ਜਾਮੀਆ: ਲਾਇਬ੍ਰੇਰੀ ’ਚ ਹਿੰਸਾ ਦੇ ਵੀਡੀਓ ਵਿੱਚ ਨਜ਼ਰ ਆਉਣ ਵਾਲਾ ਮੁੰਡਾ ਕੌਣ ਹੈ, ਉਸ ਨੇ ਚਿਹਰਾ ਕਿਉਂ ਲੁਕਾਇਆ?

Image copyright BBC/JAMIA JCC
ਫੋਟੋ ਕੈਪਸ਼ਨ 15 ਦਸੰਬਰ ਨੂੰ ਲਾਇਬ੍ਰੇਰੀ ਦੀ ਹਿੰਸਾ ਦੇ ਵੀਡੀਓ ਵਿੱਚ ਨਜ਼ਰ ਆਉਣ ਵਾਲੇ ਸ਼ਖ਼ਸ ਦਾ ਨਾਮ ਸਲਮਾਨ ਹੈ
  • ਲਾਇਬ੍ਰੇਰੀ ਵਿੱਚ ਵਿਦਿਆਰਥੀਆਂ ਨੇ ਮਾਸਕ ਕਿਉਂ ਪਾਏ ਹੋਏ ਹਨ?
  • ਬੰਦ ਕਿਤਾਬ ਨਾਲ ਵਿਦਿਆਰਥੀ ਪੜ੍ਹਾਈ ਕਰ ਰਿਹਾ ਹੈ?
  • ਲਾਇਬ੍ਰੇਰੀ 'ਚ ਪੜ੍ਹਨ ਆਏ ਵਿਦਿਆਰਥੀ ਬੇਚੈਨੀ ਨਾਲ ਦਰਵਾਜ਼ਾ ਕਿਉਂ ਦੇਖ ਰਹੇ ਹਨ? ਲਾਇਬ੍ਰੇਰੀ ਤਾਂ ਆਰਾਮ ਨਾਲ ਪੜ੍ਹਨ ਲਈ ਹੁੰਦੀ ਹੈ ਫਿਰ ਇਨ੍ਹਾਂ ਵਿੱਚ ਇੰਨੀ ਬੇਚੈਨੀ ਕਿਉਂ?

ਸੋਸ਼ਲ ਮੀਡੀਆ 'ਤੇ ਇੱਕ ਧੜਾ ਜਾਮੀਆ ਮਿਲੀਆ ਇਸਲਾਮੀਆ ਦੀ ਲਾਇਬ੍ਰੇਰੀ ਵਿੱਚ ਪੁਲਿਸ ਦੇ ਡੰਡੇ ਮਾਰਨ ਵਾਲੇ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਇਹ ਸਵਾਲ ਚੁੱਕ ਰਿਹਾ ਹੈ।

16 ਫਰਵਰੀ ਨੂੰ ਅੱਧੀ ਰਾਤ ਵੇਲੇ ਜਾਮੀਆ ਕਾਰਡੀਨੇਸ਼ਨ ਕਮੇਟੀ ਨੇ 15 ਦਸੰਬਰ ਨੂੰ ਲਾਇਬ੍ਰੇਰੀ ਵਿੱਚ ਪੁਲਿਸ ਦੀ ਹਿੰਸਾ ਦਾ ਵੀਡੀਓ ਸਾਂਝਾ ਕੀਤਾ ਸੀ।

ਇਹ ਵੀ ਪੜ੍ਹੋ-

ਇਹ ਵੀਡੀਓ ਪਹਿਲੀ ਮੰਜ਼ਿਲ 'ਤੇ ਐੱਮਏ, ਐੱਮਫਿਲ ਸੈਕਸ਼ਨ ਦੇ ਰੀਡਿੰਗ ਹਾਲ ਦਾ ਹੈ। ਪਰ ਇਸ ਵੀਡੀਓ ਵਿੱਚ ਨੀਲੇ ਸਵੈਟਰ ਵਿੱਚ ਨਜ਼ਰ ਆ ਰਹੇ ਮੁੰਡੇ ਦੀ ਬਹੁਤ ਚਰਚਾ ਹੋ ਰਹੀ ਹੈ।

