ਹਰਮਨਪ੍ਰੀਤ ਕੌਰ: ਜਦੋਂ ਵਿਸ਼ਵ ਕੱਪ 'ਚ ਛੱਕਾ ਲਾਉਣ 'ਤੇ ਕਰਾਉਣਾ ਪਿਆ ਡੋਪ ਟੈਸਟ

ਹਰਮਨਪ੍ਰੀਤ ਕੌਰ Image copyright Reuters

ਗੱਲ ਹੈ ਸਾਲ 2009 ਦੀ। ਮਹਿਲਾ ਵਿਸ਼ਵ ਕੱਪ ਵਿੱਚ ਭਾਰਤ ਅਤੇ ਆਸਟਰੇਲੀਆ ਵਿਚਾਲੇ ਮੁਕਾਬਲਾ ਹੋਇਆ ਸੀ। ਬੱਲੇਬਾਜ਼ੀ ਕਰਨ ਲਈ ਟੀਮ ਦੀ ਨਵੀਂ ਅਤੇ ਜਵਾਨ ਖਿਡਾਰਨ ਹਰਮਨਪ੍ਰੀਤ ਕੌਰ ਅੱਠਵੇਂ ਜਾਂ ਨੌਵੇਂ ਨੰਬਰ 'ਤੇ ਆਉਣੀ ਸੀ ਪਰ ਕਪਤਾਨ ਅੰਜੁਮ ਚੋਪੜਾ ਨੇ ਅਚਾਨਕ ਉਸਨੂੰ ਪਹਿਲਾਂ ਭੇਜਣ ਦਾ ਫੈਸਲਾ ਕੀਤਾ।

ਹਰਮਨ ਨੇ 8 ਗੇਂਦਾਂ ਵਿੱਚ 19 ਦੌੜਾਂ ਬਣਾਈਆਂ ਜਿਸ ਵਿੱਚ ਇੱਕ ਛੱਕਾ ਵੀ ਸ਼ਾਮਲ ਸੀ। ਛੱਕਾ ਇੰਨਾ ਜ਼ਬਰਦਸਤ ਸੀ ਕਿ ਮੈਚ ਤੋਂ ਬਾਅਦ ਹਰਮਨ ਨੂੰ ਡੋਪ ਟੈਸਟ ਲਈ ਬੁਲਾਇਆ ਗਿਆ, ਕਿ ਕਿਵੇਂ ਇੱਕ ਨਵੀਂ ਖਿਡਾਰਨ ਅਜਿਹਾ ਸ਼ਾਟ ਮਾਰ ਸਕਦੀ ਹੈ।

ਉਹੀ ਹਰਮਨਪ੍ਰੀਤ ਅੱਜ ਟੀ -20 ਵਿਸ਼ਵ ਕੱਪ ਵਿੱਚ ਭਾਰਤ ਦੀ ਕਪਤਾਨ ਹੈ ਅਤੇ ਮੈਦਾਨ ਵਿੱਚ ਚੌਕੇ ਅਤੇ ਛੱਕੇ ਮਾਰਨਾ ਉਸ ਦੀ ਪਛਾਣ ਬਣ ਚੁੱਕਿਆ ਹੈ।

ਹਰਮਨ ਦਾ ਸੁਪਨਾ ਮਹਿਲਾ ਟੀ -20 ਵਿਸ਼ਵ ਕੱਪ ਜਿੱਤਣਾ ਹੈ ਜੋ 21 ਫਰਵਰੀ ਤੋਂ ਸ਼ੁਰੂ ਹੋ ਰਿਹਾ ਹੈ। ਭਾਰਤ ਦਾ ਮੁਕਾਬਲਾ ਮੇਜ਼ਬਾਨ ਆਸਟਰੇਲੀਆ ਨਾਲ ਹੈ। ਟੀ -20 ਵਿੱਚ 100 ਮੈਚ ਖੇਡਣ ਵਾਲੀ ਉਹ ਭਾਰਤ ਦੀ ਪਹਿਲੀ ਖਿਡਾਰਨ ਹੈ।

