ਰਾਸ਼ਟਰਵਾਦ ਤੇ 'ਭਾਰਤ ਮਾਤਾ ਕੀ ਜੈ' ਨਾਅਰੇ ਦੀ ਗ਼ਲਤ ਵਰਤੋਂ ਹੋ ਰਹੀ ਹੈ: ਮਨਮੋਹਨ ਸਿੰਘ - 5 ਅਹਿਮ ਖ਼ਬਰਾਂ

ਮਨਮੋਹਨ ਸਿੰਘ

ਤਸਵੀਰ ਸਰੋਤ, Getty Images

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਹੈ ਕਿ 'ਰਾਸ਼ਟਰਵਾਦ ਅਤੇ ਭਾਰਤ ਮਾਤਾ ਦੀ ਜੈ ਨਾਅਰੇ' ਦਾ ਗਲਤ ਇਸਤੇਮਾਲ ਹੋ ਰਿਹਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਇਸ ਰਾਹੀਂ ਅੱਤਵਾਦੀ ਅਤੇ ਭਾਵਨਾਤਮਕ ਤਰੀਕੇ ਨਾਲ ਇੱਕ ਅਜਿਹੇ ਭਾਰਤ ਦਾ ਵਿਚਾਰ ਪੇਸ਼ ਕੀਤਾ ਜਾ ਰਿਹਾ ਹੈ ਜਿਸ 'ਚ ਕਰੋੜਾਂ ਨਾਗਰਿਕਾਂ ਦੀ ਹੀ ਥਾਂ ਨਹੀਂ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਜਵਾਹਰ ਲਾਲ ਨਹਿਰੂ ਦੀਆਂ ਕਿਤਾਬਾਂ ਤੇ ਭਾਸ਼ਣਾਂ 'ਤੇ ਅਧਾਰਿਤ ਇੱਕ ਕਿਤਾਬ ਦੀ ਘੁੰਢ ਚੁਕਾਈ ਮੌਕੇ ਲੋਕਾਂ ਨੂੰ ਸੰਬੋਧਿਤ ਕਰਦਿਆਂ ਮਨਮੋਹਨ ਸਿੰਘ ਨੇ ਕਿਹਾ ਕਿ ਨਹਿਰੂ ਦੀ ਵਜ੍ਹਾ ਨਾਲ ਹੀ ਭਾਰਤ ਨੂੰ ਇੱਕ ਜੀਵਤ ਲੋਕਤੰਤਰ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ ਅਤੇ ਸਾਡੀ ਗਿਣਤੀ ਸ਼ਕਤੀਸ਼ਾਲੀ ਦੇਸ਼ਾਂ ਵਿੱਚ ਹੁੰਦੀ ਹੈ।

ਕਰਤਾਰਪੁਰ ਲਾਂਘਾ: DGP ਦੇ ਬਿਆਨ 'ਤੇ ਅਕਾਲ ਤਖ਼ਤ ਜਥੇਦਾਰ 'ਅਜਿਹੇ ਅੱਤਵਾਦੀ ਬਣਨਾ ਸੌ ਵਾਰ ਪਸੰਦ ਕਰਾਂਗੇ'

ਕਰਤਾਰਪੁਰ ਲਾਂਘਾ ਖੋਲ੍ਹਣ ਦੀ ਸਹਿਮਤੀ ਦੇਣ ਦੇ ਪਾਕਿਸਤਾਨ ਦੇ ਇਰਾਦੇ 'ਤੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੇ ਸਵਾਲ ਚੁੱਕਣ ਮਗਰੋਂ ਪੰਜਾਬ ਵਿੱਚ ਸਿਆਸਤ ਗਰਮ ਹੋ ਗਈ ਤੇ ਤੇ ਹਰ ਪਾਸਿਓਂ ਬਿਆਨਬਾਜ਼ੀਆਂ ਸ਼ੁਰੂ ਹੋ ਗਈਆਂ ਹਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ 'ਅਜਿਹੇ ਅੱਤਵਾਦੀ ਬਣਨਾ 100 ਵਾਰ ਪਸੰਦ ਕਰਾਂਗੇ'

ਅਕਾਲ ਤਖ਼ਤ ਦੇ ਜਥੇਦਾਰ, ਗਿਆਨੀ ਹਰਪ੍ਰੀਤ ਸਿੰਘ ਨੇ ਵੀ ਡੀਜੀਪੀ ਦੇ ਬਿਆਨ ਦਾ ਸਖ਼ਤ ਨੋਟਿਸ ਲਿਆ ਤੇ ਭਾਰਤ ਸਰਕਾਰ ਤੋਂ ਕਾਰਵਾਈ ਦੀ ਮੰਗ ਕੀਤੀ ਹੈ।

ਸ਼੍ਰੋਮਣੀ ਅਕਾਲੀ ਦਲ, ਐੱਸਜੀਪੀਸੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਦੇ ਬਿਆਨ ਬਾਰੇ ਤਿੱਖੀ ਪ੍ਰਤਿਕਿਰਿਆ ਦਿੱਤੀ। ਕਾਂਗਰਸ ਵੱਲੋਂ ਵੀ ਡੀਜੀਪੀ ਦੇ ਬਚਾਅ ਵਿੱਚ ਬਿਆਨ ਆਇਆ।

