ਹੈ।

ਸਿਹਤ ਮੰਤਰੀ ਨੇ ਕਿਹਾ ਕਿ ਕੇਰਲ ਵਿਚ ਤਿੰਨ ਮਰੀਜ਼ਾਂ ਵਿਚ ਕੋਰੋਨਾਵਾਇਰਸ ਦੀ ਪੁਸ਼ਟੀ ਹੋਈ ਸੀ ਪਰ ਹੁਣ ਉਨ੍ਹਾਂ ਵਿਚੋਂ ਇੱਕ ਹਸਪਤਾਲ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ ਅਤੇ ਦੋ ਨੂੰ ਪੂਰੀ ਨਿਗਰਾਨੀ ਹੇਠ ਰੱਖਿਆ ਗਿਆ ਹੈ।ਇਹ ਤਿੰਨੇ ਵੂਹਾਨ ਸ਼ਹਿਰ ਤੋਂ ਆਏ ਸਨ।

ਵਿਦੇਸ਼ 'ਚ ਫਸੇ ਭਾਰਤੀਆਂ ਦਾ ਹਾਲ

ਡਾ ਹਰਸ਼ ਵਰਧਨ ਨੇ ਦੱਸਿਆ ਕਿ ਡਾਇਮੰਡ ਕਰੂਜ਼ ਸਮੁੰਦਰੀ ਜਹਾਜ਼ ਵਿਚ ਸਵਾਰ 3700 ਯਾਤਰੀ ਸਵਾਰ ਹਨ ਅਤੇ ਕੁਝ ਭਾਰਤੀ ਵੀ ਚਾਲਕ ਦਲ ਵਿਚ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਕਰੂਜ ਵਿਚ 439 ਵਿਅਕਤੀਆਂ ਦਾ ਟੈਸਟ ਕੀਤਾ ਗਿਆ ਸੀ, ਜਿਨ੍ਹਾਂ ਵਿਚੋਂ ਹੁਣ ਤਕ 174 ਵਿਅਕਤੀ ਪਾਜੇਟਿਵ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਕਰੂ ਦੇ 132 ਮੈਂਬਰ ਅਤੇ ਕਰੂਜ਼ 'ਤੇ ਸਵਾਰ 6 ਯਾਤਰੀ ਵੀ ਭਾਰਤ ਤੋਂ ਹਨ, ਜਿਨ੍ਹਾਂ ਨੂੰ ਉਥੇ ਰੋਕ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਲਗਭਗ 15991 ਲੋਕਾਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ, ਜਿਨ੍ਹਾਂ ਵਿੱਚੋਂ 497 ਦੇ ਲਗਭਗ ਲੋਕਾਂ ਨੂੰ ਲੱਛਣਾਂ ਦੇ ਅਧਾਰ 'ਤੇ ਇਲਾਜ ਦਿੱਤਾ ਜਾ ਰਿਹਾ ਹੈ। 41 ਲੋਕਾਂ ਨੂੰ ਵੱਖ ਰੱਖਿਆ ਗਿਆ ਹੈ। ਹਾਲਾਂਕਿ, ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਕਿਸੇ ਨੂੰ ਹਸਪਤਾਲ ਤੋਂ ਵੱਖ ਰੱਖਣ ਦਾ ਇਹ ਮਤਲਬ ਨਹੀਂ ਹੈ ਕਿ ਉਹ ਵਾਇਰਸ ਨਾਲ ਪੀੜਤ ਹੈ।

Image copyright Twitter/harshvardhan

ਸਰਕਾਰ ਨੇ ਕੋਰੋਨਾ ਵਾਇਰਸ ਬਾਰੇ ਸ਼ਿਕਾਇਤਾਂ ਅਤੇ ਸੁਝਾਵਾਂ ਲਈ ਇੱਕ ਕਾਲ ਸੈਂਟਰ ਸ਼ੁਰੂ ਕੀਤਾ, ਜਿਸਦਾ ਨੰਬਰ 01123978046 ਹੈ, ਇਹ 24 ਘੰਟੇ ਕੰਮ ਕਰਦਾ ਹੈ. ਹੁਣ ਤਕ ਤਕਰੀਬਨ ਚਾਰ ਹਜ਼ਾਰ ਫੋਨ ਕਾਲ ਆ ਚੁੱਕੇ ਹਨ, ਜਿਸ ਵਿੱਚ ਲੋਕ ਜਾਣਕਾਰੀ ਲੈ ਰਹੇ ਹਨ ਅਤੇ ਸਮੱਸਿਆਵਾਂ ਵੀ ਦੱਸ ਰਹੇ ਹਨ।

ਮੰਨਿਆ ਜਾ ਰਿਹਾ ਹੈ ਕਿ 12 ਫਰਵਰੀ ਬੁੱਧਵਾਰ ਹੁਣ ਤੱਕ ਦਾ ਸਭ ਤੋਂ ਮਾੜਾ ਦਿਨ ਰਿਹਾ ਹੈ ਜਦੋਂ ਇਸ ਵਾਇਰਸ ਕਾਰਨ ਇੰਨੀਆਂ ਮੌਤਾਂ ਇਕੱਠੀਆਂ ਹੋਈਆਂ ਹਨ।

