ਮਜ਼ਦੂਰ ਜਿਸ ਦੀ ਦੌੜਾਕ ਉਸੇਨ ਬੋਲਟ ਨਾਲ ਤੁਲਨਾ ਹੋ ਰਹੀ ਹੈ ਉਸ ਨੇ ਕਿਉਂ ਠੁਕਰਾਈ ਖੇਡ ਮੰਤਰਾਲੇ ਦੀ ਪੇਸ਼ਕਸ਼

ਉਸੇਨ ਬੋਲਟ Image copyright Getty Images/ annu pai
ਫੋਟੋ ਕੈਪਸ਼ਨ ਸੋਸ਼ਲ ਮੀਡੀਆ ਵਿੱਚ ਇਸ ਗੱਲ ਦੀ ਚਰਚਾ ਹੋਣ ਲੱਗੀ ਕਿ ਗੌੜਾ ਨੇ ਉਸੇਨ ਬੋਲਟ ਦੇ ਓਲੰਪਿਕ ਰਿਕਾਰਡ ਨੂੰ ਵੀ ਪਛਾੜਿਆ ਹੈ

ਕਰਨਾਟਕ ਦੇ ਜਿਸ ਕੰਸਟ੍ਰਕਸ਼ਨ ਮਜ਼ਦੂਰ ਦੀ ਤੁਲਨਾ ਓਲੰਪਿਕ ਗੋਲਡ ਮੈਡਲ ਜੇਤੂ ਉਸੇਨ ਬੋਲਟ ਨਾਲ ਕੀਤੀ ਜਾ ਰਹੀ ਸੀ, ਉਸ ਨੇ ਭਾਰਤੀ ਖੇਡ ਅਥਾਰਟੀ ਦੇ ਟ੍ਰਾਇਲ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ।

ਇਸ ਮਜ਼ਦੂਰ ਦੇ ਝੋਟਿਆਂ ਦੀ ਦੌੜ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਉਸ ਦੀ ਤੁਲਨਾ ਓਲੰਪਿਕ ਚੈਂਪੀਅਨ ਐਥਲੀਟ ਨਾਲ ਹੋਣ ਲੱਗੀ ਸੀ।

ਇਸ ਤੋਂ ਬਾਅਦ ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਨੇ ਉਨ੍ਹਾਂ ਨੂੰ ਭਾਰਤੀ ਖੇਡ ਅਥਾਰਟੀ ਦੇ ਟ੍ਰਾਇਲ ਵਿੱਚ ਹਿੱਸਾ ਲੈਣ ਦੀ ਸਲਾਹ ਦਿੱਤੀ ਸੀ।

28 ਸਾਲ ਦੇ ਸ਼੍ਰੀਨਿਵਾਸ ਗੌੜਾ ਨੇ ਝੋਨੇ ਦੇ ਖੇਤਾਂ ਵਿੱਚ ਝੋਟਿਆਂ ਦੇ ਨਾਲ 142 ਮੀਟਰ ਦੀ ਦੂਰੀ ਤੇਜ਼ੀ ਨਾਲ ਪੂਰੀ ਕੀਤੀ। ਉਹ ਕਰਨਾਟਕ ਦੇ ਸਮੁੰਦਰੀ ਕੰਢੇ ਵਸੇ ਸ਼ਹਿਰ ਮੈਂਗਲੁਰੂ ਦੇ ਇੱਕ ਪਿੰਡ ਵਿੱਚ ਰਵਾਇਤੀ ਖੇਡ 'ਕੰਬਾਲਾ' ਵਿੱਚ ਹਿੱਸਾ ਲੈ ਰਹੇ ਸਨ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਸ਼੍ਰੀਨਿਵਾਸ ਗੌੜਾ ਨੂੰ ਝੋਟਿਆਂ ਦੀ ਇੱਕ ਦੌੜ ਨੇ ਦੇਸ਼ ਭਰ ਵਿੱਚ ਮਸ਼ਹੂਰ ਕਰ ਦਿੱਤਾ