ਡੀਜੀਪੀ ਨੇ ਕਿਹਾ ਕੀ ਸੀ ਤੇ ਹੁਣ ਆਪਣੀ ਸਫ਼ਾਈ ਵਿੱਚ ਕੀ ਕਿਹਾ...ਤਫ਼ਸੀਲ ਵਿੱਚ ਖ਼ਬਰ ਪੜ੍ਹਨ ਲਈਇੱਥੇ ਕਲਿੱਕ ਕਰਕੇ

ਨਰਿੰਦਰ ਮੋਦੀ ਦੂਰਦਰਸ਼ੀ ਅਤੇ ਜੀਨੀਅਸ ਵਿਅਕਤੀ ਹਨ- ਸੁਪਰੀਮ ਕੋਰਟ ਦੇ ਜੱਜ ਅਰੁਣ ਮਿਸ਼ਰਾ

ਸੁਪਰੀਮ ਕੋਰਟ ਦੇ ਸੀਨੀਅਰ ਜੱਜ ਅਰੁਣ ਮਿਸ਼ਰਾ ਨੇ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਸ਼ੰਸ਼ਾ ਕੀਤੀ ਹੈ ਤੇ ਉਨ੍ਹਾਂ ਨੂੰ ਕੌਮਾਂਤਰੀ ਪੱਧਰ 'ਤੇ ਇੱਕ ਦੂਰ-ਅੰਦੇਸ਼ੀ ਤੇ ਬਹੁਮੁਖੀ ਪ੍ਰਤਿਭਾ ਵਾਲਾ ਅਜਿਹਾ ਆਗੂ ਦੱਸਿਆ ਜੋ ਵਿਸ਼ਵੀ ਪੱਧਰ 'ਤੇ ਸੋਚਦਾ ਹੈ ਪਰ ਸਥਾਨਕ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਉਹ ਨਿਆਂਪਾਲਿਕਾ ਬਾਰੇ ਕੌਮਾਂਤਰੀ ਕਾਨਫ਼ਰੰਸ-2020 ਵਿੱਚ ਉਦਘਾਟਨੀ ਭਾਸ਼ਣ ਦੇ ਰਹੇ ਸਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਜਸਟਿਸ ਮਿਸ਼ਰਾ ਨੇ ਮੋਦੀ ਨੂੰ ਕੌਮਾਂਤਰੀ ਪ੍ਰਸਿੱਧੀ ਵਾਲਾ ਸ਼ਖਸ ਦੱਸਿਆ

ਭਾਰਤ ਦੇ ਸੁਪਰੀਮ ਕੋਰਟ ਵਿੱਚ ਹੋ ਰਹੀ ਇਸ ਕਾਨਫ਼ਰੰਸ ਵਿੱਚ ਬਦਲਦੀ ਦੁਨੀਆਂ ਵਿੱਚ ਅਦਾਲਤਾਂ ਦੀ ਭੂਮਿਕਾ ਅਤੇ ਚੁਣੌਤੀਆਂ ਬਾਰੇ ਚਰਚਾ ਕਰਨ ਲਈ 20 ਤੋਂ ਵਧੇਰੇ ਦੇਸਾਂ ਦੇ ਜੱਜ ਪਹੁੰਚੇ ਹੋਏ ਹਨ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ

ਡੌਨਲਡ ਟਰੰਪ ਲਈ ਭਾਰਤ ਵਿੱਚ 'ਧਾਰਮਿਕ ਆਜ਼ਾਦੀ' ਇੱਕ ਅਹਿਮ ਮੁੱਦਾ ਹੈ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਭਾਰਤ ਦੌਰੇ ਤੋਂ ਅਮਰੀਕਾ ਵਿੱਚ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਵੱਡੇ ਪੱਧਰ 'ਤੇ ਉਨ੍ਹਾਂ ਦਾ ਜਨਤਕ ਤੌਰ 'ਤੇ ਸਵਾਗਤ ਕੀਤਾ ਜਾਵੇਗਾ।

ਅਮਰੀਕੀ ਅਧਿਕਾਰੀਆਂ ਨੂੰ ਉਮੀਦ ਹੈ ਕਿ ਇਹ ਸਵਾਗਤ ਹਾਲ ਦੇ ਸਾਲਾਂ ਵਿੱਚ ਭਾਰਤ ਵਿੱਚ ਕਿਸੇ ਵੀ ਵਿਦੇਸ਼ੀ ਆਗੂ ਨੂੰ ਦਿੱਤੇ ਸਨਮਾਨ ਨਾਲੋਂ ਵੱਧ ਹੋਵੇਗਾ।