ਜਦੋਂ ਰਿਸ਼ਤੇਦਾਰਾਂ ਨੂੰ ਕ੍ਰਿਕਟ ਪਸੰਦ ਨਾ ਆਇਆ

8 ਮਾਰਚ 1989 ਨੂੰ ਪੰਜਾਬ ਦੇ ਮੋਗਾ ਵਿੱਚ ਜੰਮੀ ਹਰਮਨ ਬਚਪਨ ਤੋਂ ਹੀ ਕ੍ਰਿਕਟ ਦੀ ਸ਼ੌਂਕੀਨ ਸੀ। ਹਰਮਨ ਦੇ ਪਿਤਾ ਹਰਮਿੰਦਰ ਸਿੰਘ ਭੁੱਲਰ ਵੀ ਕ੍ਰਿਕਟ ਖੇਡਦੇ ਸਨ ਅਤੇ ਉਹ ਆਪਣੇ ਪਿਤਾ ਨੂੰ ਚੌਕੇ ਅਤੇ ਛੱਕੇ ਮਾਰਦੇ ਹੋਏ ਵੇਖਦੀ ਸੀ। ਉਥੋਂ ਹੀ, ਉਸ ਨੂੰ ਇੱਕ ਬਾਊਂਡਰੀ ਲਾਉਣ ਦਾ ਚਸਕਾ ਪਿਆ।

ਮੋਗਾ ਵਿੱਚ ਕੁੜੀਆਂ ਖੇਡ ਦੇ ਮੈਦਾਨ ਵਿੱਚ ਘੱਟ ਹੀ ਨਜ਼ਰ ਆਉਂਦੀਆਂ ਸਨ।

ਇਹ ਵੀ ਪੜ੍ਹੋ:

ਜਦੋਂ ਨਜ਼ਦੀਕੀ ਸਕੂਲ ਦੇ ਕੋਚ ਕਮਲਦੀਪ ਸਿੰਘ ਸੋਢੀ ਨੇ ਹਰਮਨ ਨੂੰ ਮੋਗਾ ਵਿੱਚ ਮੁੰਡਿਆਂ ਨਾਲ ਖੇਡਦੇ ਵੇਖਿਆ ਅਤੇ ਉਸ ਨੂੰ ਗੇਂਦਬਾਜ਼ਾਂ ਦੀ ਧੁਨਾਈ ਕਰਦੇ ਦੇਖਿਆ ਤਾਂ ਉਹ ਦਸਵੀਂ ਤੋਂ ਬਾਅਦ ਹਰਮਨ ਨੂੰ ਆਪਣੇ ਸਕੂਲ ਲੈ ਗਏ। ਉੱਥੋਂ ਸ਼ੁਰੂ ਹੋਇਆ ਕੋਚਿੰਗ ਅਤੇ ਕ੍ਰਿਕਟ ਦਾ ਨਵਾਂ ਸਫ਼ਰ।

Image copyright Ravinder Singh Robin/BBC
ਫੋਟੋ ਕੈਪਸ਼ਨ ਹਰਮਨਪ੍ਰੀਤ ਦੇ ਪਿਤਾ ਹਰਮਿੰਦਰ ਸਿੰਘ ਭੁੱਲਰ ਖ਼ੁਦ ਵੀ ਖਿਡਾਰੀ ਰਹਿ ਚੁੱਕੇ ਹਨ

