ਬਾਬਰੀ ਮਸਜਿਦ ਢਾਹੁਣ ਦੀ ਸਾਜ਼ਿਸ਼ ਦੇ ਮੁਲਜ਼ਮ ਟਰੱਸਟ ਦੇ ਪ੍ਰਧਾਨ ਤੇ ਸਕੱਤਰ ਬਣੇ- 5 ਮੁੱਖ ਖ਼ਬਰਾਂ

ਰਾਮ ਮੰਦਰ ਟਰੱਸਟ

ਤਸਵੀਰ ਸਰੋਤ, ANi

ਅਯੁੱਧਿਆ ਵਿਚ ਰਾਮ ਮੰਦਰ ਦੀ ਉਸਾਰੀ ਲਈ ਬਣਾਏ ਗਏ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੀ ਪਹਿਲੀ ਬੈਠਕ ਬੁੱਧਵਾਰ ਨੂੰ ਹੋਈ ।

ਇਸ ਬੈਠਕ ਵਿਚ ਰਾਮ ਜਨਮ ਭੂਮੀ ਨਿਆਸ ਦੇ ਮੁਖੀ ਨ੍ਰਿਤ ਗੋਪਾਲ ਦਾਸ ਨੂੰ ਪ੍ਰਧਾਨ ਅਤੇ ਵੀਐੱਚਪੀ ਦੇ ਉੱਪ ਪ੍ਰਧਾਨ ਚੰਪਤ ਰਾਏ ਨੂੰ ਜਨਰਲ ਸਕੱਤਰ ਬਣਾਇਆ ਗਿਆ ।

ਹਿੰਦੀ ਅਖ਼ਬਾਰ ਜਨਸੱਤਾ ਦੀ ਰਿਪੋਰਟ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਬਕਾ ਸੈਕਟਰੀ ਨ੍ਰਿਪਏਂਦਰ ਮਿਸ਼ਰਾ ਅਯੁੱਧਿਆ ਵਿਚ 66.7 ਏਕੜ ਵਿਚ ਬਣਨ ਵਾਲੇ ਮੰਦਰ ਦੀ ਉਸਾਰੀ ਅਤੇ ਪ੍ਰਬੰਧਕ ਕਮੇਟੀ ਦੇ ਮੁਖੀ ਹੋਣਗੇ।

1992 ਵਿਚ ਬਾਬਰੀ ਮਸਜਿਦ ਢਾਹੇ ਦੀ ਸਾਜ਼ਿਸ਼ ਰਚਣ ਦੇ ਮਾਮਲੇ ਵਿਚ ਸੀਬੀਆਈ ਨੇ ਦਾਸ ਅਤੇ ਰਾਏ ਦੋਵਾਂ ਨੂੰ ਮੁਲਜ਼ਮ ਬਣਾਇਆ ਸੀ, ਇਹ ਦੋਵੇਂ ਜਮਾਨਤ ਉੱਤੇ ਹਨ ਅਤੇ ਲਖਨਊ ਦੀ ਵਿਸ਼ੇਸ਼ ਅਦਾਲਤ ਵਿਚ ਮਾਮਲੇ ਦੀ ਸੁਣਵਾਈ ਚੱਲ ਰਹੀ ਹੈ।

ਪਾਕਿਸਤਾਨ ਵਿੱਚ 'ਪੰਜਾਬੀ ਬੋਲਣਾ ਮਾਪਿਆਂ ਦੇ ਅਨਪੜ੍ਹ ਤੇ ਜਾਹਲ ਹੋਣ ਦਾ ਨਿਸ਼ਾਨ ਬਣ ਰਿਹੈ'

ਦਰਅਸਲ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ 'ਚ ਮੋਬਾਈਲ 'ਤੇ ਇੱਕ ਵੀਡਿਓ ਬਣਾਈ ਗਈ। ਇੱਕ ਔਰਤ ਨੂੰ ਕਾਰ ਚਲਾਉਂਦੇ ਹੋਏ ਕਥਿਤ ਤੌਰ 'ਤੇ ਮੋਬਾਈਲ ਫ਼ੋਨ ਦੀ ਵਰਤੋਂ ਕਰਨ 'ਤੇ ਪੁਲਿਸ ਪੋਸਟ 'ਤੇ ਰੋਕਿਆ ਗਿਆ।

