ਪੁਲਵਾਮਾ ਹਮਲੇ ਤੋਂ ਇੱਕ ਸਾਲ ਬਾਅਦ ਵਾਹਗਾ: 'ਭੂਚਾਲ ਵਰਗੇ ਹੁਕਮ ਤੋਂ ਬਾਅਦ ਸਾਡੇ ਘਰਾਂ 'ਚ ਤਾਂ ਰੋਟੀ ਪੱਕਣੀ ਬੰਦ ਹੋ ਗਈ'

ਪੁਲਵਾਮਾ ਹਮਲੇ ਤੋਂ ਇੱਕ ਸਾਲ ਬਾਅਦ ਵਾਹਗਾ: 'ਭੂਚਾਲ ਵਰਗੇ ਹੁਕਮ ਤੋਂ ਬਾਅਦ ਸਾਡੇ ਘਰਾਂ 'ਚ ਤਾਂ ਰੋਟੀ ਪੱਕਣੀ ਬੰਦ ਹੋ ਗਈ'

ਟਰੱਕ ਯੂਨੀਅਨ ਦੇ ਪ੍ਰਧਾਨ ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਭਾਰਤ-ਪਾਕਿਸਤਾਨ ਵਿਚਾਲੇ ਵਪਾਰ ਬੰਦ ਹੋਣ ਤੋਂ ਨਿਰਾਸ਼ ਹਨ। ਉਨ੍ਹਾਂ ਕਿਹਾ ਕਿ ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਤਾਂ ਚੱਲਦਾ ਹੀ ਰਹਿੰਦਾ ਹੈ ਪਰ ਇਸ ਦਾ ਅਸਰ ਵਪਾਰ ਉੱਤੇ ਨਹੀਂ ਪੈਣਾ ਚਾਹੀਦਾ। ਉਹ ਆਪਸ ਵਿੱਚ ਬੈਠ ਕੇ ਸੁਲਾਹ ਕਰਨ ਉੱਤੇ ਜ਼ੋਰ ਦਿੰਦੇ ਹਨ।

ਅਟਾਰੀ ਵਿਖੇ ਇੰਟੀਗਰੇਟੇਡ ਚੈੱਕ ਪੋਸਟ (ਆਈਸੀਪੀ) ਨੇੜੇ ਰੇਹੜੀ ਲਾਉਣ ਵਾਲੇ ਰਮੇਸ਼ ਦਾ ਕਹਿਣਾ ਹੈ, "ਜਦੋਂ ਭਾਰਤ-ਪਾਕਿਸਤਾਨ ਵਿਚਾਲੇ ਵਪਾਰ ਚੱਲਦਾ ਸੀ ਤਾਂ ਮੈਂ ਇੱਕ ਦਿਨ ਵਿੱਚ 2700 ਰੁਪਏ ਕਮਾ ਲੈਂਦਾ ਸੀ। ਪਰ ਹੁਣ ਸਿਰਫ਼ 200 ਰੁਪਏ ਹੀ ਰੋਜ਼ ਦੇ ਕਮਾ ਸਕਦਾ ਹਾਂ। ਸਗੋਂ ਆਈਸੀਪੀ ਦੇ ਨੇੜੇ ਸੜਕ 'ਤੇ ਰੇਹੜੀ ਲਾਉਣਾ ਵੀ ਔਖਾ ਹੋ ਰਿਹਾ ਹੈ।"

ਰਿਪੋਰਟ: ਰਵਿੰਦਰ ਸਿੰਘ ਰੌਬਿਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)