ਇੱਕ ਛੋਟੇ ਜਿਹੇ ਕਸਬੇ ਵਿੱਚ ਕੁੜੀ ਦਾ ਕ੍ਰਿਕਟ ਖੇਡਣਾ ਰਿਸ਼ਤੇਦਾਰਾਂ ਨੂੰ ਪਸੰਦ ਨਹੀਂ ਸੀ। ਪਰ ਇੱਕ ਸਾਲ ਪਹਿਲਾਂ ਬੀਬੀਸੀ ਨੂੰ ਇੱਕ ਇੰਟਰਵਿਊ ਵਿੱਚ ਹਰਮਨ ਦੇ ਪਿਤਾ ਨੇ ਦੱਸਿਆ ਕਿ ਹਰਮਨਪ੍ਰੀਤ ਦੀ ਪ੍ਰਾਪਤੀ ਨੇ ਲੋਕਾਂ ਦਾ ਮੂੰਹ ਬੰਦ ਕਰਵਾ ਦਿੱਤਾ।

ਪੰਜਾਬ ਅਤੇ ਰੇਲਵੇ ਲਈ ਖੇਡਣ ਤੋਂ ਬਾਅਦ ਹਰਮਨ ਨੇ ਆਪਣੇ ਵਨਡੇ ਮੈਚ ਦੀ ਸ਼ੁਰੂਆਤ ਸਾਲ 2009 ਵਿੱਚ 19 ਸਾਲ ਦੀ ਉਮਰ ਵਿੱਚ ਪਾਕਿਸਤਾਨ ਵਿਰੁੱਧ ਕੀਤੀ ਸੀ।

ਗੇਂਦਬਾਜ਼ੀ ਦੇ ਦਮ 'ਤੇ ਟੀਮ 'ਚ ਆਈ

ਅੱਜ ਭਾਵੇਂ ਲੋਕ ਹਰਮਨ ਨੂੰ ਉਸ ਦੀ ਧਾਕੜ ਬੱਲੇਬਾਜ਼ੀ ਲਈ ਜਾਣਦੇ ਹਨ ਪਰ ਜਦੋਂ ਉਹ ਟੀਮ ਵਿੱਚ ਆਈ ਸੀ ਤਾਂ ਪਤਲੀ ਜਿਹੀ ਹਰਮਨਪ੍ਰੀਤ ਨੂੰ ਮੱਧਮ ਪੇਸ ਗੇਂਦਬਾਜ਼ੀ ਲਈ ਟੀਮ ਵਿੱਚ ਜਗ੍ਹਾ ਮਿਲੀ ਸੀ।

ਮੁੰਬਈ ਦੇ ਵੈਸਟਰਨ ਰੇਲਵੇ ਵਿੱਚ ਕੰਮ ਕਰਦੇ ਹੋਏ ਹਰਮਨ ਨੇ ਆਪਣੀ ਬੱਲੇਬਾਜ਼ੀ ਅਤੇ ਤੰਦਰੁਸਤੀ 'ਤੇ ਵਧੀਆ ਕੰਮ ਕੀਤਾ। ਜਿਵੇਂ ਕਿ ਉਸਨੂੰ ਅਹਿਸਾਸ ਹੋ ਗਿਆ ਸੀ ਕਿ ਜੇ ਉਹ ਟੀਮ ਵਿੱਚ ਜਗ੍ਹਾ ਬਣਾਉਣਾ ਚਾਹੁੰਦੀ ਹੈ ਤਾਂ ਕੁਝ ਖਾਸ ਕਰਨਾ ਜ਼ਰੂਰੀ ਹੈ।

ਜਲਦੀ ਹੀ ਉਹ ਭਾਰਤੀ ਬੱਲੇਬਾਜ਼ੀ ਦੀ ਰੀੜ੍ਹ ਦੀ ਹੱਡੀ ਬਣ ਗਈ - ਆਪਣੇ ਮਨਪਸੰਦ ਕ੍ਰਿਕਟਰ ਵਰਿੰਦਰ ਸਹਿਵਾਗ ਵਾਂਗ। ਸਾਲ 2016 ਵਿੱਚ ਹਰਮਨ ਨੂੰ ਟੀ -20 ਟੀਮ ਦੀ ਕਪਤਾਨੀ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।