ਦੂਜੇ ਪਾਸੇ ਰਾਹਤ ਦੀ ਖ਼ਬਰ ਇਹ ਹੈ ਕਿ ਚੀਨ ਵਿੱਚ ਇਸ ਵਾਇਰਸ ਕਾਰਨ ਸੰਕ੍ਰਮਿਤ ਹੋ ਰਹੇ ਲੋਕਾਂ ਦੀ ਗਿਣਤੀ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ।

ਵਿਸ਼ਵ ਸਿਹਤ ਸੰਗਠਨ ਨੇ ਵੀ ਕਿਹਾ ਹੈ ਕਿ ਚੀਨ ਵਿੱਚ ਵਾਇਰਸ ਦਾ ਅਸਰ ਘੱਟ ਹੁੰਦਾ ਦਿਖਾਈ ਦੇ ਰਿਹਾ ਹੈ ਪਰ ਦੂਜੇ ਮੁਲਕਾਂ ਵਿੱਚ ਇਸ ਦਾ ਫੈਲਣਾ ਜਾਰੀ ਰਹਿ ਸਕਦਾ ਹੈ।

ਬੁੱਧਵਾਰ ਨੂੰ ਇਹ ਅੰਕੜਾ 2,015 ਜੋ ਦੋ ਹਫਤਿਆਂ ਵਿੱਚ ਸਭ ਤੋਂ ਘੱਟ ਰਿਹਾ। ਹੁਣ ਤੱਕ ਪੂਰੇ ਚੀਨ ਵਿੱਚ 1300 ਤੋਂ ਵੱਧ ਮੌਤਾਂ ਇਸ ਵਾਇਰਸ ਕਰਕੇ ਹੋ ਚੁੱਕੀਆਂ ਹਨ।

ਇਸ ਦੇ ਪ੍ਰਭਾਵ ਹੇਠ ਆਏ ਲੋਕਾਂ ਦੀ ਕੁੱਲ ਗਿਣਤੀ 60 ਹਜ਼ਾਰ ਤੋਂ ਪਾਰ ਹੋ ਗਈ ਹੈ।

ਇਹ ਵੀ ਪੜ੍ਹੋ- ਕੋਰੋਨਾਵਾਇਰਸ: ਸੁਪਰ ਸਪਰੈਡਰ ਕੀ ਹੁੰਦੇ ਹਨ ਤੇ ਉਹ ਕਿਉਂ ਜ਼ਰੂਰੀ ਹਨ

Image copyright Getty Images
ਫੋਟੋ ਕੈਪਸ਼ਨ ਕੋਰੋਨਾਵਾਇਰਸ ਕਾਰਨ ਚੀਨ ਦੇ ਹੁਬੇ ਸੂਬੇ ਵਿੱਚ 12 ਫਰਵਰੀ ਨੂੰ 242 ਮੌਤਾਂ ਦਰਜ ਕੀਤੀਆਂ ਗਈਆਂ

ਕੋਰੋਨਾ ਵਾਇਰਸ ਦਾ ਮੋਬਾਇਲ ਕਾਂਗਰਸ 'ਤੇ ਅਸਰ

ਹਰ ਸਾਲ ਅਮਰੀਕਾ ਵਿੱਚ ਹੋਣ ਵਾਲੀ ਵਾਇਰਲੈੱਸ ਇੰਡਸਟਰੀ ਅਤੇ ਟੈਸੀਕਾਮ ਕੰਪਨੀਆ ਦਾ ਖਾਸ ਸਮਾਗਮ ਵਰਲਡ ਮੋਬਾਇਲ ਕਾਂਗਰਸ ਇਸ ਸਾਲ ਨਹੀਂ ਹੋਵੇਗਾ।

ਇਸ ਦਾ ਕਾਰਨ ਹੈ ਕਿ ਕੋਰੋਨਾਵਾਇਰਸ ਕਰਕੇ ਕਈ ਕੰਪਨੀਆਂ ਨੇ ਬਾਰਸੀਲੋਨਾ ਵਿੱਚ ਹੋਣ ਵਾਲੇ ਪ੍ਰਗੋਰਾਮ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ।

Image copyright Reuters

12 ਫਰਵਰੀ: ਵਿਸ਼ਵ ਸਿਹਤ ਸੰਗਠਨ ਮੁਤਾਬਕ ਨਵੇਂ ਕੋਰੋਵਾਇਰਸ ਨਾਲ ਫੈਲੀ ਬਿਮਾਰੀ ਨੂੰ ਅਧਿਕਾਰਤ ਨਾਮ ਦੇ ਦਿੱਤਾ ਗਿਆ ਹੈ।

