ਅਰਵਿੰਦ ਕੇਜਰੀਵਾਲ ਨੇ ਤੀਜੀ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ - 10 ਰੌਚਕ ਗੱਲਾਂ

ਅਰਵਿੰਦ ਕੇਜਰੀਵਾਲ Image copyright ANI
ਫੋਟੋ ਕੈਪਸ਼ਨ ਅਰਵਿੰਦ ਕੇਜਰੀਵਾਲ ਨੇ ਕਿਹਾ ਦਿੱਲੀ ਦੇ ਵਿਕਾਸ ਲਈ ਪ੍ਰਧਾਨ ਮੰਤਰੀ ਦੇ ਵੀ ਅਸ਼ੀਰਵਾਦ ਦੀ ਲੋੜ

ਦਿੱਲੀ ਦੇ ਰਾਮ ਲੀਲ਼ਾ ਮੈਦਾਨ ਵਿਚ ਆਮ ਆਦਮੀ ਪਾਰਟੀ ਦੇ ਕੌਮੀ ਮੁਖੀ ਅਰਵਿੰਦ ਕੇਜਰੀਵਾਲ ਨੇ ਤੀਜੀ ਵਾਰ ਸੂਬੇ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।

ਰਾਮ ਲੀਲ਼ਾ ਮੈਦਾਨ ਵਿਚ 40 ਹਜ਼ਾਰ ਲੋਕਾਂ ਦੀ ਹਾਜ਼ਰੀ ਅਤੇ ਦਿੱਲੀ ਦੇ 50 ਨਿਰਮਾਤਾਵਾਂ ਦੀ ਹਾਜ਼ਰੀ ਵਿਚ ਇਹ ਸਮਾਗਮ ਹੋਇਆ।

ਇਸ ਸਮਾਗਮ ਵਿਚ ਪੰਜਾਬ ਸਣੇ ਕਈ ਹੋਰ ਸੂਬਿਆਂ ਤੋਂ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਵੀ ਪਹੁੰਚੇ ਹੋਏ ਸਨ।

ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ, ਸੂਬੇ ਦੇ ਵਿਧਾਇਕ, ਪਾਰਟੀ ਇਕਾਈ ਦੇ ਆਗੂ ਅਤੇ ਵਰਕਰ ਵੀ ਵੱਡੀ ਗਿਣਤੀ ਵਿਚ ਸਮਾਗਮ ਦੇ ਗਵਾਹ ਬਣੇ ਹਨ।

ਕੇਜਰੀਵਾਲ: 'ਹਮ ਹੋਂਗੇ ਕਾਮਯਾਬ...'

ਸਹੁੰ ਚੁੱਕਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਵੋਟਾਂ ਜਿੱਤਣ ਤੋਂ ਬਾਅਦ ਹੁਣ ਉਹ ਸਾਰੀਆਂ ਪਾਰਟੀਆਂ ਦੇ ਲੋਕਾਂ ਦੇ ਸਾਂਝੇ ਮੁੱਖ ਮੰਤਰੀ ਹਨ ਅਤੇ ਕਿਸੇ ਨਾਲ ਮਤਰੇਆ ਸਲੂਕ ਨਹੀਂ ਕਰਨਗੇ।

ਉਨ੍ਹਾਂ ਕਿਹਾ, ''ਦਿੱਲੀ ਦੇ 2 ਕਰੋੜ ਲੋਕ ਭਾਵੇਂ ਉਹ ਕਿਸੇ ਵੀ ਪਾਰਟੀ, ਧਰਮ ਜਾਂ ਫਿਰਕੇ ਦਾ ਹੋਣ, ਸਭ ਮੇਰੇ ਪਰਿਵਾਰ ਦੇ ਮੈਂਬਰ ਹਨ। ਚੋਣਾਂ ਵਿਚ ਸਿਆਸਤ ਹੁੰਦੀ ਹੈ ਅਤੇ ਜੋ ਸਾਡੇ ਵਿਰੋਧੀਆਂ ਨੇ ਸਾਡੇ ਬਾਰੇ ਜੋ ਕੁਝ ਬੋਲਿਆ, ਮੈਂ ਸਾਰਿਆਂ ਨੂੰ ਮਾਫ਼ ਕਰਦਾ ਹਾਂ।''

