ਕਰਤਾਰਪੁਰ ਲਾਂਘੇ ਬਾਰੇ ਡੀਜੀਪੀ ਦੇ ਬਿਆਨ 'ਤੇ ਕੀ ਬੋਲੇ ਜਥੇਦਾਰ

ਡੀਜੀਪੀ ਦੇ ਬਿਆਨ ਮਗਰੋਂ ਅਕਾਲੀ ਦਲ ਨੇ ਚਿਤਾਵਨੀ ਦਿੱਤੀ ਹੈ ਅਤੇ ਆਮ ਆਦਮੀ ਪਾਰਟੀ ਨੇ ਡੀਜੀਪੀ ਦੀ ਬਰਖ਼ਾਸਤਗੀ ਦੀ ਮੰਗ ਕੀਤੀ ਹੈ। ਡੀਜੀਪੀ ਦੇ ਬਚਾਅ ’ਚ ਕਾਂਗਰਸ ਅੱਗੇ ਆਈ ਹੈ।

ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਮਾਮਲਾ ਵੱਧਦਿਆਂ ਦੇਖ ਸ਼ਨਿੱਚਰਵਾਰ ਸ਼ਾਮ ਤੱਕ ਆਪਣਾ ਸ਼ਪੱਟੀਕਰਨ ਵੀ ਦੇ ਦਿੱਤਾ।

ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘਾ ਖੁੱਲ੍ਹਣ ਨਾਲ ਕਈ ਦਹਾਕਿਆਂ ਤੋਂ ਮੇਰੇ ਵਰਗੇ ਸ਼ਰਧਾਲੂਆਂ ਦੀ ਵੀ ਖੁੱਲ੍ਹੇ ਦਰਸ਼ਨ ਦੀਦਾਰ ਦੀ ਇੱਛਾ ਪੂਰੀ ਹੋਈ ਹੈ।

ਡੀਜੀਪੀ ਨੇ ਕਿਹਾ, ''ਮੇਰੇ ਬਿਆਨ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਧਾਰਮਿਕ ਹਵਾਲਾ ਨਹੀਂ ਸੀ। ਮੈਂ ਤਾਂ ਸਿਰਫ਼ ਅਜਿਹੇ ਤੱਤਾਂ ਬਾਰੇ ਆਪਣੀ ਗੱਲ ਰੱਖੀ ਜੋ ਭਾਰਤ ਖਿਲਾਫ਼ ਹਰ ਮੌਕੇ ਦਾ ਫਾਇਦਾ ਚੁੱਕ ਸਕਦੇ ਹਨ। ਅਮਨ ਤੇ ਭਾਈਚਾਰਕ ਸਾਂਝ ਨੂੰ ਨੁਕਸਾਨ ਪਹੁੰਚਾਉਣ ਲਈ ਕਰਤਾਰਪੁਰ ਸਾਹਿਬ ਵਰਗੀ ਪਵਿੱਤਰ ਥਾਂ ਨੂੰ ਵੀ ਵਰਤਿਆ ਜਾ ਸਕਦਾ ਹੈ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)