ਬਤੌਰ ਕਪਤਾਨ ਅਤੇ ਖਿਡਾਰੀ ਹਰਮਨ ਦਾ ਇਹ ਗੁਣ ਰਿਹਾ ਹੈ ਕਿ ਉਹ ਖ਼ਤਰਾ ਲੈਣ ਤੋਂ ਨਹੀਂ ਡਰਦੀ - ਚਾਹੇ ਨਵੇਂ ਖਿਡਾਰੀ ਨੂੰ ਮੌਕਾ ਦੇਣਾ ਹੋਵੇ ਜਾਂ ਖੁਦ ਬੱਲੇਬਾਜ਼ੀ ਕਰਨਾ।

ਤੁਹਾਨੂੰ 2017 ਵਨਡੇ ਵਰਲਡ ਕੱਪ ਦਾ ਸੈਮੀਫ਼ਾਈਨਲ ਯਾਦ ਹੋਵੇਗਾ ਜਿੱਥੇ ਭਾਰਤ ਨੇ ਆਸਟਰੇਲੀਆ ਖ਼ਿਲਾਫ਼ ਮੁਕਾਬਲਾ ਕੀਤਾ ਸੀ ਜੋ ਇੱਕ ਮਜ਼ਬੂਤ ਟੀਮ ਸੀ।

ਇਹ ਵੀ ਪੜ੍ਹੋ:

ਹਰਮਨਪ੍ਰੀਤ ਨੇ 115 ਗੇਂਦਾਂ ਵਿੱਚ ਅਜੇਤੂ 171 ਦੌੜਾਂ ਬਣਾਈਆਂ ਜਿਸ ਵਿੱਚ ਸੱਤ ਛੱਕੇ ਅਤੇ 20 ਚੌਕੇ ਸ਼ਾਮਲ ਸਨ। ਲੋਕਾਂ ਨੇ ਉਸ ਦੀ ਤੁਲਨਾ ਕਪਿਲ ਦੇਵ ਨਾਲ ਕੀਤੀ ਅਤੇ ਹਰਮਨ ਰਾਤੋਂ-ਰਾਤ ਸਟਾਰ ਬਣ ਗਈ।

ਅਤੇ ਇਹ ਉਦੋਂ ਹੋਇਆ ਜਦੋਂ ਹਰਮਨ ਜ਼ਖ਼ਮੀ ਹੋ ਗਈ ਸੀ ਅਤੇ ਉਸ ਦੀ ਉਂਗਲੀ, ਗੁੱਟ ਅਤੇ ਮੋਢੇ ਵਿੱਚ ਦਿੱਕਤ ਸੀ।

ਕ੍ਰਿਕਟ ਦੇ ਪਿੱਚ ਤੋਂ ਇਲਾਵਾ ਹਰਮਨ ਨੇ ਉਹ ਕੀਤਾ ਜੋ ਕੁਝ ਕੁ ਮਹਿਲਾ ਕ੍ਰਿਕਟਰ ਕਰ ਸਕੀਆਂ ਸਨ। ਕਈ ਵੱਡੇ ਬ੍ਰੈਂਡਜ਼ ਨੇ ਉਸ ਨੂੰ ਆਪਣਾ ਐਂਬੇਸਡਰ ਬਣਾਇਆ।

Image copyright Ravinder Singh Robin/BBC
ਫੋਟੋ ਕੈਪਸ਼ਨ ਹਰਮਨਪ੍ਰੀਤ ਦੀ ਮਾਂ ਉਸ ਨੂੰ ਘਰ ਦੇ ਕੰਮਾਂ ਵਿੱਚ ਲਾਉਣਾ ਚਾਹੁੰਦੇ ਸਨ ਪਰ ਉਸਦਾ ਸ਼ੌਕ ਦੇਖਦੇ ਹੋਏ ਉਸ ਨੂੰ ਅੱਗੇ ਵਧਣ ਦਾ ਮੌਕਾ ਦਿੱਤਾ