ਤਸਵੀਰ ਸਰੋਤ, Getty Images

ਟਰੰਪ ਪ੍ਰਸ਼ਾਸਨ ਨਾਲ ਜੁੜੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਟਰੰਪ ਦੀ ਸੋਮਵਾਰ ਤੋਂ ਸ਼ੁਰੂ ਹੋਣ ਵਾਲੀ ਭਾਰਤ ਯਾਤਰਾ ਦੋਹਾਂ ਦੇਸਾਂ ਵਿਚਾਲੇ ਵਧ ਰਹੇ ਵਪਾਰਕ ਮਤਭੇਦਾਂ ਨੂੰ ਘਟਾਉਣ ਵਿੱਚ ਮਦਦ ਕਰੇਗੀ।

ਪਰ ਸ਼ੁੱਕਰਵਾਰ ਨੂੰ ਦੋਹਾਂ ਦੇਸਾਂ ਦੀ ਪ੍ਰਸਤਾਵਿਤ ਗੱਲਬਾਤ ਦੇ ਏਜੰਡੇ ਦੇ ਬਾਰੇ ਆਏ ਟਰੰਪ ਪ੍ਰਸ਼ਾਸਨ ਦੇ ਬਿਆਨ 'ਤੇ ਅਚਾਨਕ ਸਭ ਦੀਆਂ ਨਜ਼ਰਾਂ ਟਿੱਕ ਗਈਆਂ ਹਨ।

ਟਰੰਪ ਪ੍ਰਸ਼ਾਸਨ ਨੇ ਕੀ ਕਿਹਾ? ਜਾਣਨ ਲਈ ਪੂਰੀ ਖ਼ਬਰ ਇੱਥੇ ਪੜ੍ਹੋ

ਭਾਰਤ ਤੇ ਬੰਗਲਾਦੇਸ਼ ਦੇ ਪਰਵਾਸੀ ਦਾਅਵਿਆਂ ਦੀ ਸਚਾਈ

ਨਾਗਰਿਕਤਾ ਦੇ ਅਧਿਕਾਰਾਂ ਨੂੰ ਸੀਮਤ ਕਰਨ ਦੀਆਂ ਭਾਰਤ ਦੀਆਂ ਗਤੀਵਿਧੀਆਂ ਨੂੰ ਲੈ ਕੇ ਵਿਵਾਦ ਅਜੇ ਵੀ ਜਾਰੀ ਹੈ। ਭਾਰਤ ਅਤੇ ਇਸ ਦੇ ਪੂਰਬੀ ਗੁਆਂਢੀ ਬੰਗਲਾਦੇਸ਼ ਵਿਚਾਲੇ ਇੱਕ ਮੁਦਾ ਖੜ੍ਹਾ ਹੋ ਗਿਆ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਸੰਕੇਤਕ ਤਸਵੀਰ

ਭਾਰਤ ਦੇ ਗ੍ਰਹਿ ਰਾਜ ਮੰਤਰੀ ਜੀ ਕਿਸ਼ਨ ਰੈਡੀ ਨੇ ਹਾਲ ਹੀ ਵਿੱਚ ਦਾਅਵਾ ਕੀਤਾ ਸੀ ਕਿ ਜੇਕਰ ਭਾਰਤ ਗ਼ੈਰ-ਕਾਨੂੰਨੀ ਤਰੀਕੇ ਨਾਲ ਦੇਸ ਵਿੱਚ ਦਾਖਲ ਹੋਣ ਵਾਲੇ ਹਰ ਇੱਕ ਵਿਅਕਤੀ ਨੂੰ ਨਾਗਰਿਕਤਾ ਦਿੰਦਾ ਰਹੇਗਾ ਤਾਂ ਅੱਧਾ ਬੰਗਲਾਦੇਸ਼ ਖਾਲ੍ਹੀ ਹੋ ਜਾਵੇਗਾ।

ਪਰ ਬੰਗਲਾਦੇਸ਼ ਦੀ ਸਰਕਾਰ ਨੇ ਇਸ 'ਤੇ ਬਿਆਨ ਦਿੱਤਾ ਹੈ ਕਿ ਕੋਈ ਬੰਗਲਾਦੇਸ਼ ਛੱਡ ਕੇ ਭਾਰਤ ਕਿਉਂ ਜਾਵੇਗਾ ਜਦੋਂ ਬੰਗਲਾਦੇਸ਼ ਆਪਣੇ ਗੁਆਂਢੀ ਮੁਲਕ ਨਾਲੋਂ ਆਰਥਿਕ ਤੌਰ 'ਤੇ ਜ਼ਿਆਦਾ ਮਜ਼ਬੂਤ ਹੈ।

ਅਕਾਲ ਤਖ਼ਤ ਜੱਥੇਦਾਰ ਦਾ DGP ਨੂੰ ਜਵਾਬ, ਦੇਖੋ ਵੀਡੀਓ

ਲਾਹੌਰ 'ਚ ਪੰਜਾਬੀ ਭਾਸ਼ਾਂ ਲਈ ਕੀ ਹੋ ਰਿਹਾ ਹੈ? ਵੀਡੀਓ ਵਿੱਚ ਦੇਖੋ

ਪਾਕਿਸਤਾਨ ਦੇ ਪੰਜਾਬੀ ਕਵੀ ਬਾਬਾ ਨਜ਼ਮੀ ਨਾਲ ਖ਼ਾਸ ਗੱਲਬਾਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)