ਵਿਸ਼ਵ ਸਿਹਤ ਸੰਗਠਨ ਦੇ ਮੁੱਖੀ ਟੈਡਰੋਸ ਅਧਾਨਮ ਗੈਰੇਏਸਸ ਨੇ ਜੇਨੇਵਾ ਵਿੱਚ ਪੱਤਰਕਾਰਾਂ ਨੂੰ ਦੱਸਿਆ, "ਹੁਣ ਸਾਡੇ ਕੋਲ ਇਸ ਲਈ ਨਾਮ ਹੈ ਅਤੇ ਇਹ ਹੈ ਕੋਵਿਡ-19।"

11 ਫਰਵਰੀ:ਚੀਨ ਵਿੱਚ ਕੋਰੋਨਾਵਾਇਰਸ ਕਾਰਨ ਇੱਕ ਦਿਨ ਵਿੱਚ ਮਰਨ ਵਾਲਿਆਂ ਦਾ ਅੰਕੜਾ 103 ਪਹੁੰਚ ਗਿਆ ਹੈ। ਇਸ ਨਾਲ ਮ੍ਰਿਤਕਾਂ ਦੀ ਗਿਣਤੀ 1000 ਪਾਰ ਕਰ ਗਈ ਹੈ।

ਪਰ ਨਵੀ ਇਨਫੈਕਸ਼ਨ ਦੇ ਕੇਸ 20 ਫੀਸਦ ਘੱਟ ਗਏ ਹਨ।

ਚੀਨ ਵਿੱਚ ਹੁਣ ਤੱਕ ਕੋਰੋਨਾਵਾਇਰਸ ਦੇ 42200 ਕੇਸ ਸਾਹਮਣੇ ਅਏ ਹਨ।

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬੀਜਿੰਗ ਵਿੱਚ ਸਿਹਤ ਕਰਮੀਆਂ ਨੂੰ ਮਿਲੇ ਜੋ ਕੋਰੋਨਾਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ।

Image copyright EPA

10 ਫਰਵਰੀ: ਕੋਰੋਨਾਵਾਇਰਸ ਕਰਕੇ ਇੱਕ ਦਿਨ ਵਿੱਚ ਸਭ ਤੋਂ ਵੱਧ ਮੌਤਾਂ ਦਾ ਅੰਕੜਾ ਦਰਜ ਕੀਤਾ ਗਿਆ ਹੈ। ਐਤਵਾਰ ਨੂੰ ਇੱਕ ਦਿਨ ਵਿੱਚ ਹੀ 97 ਲੋਕਾਂ ਦੀ ਮੌਤ ਹੋ ਗਈ। ਚੀਨ ਵਿੱਚ ਹੁਣ ਤੱਕ ਮ੍ਰਿਤਕਾਂ ਦੀ ਗਿਣਤੀ 908 ਹੋ ਗਈ ਹੈ।

ਪੂਰੇ ਚੀਨ ਵਿੱਚ ਹੁਣ ਤੱਕ 40 ਹਜ਼ਾਰ ਤੋਂ ਵੱਧ ਲੋਕ ਇਸ ਵਾਇਰਸ ਤੋਂ ਪ੍ਰਭਾਵਿਤ ਹੋਏ ਹਨ ਅਤੇ 1 ਲੱਖ 87 ਹਜ਼ਾਰ ਲੋਕਾਂ ਨੂੰ ਮੈਡੀਕਲ ਟੀਮਾਂ ਦੀ ਦੇਖ ਰੇਖ ਵਿੱਚ ਰੱਖਿਆ ਗਿਆ ਹੈ।

ਵਰਲਡ ਹੈਲਥ ਆਰਗਨਾਈਜੇਸ਼ ਨੇ ਮਾਹਿਰਾਂ ਦੀ ਇੱਕ ਟੀਮ ਨੂੰ ਵਾਇਰਸ ਬਾਰੇ ਹੋਰ ਪਤਾ ਲਗਾਉਣ ਲਈ ਬੀਜਿੰਗ ਭੇਜਿਆ ਹੈ।

ਚੀਨ ਮੁਤਾਬਕ ਹੁਣ ਤੱਕ 3200 ਤੋਂ ਵੱਧ ਲੋਕਾਂ ਨੂੰ ਇਲਾਜ਼ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ।

Image copyright EPA
ਫੋਟੋ ਕੈਪਸ਼ਨ ਕੋਰੋਨਾਵਾਇਰਸ ਨਾਲ ਹੁਣ ਤੱਕ 910 ਲੋਕਾਂ ਦੀ ਮੌਤ

ਹਾਂਗਕਾਂਗ ਵਿੱਚ 5 ਦਿਨਾਂ ਤੋਂ ਇੱਕ ਕਰੂਜ਼ ਸ਼ਿੱਪ ਵਿੱਚ ਫਸੇ ਹਜ਼ਾਰਾਂ ਲੋਕਾਂ ਨੂੰ ਕੋਰੋਨਾਵਾਇਰਸ ਟੈਸਟ ਨੈਗੇਟਿਵ ਆਉਣ ਤੋਂ ਬਾਅਦ ਬਾਹਰ ਜਾਣ ਦੀ ਇਜਾਜ਼ਤ ਮਿਲ ਗਈ ਹੈ।