ਹਮੇਸ਼ਾ ਮਰਦ ਖਿਡਾਰੀਆਂ ਨੂੰ ਲੈਣ ਵਾਲੀ ਸੀਏਟ ਕੰਪਨੀ ਨੇ ਪਹਿਲੀ ਵਾਰੀ 2018 ਵਿੱਚ ਕਿਸੇ ਮਹਿਲਾ ਕ੍ਰਿਕਟਰ ਨੂੰ ਆਪਣਾ ਚਿਹਰਾ ਬਣਾਇਆ।

ਰਿਕਾਰਡ ਨਾਮ ਕਰਨਾ ਮੰਨੋ ਹਰਮਨ ਦੀ ਆਦਤ ਹੋ ਚੁੱਕਿਆ ਹੈ। ਸਾਲ 2018 ਵਿੱਚ ਆਈਸੀਸੀ ਨੇ ਹਰਮਨ ਨੂੰ ਟੀ-20 ਟੀਮ ਦਾ ਕਪਤਾਨ ਚੁਣਿਆ।

ਚਾਹੇ ਮਰਦ ਹੋਣ ਜਾਂ ਔਰਤ, ਹਰਮਨ ਭਾਰਤ ਦੀ ਪਹਿਲੀ ਕ੍ਰਿਕਟ ਖਿਡਾਰਨ ਹੈ ਜਿਨ੍ਹਾਂ ਨੂੰ ਆਸਟਰੇਲੀਆ ਵਿੱਚ ਬਿਗ ਬੈਸ਼ ਲੀਗ ਲਈ ਸਾਈਨ ਕੀਤਾ ਗਿਆ। ਸਾਲ 2017 ਵਿੱਚ ਇੰਗਲੈਂਡ ਵਿੱਚ ਸੁਪਰ ਲੀਗ ਵਿੱਚ ਚੁਣੀ ਜਾਣ ਵਾਲੀ ਵੀ ਉਹ ਪਹਿਲੀ ਭਾਰਤੀ ਹੈ।

2018 ਦੇ ਟੀ -20 ਵਿਸ਼ਵ ਕੱਪ ਵਿੱਚ ਹਰਮਨ ਨੇ ਨਿਊਜ਼ੀਲੈਂਡ ਖ਼ਿਲਾਫ਼ ਸੈਂਕੜਾ ਜੜਿਆ, ਜੋ ਕਿ ਇੱਕ ਟੀ -20 ਮੈਚ ਵਿੱਚ ਕਿਸੇ ਭਾਰਤੀ ਔਰਤ ਦਾ ਪਹਿਲਾ ਸੈਂਕੜਾ ਸੀ।

ਹਰਮਨਪ੍ਰੀਤ ਤੇ ਵਿਵਾਦ

ਹਾਲਾਂਕਿ, ਹਰਮਨ ਨੂੰ ਲੈ ਕੇ ਵਿਵਾਦ ਵੀ ਹੋਏ ਹਨ - ਭਾਵੇਂ ਇਹ ਮਿਤਾਲੀ ਰਾਜ ਨਾਲ ਕਿਸੇ ਟਕਰਾਅ ਦੀ ਗੱਲ ਹੋਵੇ ਜਾਂ ਉਹ ਘਟਨਾ ਜਦੋਂ ਉਸ ਨੂੰ ਜਾਅਲੀ ਡਿਗਰੀ ਦੇ ਇਲਜ਼ਾਮ ਵਿੱਚ ਪੰਜਾਬ ਪੁਲਿਸ ਵਿੱਚ ਡੀਐੱਸਪੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਹਾਲਾਂਕਿ ਹਰਮਨ ਇਸ ਇਲਜ਼ਾਮ ਨੂੰ ਰੱਦ ਕਰਦੀ ਆਈ ਹੈ।