ਕੇਜਰੀਵਾਲ ਨੇ ਕਿਹਾ ਕਿ ਮੈਂ ਸਾਰੀਆਂ ਪਾਰਟੀਆਂ ਅਤੇ ਕੇਂਦਰ ਸਰਕਾਰ ਨਾਲ ਮਿਲ ਕੇ ਕੰਮ ਕਰਨਾ ਚਾਹੁੰਦਾ ਹਾਂ, ਦਿੱਲੀ ਦੇ ਵਿਕਾਸ ਲਈ ਮੈਂ ਪ੍ਰਧਾਨ ਮੰਤਰੀ ਦਾ ਵੀ ਅਸ਼ੀਰਵਾਦ ਚਾਹੁੰਦਾ ਹਾਂ।

ਅਰਵਿੰਦ ਕੇਰਜੀਵਾਲ ਨੇ ਕਿਹਾ ਕਿ ਜਿਹੜੇ ਲੋਕ ਉਨ੍ਹਾਂ ਦੀਆਂ ਸਕੀਮਾਂ ਨੂੰ ਮੁਫ਼ਤ ਕਹਿ ਰਹੇ ਹਨ, ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ ਕਿ ਮੈਂ ਦਿੱਲੀ ਦਾ ਬੇਟਾ ਹਾਂ, ਕੁਦਰਤ ਦਾ ਪਿਆਰ ਸਭ ਲਈ ਮੁਫ਼ਤ ਹੁੰਦਾ ਹੈ, ਮੈਂ ਵੀ ਸਕੂਲ ਪੜ੍ਹਨ ਵਾਲੇ ਆਪਣੇ ਬੱਚਿਆਂ ਅਤੇ ਹਸਪਤਾਲ ਆਉਣ ਵਾਲੇ ਲੋਕਾਂ ਤੋਂ ਪੈਸੇ ਨਹੀਂ ਲੈ ਸਕਦਾ।

ਆਖ਼ਰ ਵਿਚ ਕੇਜਰੀਵਾਲ ਨੇ 'ਹਮ ਹੋਂਗੇ ਕਾਮਯਾਬ...' ਗਾਣਾ ਲੋਕਾਂ ਨਾਲ ਗਾ ਕੇ ਨਵੀਂ ਰਾਜਨੀਤੀ ਨਾਲ ਭਾਰਤ ਦਾ ਡੰਕਾ ਵਜਾਉਣ ਦਾ ਅਹਿਦ ਕੀਤਾ।

ਇਹ ਵੀ ਪੜੋ:

ਇਸ ਤੋਂ ਪਹਿਲਾਂ ਐਤਵਾਰ ਸਵੇਰੇ ਇੱਕ ਟਵੀਟ ਰਾਹੀ ਕੇਜਰੀਵਾਲ ਨੇ ਸਹੁੰ ਚੁੱਕ ਸਮਾਗਮ ਵਿਚ ਪਹੁੰਚਣ ਦਾ ਸਭ ਨੂੰ ਸੱਦਾ ਦਿੱਤਾ ਅਤੇ ਦਿੱਲੀ ਦੇ ਲੋਕਾਂ ਤੋਂ ਅਸ਼ੀਰਵਾਦ ਮੰਗਿਆ।

ਸਮਾਗਮ ਦੇ ਕੁਝ ਖ਼ਾਸ ਤੱਥ :