ਵਰਲ਼ਡ ਡਰੀਮ ਸ਼ਿੱਪ ਵਿੱਚ ਸਵਾਰ ਕਰੀਬ 3600 ਯਾਤਰੀਆਂ ਅਤੇ ਕਰੂ ਮੈਂਬਰਾਂ ਨੂੰ ਯਾਤਰਾ ਦੌਰਾਨ ਵਾਇਰਸ ਦੇ ਸੰਪਰਕ 'ਚ ਆਉਣ ਦੇ ਖਦਸ਼ੇ ਕਾਰਨ ਰੋਕਿਆ ਗਿਆ ਸੀ।

ਹੋਰ ਕਰੂਜ਼ ਸ਼ਿੱਪ ਜਿਸ ਵਿੱਚ ਦਰਜਨਾਂ ਲੋਕਾਂ ਨੂੰ ਕੋਰੋਨਾਵਾਇਰਸ ਦੀ ਪੁਸ਼ਟੀ ਹੋ ਗਈ ਹੈ, ਉਹ ਅਜੇ ਵੀ ਜਾਪਾਨ ਤੋਂ ਬਾਹਰ ਹੈ।

ਇਹ ਵੀ ਪੜ੍ਹੋ:

ਕੋਰੋਨਾਵਾਇਰਸ ਨੇ ਸਾਰਸ ਨਾਲੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ। 2003 ਵਿੱਚ ਫੈਲੇ ਸਾਰਸ ਨਾਲ ਦੋ ਦਰਜਨ ਤੋਂ ਵੱਧ ਦੇਸਾਂ ਵਿੱਚ 774 ਲੋਕਾਂ ਦੀ ਮੌਤ ਹੋਈ ਸੀ।

ਖੇਤਰੀ ਸਿਹਤ ਅਧਿਕਾਰੀਆਂ ਮੁਤਾਬਕ ਚੀਨ ਵਿੱਚ ਇਕੱਲੇ ਹੁਬੇਈ ਵਿੱਚ ਹੀ ਇਸ ਵਾਇਰਸ ਨਾਲ 800 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ।

ਐਮਾਜ਼ੋਨ ਨਹੀਂ ਲੈ ਰਿਹਾ ਦੁਨੀਆਂ ਦੇ ਵੱਡੇ ਟੈੱਕ ਸ਼ੋਅ ਵਿੱਚ ਹਿੱਸਾ

ਪੂਰੇ ਵਿਸ਼ਵ ਵਿੱਚ ਕੋਰੋਨਾਵਾਇਰਸ ਨਾਲ ਸੰਕਰਮਿਤ ਲੋਕਾਂ ਦਾ ਅੰਕੜਾ 40 ਹਜ਼ਾਰ ਤੋਂ ਪਾਰ ਪਹੁੰਚ ਗਿਆ ਹੈ। ਇਸ ਵਿੱਚ ਬਹੁਤੀ ਗਿਣਤੀ ਚੀਨ ਦੇ ਲੋਕਾਂ ਦੀ ਹੈ।

ਕੋਰੋਨਾਵਾਇਰਸ ਕਰਕੇ ਐਮਾਜ਼ੋਨ ਕੰਪਨੀ ਦੁਨੀਆਂ ਦੇ ਵੱਡੇ ਟੈੱਕ ਸ਼ੋਅ ਵਿੱਚ ਹਿੱਸਾ ਨਹੀਂ ਲੈ ਰਹੀ।

Image copyright Getty Images

ਐਮਾਜ਼ੋਨ ਦਾ ਕਹਿਣਾ ਹੈ, "ਕੋਰੋਨਾਵਾਇਰਸ ਦੇ ਪ੍ਰਕੋਪ ਅਤੇ ਲਗਾਤਾਰ ਬਣੀ ਚਿੰਤਾ ਕਾਰਨ ਬਾਰਸੀਲੋਨਾ ਵਿੱਚ ਮੋਬਾਈਲ ਵਰਲਡ ਕਾਂਗਰਸ ਵਿੱਚ ਹਿੱਸਾ ਨਹੀਂ ਲੈ ਰਹੇ।"

ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਸ ਇਵੈਂਟ ਵਿੱਚ ਇੱਕ ਲੱਖ ਲੋਕਾਂ ਸ਼ਿਰਕਤ ਕਰ ਸਕਦੇ ਹਨ ਪਰ ਇਸ ਸਭ ਵਿਚਾਲੇ ਕੰਪਨੀਆਂ ਇਸ 'ਤੇ ਵਿਚਾਰ ਕਰ ਰਹੀਆਂ ਹਨ ਕਿ ਇਸ ਵਿੱਚ ਹਿੱਸਾ ਲੈਣ ਜਾਂ ਨਹੀਂ।