ਕੁਝ ਲੋਕ ਇਸ ਮੁੰਡੇ ਨੂੰ 'ਪੱਥਰਬਾਜ' ਦੱਸ ਰਹੇ ਹਨ ਅਤੇ ਨਾਲ ਹੀ ਉਸ ਦੇ ਰਵੱਈਏ 'ਤੇ ਸਵਾਲ ਚੁੱਕ ਰਹੇ ਹਨ।

ਕੌਣ ਹੈ ਨੀਲੇ ਸਵੈਟਰ ਵਿੱਚ ਦਿਖਣ ਵਾਲਾ ਸ਼ਖ਼ਸ?

ਬੀਬੀਸੀ ਨੇ ਉਸ ਮੁੰਡੇ ਦੀ ਭਾਲ ਕੀਤੀ ਜੋ ਵੀਡੀਓ ਵਿੱਚ ਸਭ ਤੋਂ ਅੱਗੇ ਨਜ਼ਰ ਆ ਰਿਹਾ ਹੈ। ਕਈ ਲੋਕਾਂ ਨਾਲ ਸੰਪਰਕ ਕਰਨ ਤੋਂ ਬਾਅਦ ਅਸੀਂ ਉਸ ਮੁੰਡੇ ਤੱਕ ਪਹੁੰਚੇ।

ਇਸ ਸ਼ਖ਼ਸ ਦਾ ਨਾਮ ਸਲਮਾਨ ਹੈ। ਸਲਮਾਨ ਸਿਵਿਲ ਇੰਜੀਨੀਅਰਿੰਗ ਵਿੱਚ ਪੀਐੱਚਡੀ (ਪਹਿਲੇ ਸਾਲ) ਦਾ ਵਿਦਿਆਰਥੀ ਹੈ। ਇਸ ਤੋਂ ਪਹਿਲਾਂ ਉਸ ਨੇ ਜਾਮੀਆ ਤੋਂ ਹੀ ਐੱਮਟੈੱਕ ਕੀਤੀ ਹੈ।

ਫੋਟੋ ਕੈਪਸ਼ਨ ਸਲਮਾਨ ਸਿਵਿਲ ਇੰਜੀਨੀਅਰਿੰਗ ਵਿੱਚ ਪੀਐੱਚਡੀ (ਪਹਿਲੇ ਸਾਲ) ਦਾ ਵਿਦਿਆਰਥੀ ਹੈ

ਉਹ ਬਿਹਾਰ ਦੀ ਰਾਜਧਾਨੀ ਪਟਨਾ ਦਾ ਰਹਿਣ ਵਾਲਾ ਹੈ ਅਤੇ ਜਾਮੀਆ ਨਗਰ ਵਿੱਚ ਕਿਰਾਏ ਦੇ ਘਰ ਵਿੱਚ ਰਹਿੰਦਾ ਹੈ।

ਪਹਿਲਾਂ ਤਾਂ ਉਸ ਨੇ ਕਿਹਾ ਕਿ ਪੁਲਿਸ ਤੋਂ ਦੂਰ ਰਹਿਣਾ ਹੈ, ਪਰ ਜਿਵੇਂ-ਜਿਵੇਂ ਅਸੀਂ ਉਸ 'ਤੇ ਲਗ ਰਹੇ ਇਲਜ਼ਾਮਾਂ ਬਾਰੇ ਪੁੱਛਿਆ ਤਾਂ ਉਹ ਸਿਲਸਿਲੇਵਾਰ ਜਵਾਬ ਦਿੰਦਾ ਗਿਆ।

ਲਾਇਬ੍ਰੇਰੀ ਵਿੱਚ ਚਿਹਰਾ ਕਿਉਂ ਢੱਕਿਆ?