ਇਹ ਵੀ ਪੜ੍ਹੋ-

ਸਥਾਨਕ ਮੀਡੀਆ ਦੀਆਂ ਰਿਪੋਰਟਾਂ ਵਿੱਚ ਦੱਸਿਆ ਜਾ ਰਿਹਾ ਹੈ ਕਿ ਗੌੜਾ ਨੇ ਇਹ 13.42 ਸਕਿੰਟ ਵਿੱਚ ਤੈਅ ਕੀਤੀ ਸੀ।

ਇਸ ਤੋਂ ਬਾਅਦ ਸੋਸ਼ਲ ਮੀਡੀਆ ਵਿੱਚ ਇਸ ਗੱਲ ਦੀ ਚਰਚਾ ਹੋਣ ਲੱਗੀ ਕਿ ਗੌੜਾ ਨੇ ਉਸੇਨ ਬੋਲਟ ਦੇ ਓਲੰਪਿਕ ਰਿਕਾਰਡ ਨੂੰ ਵੀ ਪਿੱਛੇ ਛੱਡ ਦਿੱਤਾ ਹੈ।

ਓਲੰਪਿਕ ਖੇਡਾਂ ਵਿੱਚ ਬੋਲਟ ਦੇ ਨਾਮ 9.58 ਸੈਕੰਡ ਵਿੱਚ 100 ਮੀਟਰ ਦੀ ਦੂਰੀ ਕਰਨ ਦਾ ਰਿਕਾਰਡ ਹੈ। ਸੋਸ਼ਲ ਮੀਡੀਆ ਵਿੱਚ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਗੌੜਾ ਨੇ 100 ਮੀਟਰ ਦੀ ਦੂਰੀ ਤੈਅ ਕਰਨ ਦਾ 9.55 ਸਕਿੰਟ ਦਾ ਸਮਾਂ ਲਿਆ।

Image copyright Annu pai

ਝੋਟਿਆਂ ਨੂੰ ਦੱਸਿਆ ਤੇਜ਼ੀ ਦਾ ਕਾਰਨ

ਇਸ ਤੋਂ ਬਾਅਦ ਗੌੜਾ ਦੇ ਸਾਹਮਣੇ ਟ੍ਰਾਇਲ ਦੀ ਪੇਸ਼ਕਸ਼ ਰੱਖੀ ਗਈ ਪਰ ਗੌੜਾ ਨੇ ਬੀਬੀਸੀ ਨੂੰ ਦੱਸਿਆ ਕਿ ਰੇਸ ਦੌਰਾਨ ਉਨ੍ਹਾਂ ਦੇ ਪੈਰ ਵਿੱਚ ਸੱਟ ਲੱਗ ਗਈ ਸੀ ਅਤੇ ਇਸ ਕਾਰਨ ਉਹ ਟ੍ਰਾਇਲ ਵਿੱਚ ਫਿਲਹਾਲ ਹਿੱਸਾ ਨਹੀਂ ਲੈ ਸਕਣਗੇ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਦੋਖੋ ਕੀ ਹੋਇਆ ਦੁਨੀਆਂ ਦੇ ਸਭ ਤੋਂ ਤੇਜ਼ ਭੱਜਣ ਵਾਲੇ ਬੋਲਟ ਹਵਾ ’ਚ ਦੌੜੇ