ਇੱਕ ਪੁਲਿਸ ਵਾਲੇ ਵਲੋਂ ਪੰਜਾਬੀ 'ਚ ਗੱਲ ਕਰਨ 'ਤੇ ਉਸ ਔਰਤ ਨੇ ਇਤਰਾਜ਼ ਜਤਾਇਆ ਅਤੇ ਇਹ ਵੀਡਿਓ ਸੋਸ਼ਲ ਮੀਡਿਆ 'ਤੇ ਹੁਣ ਕਾਫ਼ੀ ਵਾਇਰਲ ਹੋ ਰਹੀ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਕੀ ਪੰਜਾਬੀ ਭਾਸ਼ਾ ਹੁਣ ਸਮਾਜ ਦੇ ਇੱਕ ਹਿੱਸੇ ਦੇ ਨਿਸ਼ਾਨੇ 'ਤੇ ਹੈ?

ਟਵਿੱਟਰ 'ਤੇ ਚਰਚਾ ਛਿੜ ਗਈ ਹੈ ਕਿ ਪੰਜਾਬੀ 'ਚ ਗੱਲ ਕਰਨਾ ਕੀ ਮਾੜਾ ਹੈ ਤੇ ਕੀ ਪੰਜਾਬੀ ਬੋਲਣ ਨੂੰ ਸਮਾਜਿਕ ਤੌਰ 'ਤੇ ਉਚਿਤ ਨਹੀਂ ਸਮਝਿਆ ਜਾਵੇਗਾ?

ਇਸ ਦੇ ਨਾਲ ਹੀ ਇਹ ਵੀ ਚਰਚਾ ਹੋ ਰਹੀ ਹੈ ਕਿ ਕੀ ਪੰਜਾਬੀ ਬੋਲਣ ਵਾਲਿਆਂ ਨੂੰ ਆਪਣੀ ਮਾਂ ਬੋਲੀ 'ਤੇ ਮਾਣ ਨਹੀਂ ਮਹਿਸੂਸ ਹੁੰਦਾ?

ਤਫ਼ਸੀਲ ਵਿੱਚ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ

ਆਧਾਰ ਕਾਰਡ: ਕਿਉਂ ਜਾਰੀ ਹੋਇਆ ਨਾਗਰਿਕਤਾ ਸਾਬਤ ਕਰਨ ਦਾ ਨੋਟਿਸ

ਹੈਦਰਾਬਾਦ ਵਿੱਚ ਰਹਿਣ ਵਾਲੇ ਮੁਹੰਮਦ ਸੱਤਾਰ ਖ਼ਾਨ ਨਾਮ ਦੇ ਇੱਕ ਵਿਅਕਤੀ ਨੂੰ 'ਆਧਾਰ' ਦੇ ਖੇਤਰੀ ਦਫ਼ਤਰ ਤੋਂ ਇੱਕ ਨੋਟਿਸ ਮਿਲਿਆ ਹੈ ਜਿਸ ਵਿੱਚ ਉਸ ਉੱਤੇ ਝੂਠੇ ਦਸਤਾਵੇਜ਼ਾਂ 'ਤੇ ਆਧਾਰ ਕਾਰਡ ਬਣਾਉਣ ਦੇ ਇਲਜ਼ਾਮ ਲਗਾਏ ਗਏ ਹਨ।

ਸੱਤਾਰ ਖ਼ਾਨ ਦਾ ਦਾਅਵਾ ਹੈ ਕਿ ਉਹ ਇੱਕ ਭਾਰਤੀ ਨਾਗਰਿਕ ਹੈ ਪਰ ਇਸ ਨੋਟਿਸ ਵਿੱਚ ਉਸ ਨੂੰ ਆਪਣੀ 'ਨਾਗਰਿਕਤਾ' ਸਾਬਤ ਕਰਨ ਲਈ ਵੀ ਕਿਹਾ ਗਿਆ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਆਧਾਰ ਦਫ਼ਤਰ ਵੱਲੋਂ ਜਾਰੀ ਨੋਟਿਸ ਵਿੱਚ ਨਾਗਰਿਕਤਾ ਸਾਬਤ ਕਰਨ ਲਈ ਕਹੇ ਜਾਣ 'ਤੇ ਸਵਾਲ ਚੁੱਕੇ ਜਾ ਰਹੇ ਹਨ ਕਿਉਂਕਿ ਆਧਾਰ ਨੂੰ ਨਾਗਰਿਕਤਾ ਦਾ ਸਬੂਤ ਨਹੀਂ ਮੰਨਿਆ ਜਾਂਦਾ ਹੈ

