ਚੰਡੀਗੜ੍ਹ ਪੀਜੀ 'ਚ ਅੱਗ: 'ਕੁੜੀਆਂ ਨੇ ਜਾਨ ਬਚਾਉਣ ਲਈ ਛਾਲ ਮਾਰ ਦਿੱਤੀ'

  • ਸਰਬਜੀਤ ਸਿੰਘ ਧਾਲੀਵਾਲ
  • ਬੀਬੀਸੀ ਪੱਤਰਕਾਰ
ਪੀਜੀ
ਤਸਵੀਰ ਕੈਪਸ਼ਨ,

ਇਸੇ ਘਰ ਦੀ ਪਹਿਲੀ ਮੰਜ਼ਿਲ ਉੱਤੇ ਅੱਗ ਲੱਗੀ ਸੀ

''ਦੋ ਕੁੜੀਆਂ ਨੇ ਛਾਲ ਮਾਰ ਕੇ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਕੁੜੀਆਂ ਵਿੱਚੋਂ ਇੱਕ ਕੁੜੀ ਦੀ ਬਾਂਹ ਵਿੱਚ ਫਰੈਕਚਰ ਹੈ ਤੇ ਇੱਕ ਦੀ ਲੱਤ ਵਿੱਚ ਫਰੈਕਚਰ ਆਇਆ ਹੈ।''

ਇਹ ਕਹਿਣਾ ਹੈ ਕਿ ਚੰਡੀਗੜ੍ਹ ਦੇ ਰਹਿਣ ਵਾਲੇ ਨੌਜਵਾਨ ਸੰਨੀ ਦਾ। ਦਰਅਸਲ ਚੰਡੀਗੜ੍ਹ ਦੇ ਸੈਕਟਰ -32 ਦੇ ਇੱਕ ਪੀਜੀ ਵਿੱਚ ਅਚਾਨਕ ਲੱਗੀ ਅੱਗ ਕਾਰਨ ਤਿੰਨ ਕੁੜੀਆਂ ਦੀ ਮੌਤ ਹੋ ਗਈ ਅਤੇ ਕੁਝ ਜ਼ਖਮੀ ਹੋ ਗਈਆਂ।

ਅੱਗ ਲੱਗਣ ਦੇ ਅਸਲ ਕਾਰਨ ਸਾਹਮਣੇ ਨਹੀਂ ਆਏ ਹਨ। ਮ੍ਰਿਤਕ ਕੁੜੀਾਆਂ ਪੰਜਾਬ ਅਤੇ ਹਰਿਆਣਾ ਦੀਆਂ ਦੱਸੀਆਂ ਜਾ ਰਹੀਆਂ ਹਨ।

ਪ੍ਰਤੱਖਦਰਸ਼ੀ ਸੰਨੀ ਮੁਤਾਬਕ ਪੀਜੀ ਅੰਦਰ ਮੌਜੂਦ 15 ਕੁੜੀਆਂ ਤਾਂ ਤੁਰੰਤ ਹੀ ਬਾਹਰ ਆ ਗਈਆਂ ਪਰ ਬਾਕੀ 5 ਕੁੜੀਆਂ ਬਿਲਕੁਲ ਅਖ਼ੀਰਲੇ ਕਮਰੇ ਵਿੱਚ ਸਨ ਜੋ ਬਾਹਰ ਨਹੀਂ ਨਿਕਲ ਸਕੀਆਂ।

ਸੰਨੀ ਨੇ ਬੀਬੀਸੀ ਨੂੰ ਦੱਸਿਆ, "ਅੱਗ ਲੱਗੀ ਦੇਖ ਮੈਂ ਬਿਜਲੀ ਬੋਰਡ ਨੂੰ ਇਲਾਕੇ ਦੀ ਬਿਜਲੀ ਬੰਦ ਕਰਨ ਲਈ ਫੋਨ ਕੀਤਾ। ਉਸ ਤੋਂ ਬਾਅਦ ਮੈਂ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ। ਜੋ ਥੋੜੇ ਸਮੇਂ ਵਿੱਚ ਉੱਥੇ ਪਹੁੰਚ ਗਈ ਕਿਉਂਕਿ ਫਾਇਰ ਸਟੇਸ਼ਨ ਸਾਡੇ ਨੇੜੇ ਹੀ ਹੈ।"