ਖ਼ੁਦ ਦੇ ਮੂੰਹ ਨੂੰ ਰੁਮਾਲ ਨਾਲ ਢਕਣ 'ਤੇ ਉਹ ਕਹਿੰਦਾ ਹੈ, "ਦਰਅਸਲ, ਪੁਲਿਸ ਬਹੁਤ ਹੰਝੂ ਗੈਸ ਦੇ ਗੋਲੇ ਛੱਡ ਰਹੀ ਸੀ। ਮੈਂ ਲਾਇਬ੍ਰੇਰੀ ਆਇਆ ਤਾਂ ਕੁਝ ਬੱਚੇ ਬੇਚੈਨ ਇਧਰ-ਉੱਧਰ ਘੁੰਮ ਰਹੇ ਸਨ ਕਿਉਂਕਿ ਉਨ੍ਹਾਂ ਨੂੰ ਸਾਹ ਲੈਣ ਵਿੱਚ ਦਿੱਕਤ ਹੋ ਰਹੀ ਸੀ। ਪੁਲਿਸ ਲਗਾਤਾਰ ਹੰਝੂ ਗੈਸ ਛੱਡਦੀ ਜਾ ਰਹੀ ਸੀ, ਸਾਹ ਲੈਣਾ ਮੁਸ਼ਕਲ ਸੀ।"

"ਅਜਿਹੀ ਗੱਲ ਹੈ ਤਾਂ ਪੁਲਿਸ ਨੇ ਵੀ ਵੀਡੀਓ ਵਿੱਚ ਆਪਣਾ ਮੂੰਹ ਢੱਕਿਆ ਹੋਇਆ ਹੈ, ਉਨ੍ਹਾਂ ਨੇ ਅਜਿਹਾ ਕਿਉਂ ਕੀਤਾ? ਵੀਡੀਓ ਵਿੱਚ ਅਜਿਹਾ ਤਾਂ ਹੈ ਨਹੀਂ ਕਿ ਬਸ ਮੈਂ ਹੀ ਮੂੰਹ-ਨੱਕ ਢਕਿਆ ਹੈ। ਮੇਰੇ ਵਾਂਗ ਹੀ ਪੁਲਿਸ ਵੀ ਆਪਣਾ ਚਿਹਰਾ ਢਕ ਕੇ ਸਾਨੂੰ ਕੁੱਟ ਰਹੀ ਸੀ।"

ਫੋਟੋ ਕੈਪਸ਼ਨ ਲਾਇਬ੍ਰੇਰੀ ਫਿਲਹਾਲ ਬੰਦ ਹੈ

"ਪਰ ਮੈਨੂੰ ਬੜੀ ਆਸਾਨੀ ਨਾਲ 'ਪੱਥਰਬਾਜ' ਕਿਹਾ ਜਾ ਰਿਹਾ ਹੈ। ਸਾਡੀਆਂ ਅੱਖਾਂ ਅਤੇ ਸਕਿਨ ਹੰਝੂ ਗੈਸ ਕਾਰਨ ਜਲ ਰਹੀ ਸੀ।"

"ਦੇਖੋ, ਮੇਰੇ ਪਰਿਵਾਰ ਵਾਲੇ ਵੀਡੀਓ ਆਉਣ ਤੋਂ ਬਾਅਦ ਬਹੁਤ ਪਰੇਸ਼ਾਨ ਹਨ। ਉਹ ਸੋਚ ਰਹੇ ਹਨ ਕਿ ਕਿਤੇ ਮੈਨੂੰ ਕੁਝ ਨਾ ਹੋਵੇ। ਮੈਂ ਵੀ ਇਸ 'ਤੇ ਕੁਝ ਬੋਲਣਾ ਨਹੀਂ ਚਾਹੁੰਦਾ ਸੀ ਪਰ ਹੁਣ ਮੈਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਹੈ।"