ਆਧਾਰ ਦਫ਼ਤਰ ਵੱਲੋਂ ਜਾਰੀ ਨੋਟਿਸ ਵਿੱਚ ਨਾਗਰਿਕਤਾ ਸਾਬਤ ਕਰਨ ਲਈ ਕਹੇ ਜਾਣ 'ਤੇ ਸਵਾਲ ਚੁੱਕੇ ਜਾ ਰਹੇ ਹਨ ਕਿਉਂਕਿ ਆਧਾਰ ਨੂੰ ਨਾਗਰਿਕਤਾ ਦਾ ਸਬੂਤ ਨਹੀਂ ਮੰਨਿਆ ਜਾਂਦਾ ਹੈ।

ਇਸ ਸਬੰਧ ਵਿੱਚ, ਆਧਾਰ ਜਾਰੀ ਕਰਨ ਵਾਲੀ ਸੰਸਥਾ ਯੂਆਈਡੀਏਆਈ ਦਾ ਕਹਿਣਾ ਹੈ ਕਿ ਉਸਨੇ ਇਹ ਕਦਮ ਹੈਦਰਾਬਾਦ ਪੁਲਿਸ ਵਲੋਂ ਮਿਲੀ ਸ਼ਿਕਾਇਤ ਦੇ ਅਧਾਰ 'ਤੇ ਚੁੱਕਿਆ ਹੈ।

ਪੂਰਾ ਮਾਮਲਾ ਕੀ ਹੈ, ਜਾਣਨ ਲਈ ਇੱਥੇ ਕਲਿੱਕ ਕਰੋ

ਅੰਮ੍ਰਿਤਸਰ: 5 ਖ਼ੁਦਕੁਸ਼ੀਆਂ ਮਾਮਲੇ 'ਚ 6 ਨੂੰ ਸਜ਼ਾ, ਪੁਲਿਸ ਵਾਲੇ ਵੀ ਸ਼ਾਮਿਲ

ਅੰਮ੍ਰਿਤਸਰ ਦੀ ਇੱਕ ਅਦਾਲਤ 'ਚ ਪੰਜਾਬ ਦੇ ਇੱਕ ਸਾਬਕਾ ਡੀਆਈਜੀ ਕੁਲਤਾਰ ਸਿੰਘ ਤੇ ਇੱਕ ਮੌਜੂਦਾ ਡੀਐੱਸਪੀ ਹਰਦੇਵ ਸਿੰਘ ਤੇ ਚਾਰ ਹੋਰਾਂ ਨੂੰ ਸਾਲ 2004 ਦੇ ਇੱਕ ਸਮੂਹਿਕ ਖ਼ੁਦਕੁਸ਼ੀ ਮਾਮਲੇ ਵਿੱਚ ਸਜ਼ਾ ਹੋ ਗਈ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਕੁਲਤਾਰ ਸਿੰਘ (ਲਾਲ ਪੱਗ), ਹਰਦੇਵ ਸਿੰਘ (ਅਸਮਾਨੀ ਪੱਗ) ਮਾਮਲੇ 'ਚ ਮੁੱਖ ਮੁਜਰਮ ਹਨ। (ਫਾਈਲ ਫ਼ੋਟੋ)

ਖ਼ੁਦਕੁਸ਼ੀ ਲਈ ਉਕਸਾਉਣ ਨਾਲ ਜੁੜੀ ਧਾਰਾ 306 ਸਮੇਤ ਹੋਰਨਾਂ ਧਾਰਾਵਾਂ ਤਹਿਤ ਕੁਲਤਾਰ ਸਿੰਘ ਨੂੰ ਅੱਠ ਸਾਲ ਅਤੇ ਹਰਦੇਵ ਸਿੰਘ ਨੂੰ ਚਾਰ ਸਾਲ ਦੀ ਸਜ਼ਾ ਸੁਣਾਈ ਗਈ ਹੈ। ਬਾਕੀ ਸਾਰਿਆਂ ਨੂੰ ਅੱਠ-ਅੱਠ ਸਾਲ ਦੀ ਸਜ਼ਾ ਸੁਣਾਈ ਗਈ ਹੈ।