9 ਫਰਵਰੀ: ਕੋਰੋਨਾਵਾਇਰਸ ਨਾਲ ਹੋਈਆਂ ਮੌਤਾਂ ਦੀ ਗਿਣਤੀ ਸਾਲ 2003 ਵਿੱਚ ਫੈਲੀ ਸਾਰਸ ਮਹਾਂਮਾਰੀ ਤੋਂ ਟੱਪ ਗਈ ਹੈ।

ਅਧਿਕਾਰੀਆਂ ਮੁਤਾਬਕ ਇਕੱਲੇ ਚੀਨ ਦੇ ਹੋਬੇਈ ਸੂਬੇ ਵਿੱਚ ਜਿਸ ਵਿੱਚ ਕਿ ਵਾਇਰਸ ਦਾ ਕੇਂਦਰ ਵੁਹਾਨ ਸਥਿਤ ਹੈ, ਮਰਨ ਵਾਲਿਆਂ ਦੀ ਗਿਣਤੀ 910 ਹੋ ਗਈ ਹੈ।

Image copyright REUTERS/Tyrone Siu
ਫੋਟੋ ਕੈਪਸ਼ਨ ਕੋਰੋਨਾਵਾਇਰਸ ਬਾਰੇ ਚੀਨ ਵਿੱਚ ਸਭ ਤੋਂ ਪਹਿਲੀ ਚਿਤਾਵਨੀ ਦੇਣ ਵਾਲੇ ਡਾ਼ ਲੀ ਵੇਨਲਿਯਾਂਗ ਦੀ ਨੂੰ ਮੌਤ ਤੋਂ ਬਾਅਦ ਦੇਸ਼ ਵਿੱਚ ਗੁੱਸੇ ਤੋ ਸੋਗ ਦੀ ਲਹਿਰ ਹੈ।

ਸਾਲ 2003 ਵਿੱਚ ਦੋ ਦਰਜਨ ਤੋਂ ਵਧੇਰੇ ਦੇਸ਼ਾਂ ਵਿੱਚ ਸਾਰਸ ਮਹਾਂਮਾਰੀ ਨਾਲ 774 ਮੌਤਾਂ ਹੋਈਆਂ ਸਨ।

ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ ਬਿਮਾਰਾਂ ਦੀ ਸੰਖਿਆ 34,800 ਹੋ ਗਈ ਹੈ। ਜਿਸ ਵਿੱਚ ਬਹੁਗਿਣਤੀ ਮਰੀਜ਼ ਚੀਨ ਵਿੱਚ ਹਨ।

ਸ਼ੱਨਿਚਰਵਾਰ ਨੂੰ ਜਾਰੀ ਤਾਜ਼ਾ ਹੈਲਥ ਬੁਲਿਟਨ ਵਿੱਚ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਹੁਬੇਈ ਸੂਬੇ ਵਿੱਚ ਮਰਨ ਵਾਲਿਆਂ ਦੀ ਗਿਣਤੀ 81 ਹੋ ਗਈ ਹੈ। ਜਿਸ ਨਾਲ ਖੇਤਰ ਵਿੱਚ ਵਾਇਰਸ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਵਧ ਕੇ 780 ਹੋ ਗਈ ਹੈ।

ਇਹ ਵੀ ਪੜ੍ਹੋ-

ਪਿਛਲੇ ਮਹੀਨੇ ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾਵਾਇਰਸ ਨੂੰ ਵਿਸ਼ਵੀ ਸਿਹਤ ਐਮਰਜੈਂਸੀ ਐਲਾਨ ਦਿੱਤਾ ਸੀ।

ਕੋਰੋਨਾਵਾਇਰਸ ਬਾਰੇ ਚੀਨ ਵਿੱਚ ਸਭ ਤੋਂ ਪਹਿਲੀ ਚਿਤਾਵਨੀ ਦੇਣ ਵਾਲੇ ਡਾ਼ ਲੀ ਵੇਨਲਿਯਾਂਗ ਦੀ ਨੂੰ ਮੌਤ ਤੋਂ ਬਾਅਦ ਦੇਸ਼ ਵਿੱਚ ਗੁੱਸੇ ਤੋ ਸੋਗ ਦੀ ਲਹਿਰ ਹੈ।

Image copyright Getty Images
ਫੋਟੋ ਕੈਪਸ਼ਨ ਚੀਨ ਨੇ ਹਾਂਗ- ਕਾਂਗ ਨਾਲ ਲਗਦੇ ਸ਼ਿਨਜ਼ਿਨ ਸੂਬੇ ਦੀ ਸਰਹੱਦ ’ਤੇ ਸੁਰੱਖਿਆ ਵਧਾ ਦਿੱਤੀ ਹੈ। ਜਿੱਥੇ ਹਜ਼ਾਰਾਂ ਲੋਕ ਹਾਂਗ-ਕਾਂਗ ਵਿੱਚ ਦਾਖ਼ਲ ਹੋਣ ਲਈ ਕਤਾਰਾਂ ਬੰਨ੍ਹੀ ਖੜ੍ਹੇ ਹਨ।

