ਕੋਰੋਨਾਵਾਇਰਸ: ਇਟਲੀ ਦੇ ਕੁਝ ਇਲਾਕਿਆਂ 'ਚ ਲੋਕਾਂ ਦੇ ਬਾਹਰ ਜਾਣ 'ਤੇ ਲੱਗੀ ਪਾਬੰਦੀ, 152 ਕੇਸ ਆਏ ਸਾਹਮਣੇ - 5 ਅਹਿਮ ਖ਼ਬਰਾਂ

ਕੋਰੋਨਾਵਾਇਰਸ Image copyright Getty Images
ਫੋਟੋ ਕੈਪਸ਼ਨ ਵੇਨਿਸ ਕਾਰਨੀਵਲ ਹਰ ਸਾਲ ਹਜ਼ਾਰਾਂ ਲੋਕਾਂ ਲਈ ਖਿੱਚ ਦਾ ਕੇਂਦਰ ਬਣਦਾ ਹੈ

ਇਟਲੀ ਦੇ ਅਧਿਕਾਰੀਆਂ ਨੇ ਵੇਨਿਸ ਕਾਰਨੀਵਲ ਦਾ ਸਮਾਂ ਇਸ ਲਈ ਘਟਾ ਦਿੱਤਾ ਹੈ ਕਿਉਂਕਿ ਉਨ੍ਹਾਂ ਦੀ ਕੋਸ਼ਿਸ਼ ਹੁਣ ਯੂਰਪ ਵਿੱਚ ਕੋਰੋਨਾਵਾਇਰਸ ਦੇ ਪ੍ਰਕੋਪ ਨੂੰ ਕਾਬੂ ਕਰਨ ਦੀ ਹੈ।

ਅਥਾਰਟੀ ਮੁਤਾਬਕ ਵੇਨੇਟੋ ਰੀਜਨ 'ਚ ਚੱਲ ਰਹੇ ਇਸ ਕਾਰਨੀਵਲ ਨੂੰ ਐਤਵਾਰ ਨੂੰ ਹੀ ਖ਼ਤਮ ਕਰਨਾ ਪਿਆ, ਹਾਲਾਂਕਿ ਇਸ ਦਾ ਸਮਾਂ ਮੰਗਲਵਾਰ ਤੱਕ ਸੀ।

ਪੂਰੇ ਯੂਰਪ 'ਚੋਂ ਹੁਣ ਤੱਕ ਇਟਲੀ ਵਿੱਚ ਹੀ ਕੋਰੋਨਾਵਾਇਰਸ ਦੇ ਕੇਸ ਸਭ ਤੋਂ ਵੱਧ (152) ਸਾਹਮਣੇ ਆਏ ਹਨ। ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਟਲੀ ਨੇ ਮਿਲਾਨ ਅਤੇ ਵੇਨਿਸ ਦੇ ਨੇੜਲੇ ਦੋ ਉੱਤਰੀ ''ਹੌਟਸਪੌਟ'' ਖੇਤਰਾਂ ਵਿੱਚ ਵੱਖ-ਵੱਖ ਮੁਕੰਮਲ ਪਾਬੰਦੀਆਂ ਲਗਾਈਆਂ ਗਈਆਂ ਹਨ।

ਅਗਲੇ ਦੋ ਹਫਤਿਆਂ ਤੱਕ ਕਰੀਬ 50000 ਲੋਕ ਹੁਣ ਬਿਨਾਂ ਇਜਾਜ਼ਤ ਇਨ੍ਹਾਂ ਵੇਨੇਟੋ ਤੇ ਲੋਮਬਾਰਡ ਦੇ ਕੁਝ ਸ਼ਹਿਰਾਂ 'ਚੋਂ ਨਿਕਲ ਨਹੀਂ ਸਕਣਗੇ।

ਤਫ਼ਸੀਲ ਵਿੱਚ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ

ਇਹ ਵੀ ਪੜ੍ਹੋ:

ਕਰਤਾਰਪੁਰ ਲਾਂਘੇ ਬਾਰੇ DGP ਦਿਨਕਰ ਗੁਪਤਾ ਦੇ ਬਿਆਨ ਨੇ ਸਿੱਖ ਕੌਮ ਨੂੰ 'ਮੁੜ ਸ਼ੱਕ ਦੇ ਘੇਰੇ 'ਚ ਲਿਆਂਦਾ' - ਨਜ਼ਰੀਆ

ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਦਿਨਕਰ ਗੁਪਤਾ ਵੱਲੋਂ ਹਾਲ ਹੀ ਵਿੱਚ ਦਿੱਤੇ ਬਿਆਨ ਨੇ ਕਰਤਾਰਪੁਰ ਸਾਹਿਬ ਲਾਂਘੇ ਦੇ ਭਵਿੱਖ ਨੂੰ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕਰ ਦਿੱਤਾ ਹੈ।

Image copyright Getty Images

ਦਿਨਕਰ ਗੁਪਤਾ ਵੱਲੋਂ ਕਰਤਾਰਪੁਰ ਲਾਂਘੇ ਨੂੰ 'ਫ਼ੌਰੀ-ਅੱਤਵਾਦ' ਦੀ ਨਰਸਰੀ ਕਰਾਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਗੁਪਤਾ ਨੇ ਇੱਕ ਵਾਰ ਫਿਰ ਸਮੁੱਚੀ ਸਿੱਖ ਕੌਮ ਨੂੰ ਵੀ ਸ਼ੱਕ ਦੇ ਘੇਰੇ ਵਿੱਚ ਲਿਆ ਦਿੱਤਾ ਹੈ।

ਕੌਮਾਂਤਰੀ ਸੰਬੰਧਾਂ ਵਿੱਚ ਆਪਣੇ ਕਿਸਮ ਦੇ ਇੱਕ ਵੱਖਰੇ ਪ੍ਰਯੋਗ ਵਜੋਂ ਵੇਖੇ ਜਾ ਰਹੇ 4 ਕਿਲੋਮੀਟਰ ਦੇ ਕਰਤਾਰਪੁਰ ਲਾਂਘੇ ਨੂੰ, ਭਾਰਤ ਵਾਲੇ ਪਾਸਿਓਂ ਵੀਜ਼ਾ ਮੁਕਤ ਰੱਖਿਆ ਗਿਆ ਹੈ।

ਸੀਨੀਅਰ ਪੱਤਰਕਾਰ ਜਗਤਾਰ ਸਿੰਘ ਦਾ ਪੂਰਾ ਨਜ਼ਰੀਆ ਪੜ੍ਹਨ ਲਈ ਇੱਥੇ ਕਲਿੱਕ ਕਰੋ

ਬਠਿੰਡਾ ਦਾ ਸੰਨੀ ਬਣਿਆ ਇੰਡੀਅਨ ਆਇਡਲ-11

ਸੋਨੀ ਟੀਵੀ 'ਤੇ ਅਕਤੂਬਰ 2019 ਵਿੱਚ ਸ਼ੁਰੂ ਹੋਇਆ ਇੰਡੀਅਨ ਆਈਡਲ ਦਾ 11ਵਾਂ ਸੀਜ਼ਨ ਜੇਤੂ ਦੇ ਨਾਂਅ ਦੇ ਐਲਾਨ ਨਾਲ ਆਪਣੇ ਅੰਜਾਮ ਤੱਕ ਪਹੁੰਚਿਆ।

Image copyright Twitter/sonytv
ਫੋਟੋ ਕੈਪਸ਼ਨ ਬਠਿੰਡਾ ਦਾ ਸੰਨੀ ਹਿੰਦੁਸਤਾਨੀ ਸੋਨੀ ਟੀਵੀ ਦੇ ਰਿਐਲਿਟੀ ਸ਼ੋਅ Indian Idol Season 11 ਦਾ ਜੇਤੂ

ਬਠਿੰਡਾ ਦੇ ਸੰਨੀ ਹਿਦੁਸਤਾਨੀ ਨੇ ਇਹ ਗ੍ਰੈਂਡ ਫਿਨਾਲੇ ਜਿੱਤੇ ਲਿਆ ਹੈ।

ਦਿਲਚਸਪ ਗੱਲ ਇਹ ਹੈ ਕਿ ਫਿਨਾਲੇ ਵਿੱਚ ਪਹੁੰਚੇ ਪੰਜ ਪ੍ਰਤੀਭਾਗੀਆਂ ਵਿੱਚ ਵਿੱਚੋਂ ਦੋ ਪੰਜਾਬੀ ਸਨ। ਪਹਿਲੇ ਸੰਨੀ ਹਿੰਦੁਸਤਾਨੀ ਬਠਿੰਡਾ ਤੋਂ ਅਤੇ ਦੂਜੇ ਰਿਧਮ ਕਲਿਆਣ ਅੰਮ੍ਰਿਤਸਰ ਤੋਂ।