ਸਾਲ 2004 ਵਿੱਚ 30 ਤੇ 31 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਹਰਦੀਪ ਸਿੰਘ ਨੇ ਆਪਣੀ ਮਾਂ ਜਸਵੰਤ ਕੌਰ, ਪਤਨੀ ਰਾਣੀ ਤੇ ਦੋ ਛੋਟੇ ਬੱਚਿਆਂ ਇਸ਼ਮੀਤ ਤੇ ਸਨਮੀਤ ਸਮੇਤ ਖ਼ੁਦਕੁਸ਼ੀ ਕਰ ਲਈ ਸੀ।

ਪੂਰੇ ਮਾਮਲੇ ਬਾਰੇ ਜਾਣਨ ਲਈ ਇਹ ਵੀਡੀਓ ਦੇਖੋ

STF ਨੇ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਅਕਾਲੀ ਆਗੂ ਨੂੰ ਕੀਤਾ ਗ੍ਰਿਫ਼ਤਾਰ

ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ) ਨੇ ਬੁੱਧਵਾਰ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਸੁਬਾਰਡੀਨੇਟ ਸਰਵਿਸਿਜ਼ ਬੋਰਡ (ਐਸਐਸਬੀ) ਦੇ ਸਾਬਕਾ ਮੈਂਬਰ ਅਤੇ ਅਕਾਲੀ ਆਗੂ ਅਨਵਰ ਮਸੀਹ ਨੂੰ ਨਸ਼ਿਆਂ ਦੇ ਸਬੰਧ 'ਚ ਗ੍ਰਿਫ਼ਤਾਰ ਕੀਤਾ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਸੰਕੇਤਕ ਤਸਵੀਰ

ਇਹ ਨਸ਼ਾ 31 ਜਨਵਰੀ ਨੂੰ ਅੰਮ੍ਰਿਤਸਰ ਵਿਖੇ ਮਸੀਹ ਦੇ ਘਰ ਤੋਂ ਬਰਾਮਦ ਹੋਇਆ ਸੀ।

STF ਮੁਖੀ ਹਰਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ 31 ਜਨਵਰੀ ਨੂੰ 197 ਕਿਲੋਗ੍ਰਾਮ ਹੈਰੋਇਨ ਦੇ ਨਾਲ, ਹੋਰ ਨਸ਼ੀਲੇ ਪਦਾਰਥਾਂ ਅਤੇ ਰਸਾਇਣਾਂ ਦੀ ਬਰਾਮਦਗੀ ਕਾਰਨ ਮਸੀਹ ਪੁਲਿਸ ਜਾਂਚ ਅਧੀਨ ਸੀ।

ਅਕਾਲੀ ਆਗੂ ਅਨਵਰ ਮਸੀਹ ਕੌਣ ਹੈ? ਜਾਣਨ ਲਈ ਇੱਥੇ ਕਲਿੱਕ ਕਰੋ ਤੇ ਪੂਰੀ ਖ਼ਬਰ ਪੜ੍ਹੋ

ਖੇਡਾਂ ਵਿੱਚ ਕੁੜੀਆਂ ਘੱਟ ਕਿਉਂ? ਵਿਦਿਆਰਥੀਆਂ ਤੇ ਅਧਿਆਪਕਾਂ ਨੇ ਖ਼ੁਦ ਦੱਸਿਆ, ਦੇਖੋ ਵੀਡੀਓ

ਬਿਨਾਂ ਲੱਤਾਂ-ਬਾਹਾਂ ਦੇ ਬੁਲੰਦ ਹੌਂਸਲਿਆਂ ਵਾਲੇ 15 ਸਾਲਾਂ ਦੇ ਮੁੰਡੇ ਦੀ ਪ੍ਰੇਰਣਾ ਭਰਪੂਰ ਕਹਾਣੀ ਦੇਖੋ

ਮੁਲਤਾਨ ਤੋਂ ਮੁਹੱਬਤ ਦੀ ਇਸ ਕਹਾਣੀ ਨੇ ਖਿੱਚਿਆ ਕਈਆਂ ਦਾ ਧਿਆਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)