ਹਾਲ ਹੀ ਦੇ ਕੁਝ ਮਹੀਨਿਆਂ ਵਿੱਚ ਟੀ -20 ਵਿੱਚ ਹਰਮਨ ਦੇ ਫਾਰਮ ਨੂੰ ਲੈ ਕੇ ਵੀ ਚਿੰਤਾ ਰਹੀ ਹੈ।

ਸਾਲ 2018 ਵਿੱਚ ਉਨ੍ਹਾਂ ਨੇ ਟੀ-20 ਵਿੱਚ 103 ਦੌੜਾਂ ਬਣਾਈਆਂ ਸਨ ਪਰ ਉਸ ਤੋਂ ਬਾਅਦ ਹਰਮਨ ਦਾ ਪ੍ਰਦਰਸ਼ਨ ਕੁਝ ਖਾਸ ਨਹੀਂ ਰਿਹਾ ਹੈ। ਹਾਂ ਪਿਛਲੇ ਮਹੀਨੇ ਟੀ-20 ਮੈਚ ਵਿੱਚ 42 ਦੌੜਾਂ ਦੀ ਪਾਰੀ ਖੇਡ ਕੇ ਹਰਮਨ ਨੇ ਭਾਰਤ ਨੂੰ ਇੰਗਲੈਂਡ ਤੋਂ ਜਿਤਵਾਇਆ ਸੀ।

ਉੰਝ ਕ੍ਰਿਕਟ ਤੋਂ ਪਰੇ ਹਰਮਨਪ੍ਰੀਤ ਨੂੰ ਕਾਰਾਂ, ਮੋਬਾਈਲ ਅਤੇ ਪਲੇਅ ਸਟੇਸ਼ਨ ਦਾ ਬਹੁਤ ਸ਼ੌਂਕ ਹੈ।

ਬੀਬੀਸੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਉਸਦੀ ਭੈਣ ਹੇਮਜੀਤ ਨੇ ਦੱਸਿਆ ਸੀ, "ਉਸਨੂੰ ਮੋਬਾਈਲ ਅਤੇ ਪਲੇ ਸਟੇਸ਼ਨ ਦਾ ਬਹੁਤ ਸ਼ੌਂਕ ਹੈ। ਜਦੋਂ ਵੀ ਕੋਈ ਨਵਾਂ ਮੋਬਾਈਲ ਲਾਂਚ ਹੁੰਦਾ ਹੈ, ਹਰਮਨ ਚਾਹੁੰਦੀ ਹੈ ਕਿ ਉਹ ਮੋਬਾਈਲ ਉਸ ਕੋਲ ਹੋਵੇ। ਹਰਮਨ ਜਦੋਂ ਵੀ ਘਰ ਆਉਂਦੀ ਹੈ ਤਾਂ ਰਾਤ ਦੇ ਦੋ ਵਜੇ ਤੱਕ ਉਹ ਕ੍ਰਿਕਟ ਦੀਆਂ ਗੱਲਾਂ ਕਰਦੀ ਹੈ। ਕਈ ਵਾਰ ਅਸੀਂ ਉਸ ਦੀ ਗੱਲ ਸੁਣਨ ਤੋਂ ਬਾਅਦ ਬੋਰ ਹੋ ਜਾਂਦੇ ਹਾਂ।"

ਇਹ ਵੀ ਪੜ੍ਹੋ:

ਗੇਂਦਬਾਜ਼ਾਂ ਦੀ ਨੀਂਦ ਉਡਾਉਣ ਵਾਲੀ ਹਰਮਨ ਨੂੰ ਆਪਣੀ ਨੀਂਦ ਬਹੁਤ ਪਿਆਰੀ ਹੈ। ਫੋਰਬਸ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਹਰਮਨ ਨੇ ਕਿਹਾ, "ਮੈਂ ਕਿਤੇ ਵੀ ਕਦੇ ਵੀ ਸੌਂ ਸਕਦੀ ਹਾਂ। ਜੇ ਖੇਡ ਬੋਰਿੰਗ ਹੈ ਤਾਂ ਮੈਨੂੰ ਨੀਂਦ ਆਉਂਦੀ ਹੈ।"