8 ਫਰਵਰੀ: ਕੋਰੋਨਾਵਾਇਰਸ ਨੂੰ ਰੋਕਣ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰਦਿਆਂ ਹਾਂਗ-ਕਾਂਗ ਨੇ ਚੀਨ ਤੋਂ ਆਉਣ ਵਾਲੇ ਕਿਸੇ ਵੀ ਵਿਅਕਤੀ ਲਈ ਦੋ ਹਫ਼ਤਿਆਂ ਤੱਕ ਲਾਜ਼ਮੀ ਤੌਰ 'ਤੇ ਵੱਖਰੇ ਰਹਿਣ ਦੇ ਹੁਕਮ ਜਾਰੀ ਕੀਤੇ ਹਨ।

ਚੀਨ ਤੋਂ ਆਉਣ ਵਾਲੇ ਯਾਤਰੀਆਂ ਲਈ ਜਿੱਥੇ ਕਿਸੇ ਹੋਟਲ ਜਾਂ ਸਰਕਾਰੀ ਕੇਂਦਰਾਂ ਵਿੱਚ ਇਕੱਲਿਆਂ ਰਹਿਣਾ ਲਾਜ਼ਮੀ ਕੀਤਾ ਗਿਆ ਹੈ ਉੱਥੇ ਹੀ ਹਾਂਗਕਾਂਗ ਦੇ ਚੀਨ ਤੋਂ ਵਾਪਸ ਆਉਣ ਵਾਲੇ ਨਾਗਰਿਕਾਂ ਲਈ ਆਪਣੇ ਘਰਾਂ ਵਿੱਚ ਇਕੱਲੇ ਰਹਿਣ ਨੂੰ ਕਿਹਾ ਗਿਆ ਹੈ।

ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਨੂੰ ਜੁਰਮਾਨਾ ਤੇ ਕੈਦ ਦੀ ਸਜ਼ਾ ਦੀ ਤਜਵੀਜ਼ ਕੀਤੀ ਗਈ ਹੈ।

ਹਾਂਗ-ਕਾਂਗ ਵਿੱਚ ਕੋਰੋਨਾਵਾਇਰਸ ਦੇ 26 ਮਾਮਲਿਆਂ ਦੀ ਪੁਸ਼ਟੀ ਅਤੇ ਇੱਕ ਮੌਤ ਹੋਈ ਹੈ। ਜਦ ਕਿ ਚੀਨ ਵਿੱਚ ਵਾਇਰਸ ਦੇ 34, 546 ਕੇਸਾਂ ਦੀ ਪੁਸ਼ਟੀ ਹੋਈ ਹੈ ਤੇ 722 ਮੌਤਾਂ ਹੋ ਚੁੱਕੀਆਂ ਹਨ।

ਦੂਜੇ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਚੀਨ ਵਿੱਚੋਂ ਪਿਛਲੇ ਦਿਨਾਂ ਦੌਰਾਨ ਲਾਗ ਦੀਆਂ ਖ਼ਬਰਾਂ ਵਿੱਚ ਕਮੀ ਆਈ ਹੈ। ਹਾਲਾਂਕਿ ਸੰਗਠਨ ਦੇ ਡਾਇਰੈਕਟਰ ਜਨਰਲ ਨੇ ਟੈਡਰੌਸ ਐਧਨਮ ਨੇ ਇਨ੍ਹਾਂ ਅੰਕੜਿਆਂ ਦੇ ਜ਼ਿਆਦਾ ਅੰਦਰ ਤੱਕ ਜਾਣ ਤੋਂ ਵੀ ਸੁਚੇਤ ਕੀਤਾ।

Image copyright Prabhu dayal/bbc
ਫੋਟੋ ਕੈਪਸ਼ਨ ਟੋਲ ਪਲਾਜ਼ਾ ਉੱਤੇ ਦਿੱਲੀ ਤੋਂ ਆਉਣ ਵਾਲੀ ਹੇਰਕ ਗੱਡੀ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ

7 ਫਰਵਰੀ : ਹਰਿਆਣਾ ਦੇ ਸਿਰਸਾ ਵਿੱਚ ਕੋਰੋਨਾਵਾਇਰਸ ਨੂੰ ਲੈ ਕੇ ਪ੍ਰਸ਼ਾਸਨ ਖਾਸਾ ਸੁਚੇਤ ਹੋ ਗਿਆ ਹੈ। ਇਸ ਦੇ ਮੱਦੇਨਜ਼ਰ ਟੋਲ ਪਲਾਜ਼ਾ ਤੋਂ ਹੋ ਕੇ ਲੰਘਣ ਵਾਲੀ ਹਰੇਕ ਗੱਡੀ ਨੂੰ ਰੋਕਿਆ ਜਾ ਰਿਹਾ ਹੈ।

ਬੀਬੀਸੀ ਸਹਿਯੋਗੀ ਪ੍ਰਭੂ ਦਿਆਲ ਮੁਤਾਬਕ ਸਿਰਸਾ ਦੇ ਭਾਵਦੀਨ ਪਿੰਡ ਨੇੜੇ ਬਣੇ ਟੋਲ ਪਲਾਜਾ 'ਤੇ ਸਿਹਤ ਵਿਭਾਗ ਦੀ ਟੀਮ ਤਾਇਨਾਤ ਕੀਤੀ ਗਈ ਹੈ।

