ਜਰਮਨੀ ਦੇ ਹਨਾਓ 'ਚ ਗੋਲੀਬਾਰੀ 'ਨਸਲੀ ਹਮਲਾ', ਕਈ ਮੌਤਾਂ

ਜਰਮਨੀ

ਜਰਮਨੀ ਵਿੱਚ ਹੋਈ ਗੋਲੀਬਾਰੀ ਵਿੱਚ ਅਫ਼ਸਰਾਂ ਨੇ ਇੱਕ ਸੱਜੇ-ਪੱਖੀ ਕੱਟੜਪੰਥੀ ਗੁਟ 'ਤੇ ਸ਼ੱਕ ਜ਼ਾਹਿਰ ਕੀਤਾ ਹੈ।

ਪੱਛਮੀ ਜਰਮਨੀ ਦੇ ਦੋ ਹੁੱਕਾ ਬਾਰਾਂ 'ਤੇ ਹੋਏ ਹਮਲੇ ਵਿੱਚ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਹੈ।

ਚਾਂਸਲਰ ਏਂਗੇਲਾ ਮਰਕਲ ਨੇ ਕਿਹਾ ਹੈ ਕਿ ਕਈ ਨਿਸ਼ਾਨ ਮਿਲੇ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਹਨਾਓ ਵਿੱਚ ਹਮਲਾ ਨਸਲੀ ਹਮਲਾ ਹੈ।

ਪੁਲਿਸ ਦਾ ਕਹਿਣਾ ਹੈ ਕਿ 43 ਸਾਲਾ ਸ਼ੱਕੀ ਹਮਲਾਵਰ ਦੀ ਲਾਸ਼ ਉਸਦੇ ਘਰ ਅੰਦਰੋਂ ਮਿਲੀ, ਉਸ ਨੇ ਖ਼ੁਦ ਨੂੰ ਗੋਲੀ ਮਾਰੀ ਸੀ। ਕੋਲ ਹੀ ਉਸ ਦੀ ਮਾਂ ਦੀ ਵੀ ਲਾਸ਼ ਮਿਲੀ।

ਦ ਬਿਲਡ ਟੈਬਲੋਇਡ ਮੁਤਾਬਕ ਸ਼ੱਕੀ ਹਮਲਾਵਰ ਦੀ ਕਾਰ ਅੰਦਰੋਂ ਹਥਿਆਰ ਅਤੇ ਮੈਗਜ਼ੀਨਾਂ ਮਿਲੀਆਂ ਸਨ।

ਸਥਾਨਕ ਰਿਪੋਰਟਾਂ ਮੁਤਾਬਕ ਪਹਿਲਾਂ ਸਿਟੀ ਸੈਂਟਰ ਦੇ ਹੁੱਕਾ ਬਾਰ ਵਿਚ ਗੋਲੀ ਚਲਾਈ ਗਈ ਅਤੇ ਫਿਰ ਇਸ ਦੇ ਗੁਆਂਢ ਵਿਚ ਪੈਦੇ ਕੇਸੇਲਤਾਦ ਵਿਚ ਵੀ ਬਾਰ ਨੂੰ ਹੀ ਨਿਸ਼ਾਨਾਂ ਬਣਾਇਆ ਗਿਆ।

ਹਨਾਓ ਸ਼ਹਿਰ ਜਿੱਥੇ ਇਹ ਵਾਰਦਾਤ ਹੋਈ ਹੈ, ਉਹ ਫਰੈਂਕਫਰਟ ਦੇ ਪੂਰਬ ਵਿਚ ਕਰੀਬ 25 ਕਿਲੋਮੀਟਰ ਦੂਰ ਹੇਸੇਨ ਸੂਬੇ ਵਿਚ ਪੈਂਦਾ ਹੈ।

ਇਸ ਵਾਰਦਾਤ ਤੋਂ ਚਾਰ ਦਿਨ ਪਹਿਲਾ ਬਰਲਿਨ ਵਿਚ ਇੱਕ ਕਾਮੇਡੀ ਸ਼ੌਅ ਦੌਰਾਨ ਵੀ ਗੋਲੀ ਚੱਲੀ ਸੀ , ਜਿਸ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ।

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)