America’s Got Talent ਜਿੱਤਣ ਵਾਲਾ ਭਾਰਤ ਦਾ ਡਾਂਸ ਗਰੁੱਪ

America’s Got Talent ਜਿੱਤਣ ਵਾਲਾ ਭਾਰਤ ਦਾ ਡਾਂਸ ਗਰੁੱਪ

ਭਾਰਤ ਇੱਕ ਵਾਰ ਫਿਰ ਤੋਂ ਦੁਨੀਆਂ ਭਰ ’ਚ ਆਪਣੇ ਡਾਂਸ ਕਰਕੇ ਚਰਚਾ ਵਿੱਚ ਆਇਆ ਹੈ। ਵੀ.ਅਨਬੀਟੇਬਲ, ਮਹਾਰਾਸ਼ਟਰ ਦੇ ਇੱਕ ਡਾਂਸ ਗਰੁੱਪ ਨੇ America’s Got Talent ਜਿੱਤਿਆ। ਇਸ ਗਰੁੱਪ ਵਿੱਚ 12 ਤੋਂ 32 ਸਾਲ ਦੇ 40 ਮੈਂਬਰ ਹਨ। ਸ਼ੁਰੂਆਤ ਵਿੱਚ ਇਸ ਗਰੁੱਪ ਦਾ ਨਾਂ ‘ਅਨਬੀਟੇਬਲ’ ਸੀ। ਪਰ ਇੱਕ ਸਾਥੀ, ਵਿਕਾਸ ਦੇ ਦੇਹਾਂਤ ਮਗਰੋਂ ਇਸ ਦਾ ਨਾਂ ਬਦਲ ਕੇ ਵੀ.ਅਨਬੀਟੇਬਲ ਰੱਖਿਆ ਗਿਆ।

ਪਿਛਲੇ ਸਾਲ ਇਸ ਸ਼ੋਅ ਵਿੱਚ ਇਹ ਗਰੁੱਪ ਚੌਥੇ ਰੈਂਕ ’ਤੇ ਪਹੁੰਚ ਸਕਿਆ ਸੀ। ਇਸ ਜਿੱਤ ਨਾਲ ਗਰੁੱਪ ਦੇ ਹਰ ਮੈਂਬਰ ਦਾ ਉਤਸ਼ਾਹ ਵਧਿਆ ਹੈ। ਐਵਾਰਡ ਦੀ ਰਕਮ ਨਾਲ ਅਭਿਆਸ ਕਰਨ ਲਈ ਇਹ ਇੱਕ ਨਵਾਂ ਸਟੂਡੀਓ ਬਣਾਉਣਾ ਚਾਹੁੰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)