ਟੋਲ ਪਲਾਜਾ 'ਤੇ ਸਿਹਤ ਵਿਭਾਗ ਦੇ ਅਧਿਕਾਰੀ ਡਾ. ਸੰਜੈ ਕੁਮਾਰ ਨੇ ਦੱਸਿਆ ਹੈ ਕਿ ਦਿੱਲੀ ਵੱਲੋਂ ਆਉਣ ਵਾਲੇ ਹਰ ਗੱਡੀ ਦੇ ਚਾਲਕ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਸ ਤੋਂ ਇਲਾਵਾ ਟੋਲ ਪਲਾਜ਼ਾ ਮੁਲਾਜ਼ਮ ਵੀ ਵਿਦੇਸ਼ ਤੋਂ ਆਉਣ ਵਾਲੇ ਲੋਕਾਂ ਕੋਲੋਂ ਇੱਕ ਫਾਰਮ ਵੀ ਭਰਵਾ ਰਹੇ ਹਨ।

ਚੀਨ ਤੋਂ ਆਉਣ ਵਾਲਿਆਂ ਤੋਂ ਦਿਨ 'ਚ ਦੋ ਵਾਰ ਸਿਹਤ ਵਿਭਾਗ ਦੇ ਡਾਕਟਰਾਂ ਵੱਲੋਂ ਫੋਨ 'ਤੇ ਸਿਹਤ ਦਾ ਜਾਇਜ਼ਾ ਲਿਆ ਜਾ ਰਿਹਾ ਹੈ।

ਸਿਰਸਾ ਵਿੱਚ ਚੀਨ ਜਾਂ ਵਾਇਆ ਚੀਨ ਆਉਣ ਵਾਲਿਆਂ ਦੀ ਗਿਣਤੀ 26 ਤੋਂ ਵੱਧ ਕੇ 32 ਹੋ ਗਈ ਹੈ। ਚੀਨ ਤੋਂ ਆਉਣ ਵਾਲਿਆਂ ਵਿੱਚ 10 ਔਰਤਾਂ ਵੀ ਸ਼ਾਮਲ ਹਨ।

ਚੀਨ ਜਾਂ ਵਾਇਆ ਚੀਨ ਆਉਣ ਵਾਲੇ ਸਾਰਿਆਂ ਦੀ ਸਿਹਤ ਵਿਭਾਗ ਵੱਲੋਂ ਪਛਾਣ ਕੀਤੀ ਗਈ ਹੈ ਅਤੇ ਫਿਲਹਾਲ ਕਿਸੇ ਵੀ ਵਿਅਕਤੀ ਵਿੱਚ ਕੋਰੋਨਾਵਾਇਰਸ ਦੇ ਲੱਛਣ ਨਹੀਂ ਮਿਲੇ ਹਨ।

ਚੀਨ ਵਿੱਚ ਹੁਣ ਤੱਕ ਕੋਰੋਨਾਵਾਇਰਸ ਕਰਕੇ 600 ਤੋਂ ਵੱਧ ਮੌਤਾਂ ਹੋ ਗਈਆਂ ਹਨ ਅਤੇ ਕਰੀਬ 30 ਹਜ਼ਾਰ ਕੇਸ ਮਿਲੇ ਹਨ।

ਵੀਡੀਓ: ਕੋਰੋਨਾਵਾਇਰਸ ਤੋਂ ਭਾਰਤੀਆਂ ਨੂੰ ਕਿੰਨਾ ਡਰ

ਕਰੂਜ਼ਸ਼ਿਪ ਦੀਆਂ 61 ਸਵਾਰੀਆਂ ਨੂੰ ਕਰੋਨਾਵਾਇਰਸ

ਇਸ ਤੋਂ ਇਲਾਵਾ 7 ਫਰਵਰੀ ਨੂੰ ਸਿਹਤ ਅਧਿਕਾਰੀਆਂ ਮੁਤਾਬਕ, ਜਪਾਨੀ ਬੰਦਰਗਾਹ ਯੋਕੋਹਾਮਾ ਵਿੱਚ ਖੜ੍ਹੀ ਇੱਕ ਕਰੂਜ਼ਸ਼ਿਪ ਦੀਆਂ ਘੱਟੋ-ਘੱਟ 61 ਸਵਾਰੀਆਂ ਦੇ ਕੋਰੋਨਾਵਾਇਰਸ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ।