ਚੰਡੀਗੜ੍ਹ ਦੇ ਐੱਸਪੀ ਸਿਟੀ ਵਿਨੀਤ ਕੁਮਾਰ ਨੇ ਤਿੰਨ ਮੌਤਾਂ ਦੀ ਤੇ ਦੋ ਕੁੜੀਆਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ ਹੈ।

ਉਨ੍ਹਾਂ ਦੱਸਿਆ, ''ਸ਼ਾਮੀ ਤਕਰੀਬਨ ਚਾਰ ਵਜੇ ਘਟਨਾ ਦੀ ਜਾਣਕਾਰੀ ਮਿਲੀ ਸੀ। ਜਿਸ ਤੋਂ ਬਾਅਦ ਅੱਗ ਬੁਝਾਊ ਦਸਤਾ ਉੱਥੇ ਪਹੁੰਚ ਗਿਆ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਜ਼ਖਮੀ ਕੁੜੀਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।''

ਵਿਨੀਤ ਕੁਮਾਰ ਮੁਤਾਬਕ ਮਰਨ ਵਾਲੀਆਂ ਕੁੜੀਆਂ ਸੰਭਾਵੀ ਤੌਰ 'ਤੇ ਉਸ ਸਮੇਂ ਸੌਂ ਰਹੀਆਂ ਸਨ। ਕੁੜੀਆਂ ਦੇ ਪਰਿਵਾਰ ਵਾਲਿਆਂ ਨੂੰ ਪ੍ਰਸ਼ਾਸਨ ਵੱਲੋਂ ਸੰਪਰਕ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ।

ਤਸਵੀਰ ਕੈਪਸ਼ਨ,

ਸੰਨੀ ਨੇ ਹੀ ਸਭ ਤੋਂ ਪਹਿਲਾਂ ਫਾਇਰ ਸਟੇਸ਼ਨ ਅਤੇ ਬਿਜਲੀ ਬੋਰਡ ਨੂੰ ਘਟਨਾ ਦੀ ਜਾਣਕਾਰੀ ਦਿੱਤੀ

ਪ੍ਰਤੱਖਦਰਸ਼ੀਆਂ ਨੇ ਹੋਰ ਕੀ-ਕੀ ਦੇਖਿਆ

ਪ੍ਰਤੱਖਦਰਸ਼ੀ ਕਿਸ਼ੋਰ ਨੇ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੂੰ ਦੱਸਿਆ, ''ਪੀਜੀ ਵਿੱਚ 25-30 ਕੁੜੀਆਂ ਰਹਿੰਦੀਆਂ ਸਨ। ਪੀਜੀ ਦੀ ਪਹਿਲੀ ਮੰਜ਼ਲ ਤੇ ਅੱਗ ਲੱਗੀ ਸੀ।''

ਕਿਸ਼ੋਰ ਪੀਜੀ ਦੇ ਗੁਆਂਢ ਵਿੱਚ ਰਹਿੰਦੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਇਹ ਘਰ ਅੱਗੇ ਕਿਸੇ ਨੇ ਕਿਰਾਏ 'ਤੇ ਲਿਆ ਹੋਇਆ ਸੀ ਜੋ ਇਸ ਥਾਂ ਨੂੰ ਪੀਜੀ ਵਜੋਂ ਚਲਾ ਰਿਹਾ ਸੀ।

ਪ੍ਰਤੱਖਦਰਸ਼ੀ ਤੇ ਗੁਆਂਢੀ ਸੰਨੀ ਨੇ ਦੱਸਿਆ, "ਸ਼ਾਮੀ ਚਾਰ ਵਜੇ ਇੱਕ ਧਮਾਕਾ ਸੁਣਿਆ। ਮੈਂ ਬਹਾਰ ਵੱਲ ਭੱਜਿਆ ਤਾਂ ਦੇਖਿਆ ਕਿ ਧੂੰਆਂ ਨਿਕਲ ਰਿਹਾ ਸੀ। ਬਹੁਤ ਜ਼ਿਆਦਾ ਅੱਗ ਸੀ।"

ਇਹ ਵੀ ਪੜ੍ਹੋ:

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ

ਵੀਡੀਓ: ਚੀਨ ਨੇ ਇੰਝ ਬਣਾਇਆ 10 ਦਿਨਾਂ ’ਚ 1000 ਬਿਸਤਰਿਆਂ ਦਾ ਹਸਪਤਾਲ

ਵੀਡੀਓ: ਕੋਰੋਨਾਵਾਇਰਸ ਬਾਰੇ ਲੋਕਾਂ ਲਈ ਕੀ ਹਨ ਹਦਾਇਤਾਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)