ਇਹ ਵੀ ਪੜ੍ਹੋ-

ਸਾਹਮਣੇ ਰੱਖੀ ਕਿਤਾਬ ਬੰਦ ਕਿਉਂ ਹੈ

ਸਲਮਾਨ ਨੇ ਦੱਸਿਆ, "ਮੈਂ ਉਸ ਦਿਨ ਸ਼ਾਮ ਨੂੰ ਮਗਰਿਬ (ਸ਼ਾਮ) ਦੀ ਨਮਾਜ਼ ਪੜ੍ਹਨ ਲਈ ਲਾਇਬ੍ਰੇਰੀ ਤੋਂ ਥੱਲੇ ਗਿਆ ਸੀ। ਮੈਂ ਤਾਂ ਦੁਪਹਿਰ ਦੋ ਵਜੇ ਤੋਂ ਰੀਡਿੰਗ ਹਾਲ ਵਿੱਚ ਬੈਠਾ ਹੋਇਆ ਸੀ ਤੇ ਮੁਜ਼ਾਹਰੇ ਵਿੱਚ ਹਿੱਸਾ ਵੀ ਨਹੀਂ ਲਿਆ।"

ਸਲਮਾਨ ਨੇ ਅੱਗੇ ਕਿਹਾ, "ਮੇਰੇ ਸਾਹਮਣੇ ਜੋ ਹਰੇ ਰੰਗ ਦੀ ਕਿਤਾਬ ਰੱਖੀ ਹੈ, ਉਹ ਮੇਰੀ ਹੀ ਹੈ। ਇੰਜੀਨੀਅਰਿੰਗ ਸਰਵਿਸ ਵਿੱਚ ਨੌਨ-ਟੈਕ ਪੇਪਰ ਹੁੰਦਾ ਹੈ, ਉਹ ਉਸ ਦੀ ਕਿਤਾਬ ਹੈ।"

"ਜੇ ਮੈਂ ਬਾਹਰੋਂ ਭੱਜ ਕੇ ਆਇਆ ਹੁੰਦਾ ਤਾਂ ਆਪਣੇ ਹੀ ਵਿਸ਼ੇ ਦੀ ਕਿਤਾਬ ਲੈ ਕੇ ਬੈਠਦਾ ਤੇ ਕੀ ਮੈਨੂੰ ਅਜੇ ਤੱਕ ਉਸ ਕਿਤਾਬ ਦਾ ਨਾਮ ਯਾਦ ਹੋਣਾ ਸੀ? ਲਾਇਬ੍ਰੇਰੀ ਦਾ ਗੇਟ ਬੰਦ ਸੀ ਤੇ ਪੁਲਿਸ ਉਸ ਨੂੰ ਤੋੜ ਰਹੀ ਸੀ।"

"ਜਿਵੇਂ ਹੀ ਦਰਵਾਜ਼ੇ ਤੇ ਜ਼ੋਰ-ਜ਼ੋਰ ਦੀ ਆਵਾਜ਼ ਆਈ, ਤੁਸੀਂ ਦੇਖ ਸਕਦੇ ਹੋ ਕਿ ਕੁਝ ਬੱਚੇ ਲੁਕਣ ਵੀ ਲੱਗੇ ਤੇ ਅਸੀਂ ਵੀ ਦਰਵਾਜ਼ੇ ਵਲ ਦੇਖਣ ਲੱਗੇ। ਜਦੋਂ ਤੁਹਾਨੂੰ ਪਤਾ ਹੋਵੇ ਕਿ ਬਾਹਰ ਮਾਹੌਲ ਖ਼ਰਾਬ ਹੈ ਤੇ ਪੁਲਿਸ ਦਰਵਾਜ਼ੇ 'ਤੇ ਹੈ, ਤਾਂ ਤੁਸੀਂ ਕਿਸ ਤਰ੍ਹਾਂ ਕਿਤਾਬ ਪੜ੍ਹਦੇ ਰਹੋਗੇ?"