8 ਮਾਰਚ ਨੂੰ ਹਰਮਨਪ੍ਰੀਤ ਦਾ 31ਵਾਂ ਜਨਮਦਿਨ ਹੈ ਅਤੇ ਉਸਦੀ ਇੱਛਾ ਹੈ ਕਿ ਇਸ ਦਿਨ ਉਹ ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚ ਕੇ ਟਰਾਫੀ ਭਾਰਤ ਲਿਆਵੇ।

ਵੀਡੀਓ: ਵੀਡੀਓ:ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ

ਵੀਡਿਓ: ਚੀਨ ਵਿੱਚ ਫਸੇ ਪੰਜਾਬੀ ਦੇ ਪਰਿਵਾਰ ਦਾ ਦਰਦ

ਵੀਡੀਓ: ਕੋਰੋਨਾਵਾਇਰਸ ਬਾਰੇ ਲੋਕਾਂ ਲਈ ਕੀ ਹਨ ਹਦਾਇਤਾਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਤਾਜ਼ਾ ਘਟਨਾਕ੍ਰਮ

ਕੋਰੋਨਾਵਾਇਰਸ: ਦੁਨੀਆਂ ਵਿੱਚ ਮਾਮਲੇ 15 ਲੱਖ ਤੋਂ ਪਾਰ, ਯੂਪੀ 'ਚ 15 ਤੇ ਦਿੱਲੀ 'ਚ 20 ਹੌਟਸਪੋਟ ਹੋਣਗੇ ਸੀਲ

ਕੋਰੋਨਾਵਾਇਰਸ: ਮੋਦੀ ਨੇ ਕੀਤਾ ਇਸ਼ਾਰਾ, ਪੂਰੇ ਦੇਸ 'ਚ ਇਕੱਠਿਆਂ ਖ਼ਤਮ ਨਹੀਂ ਕੀਤਾ ਜਾਵੇਗਾ ਲੌਕਡਾਊਨ

'ਕੋਈ ਖਾਸ ਭਾਈਚਾਰਾ ਕੋਰੋਨਾਵਾਇਰਸ ਲਈ ਜ਼ਿੰਮੇਵਾਰ ਨਹੀਂ'

‘ਹੁਣ ਬੰਦੇ ਨੂੰ ਪਤਾ ਲੱਗ ਗਿਆ ਕਿ ਆਉਣ ਵਾਲੇ ਇੱਕ ਪਲ ਦਾ ਨਹੀਂ ਪਤਾ’

ਕੋਰੋਨਾਵਾਇਰਸ: ਦਿੱਲੀ ਤੇ ਯੂਪੀ ਦੇ ਹੌਟਸਪੋਟ ਇਲਾਕੇ ਹੋਏ ਸੀਲ, ਜਾਣੋ ਕਦੋਂ ਬਣਦਾ ਹੈ ਕੋਈ ਇਲਾਕਾ ਹੋਟਸਪੌਟ

ਕੋਰੋਨਾਵਾਇਰਸ: ਕਿਸੇ ਮਰੀਜ਼ ਦਾ ICU ਵਿੱਚ ਜਾਣ ਦਾ ਕੀ ਮਤਲਬ ਹੁੰਦਾ ਹੈ?

ਕੋਰੋਨਾਵਾਇਰਸ: ਮੱਛਰ ਤੋਂ ਲਾਗ ਤੇ ਨਿੰਬੂ ਨਾਲ ਇਲਾਜ?

ਕੀ ਹੈ ਗ਼ੈਰ-ਪ੍ਰਮਾਣਿਤ 'ਕੋਰੋਨਾ ਦੀ ਦਵਾਈ' ਜਿਸ ਲਈ ਟਰੰਪ ਭਾਰਤ ਨੂੰ ਧਮਕਾ ਰਹੇ

ਕੋਰੋਨਾਵਾਇਰਸ: ਕੀ ਚੀਨ ਦੇ ਦਾਅਵਿਆਂ 'ਤੇ ਯਕੀਨ ਕੀਤਾ ਜਾ ਸਕਦਾ ਹੈ?