ਸ਼ੋਅ ਵਿੱਚ ਜੇਤੂ ਰਹੇ ਸੰਨੀ ਨੂੰ 25 ਲੱਖ ਰੁਪਏ ਦਾ ਚੈੱਕ, ਗੱਡੀ ਅਤੇ ਟੀ-ਸੀਰੀਜ਼ ਮਿਊਜ਼ਿਕ ਕੰਪਨੀ ਨਾਲ ਗਾਉਣ ਦਾ ਮੌਕਾ ਵੀ ਮਿਲੇਗਾ।

ਹੋਰ ਕੌਣ-ਕੌਣ ਰਹੇ ਰਨਰਜ਼-ਅੱਪ? — ਜਾਣਨ ਲਈ ਇੱਥੇ ਕਲਿੱਕ ਕਰੋ

'ਕੀ ਹੁਣ ਅਸੀਂ ਅਮਰੀਕਾ ਜ਼ਿੰਦਾਬਾਦ ਤੇ ਟਰੰਪ ਜ਼ਿੰਦਾਬਾਦ ਕਹਿਣ ਜੋਗੇ ਰਹਿ ਗਏ?'

ਸੁਪਰੀਮ ਕੋਰਟ ਦੇ ਇੱਕ ਸਾਬਕਾ ਜੱਜ ਨੇ ਦੇਸ਼ਧ੍ਰੋਹ ਦੇ ਕਾਨੂੰਨ ਦੀ ਬੇਤਰਕ ਵਰਤੋਂ 'ਤੇ ਸਵਾਲ ਚੁੱਕੇ ਹਨ ਤੇ ਕਿਹਾ ਹੈ ਕਿ ਸੁਪਰੀਮ ਕੋਰਟ ਨੂੰ ਅਜਿਹੇ ਮਾਮਲਿਆਂ ਦਾ ਸੰਗਿਆਨ ਲੈਣਾ ਚਾਹੀਦਾ ਹੈ।

ਫੋਟੋ ਕੈਪਸ਼ਨ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਬੀ. ਸੁਦਰਸ਼ਨ ਰੈੱਡੀ

ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਬੀ. ਸੁਦਰਸ਼ਨ ਰੈੱਡੀ ਨੇ ਅੰਗਰੇਜ਼ੀ ਅਖ਼ਬਾਰ ਦਿ ਟੈਲੀਗ੍ਰਾਫ਼ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਇਹ ਰਾਇ ਪੇਸ਼ ਕੀਤੀ।

ਅਖ਼ਬਾਰ ਵੱਲੋਂ ਉਨ੍ਹਾਂ ਨੂੰ ਬੰਗਲੁਰੂ ਵਿੱਚ ਇੱਕ ਵਿਦਿਆਰਥਣ ਵੱਲੋਂ ਅਸਦੁਦੀਨ ਓਵੈਸੀ ਦੀ ਰੈਲੀ 'ਚ 'ਪਾਕਿਸਤਾਨ ਜ਼ਿੰਦਾਬਾਦ' ਦੇ ਨਾਅਰੇ ਲਾਉਣ ਤੋਂ ਬਾਅਦ ਉਸ 'ਤੇ ਦਰਜ ਕੀਤੇ ਦੇਸ਼ਧ੍ਰੋਹ ਦੇ ਕੇਸ ਬਾਰੇ ਪੁੱਛਿਆ ਗਿਆ ਸੀ।

ਸਾਬਕਾ ਜੱਜ ਰੈੱਡੀ ਨੇ ਦਿ ਟੈਲੀਗ੍ਰਾਫ਼ ਨੂੰ ਹੋਰ ਕੀ-ਕੀ ਕਿਹਾ? — ਜਾਣਨ ਲਈ ਇੱਥੇ ਕਲਿੱਕ ਕਰੋ

ਭਾਰਤ 'ਚ ਬੰਗਲਾਦੇਸ਼ੀ ਪਰਵਾਸੀਆਂ ਦੇ ਵੱਡੀ ਗਿਣਤੀ 'ਚ ਰਹਿਣ ਦੇ ਦਾਅਵੇ ਦੀ ਸੱਚਾਈ ਕੀ ਹੈ?