ਇਸ ਸਵਾਲ ਦਾ ਜਵਾਬ ਦਿੰਦਿਆ ਕਿ ਤੁਸੀਂ ਦਰਵਾਜ਼ੇ ਵੱਲ ਇੰਝ ਦੇਖ ਰਹੇ ਸੀ ਜਿਵੇਂ ਪੁਲਿਸ ਦੇ ਆਉਣ ਦੀ ਖ਼ਬਰ ਤੁਹਾਨੂੰ ਪਹਿਲਾਂ ਤੋਂ ਹੀ ਹੋਵੇ, ਸਲਮਾਨ ਨੇ ਕਿਹਾ, "ਥੱਲਿਓ ਜਦੋਂ ਪੁਲਿਸ ਉਪਰ ਆ ਰਹੀ ਸੀ ਤਾਂ ਸਭ ਨੇ ਲਾਇਬ੍ਰੇਰੀ ਦਾ ਦਰਵਾਜ਼ਾ ਆਪ ਬੰਦ ਕੀਤਾ ਸੀ। ਪੁਲਿਸ ਗੇਟ ਤੋੜ ਰਹੀ ਸੀ ਇਹ ਦੇਖ ਕੇ ਸਾਰੇ ਵਿਦਿਆਰਥੀਆਂ ਦੀ ਹਾਲਤ ਖ਼ਰਾਬ ਹੋ ਗਈ।"

"ਅਸੀਂ ਇਸ ਲਈ ਮੇਜ ਦੇ ਥੱਲੇ ਨਹੀਂ ਲੁਕੇ ਕਿਉਂਕਿ ਸਾਨੂੰ ਲੱਗਿਆ ਕਿ ਅਸੀਂ ਪੜ੍ਹ ਰਹੇ ਹਾਂ। ਸ਼ਾਂਤੀ ਨਾਲ ਪੜ੍ਹਦਾ ਦੇਖ ਕੇ ਪੁਲਿਸ ਸਾਨੂੰ ਛੱਡ ਦੇਵੇਗੀ।"

"ਮੇਰਾ ਫੋਨ ਬੰਦ ਸੀ ਨਹੀਂ ਤਾਂ ਮੈਂ ਉੱਥੇ ਹੁੰਦਾ ਹੀ ਨਹੀਂ। ਮੇਰੇ ਦੋਸਤ ਮੈਨੂੰ ਕਾਲ ਕਰ ਰਹੇ ਸਨ ਤਾਂ ਜੋ ਦੱਸ ਸਕਣ ਕਿ ਪੁਲਿਸ ਰੀਡਿੰਗ ਹਾਲ ਵਿੱਚ ਆ ਰਹੀ ਹੈ।"

Image copyright BBC/KIRTI DUBEY
ਫੋਟੋ ਕੈਪਸ਼ਨ ਪੁਰਾਣੇ ਐੱਮਫਿਲ ਰਿੰਡਿਗ ਰੂਮ ਦੀ ਤਸਵੀਰ ਜਿਸ ਦਾ ਵੀਡੀਓ ਵਾਇਰਸ ਹੋ ਰਿਹਾ ਹੈ

ਜਿਸ ਹਾਲ ਦਾ ਵੀਡੀਓ ਸਾਹਮਣੇ ਆਇਆ ਹੈ ਉਸ ਦੇ ਥੱਲੇ ਗਰਾਉਂਡ ਫਲੋਰ ਤੇ ਇੱਰ ਹੋਰ ਹਾਲ ਹੈ ਜਿੱਥੇ ਪੁਲਿਸ ਦਾਖ਼ਲ ਹੋ ਚੁੱਕੀ ਸੀ।

ਸਲਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਅੰਦਾਜ਼ਾ ਸੀ ਕਿ ਪੁਲਿਸ ਉਨ੍ਹਾਂ ਦੇ ਰੀਡਿੰਗ ਹਾਲ ਵਿੱਚ ਵੀ ਆ ਸਕਦੀ ਹੈ। ਇਸ ਲਈ ਵੀਡੀਓ ਵਿੱਚ ਦਿਖ ਰਿਹਾ ਹੈ ਕਿ ਸਾਰੇ ਵਿਦਿਆਰਥੀ ਦਰਵਾਜ਼ੇ ਵੱਲ ਦੇਖ ਰਹੇ ਹਨ।

