ਬੀਬੀਸੀ ਭਾਰਤੀ ਸਪੋਰਟਸ ਵੂਮੈੱਨ ਆਫ਼ ਦਿ ਈਅਰ 2019 : ਜੇਤੂ ਦਾ ਐਲਾਨ 8 ਮਾਰਚ ਨੂੰ ਹੋਵੇਗਾ

ਬੀਬੀਸੀ ਇੰਡੀਅਨ ਸਪੋਰਟਸਵੂਮੇਨ ਆਫ਼ ਦ ਏਅਰ 2019

ਭਾਰਤ ਤੇ ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਖੇਡ ਪ੍ਰਸੰਸਕਾਂ ਆਪਣੀਆਂ ਪਸੰਦੀਦਾ ਖ਼ਿਡਾਰਨਾਂ ਨੂੰ ਵੋਟ ਪਾ ਰਹੇ ਸਨ। ਇਸ ਐਵਾਰਡ ਲਈ ਨਾਮਜ਼ਦ ਪੰਜ ਖਿਡਾਰਨਾਂ ਦੇ ਨਾਂ 3 ਫਰਵਰੀ ਨੂੰ ਐਲਾਨੇ ਗਏ ਸੀ।

ਇਸ ਅਵਾਰਡ ਦੇ ਪ੍ਰਸੰਸਕਾਂ ਵਿੱਚ ਦੌੜਾਕ ਦੂਤੀ ਚੰਦ, ਮੁੱਕੇਬਾਜ਼ ਮੈਰੀ ਕੋਮ, ਪਹਿਲਵਾਨ ਵਿਨੇਸ਼ ਫੋਗਾਟ, ਪੈਰਾ ਬੈਡਮਿੰਟਨ ਖਿਡਾਰੀ ਮਾਨਸੀ ਜੋਸ਼ੀ ਤੇ ਬੈਡਮਿੰਟਨ ਖਿਡਾਰੀ ਪੀ ਵੀ ਸੰਧੂ ਸਨ।

ਜੇਤੂ ਦਾ ਨਾਂ 8 ਮਾਰਚ, ਦਿਨ ਐਤਵਾਰ ਨੂੰ ਦਿੱਲੀ ਦੇ ਤਾਜ ਪੈਲਸ ਹੋਟਲ ਵਿੱਚ ਐਲਾਨਿਆ ਜਾਵੇਗਾ। ਇਸ ਦੇ ਨਾਲ ਹੀ ਇਹ ਬੀਬੀਸੀ ਭਾਰਤੀ ਭਾਸ਼ਾਵਾਂ ਤੇ ਬੀਬੀਸੀ ਸਪੋਰਟਸ ਵੈਬਸਾਇਟ 'ਤੇ ਵੀ ਐਲਾਨਿਆ ਜਾਵੇਗਾ।

ਇਸ ਐਵਾਰਡ ਲਈ ਨਾਮਜਦ ਕੀਤੀਆਂ ਗਈਆਂ 5 ਖ਼ਿਡਾਰਨਾਂ ਦੇ ਨਾਵਾਂ ਦੀ ਚੋਣ ਖੇਡ ਮਾਹਰਾਂ, ਅਤੇ ਖੇਡ ਪੱਤਰਕਾਰਾਂ ਦੀ ਇੱਕ ਉੱਚ ਪੱਧਰੀ ਕਮੇਟੀ ਨੇ ਕੀਤੀ ਸੀ।

ਇਨ੍ਹਾਂ ਪੰਜ ਉਮੀਦਵਾਰਾਂ ਵਿੱਚ ਸ਼ਾਮਲ ਹਨ:

1.ਦੂਤੀ ਚੰਦ

ਉਮਰ: 23, ਖੇਡ: ਅਥਲੈਟਿਕਸ

ਦੂਤੀ ਚੰਦ ਮੌਜ਼ੂਦਾ ਮਹਿਲਾ 100 ਮੀਟਰ ਦੌੜ ਦੀ ਭਾਰਤੀ ਨੈਸ਼ਨਲ ਚੈਂਪਿਅਨ ਹੈ। ਉਹ 2016 ਦੇ ਸਮਰ ਓਲੰਪਿਕ ਵਿੱਚ 100 ਮੀਟਰ ਦੌੜ ਵਿੱਚ ਚੁਣੀ ਜਾਣ ਵਾਲੀ ਤੀਜੀ ਔਰਤ ਹੈ। ਉਸ ਨੇ ਜਾਕਾਟਾ ਵਿਖੇ ਹੋਈਆਂ 2018 ਦੀਆਂ ਏਸ਼ੀਅਨ ਖੇਡਾਂ ਵਿੱਚ ਮਹਿਲਾ 100 ਮੀਟਰ ਦੌੜ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। 1998 ਤੋਂ ਬਾਅਦ ਪਹਿਲੀ ਵਾਰ ਭਾਰਤ ਨੇ ਇਹ ਤਗਮਾ ਜਿੱਤਿਆ। ਆਪਣੇ ਕਰੀਅਰ ਵਿੱਚ ਵਧੇਰੇ ਵਿਵਾਦਾਂ ਦੇ ਬਾਵਜੂਦ, ਦੂਤੀ ਚੰਦ ਭਾਰਤ ਦੀਆਂ ਬਹਿਤਰੀਨ ਮਹਿਲਾ ਦੌੜਕਾਂ ਵਿੱਚੋਂ ਇੱਕ ਹੈ।