ਨਾਗਰਿਕਤਾ ਦੇ ਅਧਿਕਾਰਾਂ ਨੂੰ ਸੀਮਤ ਕਰਨ ਦੀਆਂ ਭਾਰਤ ਦੀਆਂ ਗਤੀਵਿਧੀਆਂ ਨੂੰ ਲੈ ਕੇ ਵਿਵਾਦ ਅਜੇ ਵੀ ਜਾਰੀ ਹੈ।

ਭਾਰਤ ਅਤੇ ਇਸ ਦੇ ਪੂਰਬੀ ਗੁਆਂਢੀ ਬੰਗਲਾਦੇਸ਼ ਵਿਚਾਲੇ ਇੱਕ ਮੁਦਾ ਖੜ੍ਹਾ ਹੋ ਗਿਆ ਹੈ।

Image copyright Getty Images
ਫੋਟੋ ਕੈਪਸ਼ਨ ਬੰਗਲਾਦੇਸ਼ ਵਿੱਚ ਕਪੜਿਆਂ ਦੀ ਫੈਕਟਰੀ ਸਭ ਤੋਂ ਵਧ ਆਰਥਿਕਤਾ ਪ੍ਰਦਾਨ ਕਰਦੀ ਹੈ

ਭਾਰਤ ਦੇ ਗ੍ਰਹਿ ਰਾਜ ਮੰਤਰੀ ਜੀ ਕਿਸ਼ਨ ਰੈੱਡੀ ਨੇ ਹਾਲ ਹੀ ਵਿੱਚ ਦਾਅਵਾ ਕੀਤਾ ਸੀ ਕਿ ਜੇਕਰ ਭਾਰਤ ਗ਼ੈਰ-ਕਾਨੂੰਨੀ ਤਰੀਕੇ ਨਾਲ ਦੇਸ ਵਿੱਚ ਦਾਖਲ ਹੋਣ ਵਾਲੇ ਹਰੇਕ ਵਿਅਕਤੀ ਨੂੰ ਨਾਗਰਿਕਤਾ ਦਿੰਦਾ ਰਹੇਗਾ ਤਾਂ ਅੱਧਾ ਬੰਗਲਾਦੇਸ਼ ਖਾਲ੍ਹੀ ਹੋ ਜਾਵੇਗਾ।

ਪਰ ਬੰਗਲਾਦੇਸ਼ ਦੀ ਸਰਕਾਰ ਨੇ ਇਸ 'ਤੇ ਬਿਆਨ ਦਿੱਤਾ ਹੈ ਕਿ ਕੋਈ ਬੰਗਲਾਦੇਸ਼ ਛੱਡ ਕੇ ਭਾਰਤ ਕਿਉਂ ਜਾਵੇਗਾ ਜਦੋਂ ਬੰਗਲਾਦੇਸ਼ ਆਪਣੇ ਗੁਆਂਢੀ ਮੁਲਕ ਨਾਲੋਂ ਆਰਥਿਕ ਤੌਰ 'ਤੇ ਜ਼ਿਆਦਾ ਮਜ਼ਬੂਤ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ

ਆਪਣੋ ਫ਼ੋਨ 'ਤੇ ਸੌਖੇ ਤਰੀਕੇ ਬੀਬੀਸੀ ਪੰਜਾਬੀ ਲਿਆਉਣ ਲਈ ਇਹ ਵੀਡੀਓ ਦੇਖੋ

'ਭਾਰਤ ਮਾਤਾ ਕੀ ਜੈ' ਨਾਅਰੇ ਬਾਰੇ ਮਨਮੋਹਨ ਕੀ ਕਹਿੰਦੇ? — ਵੀਡੀਓ ਦੇਖੋ

ਪਾਕਿਸਤਾਨ 'ਚ ਪੰਜਾਬੀ ਭਾਸ਼ਾ ਨੂੰ ਲੈ ਕੇ ਪਏ 'ਰੌਲੇ' 'ਤੇ ਮੁਹੰਮਦ ਹਨੀਫ਼ ਦਾ VLOG ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)