ਸ਼੍ਰੀਨਿਵਾਸ ਗੌੜਾ ਨੇ ਕਿਹਾ, "ਮੈਂ ਭਾਰਤੀ ਖੇਡ ਅਥਾਰਟੀ ਦੇ ਟ੍ਰਾਇਲ ਵਿੱਚ ਹਿੱਸਾ ਲੈਣ ਲਈ ਫਿਟ ਨਹੀਂ ਹਾਂ। ਮੇਰੇ ਪੈਰਾਂ 'ਤੇ ਸੱਟ ਲਗ ਗਈ ਸੀ ਅਤੇ ਮੇਰਾ ਧਿਆਨ ਵੀ ਕੰਬਾਲਾ 'ਤੇ ਹੈ। ਮੈਨੂੰ ਝੋਨੇ ਦੇ ਖੇਤਾਂ ਵਿੱਚ ਝੋਟਿਆਂ ਨਾਲ ਭੱਜਣ ਦੀ ਆਦਤ ਹੈ।"

ਕੰਬਾਲਾ ਅਕਾਦਮੀ ਦੇ ਸੰਸਥਾਪਕ ਸਕੱਤਰ ਪ੍ਰੋਫੈਸਰ ਗੁਣਾਪਾਲਾ ਕਾਦੰਬਾ ਨੇ ਕਿਹਾ, "ਕੇਂਦਰੀ ਖੇਡ ਮੰਤਰੀ ਵੱਲੋਂ ਮਿਲੀ ਪੇਸ਼ਕਸ਼ ਦਾ ਅਸੀਂ ਸੁਆਗਤ ਕਰਦੇ ਹਾਂ। ਅਸੀਂ ਉਸ ਨੂੰ ਖਾਰਜ ਨਹੀਂ ਕਰਦੇ। ਅਸੀਂ ਇਸ ਨੂੰ ਕੰਬਾਲਾ ਲਈ ਬੜੇ ਸਨਮਾਨ ਵਜੋਂ ਦੇਖ ਰਹੇ ਹਾਂ।"

Image copyright Annu Pai

"ਪਰ ਉਹ ਨਾ ਤਾਂ ਅੱਜ ਟ੍ਰਾਇਲ ਵਿੱਚ ਹਿੱਸਾ ਲੈ ਸਕਦਾ ਹੈ ਅਤੇ ਨਾ ਹੀ ਦੋ-ਤਿੰਨ ਤੱਕ ਉਹ ਇਸ ਦੇ ਲਾਇਕ ਹੋ ਸਕੇਗਾ।"

ਪ੍ਰੋਫੈਸਰ ਕਾਦੰਬਾ ਨੇ ਕਿਹਾ, "ਮੁਸ਼ਕਲ ਇਹ ਹੈ ਕਿ ਉਸ ਨੇ ਅਗਲੇ ਤਿੰਨ ਸ਼ਨੀਵਾਰਾਂ ਨੂੰ ਕੰਬਾਲਾ ਵਿੱਚ ਹਿੱਸਾ ਲੈਣਾ ਹੈ। ਇਸ ਵਚਨਬੱਧੀ ਕਾਰਨ ਉਹ ਕਿਸੇ ਵੀ ਹਾਲਾਤ ਵਿੱਚ ਪਿੱਛੇ ਨਹੀਂ ਹਟ ਸਕਦਾ। ਇਸ ਲਈ ਅਸੀਂ ਉਸ ਦੀ ਪੇਸ਼ਕਸ਼ ਖਾਰਿਜ ਨਹੀਂ ਕਰ ਰਹੇ ਹਾਂ, ਪਰ ਸੰਭਵ ਹੈ ਕਿ ਉਹ ਅਗਲੇ ਦੌਰ 'ਚ ਟ੍ਰਾਇਲ 'ਚ ਹਿੱਸਾ ਲੈਣ।"

ਉੱਥੇ ਗੌੜਾ ਨੇ ਆਪਣੀ ਤੇਜ਼ੀ ਦਾ ਕਾਰਨ ਝੋਟਿਆਂ ਨੂੰ ਦੱਸਿਆ ਹੈ। ਉਨ੍ਹਾਂ ਮੁਤਾਬਕ ਝੋਟਿਆਂ ਦੀ ਗਤੀ ਬਹੁਤ ਤੇਜ਼ ਸੀ ਅਤੇ ਉਹ ਕਿਸੇ ਟਰੈਕ ਈਵੈਂਟ ਵਿੱਚ ਹਿੱਸਾ ਨਹੀਂ ਲੈਣਾ ਚਾਹੁੰਦੇ।