ਕਰੂਜ਼ ਸ਼ਿਪ 5 ਫਰਵਰੀ ਤੋਂ ਕੁਆਰੰਟੀਨ ਕਰਕੇ ਬੰਦਰਗਾਹ ’ਤੇ ਖੜ੍ਹਾ ਕੀਤਾ ਹੋਇਆ ਹੈ।

ਡਾਇਮੰਡ ਪ੍ਰਿੰਸਿਜ਼ ਨਾਮਕ ਇਸ ਜਹਾਜ਼ ਦੀਆਂ 3,700 ਸਵਾਰੀਆਂ ਵਿੱਚੋਂ ਸਕਰੀਨਿੰਗ ਕੀਤੀ ਗਈ। ਜਾਂਚ ਪੂਰੀ ਹੋਣ ਤੋਂ ਬਾਅਦ ਗ੍ਰਸਤ ਲੋਕਾਂ ਦੀ ਸੰਖਿਆ ਵੱਧ ਸਕਦੀ ਹੈ।

ਵੀਡੀਓ: ਮਾਸਕ ਵਾਇਰਸ ਤੋਂ ਬਚਾ ਸਕਦੇ ਹਨ?

ਜਹਾਜ਼ ਦੇ ਯਾਤਰੀਆਂ ਦੀ ਜਾਂਚ ਪਿਛਲੇ ਮਹੀਨੇ ਹਾਂਗ-ਕਾਂਗ ਦੇ ਇੱਕ 80 ਸਾਲਾ ਯਾਤਰੀ ਦੇ ਵਾਇਰਸ ਕਾਰਨ ਬਿਮਾਰ ਪੈਣ ਪਿੱਛੋਂ ਸ਼ੁਰੂ ਕੀਤੀ ਗਈ।

ਜਪਾਨ ਦੇ ਸਰਕਾਰੀ ਟੀਵੀ ਚੈਨਲ ਐੱਨਐੱਚਕੇ ਮੁਤਾਬਕ ਇਨ੍ਹਾਂ ਵਿੱਚੋਂ ਲਗਭਗ ਅੱਧੇ ਕੇਸ 50 ਸਾਲ ਤੋਂ ਵਡੇਰੀ ਉਮਰ ਦੇ ਹਨ।

6 ਫਰਵਰੀ ਕੋਰੋਨਾਵਾਇਰਸ ਬਾਰੇ ਚੀਨ ਵਿੱਚ ਸਭ ਤੋਂ ਪਹਿਲੀ ਚਿਤਾਵਨੀ ਦੇਣ ਵਾਲੇ ਅੱਖਾਂ ਦੇ ਡਾਕਟਰ ਲੀ ਵੇਨਲਿਯਾਂਗ ਦੀ ਵੀਰਵਾਰ ਨੂੰ ਵਾਇਰਸ ਦੀ ਲਾਗ ਨਾਲ ਬਿਮਾਰ ਰਹਿਣ ਤੋਂ ਬਾਅਦ ਮੌਤ ਹੋ ਗਈ

ਉਨ੍ਹਾਂ ਦੀ ਮੌਤ ਬਾਰੇ ਆਪਾ-ਵਿਰੋਧੀ ਖ਼ਬਰਾਂ ਆਈਆਂ। ਪਹਿਲਾਂ ਚੀਨ ਦੇ ਸਰਕਾਰੀ ਮੀਡੀਆ ਤੇ ਫਿਰ ਵਿਸ਼ਵ ਸਿਹਤ ਸੰਗਠਨ ਨੇ ਉਨ੍ਹਾਂ ਦੀ ਮੌਤ ਬਾਰੇ ਦੱਸਿਆ।

ਫਿਰ ਵੁਹਾਨ ਦੇ ਸੈਂਟਰਲ ਹਸਪਤਾਲ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਦੱਸਿਆ ਕਿ ਉਨ੍ਹਾਂ ਦੀ ਹਾਲਤ ਸਥਿਰ ਹੈ ਤੇ ਉਨ੍ਹਾਂ ਦੀ ਜਾਨ ਬਚਾਉਣ ਲਈ ਹਰ ਸੰਭਵ ਚਾਰਾਜੋਈ ਕੀਤੀ ਜਾ ਰਹੀ ਹੈ।

34 ਸਾਲਾ ਮਰਹੂਮ ਡਾਕਟਰ ਨੂੰ ਚੀਨ ਵਿੱਚ ਹੀਰੋ ਦੱਸਿਆ ਜਾ ਰਿਹਾ ਸੀ। ਜਿਨ੍ਹਾਂ ਨੇ ਲੋਕਾਂ ਨੂੰ ਇਸ ਜਾਨਲੇਵਾ ਵਾਇਰਸ ਬਾਰੇ ਸੁਚੇਤ ਕੀਤਾ ਸੀ।

ਇਹ ਵੀ ਪੜ੍ਹੋ

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ

ਵੀਡੀਓ: ਚੀਨ ਨੇ ਇੰਝ ਬਣਾਇਆ 10 ਦਿਨਾਂ ’ਚ 1000 ਬਿਸਤਰਿਆਂ ਦਾ ਹਸਪਤਾਲ

ਵੀਡੀਓ: ਕੋਰੋਨਾਵਾਇਰਸ ਬਾਰੇ ਲੋਕਾਂ ਲਈ ਕੀ ਹਨ ਹਦਾਇਤਾਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