"ਗਰਾਉਂਡ ਫਲੋਰ 'ਤੇ ਜੋ ਹਾਲ ਹਾ ਉਦਰੋਂ ਵੀ ਕਈ ਵਿਦਿਆਰਥੀ ਭੱਜ ਕੇ ਸਾਡੇ ਹਾਲ ਵਿੱਚ ਆ ਗਏ। ਪੁਲਿਸ ਨੇ ਉੱਥੇ ਤਾਂ ਹੋਰ ਵੀ ਵਿਦਿਆਰਥੀਆਂ ਨੂੰ ਕੁੱਟਿਆ ਸੀ। ਇਹ ਸਭ ਦੇਖਣ ਤੋਂ ਬਾਅਦ ਅਸੀਂ ਦਰਵਾਜ਼ਾ ਬੰਦ ਕੀਤਾ।"

ਇਹ ਵੀ ਪੜ੍ਹੋ-

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਤਾਜ਼ਾ ਘਟਨਾਕ੍ਰਮ

ਕੋਰੋਨਾਵਾਇਰਸ: ਸੁਪਰੀਮ ਕੋਰਟ ਨੇ ਕਿਹਾ, ਕੋਰੋਨਾਵਾਇਰਸ ਦੇ ਟੈਸਟ ਮੁਫ਼ਤ ਹੋਣ, ਯੂਪੀ ਦੇ 15 ਜ਼ਿਲ੍ਹਿਆਂ ਦੇ ਅਤੇ ਦਿੱਲੀ ਦੇ 20 ਹੌਟਸਪੋਟ ਹੋਣਗੇ ਸੀਲ, ਪੰਜਾਬ 'ਚ ਲੌਕਡਾਊਨ ਬਾਰੇ ਕੈਪਟਨ ਦਾ ਸਪਸ਼ਟੀਕਰਨ

ਕੋਰੋਨਾਵਾਇਰਸ: ਦਿੱਲੀ ਤੇ ਯੂਪੀ ਦੇ ਹੌਟਸਪੋਟ ਇਲਾਕੇ ਹੋਏ ਸੀਲ, ਜਾਣੋ ਕਦੋਂ ਬਣਦਾ ਹੈ ਕੋਈ ਇਲਾਕਾ ਹੋਟਸਪੌਟ

ਕੋਰੋਨਾਵਾਇਰਸ: ਲੌਕਡਾਊਨ ਕਦੋਂ ਅਤੇ ਕਿਵੇਂ ਖ਼ਤਮ ਹੋ ਸਕਦਾ ਹੈ

ਕੋਰੋਨਾਵਾਇਰਸ: ਕਿਸੇ ਮਰੀਜ਼ ਦਾ ICU ਵਿੱਚ ਜਾਣ ਦਾ ਕੀ ਮਤਲਬ ਹੁੰਦਾ ਹੈ?

ਕੋਰੋਨਾਵਾਇਰਸ: ਮੱਛਰ ਤੋਂ ਲਾਗ ਤੇ ਨਿੰਬੂ ਨਾਲ ਇਲਾਜ?

ਪੰਜਾਬ ਦੀ 81 ਸਾਲਾ ਔਰਤ ਨੇ ਕਿਵੇਂ ਦਿੱਤੀ ਕੋਰੋਨਾਵਾਇਰਸ ਨੂੰ ਮਾਤ

ਕੀ ਹੈ ਗ਼ੈਰ-ਪ੍ਰਮਾਣਿਤ 'ਕੋਰੋਨਾ ਦੀ ਦਵਾਈ' ਜਿਸ ਲਈ ਟਰੰਪ ਭਾਰਤ ਨੂੰ ਧਮਕਾ ਰਹੇ

ਕੋਰੋਨਾਵਾਇਰਸ: ਕੀ ਚੀਨ ਦੇ ਦਾਅਵਿਆਂ 'ਤੇ ਯਕੀਨ ਕੀਤਾ ਜਾ ਸਕਦਾ ਹੈ?

ਕੋਰੋਨਾਵਾਇਰਸ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਆਈਸੀਯੂ ਵਿੱਚ ਦੂਜੀ ਰਾਤ ਬਿਤਾਈ