Image copyright Annu Pai

ਪ੍ਰੋਫੈਸਰ ਕਾਦੰਬਾ ਨੇ ਕਿਹਾ, "ਮੈਂ ਦੂਜਿਆਂ ਦੇ ਨਾਲ ਕਿਸੇ ਤੁਲਨਾ ਵਿੱਚ ਨਹੀਂ ਪੈਣਾ ਚਾਹੁੰਦਾ। ਓਲੰਪਿਕ ਪ੍ਰਬੰਧਕਾਂ ਕੋਲ ਕਿਤੇ ਜ਼ਿਆਦਾ ਵਿਗਿਆਨਕ ਵਿਧੀ ਹੈ। ਉਨ੍ਹਾਂ ਕੋਲ ਗਤੀ ਮਾਪਣ ਵਾਲੇ ਬਿਹਤਰੀਨ ਇਲੈਕ੍ਰੋਨਿਕ ਉਪਕਰਨ ਵੀ ਹੁੰਦੇ ਹਨ।"

ਇਹ ਵੀ ਪੜ੍ਹੋ-

ਕੰਬਾਲਾ ਕੀ ਹੈ?

ਕੰਬਾਲਾ ਕਰਨਾਟਕ ਦੇ ਤੱਟੀ ਇਲਾਕਿਆਂ ਵਿੱਚ ਖੇਡੀ ਜਾਣ ਵਾਲੀ ਇੱਕ ਰਵਾਇਤੀ ਖੇਡ ਹੈ। ਸਥਾਨਕ ਤੁਲੁ ਭਾਸ਼ਾ ਵਿੱਚ ਕੰਬਾਲਾ ਦਾ ਸ਼ਬਦੀ ਅਰਥ ਹੈ, "ਚਿੱਕੜ ਭਰੇ ਖੇਤਾਂ, ਜਿਸ ਵਿੱਚ ਝੋਨਾ ਉਗਾਇਆ ਜਾਂਦਾ ਹੈ।''

ਇਸ ਖੇਡ ਵਿੱਚ ਹਿੱਸਾ ਲੈਣ ਵਾਲਿਆਂ ਨੂੰ 132-142 ਮੀਟਰ ਦੇ ਖੇਤ ਵਿੱਚ ਨਾਲ ਬੰਨ੍ਹੇ ਦੋ ਝੋਟਿਆਂ ਦੇ ਨਾਲ ਦੌੜਨਾ ਪੈਂਦਾ ਹੈ। ਇਹ ਖੇਡ ਵਿਵਾਦਾਂ ਵਿੱਚ ਰਿਹਾ ਹੈ ਅਤੇ ਇਸ ਨੂੰ ਅਕਸਰ ਕੌਮਾਂਤਰੀ ਪੱਧਰ 'ਤੇ ਪਸ਼ੂ ਅਧਿਕਾਰ ਵਰਕਰਾਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪੈਂਦਾ ਹੈ।

ਸਾਲ 2014 ਵਿੱਚ ਭਾਰਤੀ ਸੁਪਰੀਮ ਕੋਰਟ ਨੇ ਬਲਦਾਂ ਅਤੇ ਝੋਟਿਆਂ ਦੀ ਦੌੜ 'ਤੇ ਪਾਬੰਦੀ ਲਗਾ ਦਿੱਤੀ ਸੀ।