2. ਮਾਨਸ਼ੀ ਜੋਸ਼ੀ

ਉਮਰ: 30, ਖੇਡ: ਪੈਰਾ-ਬੈਡਮਿੰਟਨ

ਮਾਨਸੀ ਜੋਸ਼ੀ ਨੇ 2019 ਵਿੱਚ ਸਵਿਟਜ਼ਰਲੈਂਡ ਵਿੱਚ ਹੋਏ ਪੈਰਾ-ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਵਿੱਚ ਗੋਲਡ ਦਾ ਖ਼ਿਤਾਬ ਆਪਣੇ ਨਾਮ ਕੀਤਾ। ਉਹ ਦੁਨੀਆ ਦੀਆਂ ਵੱਡੇ ਪੱਧਰ ਦੀਆਂ ਮਹਿਲਾ ਪੈਰਾ-ਬੈਡਮਿੰਟਨ ਖਿਡਾਰੀਆਂ ਵਿੱਚੋਂ ਇੱਕ ਹੈ। 2018 ਵਿੱਚ, ਉਸ ਨੇ ਏਸ਼ੀਅਨ ਪੈਰਾ ਗੇਮਜ਼ ਵਿੱਚ ਕਾਂਸੀ ਦਾ ਮੈਡਲ ਜਿੱਤਿਆ। ਉਸਨੇ 2011 ਵਿੱਚ ਇੱਕ ਐਕਸੀਡੈਂਟ ਵਿੱਚ ਆਪਣੀ ਲੱਤ ਗਵਾਈ। ਪਰ ਇਸ ਦੇ ਬਾਵਜੂਗ ਹੋ ਅੱਗੇ ਵਧ ਕੇ ਇੱਕ ਵਧੀਆ ਬੈਡਮਿੰਟਨ ਖਿਡਾਰੀ ਬਣੀ।

3.ਮੈਰੀ ਕੋਮ

ਉਮਰ: 36, ਖੇਡ: ਮੁੱਕੇਬਾਜ਼ੀ (ਫਲਾਈਵੇਟ ਕੈਟਿਗਰੀ)

ਮਾਂਗਤੇ ਚੁੰਗਨੇਜੈਂਗ, ਆਮ ਤੌਰ 'ਤੇ ਮੈਰੀ ਕੋਮ ਦੇ ਨਾਂ ਨਾਲ ਮਸ਼ਹੂਰ ਇਹ ਮੁੱਕੇਬਾਜ਼ ਔਰਤਾਂ ਤੇ ਮਰਦਾਂ ਵਿੱਚੋਂ ਇੱਕਲੌਤੀ ਹੈ ਜਿਸ ਨੇ 7 ਵਿਸ਼ਵ ਚੈਂਪੀਅਨਸ਼ਿਪ ਮੈਡਲ ਜਿੱਤੇ ਹਨ।ਉਹ 6 ਵਾਰ ਵਿਸ਼ਵ ਐਮਾਚਿਓਰ ਬਾਕਸਿੰਗ ਚੈਂਪਿਅਨ ਬਣਨ ਵਾਲੀ ਇੱਕਲੌਤੀ ਔਰਤ ਹੈ।

ਮੈਰੀ ਕੋਮ ਓਲੰਪਿਕ ਜਿੱਤਣ ਵਾਲੀ ਇੱਕਲੌਤੀ ਭਾਰਤੀ ਮਹਿਲਾ ਮੁੱਕੇਬਾਜ਼ ਹੈ। 25 ਅਪ੍ਰੈਲ 2016 ਨੂੰ ਭਾਰਤ ਦੇ ਰਾਸ਼ਟਰਪਤੀ ਨੇ ਮੈਰੀ ਕੋਮ ਨੂੰ ਰਾਜ ਸਭਾ ਦੇ ਮੈਂਬਰ ਵਜੋਂ ਨਾਮਜ਼ਦ ਕੀਤਾ। ਮੈਰੀ ਕੋਮ ਨੂੰ ਆਪਣੇ ਨਾਂ ਦੇ ਅੱਗੇ 'ਓਲੀ' ਲਾਉਣ ਦਾ ਸਨਮਾਨ ਵਰਲਡ ਓਲੰਪਿਅਨਜ਼ ਐਸੋਸਿਏਸ਼ਨ ਨੇ ਦਿੱਤਾ ਹੈ।