 • ਅਰਵਿੰਦ ਕੇਜਰੀਵਾਲ ਉੱਪ-ਰਾਜਪਾਲ ਅਨਿਲ ਬੈਜ਼ਲ ਨਾਲ ਸਮਾਗਮ ਵਿਚ ਪਹੁੰਚੇ ਅਤੇ ਰਾਸ਼ਟਰ ਗਾਨ ਨਾਲ ਸਮਾਗਮ ਦੀ ਸ਼ੁਰੂਆਤ ਕੀਤੀ।
 • ਦਿੱਲੀ ਦੇ ਪ੍ਰਮੁੱਖ ਸਕੱਤਰ ਨੇ ਸਰਕਾਰ ਦਾ ਨੋਟੀਫਿਕੇਸ਼ਨ ਪੜਿਆ ਅਤੇ ਫਿਰ ਸਹੁੰ ਚਕਾਈ ਗਈ
 • ਪਹਿਲੇ ਨੰਬਰ ਉੱਤੇ ਕੇਜਰੀਵਾਲ ਅਤੇ ਦੂਜੇ ਨੰਬਰ ਉੱਤੇ ਮਨੀਸ਼ ਸਿਸੋਦੀਆਂ ਨੇ ਅਹੁਦੇ ਦੀ ਸਹੁੰ ਚੁੱਕੀ
 • ਤੀਜੇ ਨੰਬਰ ਉੱਤੇ ਸਿਤੇਂਦਰ ਜੈਨ ਅਤੇ ਚੌਥੇ ਨੰਬਰ ਉੱਕੇ ਗੋਪਾਲ ਰਾਏ ਨੂੰ ਸਹੁੰ ਚੁਕਾਈ ਗਈ
 • ਸਭ ਤੋਂ ਅਖ਼ੀਰ ਵਿਚ ਰਾਜਿੰਦਰ ਪਾਲ ਗੌਤਮ ਨੇ ਬੁੱਧ ਦੀ ਸਹੁੰ ਚੁੱਕੀ
 • ਗੋਪਾਲ ਰਾਏ ਨੇ ਈਸ਼ਵਰ ਜਾਂ ਸੰਵਿਧਾਨ ਦੀ ਬਜਾਇ ਦੇਸ ਦੇ ਸ਼ਹੀਦਾਂ ਦੇ ਨਾਂ ਉੱਤੇ ਸਹੁੰ ਚੁੱਕੀ ਪਰ ਰਾਜਪਾਲ ਨੇ ਇਸ ਦਾ ਇਤਰਾਜ਼ ਨਹੀਂ ਕੀਤਾ
Image copyright ANI
ਫੋਟੋ ਕੈਪਸ਼ਨ ਰਾਮ ਲੀਲਾ ਮੈਦਾਨ ਵਿਚ ਲਾਇਆ ਗਿਆ ਇੱਕ ਬੈਨਰ ਜਿਸ ਵਿਚ ਕੇਜਰੀਵਾਲ ਨੂੰ ਨਾਇਕ ਦੱਸਿਆ ਗਿਆ ਹੈ
 • ਪੰਜਵੇਂ ਨੰਬਰ ਉੱਤੇ ਕੈਲਾਸ਼ ਗਹਿਲੋਤ ਨੇ ਸਹੁੰ ਚੁੱਕੀ ਜਦਕਿ 6ਵੇਂ ਮੰਤਰੀ ਵਜੋਂ ਇਮਰਾਨ ਹੁਸੈਨ ਨੇ ਅੱਲ੍ਹਾ ਦੇ ਨਾਂ ਉੱਤੇ ਮੰਤਰੀ ਵਜੋਂ ਸਹੁੰ ਚੁੱਕੀ
 • ਇਸ ਵਾਰ 40 ਹਜ਼ਾਰ ਲੋਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਸੀ। ਪਰ ਅਰਵਿੰਦ ਕੇਜਰੀਵਾਲ ਨੇ ਮਮਤਾ ਬੈਨਰਜੀ ਵਰਗੇ ਕਿਸੇ ਖੇਤਰੀ ਆਗੂ ਨੂੰ ਸਮਾਗਮ ਵਿਚ ਨਹੀਂ ਬੁਲਾਇਆ ਸੀ।
 • ਕੇਜਰੀਵਾਲ ਦੇ ਮੰਤਰੀ ਮੰਡਲ ਵਿਚ ਕੋਈ ਵੀ ਔਰਤ ਅਤੇ ਸਿੱਖ ਵਿਧਾਇਕ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਨਹੀਂ ਕੀਤਾ ਗਿਆ ਹੈ।
 • ਅਰਵਿੰਦ ਕੇਜਰੀਵਾਲ ਰਾਮ ਲੀਲ਼ਾ ਮੈਦਾਨ ਵਿਚ ਸਹੁੰ ਚੁੱਕੀ । ਇਹ ਉਹੀ ਇਤਿਹਾਸਕ ਮੈਦਾਨ ਹੈ, ਜਿਸ ਵਿਚ ਉਨ੍ਹਾਂ ਅੰਨਾ ਹਜ਼ਾਰੇ ਨਾਲ ਭ੍ਰਿਸ਼ਟਾਚਾਰ ਵਿਰੋਧੀ ਸੰਘਰਸ਼ ਕੀਤਾ ਸੀ।
 • ਅਰਵਿੰਦ ਕੇਜਰੀਵਾਲ ਨੇ ਮੰਚ ਉੱਤੇ ਦਿੱਲੀ ਦੇ ਨਿਰਮਾਣ ’ਚ ਯੋਗਦਾਨ ਪਾਉਣ ਵਾਲੇ 50 ਵਿਅਕਤੀਆਂ ਨੂੰ ਬਿਠਾਇਆ।
 • ਅਰਵਿੰਦ ਕੇਰਜੀਵਾਲ ਨੇ ਇਸ ਵਾਰ ਸਿਰ ਉੱਤੇ ਪਹਿਲੇ ਦੋ ਸਹੁੰ ਚੁੱਕ ਸਮਾਗਮਾਂ ਵਾਂਗ ਆਮ ਆਦਮੀ ਪਾਰਟੀ ਵਾਲੀ ਟੋਪੀ ਨਹੀਂ ਪਾਈ ਹੋਈ ਸੀ।