Image copyright Annu Pai

ਇਹ ਪਾਬੰਦੀ ਕਰਨਾਟਕ ਦੇ ਗੁਆਂਢੀ ਸੂਬੇ ਤਮਿਲਨਾਡੂ ਵਿੱਚ ਖੇਡੇ ਜਾਣ ਵਾਲੇ ਜਲੀਕੱਟੂ 'ਤੇ ਪਾਬੰਦੀ ਤੋਂ ਬਾਅਦ ਲੱਗੀ ਸੀ।

ਇਸ ਤੋਂ ਦੋ ਸਾਲ ਬਾਅਦ ਕਰਨਾਟਕ ਹਾਈ ਕੋਰਟ ਨੇ ਕੰਬਾਲਾ ਦੇ ਸਾਰੇ ਪ੍ਰੋਗਰਾਮਾਂ 'ਤੇ ਰੋਕ ਲਗਾਉਣ ਦਾ ਅੰਤਰਿਮ ਆਦੇਸ਼ ਦਿੱਤਾ ਸੀ।

ਪ੍ਰੋਫੈਸਰ ਕਾਦੰਬਾ ਦੱਸਦੇ ਹਨ ਕਿ ਹਾਈ ਕੋਰਟ ਨੇ ਪਾਬੰਦੀ ਦਾ ਜਵਾਬ ਦਿੰਦਿਆਂ ਹੋਇਆ ਇਸ ਦੇ ਪ੍ਰਬੰਧਕਾਂ ਨੇ ਕਿਹਾ ਸੀ ਕਿ ਇਸ ਖੇਡ ਨੂੰ ਹੋਰ ਮਨੁੱਖੀ ਬਣਾਉਣਗੇ।

Image copyright Annu Pai

ਪ੍ਰੋਫੈਸਰ ਕਾਦੰਬਾ ਨੇ ਕਿਹਾ ਹੈ ਕਿ ਗੌੜਾ ਸਣੇ ਉਨ੍ਹਾਂ ਦੇ ਮੌਜੂਦਾ ਅਤੇ ਸਾਬਕਾ ਵਿਦਿਆਰਥੀਆਂ ਨੂੰ ਹੁਣ ਇਹ ਸਿਖਾਇਆ ਜਾਂਦਾ ਹੈ ਕਿ ਝੋਟਿਆਂ ਦੇ ਨਾਲ ਕਿਵੇਂ 'ਜ਼ਿਆਦਾ ਮੁਨੱਖੀ ਤਰੀਕੇ ਨਾਲ ਪੇਸ਼ ਆਈਏ ਅਤੇ ਬੇਵਜ੍ਹਾ ਸੱਟ ਨਾ ਪਹੁੰਚਾਉਣ।'

ਸਾਲ 2018 ਵਿੱਚ ਕਰਨਾਟਕ ਵਿੱਚ ਕੰਬਾਲਾ ਨੂੰ ਮੁੜ ਸ਼ੁਰੂ ਕੀਤਾ ਗਿਆ ਪਰ ਇਸ ਦਾ ਨਾਲ ਹੀ ਕਈ ਸ਼ਰਤਾਂ ਵੀ ਲਗਾ ਦਿੱਤੀਆਂ। ਇਨ੍ਹਾਂ ਸ਼ਰਤਾਂ ਵਿੱਚ ਕੋੜਿਆਂ ਦੇ ਇਸਤੇਮਾਲ 'ਤੇ ਰੋਕ ਲਗਾਈ ਗਈ ਹੈ। ਹਾਲਾਂਕਿ ਇਸ ਖੇਡ 'ਤੇ ਅਜੇ ਵੀ ਖ਼ਤਰਾ ਮੰਡਰਾ ਰਿਹਾ ਹੈ।