4. ਪੀ ਵੀ ਸਿੰਧੂ

ਉਮਰ: 36, ਖੇਡ: ਬੈਡਮਿੰਟਨ

ਪਿਛਲੇ ਸਾਲ, ਪੀਵੀ ਸਿੰਧੂ ਵਿਸ਼ਵ ਚੈਂਪਿਅਨਸ਼ਿਪ ਵਿੱਚ ਗੋਲਡ ਜਿੱਤਣ ਵਾਲੀ ਪਹਿਲੀ ਭਾਰਤੀ ਬਣੀ। ਸਿੰਧੂ ਦੇ ਨਾਮ 'ਤੇ ਕੁਲ ਪੰਜ ਵਿਸ਼ਵ ਚੈਂਪੀਅਨਸ਼ਿਪ ਤਮਗੇ ਦਰਜ ਹਨ। ਉਹ ਓਲੰਪਿਕ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਸਿੰਗਲ ਬੈਡਮਿੰਟਨ ਖਿਡਾਰੀ ਵੀ ਹੈ। ਸਿੰਧੂ ਸਤੰਬਰ 2012 ਵਿੱਚ ਸਿਰਫ਼ 17 ਸਾਲ ਦੀ ਉਮਰ ਵਿੱਚ BWF ਵਿਸ਼ਵ ਰੈਂਕਿੰਗ ਵਿੱਚ ਪਹਿਲੇ 20 ਲੋਕਾਂ ਵਿੱਚੋਂ ਇੱਕ ਸੀ। ਉਹ ਪਿਛਲੇ 4 ਸਾਲਾਂ ਵਿੱਚ ਪਹਿਲੇ 10 ਲੋਕਾਂ ਵਿੱਚ ਰਹੀ ਹੈ। ਭਾਰਤੀ ਪ੍ਰਸ਼ੰਸਕਾਂ ਨੂੰ ਉਸ ਤੋਂ ਟੋਕਿਓ ਓਲੰਪਿਕ ਵਿੱਚ ਬਹੁਤ ਉਮੀਦਾਂ ਹਨ।

5. ਵਿਨੇਸ਼ ਫੋਗਟ

ਉਮਰ: 25, ਖੇਡਾਂ: ਫ੍ਰੀਸਟਾਈਲ ਕੁਸ਼ਤੀ

ਪ੍ਰਸਿੱਧ ਅੰਤਰਰਾਸ਼ਟਰੀ ਮਹਿਲਾ ਪਹਿਲਵਾਨਾਂ ਦੇ ਪਰਿਵਾਰ ਨਾਲ ਸਬੰਧਤ, ਵਿਨੇਸ਼ ਫੋਗਟ ਸਾਲ 2018 ਵਿੱਚ ਜਕਾਰਤਾ ਏਸ਼ੀਅਨ ਖੇਡਾਂ ਵਿੱਚ ਸੋਨੇ ਦਾ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣੀ। ਫੋਗਟ ਨੇ ਦੋ ਰਾਸ਼ਟਰਮੰਡਲ ਖੇਡਾਂ ਵਿੱਚ ਸੋਨੇ ਦੇ ਤਗਮੇ ਵੀ ਜਿੱਤੇ। 2019 ਵਿੱਚ, ਉਸਨੇ ਕਾਂਸੀ ਦਾ ਤਗਮਾ ਜਿੱਤ ਕੇ ਆਪਣਾ ਪਹਿਲਾ ਵਿਸ਼ਵ ਚੈਂਪੀਅਨਸ਼ਿਪ ਮੈਡਲ ਜਿੱਤਿਆ।

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ

ਵੀਡਿਓ:Trump in India: ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ 'ਚ ਟਰੰਪ ਦੇ ਭਾਸ਼ਣ ਨੂੰ ਵਿਚਾਲੇ ਹੀ ਛੱਡ ਬਾਹਰ ਜਾਦੇ ਲੋਕ

ਵੀਡਿਓ: ਸੰਨੀ ਹਿੰਦੁਸਤਾਨੀ ਬੂਟ ਪਾਲਿਸ਼ ਕਰਨ ਤੋਂ ਲੈ ਕੇ ਇੰਡੀਅਨ ਆਈਡਲ ਤੱਕ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)