ਇਹ ਵੀ ਪੜੋ

ਸਮਾਗਮ ਦੀਆਂ ਕੁਝ ਤਸਵੀਰਾਂ

Image copyright ANI
Image copyright ਕੇਜਰੀਵਾਲ
Image copyright ANi

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਤਾਜ਼ਾ ਘਟਨਾਕ੍ਰਮ

ਕੋਰੋਨਾਵਾਇਰਸ: ਪੂਰੀ ਦੁਨੀਆਂ ਵਿੱਚ 15 ਲੱਖ ਦੇ ਕਰੀਬ ਮਾਮਲੇ, ਅਮਰੀਕਾ 'ਚ ਹੋਰ 66 ਲੱਖ ਲੋਕਾਂ ਨੇ ਬੇਰੁਜ਼ਗਾਰੀ ਭੱਤਾ ਮੰਗਿਆ

ਕੋਰੋਨਾਵਾਇਰਸ: ਮੋਦੀ ਨੇ ਕੀਤਾ ਇਸ਼ਾਰਾ, ਪੂਰੇ ਦੇਸ 'ਚ ਇਕੱਠਿਆਂ ਖ਼ਤਮ ਨਹੀਂ ਕੀਤਾ ਜਾਵੇਗਾ ਲੌਕਡਾਊਨ

'ਕੋਈ ਖਾਸ ਭਾਈਚਾਰਾ ਕੋਰੋਨਾਵਾਇਰਸ ਲਈ ਜ਼ਿੰਮੇਵਾਰ ਨਹੀਂ'

ਕੋਰੋਨਵਾਇਰਸ: ਪਤਨੀ ਨੂੰ ਸਾਈਕਲ 'ਤੇ ਬਿਠਾ ਕੇ 750 ਕਿਲੋਮੀਟਰ ਸਫ਼ਰ ਕਰਨ ਵਾਲਾ ਮਜ਼ਦੂਰ

ਲੌਕਡਾਊਨ: "ਜਾਣ-ਬੁੱਝ ਕੇ ਛੁੱਟੀਆਂ ਨਹੀਂ ਲਈਆਂ, ਤਨਖ਼ਾਹ ਨਾ ਕੱਟੀ ਜਾਵੇ ਤਾਂ ਮਿਹਰਬਾਨੀ ਹੋਏਗੀ"

‘ਹੁਣ ਬੰਦੇ ਨੂੰ ਪਤਾ ਲੱਗ ਗਿਆ ਕਿ ਆਉਣ ਵਾਲੇ ਇੱਕ ਪਲ ਦਾ ਨਹੀਂ ਪਤਾ’

ਦਿੱਲੀ ਤੇ ਯੂਪੀ ਦੇ ਹੌਟਸਪੌਟ ਇਲਾਕੇ ਹੋਏ ਸੀਲ, ਜਾਣੋ ਕਦੋਂ ਬਣਦਾ ਹੈ ਕੋਈ ਇਲਾਕਾ ਹੋਟਸਪੌਟ

ਕੋਰੋਨਾਵਾਇਰਸ: ਕਿਸੇ ਮਰੀਜ਼ ਦਾ ICU ਵਿੱਚ ਜਾਣ ਦਾ ਕੀ ਮਤਲਬ ਹੁੰਦਾ ਹੈ?

ਕੀ ਹੈ ਗ਼ੈਰ-ਪ੍ਰਮਾਣਿਤ 'ਕੋਰੋਨਾ ਦੀ ਦਵਾਈ' ਜਿਸ ਲਈ ਟਰੰਪ ਭਾਰਤ ਨੂੰ ਧਮਕਾ ਰਹੇ