ਕੌਮਾਂਤਰੀ ਪਸ਼ੂ ਅਧਿਕਾਰ ਗਰੁੱਪ ਪੇਟਾ (PETA) ਨੇ ਸੁਪਰੀਮ ਕੋਰਟ ਨੇ ਇੱਕ ਪਟੀਸ਼ਨ ਦਾਇਰ ਕਰ ਰਿਹਾ ਹੈ ਕਿ ਕੰਬਾਲਾ ਨੂੰ ਦੁਬਾਰਾ ਸ਼ੁਰੂ ਕੀਤੇ ਜਾਣ ਦਾ ਫ਼ੈਸਲਾ ਗ਼ੈਰ-ਕਾਨੂੰਨੀ ਹੈ।

ਪ੍ਰੋਫੈਸਰ ਕਾਦੰਬਾ ਕਹਿੰਦੇ ਹਨ, "ਅੱਜ ਜੋ ਕੰਬਾਲਾ ਹੁੰਦਾ ਹੈ, ਉਹ ਸਾਲਾਂ ਪਹਿਲਾਂਦੇ ਰਵਾਇਤੀ ਕੰਬਾਲਾ ਤੋਂ ਕਾਫੀ ਅਲਗ ਹੈ।"

ਇਹ ਵੀ ਪੜ੍ਹੋ-

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ

ਤਾਜ਼ਾ ਘਟਨਾਕ੍ਰਮ

ਕੋਰੋਨਾਵਾਇਰਸ: ਚੀਨ ਦੇ ਜਿਸ ਸ਼ਹਿਰ ਤੋਂ ਵਾਇਰਸ ਸ਼ੁਰੂ ਹੋਇਆ ਸੀ, ਉੱਥੇ ਲੌਕਡਾਊਨ ਖ਼ਤਮ, ਕੈਪਟਨ ਨੇ ਕਿਹਾ, ਪੰਜਾਬ 'ਚ ਲੌਕਡਾਊਨ ਬਾਰੇ ਫ਼ੈਸਲਾ 10 ਅਪ੍ਰੈਲ ਨੂੰ ਲਿਆ ਜਾਵੇਗਾ

ਕੋਰੋਨਾਵਾਇਰਸ: ਲੌਕਡਾਊਨ ਕਦੋਂ ਅਤੇ ਕਿਵੇਂ ਖ਼ਤਮ ਹੋ ਸਕਦਾ ਹੈ

ਕੋਰੋਨਾਵਾਇਰਸ: ਕਿਸੇ ਮਰੀਜ਼ ਦਾ ICU ਵਿੱਚ ਜਾਣ ਦਾ ਕੀ ਮਤਲਬ ਹੁੰਦਾ ਹੈ?

ਕੋਰੋਨਾਵਾਇਰਸ: ਮੱਛਰ ਤੋਂ ਲਾਗ ਤੇ ਨਿੰਬੂ ਨਾਲ ਇਲਾਜ?

ਪੰਜਾਬ ਦੀ 81 ਸਾਲਾ ਔਰਤ ਨੇ ਕਿਵੇਂ ਦਿੱਤੀ ਕੋਰੋਨਾਵਾਇਰਸ ਨੂੰ ਮਾਤ

ਕੀ ਹੈ ਗ਼ੈਰ-ਪ੍ਰਮਾਣਿਤ 'ਕੋਰੋਨਾ ਦੀ ਦਵਾਈ' ਜਿਸ ਲਈ ਟਰੰਪ ਭਾਰਤ ਨੂੰ ਧਮਕਾ ਰਹੇ

ਸਭ ਤੋਂ ਪਹਿਲਾਂ ਕਿਵੇਂ ਖੋਜਿਆ ਗਿਆ ਟੀਕਾ?

ਕੋਰੋਨਾਵਾਇਰਸ: ਕੀ ਚੀਨ ਦੇ ਦਾਅਵਿਆਂ 'ਤੇ ਯਕੀਨ ਕੀਤਾ ਜਾ ਸਕਦਾ ਹੈ?

ਕੋਰੋਨਾਵਾਇਰਸ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਆਈਸੀਯੂ ਵਿੱਚ ਦੂਜੀ ਰਾਤ ਬਿਤਾਈ